image caption:

ਗੈਂਗਸਟਰ ਅਤੀਕ ਦੀ ਪਤਨੀ ਸਣੇ 3 ਜਣਿਆਂ ਖ਼ਿਲਾਫ਼ ਲੁੱਕਆਊਟ ਨੋਟਿਸ, ਵਿਦੇਸ਼ ਭੱਜਣ ਦਾ ਸ਼ੱਕ

 ਉਮੇਸ਼ ਪਾਲ ਕਤਲ ਕੇਸ ਵਿੱਚ ਲੋੜੀਂਦੇ ਅਤੀਕ ਦੀ ਪਤਨੀ ਸ਼ਾਇਸਤਾ ਪਰਵੀਨ, ਗੁੱਡੂ ਮੁਸਲਿਮ ਅਤੇ ਸ਼ੂਟਰ ਸਾਬਿਰ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਤਿੰਨੋਂ ਉਮੇਸ਼ ਪਾਲ ਦੇ ਕਤਲ ਤੋਂ ਬਾਅਦ 81 ਦਿਨਾਂ ਤੋਂ ਫਰਾਰ ਹਨ। ਇਨ੍ਹਾਂ ਤਿੰਨਾਂ ਦੀ ਭਾਲ ਵਿੱਚ ਯੂਪੀ ਪੁਲਿਸ, ਐਸਟੀਐਫ ਦੀ ਟੀਮ ਹੁਣ ਤੱਕ ਮਹਾਰਾਸ਼ਟਰ, ਉੜੀਸਾ, ਬਿਹਾਰ, ਰਾਜਸਥਾਨ ਸਮੇਤ 8 ਰਾਜਾਂ ਵਿੱਚ ਛਾਪੇਮਾਰੀ ਕਰ ਚੁੱਕੀ ਹੈ। ਸ਼ਾਇਸਤਾ &rsquoਤੇ 50 ਹਜ਼ਾਰ ਅਤੇ ਗੁੱਡੂ ਮੁਸਲਿਮ ਅਤੇ ਸਾਬਿਰ &rsquoਤੇ 5-5 ਲੱਖ ਦਾ ਇਨਾਮ ਹੈ। ਸ਼ਾਇਸਤਾ &rsquoਤੇ ਕਤਲ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ ਅਤੇ ਗੁੱਡੂ ਮੁਸਲਿਮ ਅਤੇ ਸਾਬਿਰ &rsquoਤੇ ਹੱਤਿਆ ਦਾ ਦੋਸ਼ ਹੈ। ਗੁੱਡੂ ਮੁਸਲਿਮ ਅਤੇ ਸਾਬਿਰ ਦੇ ਕਤਲ ਨਾਲ ਸਬੰਧਤ ਸੀਸੀਟੀਵੀ ਵਿੱਚ ਵੀ ਦੇਖਿਆ ਗਿਆ ਸੀ। ਪ੍ਰਯਾਗਰਾਜ ਦੇ ਪੁਲਿਸ ਕਮਿਸ਼ਨਰ ਰਮਿਤ ਸ਼ਰਮਾ ਨੇ ਦੱਸਿਆ ਕਿ ਸ਼ਾਇਸਤਾ ਅਤੇ ਦੋਵਾਂ ਸ਼ੂਟਰਾਂ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੇ ਵਿਦੇਸ਼ ਭੱਜਣ ਦੀ ਸੰਭਾਵਨਾ ਹੈ। ਦੂਜੇ ਦੇਸ਼ਾਂ ਦੀਆਂ ਜਾਂਚ ਏਜੰਸੀਆਂ ਦੀ ਮਦਦ ਨਾਲ ਵੀ ਇਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।