image caption:

ਸਿੱਧੂ ਮੂਸੇਵਾਲਾ ਦੇ ਗਾਣਿਆਂ ਨੂੰ ਰੀਮਿਕਸ ਕਰਨ ਵਾਲਿਆਂ 'ਤੇ ਭੜਕੀ ਮੂਸੇਵਾਲਾ ਦੀ ਟੀਮ

  ਸਿੱਧੂ ਮੂਸੇਵਾਲਾ ਦੀ ਮੌਤ ਨੂੰ ਕੁੁੱਝ ਹੀ ਦਿਨਾਂ 'ਚ ਇੱਕ ਸਾਲ ਪੂਰਾ ਹੋ ਜਾਵੇਗਾ। ਪਰ ਹਾਲੇ ਵੀ ਉਹ ਆਪਣੇ ਗੀਤਾਂ ਰਾਹੀਂ ਫੈਨਜ਼ ਤੇ ਚਾਹੁਣ ਵਾਲਿਆਂ ਦੇ ਦਿਲਾਂ 'ਚ ਵੱਸਿਆ ਹੋਇਆ ਹੈ। ਉਸ ਦੇ ਗਾਣੇ ਅੱਜ ਵੀ ਲੋਕਾਂ ਦੀ ਜ਼ੁਬਾਨ ਤੇ ਹਨ। ਪਰ ਹੁਣ ਮੂਸੇਵਾਲ ਤੇ ਉਸ ਦੇ ਗੀਤਾਂ ਨੂੰ ਲੈਕੇ ਉਸ ਦੀ ਟੀਮ ਨੇ ਇੱਕ ਕ੍ਰਿਪਟਿਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ ਗਈਆਂ ਹਨ।

ਇਸ ਪੋਸਟ 'ਚ ਕਿਹਾ ਗਿਆ ਹੈ, 'ਕਾਫੀ ਸਾਰੀਆਂ ਚੀਜ਼ਾਂ ਹਨ, ਜੋ ਸਾਡੇ ਧਿਆਨ &rsquoਚ ਲਿਆਂਦੀਆਂ ਗਈਆਂ ਹਨ। ਪਹਿਲਾਂ ਤਾਂ ਕਾਫੀ ਸਾਰੇ ਪ੍ਰੋਡਕਸ਼ਨ ਹਾਊਸਿਜ਼ ਸਿੱਧੂ ਦੀ ਟੀਮ ਤੇ ਸਾਥੀਆਂ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਉਹ ਕ੍ਰਾਈਮ ਬੇਸਡ ਡਾਕੂਮੈਂਟਰੀ ਲਈ ਇੰਟਰਵਿਊਜ਼ ਲੈ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਇੰਟਰਵਿਊਜ਼ ਲਈ ਉਨ੍ਹਾਂ ਕੋਲ ਸਿੱਧੂ ਦੇ ਮਾਪਿਆਂ ਦੀ ਇਜਾਜ਼ਤ ਹੈ। ਕਿਰਪਾ ਕਰਕੇ ਇਨ੍ਹਾਂ ਪ੍ਰਾਜੈਕਟਾਂ ਦਾ ਹਿੱਸਾ ਬਣਨ ਤੋਂ ਬਚੋ। ਦੂਜੀ ਗੱਲ, ਅੱਜ-ਕੱਲ ਏ. ਆਈ. ਟਰੈਕਸ ਦਾ ਕਾਫੀ ਰੁਝਾਨ ਤੁਰ ਪਿਆ ਹੈ, ਜੋ ਵੱਖ-ਵੱਖ ਪਲੇਟਫਾਰਮਜ਼ &rsquoਤੇ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਨ੍ਹਾਂ ਗੀਤਾਂ ਨੂੰ ਸਹੀ ਸੋਚ ਨਾਲ ਅਪਲੋਡ ਕੀਤਾ ਜਾ ਰਿਹਾ ਹੈ ਤੇ ਅਸੀਂ ਸਮਝਦੇ ਹਾਂ ਕਿ ਸਿੱਧੂ ਨੂੰ ਜਿਊਂਦਾ ਰੱਖਣ ਲਈ ਅਜਿਹਾ ਕੀਤਾ ਜਾ ਰਿਹਾ ਹੈ ਪਰ ਇਹ ਕਿਤੇ ਨਾ ਕਿਤੇ ਨੁਕਸਾਨ ਵੀ ਪਹੁੰਚਾ ਰਹੇ ਹਨ। ਉਸ ਦਾ ਟੈਲੰਟ ਸਭ ਤੋਂ ਅਲੱਗ ਸੀ ਤੇ ਅਸੀਂ ਇਸ ਨੂੰ ਉਵੇਂ ਹੀ ਰੱਖਣਾ ਚਾਹੁੰਦੇ ਹਾਂ। ਅਸੀਂ ਏ. ਆਈ. ਮਿਊਜ਼ਿਕ ਪ੍ਰੋਡਿਊਸਰਸ ਨੂੰ ਬੇਨਤੀ ਕਰਦੇ ਹਾਂ ਕਿ ਸਿੱਧੂ ਦੇ ਗੀਤਾਂ ਨੂੰ ਰੀਮਿਕਸ ਕਰਨਾ ਬੰਦ ਕਰ ਦਿਓ। ਧੰਨਵਾਦ।'