image caption:

ਘਟਦੀ ਆਬਾਦੀ ਨੂੰ ਵਧਾਉਣ ਲਈ ਪਾਇਲਟ ਪ੍ਰਾਜੈਕਟ ਲਾਂਚ ਕਰੇਗਾ ਚੀਨ

 ਚੀਨ ਘਟਦੀ ਆਬਾਦੀ ਨੂੰ ਵਧਾਉਣ ਲਈ ਨੌਜਵਾਨਾਂ ਨੂੰ ਰਿਝਾਉਣ ਵਿਚ ਲੱਗਾ ਹੈ। ਇਸ ਲਈ ਉਹ 20 ਤੋਂ ਵੱਧ ਸ਼ਹਿਰਾਂ ਵਿਚ &lsquoਨਵੇਂ ਯੁੱਗ&rsquo ਦੇ ਵਿਆਹ ਤੇ ਬੱਚੇ ਪੈਦਾ ਕਰਨ ਦੀ ਸੰਸਕ੍ਰਿਤੀ ਬਣਾਉਣ ਲਈ ਇਕ ਪਾਇਲਟ ਪ੍ਰਾਜੈਕਟ ਲਾਂਚ ਕਰਨ ਜਾ ਰਿਹਾ ਹੈ ਤਾਂ ਕਿ ਅਧਿਕਾਰੀਆਂ ਵੱਲੋਂ ਬੱਚੇ ਪੈਦਾ ਕਰਨ ਲਈ ਮਾਹੌਲ ਬਣਾਇਆ ਜਾ ਸਕੇ।

ਰਿਪੋਰਟ ਮੁਤਾਬਕ ਚੀਨ ਦਾ ਪਰਿਵਾਰ ਨਿਯੋਜਨ ਸੰਘ, ਜੋ ਸਰਕਾਰ ਦੀ ਜਨਸੰਖਿਆ ਤੇ ਪ੍ਰਜਨਨ ਉਪਾਵਾਂ ਨੂੰ ਲਾਗੂ ਕਰਦਾ ਹੈ, ਮਹਿਲਾਵਾਂ ਨੂੰ ਵਿਆਹ ਕਰਨ ਤੇ ਬੱਚੇ ਪੈਦਾ ਕਰਨ ਲਈ ਉਤਸ਼ਾਹਿਤ ਕਰਨ ਲਈ ਯੋਜਨਾਵਾਂ ਸ਼ੁਰੂ ਕਰੇਗਾ। ਇਸ ਯੋਜਨਾ ਅਧੀਨ ਵਿਆਹ ਕਰਨ ਲਈ ਨੌਜਵਾਨਾਂ ਨੂੰ ਮਨਾਇਆ ਜਾਵੇਗਾ। ਨਾਲ ਹੀ ਸਹੀ ਉਮਰ ਵਿਚ ਬੱਚੇ ਪੈਦਾ ਕਰਨਾ ਤੇ ਉਸ ਦੇ ਪਾਲਣ-ਪੋਸ਼ਣ ਦੀਆਂ ਜ਼ਿੰਮੇਵਾਰੀਆਂ ਨੂੰ ਸਾਂਝਾ ਕਰਨ ਲਈ ਮਾਤਾ-ਪਿਤਾ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਵਿਆਹ ਦੌਰਾਨ ਦਾਜ ਦੇਣਾ ਤੇ ਹੋਰ ਪੁਰਾਣੇ ਰੀਤੀ-ਰਿਵਾਜਾਂ &lsquoਤੇ ਰੋਕ ਲਗਾਈ ਜਾਵੇਗੀ।