image caption:

ਦੁਬਈ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ ਵਿੱਚ ਏਅਰਹੋਸਟੈਸ ਨਾਲ ਛੇੜਛਾੜ ,  ਹੋਈ ਗ੍ਰਿਫ਼ਤਾਰੀ

 ਅੰਮ੍ਰਿਤਸਰ  : ਦੁਬਈ ਤੋਂ ਇੰਡੀਗੋ ਦੀ ਫਲਾਈਟ ਜਿਵੇਂ ਹੀ ਅੰਮ੍ਰਿਤਸਰ ਏਅਰਪੋਰਟ &rsquoਤੇ ਪਹੁੰਚੀ ਤਾਂ ਇਕ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫੜੇ ਗਏ ਯਾਤਰੀ ਦੀ ਪਛਾਣ ਜਲੰਧਰ ਦੇ ਪਿੰਡ ਕੋਟਲੀ ਦੇ ਰਹਿਣ ਵਾਲੇ ਰਜਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਥਾਣਾ ਰਾਜਾਸਾਂਸੀ ਨੇ ਵੀ ਸਕਿਉਰਿਟੀ ਮੈਨੇਜਰ ਦੀ ਸ਼ਿਕਾਇਤ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੰਡੀਗੋ ਦੀ ਫਲਾਈਟ ਨੰਬਰ 6 ਈ 1428 ਵਿੱਚ ਵਾਪਰੀ ਜੋ ਦੁਬਈ ਤੋਂ ਅੰਮ੍ਰਿਤਸਰ ਪਹੁੰਚੀ ਸੀ। ਦੁਬਈ ਤੋਂ ਇਸ ਫਲਾਈਟ ਵਿੱਚ ਰਜਿੰਦਰ ਸਿੰਘ ਵੀ ਬੈਠਾ ਸੀ। ਉਸ ਨੇ ਫਲਾਈਟ &rsquoਚ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਜ਼ਿਆਦਾ ਸ਼ਰਾਬ ਪੀਣ ਕਾਰਨ ਰਜਿੰਦਰ ਸਿੰਘ ਆਪਣਾ ਆਪਾ ਗੁਆ ਬੈਠਾ।

ਇੰਡੀਗੋ ਏਅਰਲਾਈਨਜ਼ ਦੇ ਅਸਿਸਟੈਂਟ ਸਕਿਓਰਿਟੀ ਮੈਨੇਜਰ ਅਜੈ ਕੁਮਾਰ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਫਲਾਈਟ ਦੌਰਾਨ ਮੁਲਜ਼ਮਾਂ ਨੇ ਸ਼ਰਾਬ ਪੀ ਕੇ ਮਹਿਲਾ ਕਰੂ ਮੈਂਬਰ ਨਾਲ ਛੇੜਛਾੜ ਕੀਤੀ ਅਤੇ ਉੱਚੀ ਆਵਾਜ਼ ਵਿੱਚ ਰੌਲਾ ਵੀ ਪਾਇਆ।

ਪੁਲਸ ਨੇ ਸਹਾਇਕ ਸੁਰੱਖਿਆ ਮੈਨੇਜਰ ਅਜੈ ਕੁਮਾਰ ਦੀ ਸ਼ਿਕਾਇਤ &rsquoਤੇ ਕਾਰਵਾਈ ਕੀਤੀ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਅਤੇ 509 ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿੱਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।