image caption:

ਦਿਨੇਸ਼ ਕਾਰਤਿਕ ਦੇ ਨਾਮ ਦਰਜ ਹੋਇਆ ਇਹ ਸ਼ਰਮਨਾਕ ਰਿਕਾਰਡ

 ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੀ ਟੀਮ ਦਾ ਹਿੱਸਾ ਰਹੇ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਕਾਰਤਿਕ ਲਈ ਆਈਪੀਐਲ ਦਾ 16ਵਾਂ ਸੀਜ਼ਨ ਬਹੁਤ ਖਰਾਬ ਰਿਹਾ। ਰਾਜਸਥਾਨ ਰਾਇਲਜ਼ (ਆਰਆਰ) ਦੇ ਖਿਲਾਫ ਮੈਚ ਵਿੱਚ ਕਾਰਤਿਕ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ। ਇਸ ਦੇ ਨਾਲ ਹੁਣ ਕਾਰਤਿਕ ਦਾ ਆਈਪੀਐਲ ਵਿੱਚ 16 ਵਾਰ ਜ਼ੀਰੋ &rsquoਤੇ ਆਊਟ ਹੋਣ ਦਾ ਰਿਕਾਰਡ ਦਰਜ ਹੋ ਗਿਆ ਹੈ।

ਰਾਜਸਥਾਨ ਰਾਇਲਜ਼ ਦੇ ਖਿਲਾਫ ਲੈੱਗ ਸਪਿਨਰ ਐਡਮ ਜੰਪਾ ਨੇ ਦਿਨੇਸ਼ ਕਾਰਤਿਕ ਨੂੰ ਐਲਬੀਡਬਲਿਊ ਆਊਟ ਕਰਦੇ ਹੋਏ ਆਪਣਾ ਸ਼ਿਕਾਰ ਬਣਾਇਆ। ਹੁਣ IPL 'ਚ 16 ਵਾਰ ਜ਼ੀਰੋ 'ਤੇ ਆਊਟ ਹੋਣ ਦੇ ਮਾਮਲੇ 'ਚ ਕਾਰਤਿਕ ਨੇ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਦੀ ਬਰਾਬਰੀ ਕਰ ਲਈ ਹੈ। ਕਾਰਤਿਕ ਅਤੇ ਰੋਹਿਤ ਹੁਣ IPL 'ਚ ਸਭ ਤੋਂ ਜ਼ਿਆਦਾ ਵਾਰ ਜ਼ੀਰੋ 'ਤੇ ਆਊਟ ਹੋਣ ਵਾਲੇ ਖਿਡਾਰੀਆਂ ਦੀ ਸੂਚੀ 'ਚ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਹਨ।

ਇਸ ਸੂਚੀ 'ਚ ਦਿਨੇਸ਼ ਕਾਰਤਿਕ ਅਤੇ ਰੋਹਿਤ ਸ਼ਰਮਾ 16 ਆਊਟ ਹੋਣ ਦੇ ਨਾਲ ਪਹਿਲੇ ਸਥਾਨ 'ਤੇ ਹਨ। ਦੂਜੇ ਪਾਸੇ ਇਸ ਸੂਚੀ 'ਚ ਤੀਜੇ ਸਥਾਨ 'ਤੇ ਮਨਦੀਪ ਸਿੰਘ, ਚੌਥੇ ਸਥਾਨ 'ਤੇ ਸੁਨੀਲ ਨਾਰਾਇਣ ਅਤੇ 5ਵੇਂ ਸਥਾਨ 'ਤੇ ਅੰਬਾਤੀ ਰਾਇਡੂ ਸ਼ਾਮਲ ਹਨ। ਇਹ ਤਿੰਨੋਂ ਖਿਡਾਰੀ ਹੁਣ ਤੱਕ 15-15 ਵਾਰ ਆਈਪੀਐੱਲ 'ਚ ਡੱਕ 'ਤੇ ਪੈਵੇਲੀਅਨ ਪਰਤ ਚੁੱਕੇ ਹਨ।