image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਪਰਚੇ ਨੂੰ ਕੋਈ ਗੁਰੂ ਘਰ, ਲਾਇਬ੍ਰੇਰੀ, ਸੈਂਟਰ ਪੈਸੇ ਦੇਣ ਤਾਂ ਪੜੋ੍ਹ, ਅੱਗੇ ਗੁਰਦੁਆਰੇ ਦੀ ਲਾਇਬ੍ਰੇਰੀ ਹੁੰਦੇ ਸੀ, ਹੁਣ ਧੇਲਾ ਇਨ੍ਹਾਂ ਨੂੰ ਕੋਈ ਦਿੰਦਾ ਨੀ ਫਰੀ ਕੌਣ ਰੱਖੇ

ਤੂੰਬੀ ਨਾ ਬਜਦੀ ਤਾਰ ਬਿਨਾਂ
ਪੰਧ ਨਾ ਮੁਕਦਾ ਸਾਰ ਬਿਨਾਂ
ਜੀਵਨ ਨਾ ਲੰਘਦਾ ਪਿਆਰ ਬਿਨਾਂ
ਇਕ ਮੋਹ, ਮੁਹੱਬਤ ਤੇ ਪਿਆਰ ਪ੍ਰੇਮ ਹੀ ਹੈ, ਜੋ ਹਰ ਜੀਵ ਜੰਤੂ ਨੂੰ ਸੰਸਾਰ ਤੇ ਪਧਾਰੀ ਰੱਖਦਾ ਹੈ । ਜੋੜਨ ਲਈ ਤੰਦਾਂ, ਤਾਰਾਂ ਤੇ ਰਿਸ਼ਤੇ ਬਣੇ ਤੇ ਸਬੰਧ-ਸਾਕ ਦੇ ਨਉਂ ਦਿੱਤੇ, ਸਰੀਰ ਨਾਲ ਹੀ ਸਭ ਕੁਝ ਹੈ, ਅੰਤੜੀਆਂ, ਨਾੜੀਆਂ ਤੇ ਹੱਡੀਆਂ ਪਸਲੀਆਂ ਨਾਲ ਲਹੂ-ਮਾਸ ਦਾ ਸਮੇਲ, ਇਹ ਸਭ ਕਾਸੇ ਦੇ ਬਲਵਾਨ ਤੰਦਰੁਸਤ ਤੇ ਰਿਸ਼ਟ-ਪੁਸ਼ਟ ਕਰਕੇ ਸਾਰਾ ਢਾਂਚਾ ਸਹੀ ਚੱਲਦਾ ਹੈ । ਸੂਝ, ਬੂਝ, ਸੁੱਘੜਤਾ ਅਤੇ ਮਾਨਸਿਕਤਾ ਭੀ ਨਿਰਭਰ ਹੈ, ਇਕ ਕੜੀ ਬਾਲਾ ਛੱਤ ਦਾ ਖਿਸਕ ਜਾਵੇ ਤਾਂ ਛੱਪਰ ਭੀ ਖੜਦਾ ਨੀ, ਇਸੇ ਤਰ੍ਹਾਂ ਮਨੁੱਖਾ ਜੀਵਨ ਹੈ ਤੇ ਅਰੋਗਤਾ ਹੈ, ਅੱਜ ਤਕਨੀਕੀ ਤਰੱਕੀ ਨੇ ਉਤੇਜਨਾ ਇੰਨੀ ਵਧਾ ਦਿੱਤੀ ਕਿ ਸਬਰ-ਸੰਤੋਖ ਨਉਂ ਦੀ ਕੋਈ ਗੁੜ੍ਹਤੀ ਹੀ ਨਹੀਂ, ਭੱਜ-ਨੱਠ, ਲੋਭ-ਲਾਲਚ, ਈਰਖਾ, ਸਾੜਾ ਤੇ ਦੁਸ਼ਮਣੀਆਂ ਦਾ ਪਸਾਰਾ ਹੈ, ਸ਼ਾਂਤੀ ਵਾਲਾ ਸੰਸਾਰ ਹੀ ਨਹੀਂ, ਭਾਵੇਂ ਕਿ ਮੋਹ ਬਿਨਾਂ ਜੀਊਣ ਨਹੀਂ, ਗੱਡੀ ਲੀਹ &lsquoਤੇ ਤੁਰਦੀ ਹੀ ਭਲੀ, ਲੱਥੀ &lsquoਤੇ ਭੈਰਮੀ, ਪ੍ਰਾਣੀ-ਸੋਚ ਭੀ ਅਜਿਹੀ ਹੀ ਹੈ, ਖਿੜ੍ਹੇ ਮੱਥੇ ਰਹੀਏ ਤੇ ਮਿਲੀਏ ਤਾਂ ਸਵਰਗ ਨਹੀਂ ਨਰਕ ਇਥੇ ਹੀ ਹੈ, ਫੁੱਲ ਮਹਿਕ ਵੰਡਣੇ ਹੀ ਸਭ ਨੂੰ ਭਉਂਦੇ ਨੇ, ਕ੍ਰੋਪੀ, ਕਸ਼ਟੀ, ਰੋਗੀ ਸਰੀਰ ਭੀ ਆਪਣਾ ਦੁੱਖ ਤਾਂ ਹੁੰਦਾ ਹੀ ਹੈ ਪਰਿਵਾਰ ਦੂਜਿਆਂ ਲਈ ਭੀ ਸਹਾਰਨਾ ਔਖਾ, ਕਈ ਇਨਸਾਨ ਤਾਂ ਸੁਭਾਅ ਕਰਕੇ ਹੀ ਇਰਦ ਗਿਰਦ ਨੂੰ ਨਰਕ ਬਣਾ ਦਿੰਦੇ ਹਨ, ਸੁਸ਼ੀਲ ਭਲੇ ਤੇ ਰਹਿਮੀ, ਧਰਮੀ ਤੁਰੇ ਜਾਂਦੇ ਨੂੰ ਭੀ ਖੁਸ਼ ਕਰਕੇ ਦਿਨ ਸੁਹਾਵਣਾ ਬਣਾ ਦਿੰਦੇ ਹਨ, ਯਾਨੀ ਹਰ ਸੰਸਾਰੀ ਵੱਸੋਂ ਦਾ ਇਹ ਹਾਲ ਹੈ, ਖੁਸ਼ੀਆਂ ਵੰਡਣੀਆਂ, ਸਾਂਝੀਆਂ ਕਰਨੀਆਂ ਹਰ ਮਨੁੱੁਖ ਦੇ ਭਾਗਾਂ ਵਿੱਚ ਨਹੀਂ ਹੁੰਦਾ, ਇਹ ਸਾਡੀ ਆਪਣੀ ਮਾਨਸਿਕਤਾ &lsquoਤੇ ਨਿਰਭਰ ਹੈ, ਰੋਗੀ ਮਾਨਸਿਕਤਾ ਸਾਰੇ ਹੀ ਪੁਆੜੇ ਦੀ ਜੜ੍ਹ ਹੈ, ਸਾਡੀ ਸੋਚ &lsquoਤੇ ਬੱਦਲ ਛਾਏ ਰਹਿੰਦੇ ਹਨ ਅਸੀਂ ਹਰ ਵੇਲੇ ਸੜ੍ਹੀ ਭੁੱਜੀ ਗੱਲ ਹੀ ਮੂਹਰੇ ਲਿਆਉਂਦੇ ਹਾਂ, ਇਹ ਵਿਅਕਤੀਗਤ ਤੋਂ ਅੱਗੋਂ ਜਮਾਤੀ ਬਣ ਜਾਂਦੀ ਹੈ ਤੇ ਕੁੱਲ ਜਹਾਨ &lsquoਤੇ ਕਹਿਰਾਂ ਦਾ ਕਾਰਨ ਇਹ ਹੈ, ਛੋਟੇ ਘੇਰੇ ਤੋਂ ਲਉ ਸਾਡੇ ਪ੍ਰਚਾਰਕ, ਬੁਲਾਰੇ ਤੇ ਲੇਖਕ ਜਦੋਂ ਇਸ ਸੰਦਰਭ ਵਿੱਚੋਂ ਲੰਘਣ ਤਾਂ ਭਾਈਚਾਰਾ ਅਸ਼ਾਂਤ ਕਰਦੇ ਹਨ ਬਣਦਾ ਤਾਂ ਹੈ ਕਿ ਸਾਨੂੰ ਪ੍ਰਮਾਤਮਾਂ ਨੇ ਸੁਗਾਤ ਦਿੱਤੀ, ਹੁਨਰ ਦਿੱਤਾ, ਧੰਨਵਾਦ ਕਰਕੇ ਉਹਦੀ ਮਹਿਮਾਂ ਦੇ ਗੁਣ, ਉਸਾਰੂ ਨੀਤੀਆਂ ਦੇ ਸੁਝਾਅ ਦੇਈਏ, ਪ੍ਰਸਪਰ ਪਿਆਰ ਨਾਲ ਆਪਣੀ ਬੁਧੀ ਅਨੁਸਾਰ ਸਮਾਜ ਨੂੰ ਕੁਝ ਦੇਣ ਦੇਈਏ, ੰਚੰਗੀਆਂ ਭਾਸ਼ਾ, ਬੋਲੀ ਤੇ ਵਿਚਾਰ ਅਨਮੋਲ ਬਣਾ ਕੇ ਆਪਣੇ ਧਰਮ, ਭਾਈਚਾਰੇ ਤੇ ਦੂਜਿਆਂ ਲਈ ਉਤਸ਼ਾਹਤ ਕਾਰਗਰ ਹੋਣ ਵਾਲੇ ਲੇਖ ਕਵਿਤਾਵਾਂ ਤੇ ਪਾਠਕ ਪੱਤਰ ਲਿਖ ਕੇ ਇਕ ਦੂਜੇ ਨੂੰ ਕੁਝ ਵੰਡੀਏ, ਨਾ ਕਿ ਸਾਰਾ ਸਮਾਂ ਚਿੜ੍ਹ ਚਿੜ੍ਹ, ਕੁੜ੍ਹ ਕੁੜ੍ਹ ਜੀਉਂਦੇ ਕਿਸੇ ਵਿਅਕਤੀ ਨੇ, ਸਿਆਸੀ ਨੇ, ਹਕੂਮਤ ਨੇ ਕੁਝ ਨੀ ਕੀਤਾ ਸਗੋਂ ਬੇੜਾ ਗਰਕ ਕਰਤਾ, ਛੋਟੇ ਹੁੰਦਿਆਂ ਜੇਕਰ ਕਿਸੇ ਨੇ ਮਾੜੇ ਬੋਲ ਬੋਲਣੇ ਸਿਆਣੇ ਬਜ਼ੁਰਗ ਨੇ ਕਹਿਣਾ ਹਾਏ ਸ਼ੁੱਭ ਬੋਲ, ਇਉਂ ਨੀ ਆਖੀਦਾ, ਸੁੱਖ ਮੰਗੋ, ਹੁਣ ਨਾ ਕੋਈ ਇਹ ਕਹਿਣ ਵਾਲਾ ਹੀ ਹੈ ਨਾ ਸੁਣਨ ਵਾਲਾ, ਮਰੇ &lsquoਤੇ ਭੀ ਆਪਣੇ ਆਪ ਨੂੰ ਚੋਟੀ ਦੇ ਲੇਖਕ, ਕਵੀ ਦੱਸਣ ਵਾਲੇ, ਜੀ ਔਹ ਐਨੇ ਸਾਲ ਦੀ ਉਮਰ ਵਿੱਚ ਡਿੱਗ ਗਿਆ, ਭਾਈ ਮਰਕੇ ਤਾਂ ਸਭਨਾਂ ਨੇ ਡਿੱਗਣਾ ਹੀ ਹੈ, ਖੜ੍ਹਾ ਨੀ ਕੋਈ ਹੁੰਦਾ, ਜੀ ਫਲਾਣੇ ਦਾ ਜਸ ਕਾਹਦਾ ਅਪਜਸ ਹੈ, ਇਹ ਹੈ ਰੋਗੀ ਮਾਨਸਿਕਤਾ ਜੋ ਸਾਰੇ ਵਰਗਾਂ ਵਿੱਚ ਧਮੱਚੀ ਦਾ ਕਾਰਨ, ਕਿਸੇ ਨੇ ਦੱਸਾਂ ਵਿੱਚੋਂ ਨੌਂ ਕੰਮ ਨੇਪਰੇ ਚਾੜ੍ਹਤੇ ਸ਼ੁਕਰ ਹੈ ਨਾ ਕਿ ਆਹ ਜਿਹੜਾ ਦੱਸਵਾਂ ਕੀਤਾ ਨੀਂ ਬੱਸ ਇਹ ਔਗੁਣ ਦਾ ਤੇ ਅਪਜਸ ਦਾ ਧੁਰਾ ਹੈ, ਅਸੀਂ ਕਦੀ ਨਹੀਂ ਸੋਚਦੇ ਕਿ ਅਸੀਂ ਕੁਝ ਕੀਤਾ ਭੀ ਹੈ ਜਾਂ ਇਹ ਕਾਗਜ਼ ਕਾਲੇ ਕਰਕੇ ਪੈਸੇ ਕਮਾਏ, ਇਹ ਤਾਂ ਹਰ ਦੁਨੀਆਵੀ ਮਨੁੱਖ ਕਰਦਾ ਹੈ, ਪਰ ਅਸੀਂ ਤਾਂ ਦੇਖੋ ਕਈ ਸੰਤ-ਮਹਾਂਪੁਰਸ਼ ਜਿਨ੍ਹਾਂ ਦੇ ਕੋਈ ਔਲਾਦ ਨਹੀਂ ਕਿੰਨੇ ਕਿੰਨੇ ਧੌਲ੍ਹਰ ਉਸਾਰ ਗਏ ਪਰ ਸਾਡੀ ਅਸ਼ੁੱਧ-ਬਿਰਤੀ ਕੀ ਕੀ ਊਣਾ ਉਨ੍ਹਾਂ ਤੇ ਭੀ, ਕੁਝ ਲੋਕ ਆਪਣੇ ਨਿੱਜੀ ਮੰਤਵਾਂ ਲਈ ਚਰਨੀ ਲੱਗਦੇ ਨੇ, ਪੂਰਤੀ ਨਾ ਹੋਣ ਤੇ ਦਾਖੇ ਥੂਹ ਕੌੜੀ ਤੇ ਮੰਦ-ਭਾਸ਼ਾ ਕੋਝੀਆਂ ਅਨਉੱਚਿਤ ਤੂਹਮਤਾਂ ਲਾ ਕੇ ਆਪ ਨੂੰ ਸੱਚੇ ਸਿੱਧ ਕਰਦੇ ਹਨ, ਪਰ ਰੱਬ ਤੋਂ ਨੀ ਡਰਦੇ, ਕਿੱਡਾ ਮਹਾਨ ਵਿਰਸਾ ਹੈ ਸਾਡਾ ਚੰਦ ਤੇ ਭੀ ਜਾ ਕੇ ਕਾਲਖ ਮਲ੍ਹਣ ਦੀ ਸੋਚਦੇ ਨੇ, ਜੋ ਅੱਜ ਧਾਰਮਿਕ ਔਕੜਾਂ ਬੇਅਦਬੀਆਂ ਅਤੇ ਹਫੜਾ ਦਫੜੀ ਹੈ ਸਭ ਮਾਨਸਿਕਤਾ ਉਖੜੀ ਤੇ ਰੋਗੀ ਦੀ ਨਿਸ਼ਾਨੀ ਹੈ, ਮਨੋਵਿਗਆਨੀਆਂ ਤੋਂ ਖੋਜ ਕਰਾਵੋ ਭਾਰਤੀ ਸੱਭਿਅਤਾ ਜੀ ਬੜੀ ਸ਼ਰਮੀਲੀ, ਜੀ ਪੰਜਾਬੀ ਤੇ ਸਿੱਖ ਤਾਂ ਸਭ ਤੋਂ ਉੱਤਮ ਸੀ, ਪੇਂਡੂ ਵਰਗ ਇਕ ਪਰਿਵਾਰ, ਧੀ ਭੈਣ ਸਾਂਝੀ, ਬੁੜ੍ਹੇ ਨੇ ਝਿੜਕਣਾਂ ਕੁੜੀਏ ਸਿਰ ਢੱਕ, ਹੁਣ ਸਰੀਰ ਢੱਕ ਭੀ ਨਹੀਂ ਅਲੋਪ, ਗੁੱਸਾ ਕਰਨਾ ਜਦੋਂ ਕਿਸੇ ਬਜ਼ੁਰਗ ਨੇ ਘੂਰਨਾ, ਪਰ ਮਜਾਲ ਨਹੀਂ ਸੀ ਕੁਸਕਣ ਦੀ, ਬੜੀ ਹੀ ਪ੍ਰੇਸ਼ਾਨੀ ਦੇਖੋ ਦਿੱਲੀ ਭਗਵਾਨ ਕੁੜੀਆਂ (ਕੀ ਕੁੜੀ ਖੇਡ) ਹੈ, ਪਰ ਸੰਗ ਸ਼ਰਮ ਦਾ ਚੇਤਾ ਨਹੀਂ ਤੇ ਪੰਜਾਬ ਦੇ ਕਿਸਾਨ ਆਗੂ ਯੂਨੀਅਨਾਂ ਲੈ ਭਲਵਾਨਾਂ ਦੇ ਹੱਕ ਦੁਆਉਣ ਗਏ ਨੇ ਕੱਲ੍ਹ ਨੂੰ ਇਹ ਬੰਦਿਆਂ ਨਾਲ ਭੀ ਘੁਲਣਗੀਆਂ ਹੁਣ ਬੋਲੋ ਗੁਰਦੁਆਰੇ ਦੇ ਪ੍ਰਬੰਧਕੋ ਜੋ ਕੰਧਾਂ &lsquoਤੇ ਫੱਟੇ ਟੰਗੀ ਕਿਸਾਨਾਂ ਲਈ ਫੰਡ ਮੰਗ ਕੇ ਭੇਜਦੇ ਸੀ, ਲਿਖਦੀ ਜਾਵਾਂ ਕਿ ਗੁਰਦੁਆਰੇ ਦੇ ਬਾਹਰ ਬੋਰਡ ਲਿਖ ਕੇ ਰੱਖਿਆ ਹੈ, ਕੋਈ ਸਕਰਟ, ਸ਼ਾਟ ਯਾਨੀ ਨਵਾਜਵ ਪਹਿਰਾਵਾ ਨਾਲ ਨੀ ਆ ਸਕਦੇ, ਤੇ ਭਗਵਾਨੀ ਉਤਸ਼ਾਹਤ ਕਰ ਸਕਦੇ ਹਨ, ਕੁਝ ਵਰੇ੍ਹ ਹੋਏ ਥਾਈਲੈਂਡ ਦੇ ਚੀਫ ਹੁਕਮ ਕਰਿਆ ਸੀ ਕਿ ਮੇਰੇ ਮੁਲਕ ਸੈਰ ਲਈ ਆਉਣਾ ਹੈ ਤਾਂ ਕੱਪੜੇ ਪਾ ਕੇ ਆਇਉ, ਇਧਰ ਅਸੀਂ ਪੱਛਮੀ ਦੁਨੀਆਂ ਦੇ ਨੁਕਤਾਚੀਨ ਅੱਜ ਕਿਥੇ ? ਪੰਜਾਬ ਦਾ ਭੀ ਨਕਸ਼ਾ ਪੁੱਠਾ ਹੁੰਦਾ ਦੀਹਦਾ ਹੈ, ਸੁਖਪਾਲ ਸਿੰਘ ਖਹਿਰਾ ਅਕਲਮੰਦ, ਤੀਖਣ ਬੁੱਧੀ, ਨੀਤੀਵਾਨ ਭੀ ਹੈ, ਪਰ ਟਿਕਾਅ ਦੀ ਘਾਟ, ਨਾਲ ਨਹੀਂ ਤੁਰ ਸਕਦਾ, ਨਿੱਜੀ ਕਿੜ ਕੱਢਣ ਲਈ ਅਸ਼ਲੀਲਤਾ ਦਾ ਪੱਲ੍ਹਾ ਭੀ ਫੜੂ, ਪਹਿਲਾਂ ਬੀਬੀ ਜਗੀਰ ਕੌਰ ਦੀ ਬੇਟੀ ਕਾਂਡ ਵਿੱਚ ਹੱਦਾਂ ਬੰਨੇ ਟੱਪੇ ਹੁਣ ਆਹ ਇਕ ਬਲੈਕ-ਮੇਲ੍ਹਰ ਨੂੰ ਲੱਭ ਲਿਆਇਆ, ਸ਼ਰਮ ਹਿਯਾ ਰਹਿਤ ਨਿੱਜੀ ਕਿੜ੍ਹ ਸੀ ਉਸ ਮਨਿਸਟਰ ਨਾਲ ਤੇ ਭਗਵੰਤ ਮਾਨ ਨਾਲ, ਭਾਵੇਂ ਇਹ ਕਾਰਾ ਤਾ ਨਿੰਦਣਯੋਗ ਹੋਵੇ ਪਰ ਉਹ ਬੰਦਾ ਭੀ ਭਲਾ ਨਹੀਂ ਜੀਹਦੀ ਉਹ ਮਦਦ ਤੇ ਹੈ, ਤੁਸੀਂ ਬੁਰਾਈ ਰੋਕੋ ਨਾ ਕਿ ਨਸ਼ਰ ਕਰਕੇ ਬੇਸ਼ਰਮੀ ਦਾ ਪਸਾਰਾ ਦਿਖਾਉ, ਹੋਰ ਭੀ ਢੰਗ ਹਨ ਨਜਿੱਠਣ ਲਈ, ਮੈਂ ਆਪ ਦੀ ਜਾਂ ਭਗਵੰਤ ਮਾਨ ਦੀ ਪਿੱਠ ਨਹੀਂ ਠੋਕਦੀ ਪਰ ਸਰਕਾਰ ਵਿੱਚ ਤਾਂ ਉਹਨੇ ਜਾਣਕੇ ਅਜਿਹੇ ਬੰਦੇ ਲਿਆਂਦੇ ਕਿ ਮੂਹਰੇ ਅੜਨਗੇ ਨਹੀਂ ਪਰ ਬਦਨਾਮੀ ਸੂਬੇ ਦੀ ਹੈ, ਚੁੱਪ ਕਰਕੇ ਲਾਂਭੇ ਕਰ ਦਿੰਦਾ ਧੂਤਕੜਾ ਨਾ ਪੈਂਦਾ ਪਰ ਭਗਵੰਤ ਮਾਨ ਦੀ ਨੀਤੀ ਹੀ ਅੱਡਰੀ ਹੈ, ਉਹ ਤਾਂ ਬੱਸ ਅੰਦਰ ਕਰਨ ਨੂੰ ਹੀ ਰਾਜਨੀਤੀ ਮੰਨਦਾ ਹੈ, ਹੁਣ ਇੰਗਲੈਂਡ ਤੋਂ ਪੰਜਾਬ ਵੱਸੇ ਕਬੱਡੀ ਦੇ ਪ੍ਰਸਿੱਧ ਪ੍ਰੇਮੀ ਸੁਰਜਨ ਸਿੰਘ ਚੱਠਾ ਨੂੰ ਹੀ ਫੜ ਲਿਆ ਤੇ ਇਥੇ ਕਬੱਡੀ ਦੇ ਨਾਮਵਰ ਹਿਤੈਸ਼ੀ ਬੜੇ ਦੁਖੀ ਹਨ ਤੇ ਮੀਟਿੰਗਾਂ ਕਰ ਰਹੇ ਹਨ, ਚੱਠਾ ਪਰਿਵਾਰ ਪਹਿਲਾਂ ਸਾਊਥਾਲ ਦਾ ਵਸਨੀਕ ਤੇ ਉੱਘਾ ਵਪਾਰਕ ਅਦਾਰਾ ਸੀ, ਹੁਣ ਭੀ ਇਕ ਭਰਾ ਦਾ ਵਧੀਆ ਕਾਰੋਬਾਰ ਹੈ, ਭਗਵੰਤ ਮਾਨ ਨਕਲਚੀ ਤਮਾਸ਼ੇ ਕਰਕੇ ਬਦਨਾਮੀ ਖੱਟਦਾ ਹੈ । 
ਸਿੱਖ ਪੰਥ ਕੌਣ ਜੋ ਭੰਨੇ ਧੌਣ, ਅੱਜ ਬੱਸ ਆਹ ਹੈ ਸੇਵਾ, ਸੋਸ਼ਲ ਮੀਡੀਆ ਹੀ ਨਹੀਂ ਲੇਖਕ ਬੁਲਾਰੇ ਕਮਾਈ ਦਾ ਸਾਧਨ ਹੀ ਕਿਤਾਬਾਂ ਵਿੱਚ ਮਿਰਚ ਮਸਾਲਾ ਬਹੁਤਾ ਵਿੱਕੂ ਮੈਂ ਜੋ ਨਚੋੜ ਕੱਢਿਆ ਕੋਈ ਖੋਜ ਨਹੀਂ ਤੂੰ ਬੜੀ ਵਧੀਆ ਟਿੱਪਣੀ ਕਰਕੇ ਸ਼੍ਰੋਮਣੀ ਕਮੇਟੀ ਭੰਡੀ, ਅਕਾਲੀ ਦਲ ਭੰਡਿਆ, ਅਕਾਲ ਤਖ਼ਤ ਦਾ ਜਥੇਦਾਰ ਭੰਡਿਆ ਸ਼ਾਬਾਸ਼ੇ ਵਈ, ਕੌਮ ਹੁਣ ਆਹ ਹੈ, ਦੁੱਖ ਦੀ ਖ਼ਬਰ ਕਿ ਇਕ ਹੋਰ ਖਾਲਿਸਤਾਨੀ ਕਮਾਂਡੋ ਪੰਜਵੜ ਦਾ ਪਾਕਿਸਤਾਨ ਵਿੱਚ ਕਤਲ, ਮੈਂ ਸੋਚਦੀ ਹਾਂ ਕਿ ਇਹ ਗੁੱੁਟ ਜੋ ਇਧਰ ਵਿਦੇਸ਼ਾਂ ਵਿੱਚ ਉਥੇ ਜਾ ਜਾ ਕੇ ਕੇਵਲ ਮਕਾਨ ਬਨਾਉਣ ਤੇ ਯਾਤਰਾ ਜੋਗੇ ਹੀ ਹਨ ਤੇ ਆਪਣੀ ਭੱਲ ਬਣਾਈ, ਕਿਉਂ ਹੁਣ ਤੱਕ ਉਥੇ ਜੋ ਜਲਾਵਤਨੀ ਕੱਟ ਰਹੇ ਸਨ, ਉਨ੍ਹਾਂ ਲਈ ਕੋਈ ਯੋਗ ਉਪਰਾਲੇ ਕਰਕੇ ਪਰਿਵਾਰਾਂ ਨਾਲ ਨਾ ਮਿਲਾ ਸਕੇ ਤੇ ਕਤਲ ਭੀ ਆਪਣੇ ਧੜੇਬੰਦੀਆਂ ਕਰਕੇ, ਹਾਲੇ ਦੇਸ਼ ਲਈ ਜੂਝ ਰਹੇ ਹਨ, ਯਾਦ ਆਇਆ ਮੇਰੇ ਪਤੀ ਇਕ ਮੀਟਿੰਗ ਵਿੱਚ ਸਵਾਲ ਕਰ ਰਹੇ ਸਨ ਤਾਂ ਇਕ ਲਾਹੇਖੱਟ ਦਾ ਬਿਆਨ ਅਸੀਂ ਠੇਕਾ ਲਿਆ, ਅਸੀਂ ਆਪਣਾ ਕੰਮ ਕਰੀ ਜਾਂਦੇ ਹਾਂ, ਕੰਮ ਕੀ ਬੱਸ ਪੈਸੇ ਸਾਂਭੋ, ਕੌਮਾਂ ਤੇ ਮੁਲਕ ਭਾਈ ਕੁਰਬਾਨੀਆਂ ਨਾਲ ਬਣੇ, ਚਲੋ ਮੈਨੂੰ ਕੀ ਜੇਕਰ ਗੁਰੂਧਾਮ ਇਨ੍ਹਾਂ ਨੂੰ ਨਿਵਾਜਦੇ ਹਨ ਜਾਂ ਕਾਬਜ਼ ਕਰਦੇ ਹਨ ਤਾਂ ਆਮ ਸਾਧਾਰਨ ਜਨ ਤਾਂ ਸੋ ਨਿਹਾਲ ਵਾਲੇ ਹਨ, ਆਹ 4 ਜੂਨ ਨੂੰ ਕੋਚਾਂ &lsquoਤੇ ਪੈਸਾ ਧੜਾਧੜ ਤੇ ਲੰਡਨ ਗੂੰਜੂੰ ਪਰ ਚੈਨਲ ਕਹਿਣਗੇ ਸ਼ਾਬਾ ਬਈ ਸ਼ਾਬਾ ਡੈਬਿਟ ਭਰੋ ਅਸੀਂ ਹੋਰ ਤੁਹਾਡੀ ਉਪਮਾ ਕਰੀਏ, ਪਰ ਪ੍ਰਿੰਟ ਮੀਡੀਆ ਨੂੰ ਔਨ ਲਾਈਨ ਇਸ ਹਫਤੇ ਇਕ ਭੈਣ ਕਹਿੰਦੀ ਪਰਚਾ ਪੜ੍ਹ ਕੇ ਦੇ ਦਿਆ ਕਰ ਅੱਗੇ ਵਾਂਗੂੰ ਹੱਟੀਆਂ ਤੋਂ ਤਾਂ ਮਿਲਦਾ ਨੀ, ਮੈਂ ਕਿਹਾ ਜੀ ਹੁਣ ਏਨੀ ਹਿੰਮਤ ਨਹੀਂ ਕਿ ਦੇਣ ਆਵਾਂ, ਖੈਰ ਇਕ ਵੀਰ ਨੇ ਕਿਹਾ ਕਿ ਭੈਣ ਜੀ ਪਰਚਾ ਦੁਕਾਨਾ ਤੇ ਨਹੀਂ ਮਿਲਦਾ, ਮੈਂ ਕਿਹਾ ਭਰਾਵਾ ਪਰਚੇ ਤੋਂ ਕੀ ਲੈਣਾ ਚੈਨਲ ਦੇਖੀ ਜਾਇਆ ਕਰ, ਪਰਚੇ ਨੂੰ ਕੋਈ ਗੁਰੂ ਘਰ, ਲਾਇਬ੍ਰੇਰੀ, ਸੈਂਟਰ ਪੈਸੇ ਦੇਣ ਤਾਂ ਪੜੋ੍ਹ, ਅੱਗੇ ਗੁਰਦੁਆਰੇ ਦੀ ਲਾਇਬ੍ਰੇਰੀ ਹੁੰਦੇ ਸੀ, ਹੁਣ ਧੇਲਾ ਇਨ੍ਹਾਂ ਨੂੰ ਕੋਈ ਦਿੰਦਾ ਨੀ ਫਰੀ ਕੌਣ ਰੱਖੇ ।
ਬਲੂਮ ਰਿਪੋਰਟ : ਤੱਥ ਸੱਚ ਤੇ ਸਿੱਖ, ਬਹੁਗਿਣਤੀ ਸਿੱਖ ਨਹੀਂ ਔਖੇ ਘੱਟ ਔਖੇ ਸਿੱਖਾਂ ਦਾ ਅਕਸ ਨਹੀਂ ਬਿਗਾੜਿਆ, ਸਗੋਂ ਜੋ ਸਥਿਤੀ ਹੈ ਉਹ ਸਾਹਮਣੇ ਲਿਆਂਦੀ ਹੈ, ਕੀ ਇਹ ਸੱਚ ਨਹੀਂ ਕਿ ਗੁਰੂ ਘਰਾਂ &lsquoਤੇ ਕਬਜ਼ੇ ਤੇ ਝਗੜੇ ਫੇਰ ਖਾਲਿਸਤਾਨੀ ਪੱਖੀ ਨੀਤੀਆਂ ਤੇ ਡਰਦੇ ਮਾਰੇ ਦੂਜੇ ਪ੍ਰਬੰਧਕ ਭੀ ਆਪਣੀ ਹੋਂਦ ਲਈ, ਨਾਲ ਨਾਲ ਚੱਲੇ ਨੀ ਗਿਰਧਾਰੀ ਲਾਲ, ਕੀ ਇਹ ਸੱਚ ਨਹੀਂ ਕਿ ਸਾਰੀ ਸਿੱਖ ਵੱਸੋਂ ਪੰਜਾਬ ਦੀਆਂ ਗਤੀਵਿਧੀਆਂ ਦੀ ਧਾਰਨੀ ਨਹੀਂ, ਕਿਵੇਂ ਆਖ ਸਕਦੇ ਹਾਂ ਕਿ ਇਥੋਂ ਦੇ ਜੰਮਪਲ ਸਾਡੀਆਂ ਨਿੱਤ ਦੀਆਂ ਪੰਜਾਬ ਲਈ ਘਾਲਣਾ ਤੇ ਗੁਰੂ ਘਰਾਂ ਦਾ ਪੈਸਾ ਖਰਚਣ ਨਾਲ ਸਹਿਮਤ ਹਨ ? ਨਹੀਂ ਸਗੋਂ ਅਸਲੀਅਤ ਹੈ ਕਿ ਬਹੁਤੇ ਮਾਂ ਬਾਪ ਤਾਂ ਔਲਾਦ ਨਾਲ ਰਿਸ਼ਤੇ ਭੀ ਬਿਗਾੜੀ ਬੈਠੇ ਹਨ, ਬੱਚੇ ਤਾਂ ਕਹਿੰਦੇ ਅਸੀਂ ਪੰਜਾਬ ਜਾਣਾ ਹੀ ਨਹੀਂ ਤਾਂ ਕਿਵੇਂ ਆਪਾਂ ਬਹੁਗਿਣਤੀ ਸਾਬਤ ਕਰਦੇ ਹਾਂ ? ਮੰਨ ਲਉ ਬਲੂਮ ਇਹ ਨਾ ਲਿਖਦਾ ਤਾਂ ਕੀ ਸਭ ਦੇ ਸਭ ਸਿੱਖ ਇਨ੍ਹਾਂ ਗੱਲਾਂ ਤੋਂ ਜਾਣੂ ਨਹੀਂ ਕਿਉਂ ਆਪਾਂ ਸੱਚ ਨੂੰ ਨਿਕਾਰਨ &lsquoਤੇ ਸਭ ਤਾਕਤ ਨਸ਼ਟ ਕਰ ਰਹੇ ਹਾਂ, ਹਾਂ ਖਾਲਿਸਤਾਨੀ ਜਥੇਬੰਦੀਆਂ ਦਾ ਏਜੰਡਾ ਹੈ ਕੋਈ ਝੂਠ ਨਹੀਂ, ਕੋਈ ਗੁਨਾਹ ਭੀ ਨਹੀਂ, ਮੰਗ ਹੈ ਕਾਨੂੰਨ ਵਿੱਚ ਕੋਈ ਵਵਰਜਿਤ ਨਹੀਂ, ਪਰ ਹਾਂ ਡਰਾ ਧਮਕਾ ਕੇ ਤੰਗ ਪ੍ਰੇਸ਼ਾਨ ਕਰਨਾ, ਸੰਗਤਾਂ ਦੀ ਮਰਜ਼ੀ ਬਗੈਰ ਖਰਚੇ ਵਿਰੋਧਤਾ ਦਾ ਕਾਰਨ ਤੇ ਝਗੜੇ, ਕੀ ਕਚਹਿਰੀਆਂ ਕੇਸ ਦਰਜ ਨਹੀਂ, ਕੀ ਬਲੂਮ ਰਿਪੋਰਟ ਵਿੱਚ ਅੰਕਤ ਖਬਰਾਂ ਅਖ਼ਬਾਰਾਂ ਵਿੱਚ ਨਹੀਂ ਆਈਆਂ ? ਕੀ ਇਸ ਦੇਸ਼ ਵਿੱਚ ਕਾਂਗਰਸ ਤੇ ਬੀ।ਜੇ।ਪੀ।, ਅਕਾਲੀ ਦਲ ਸਿੱਖ ਨਹੀਂ ਵੱਸਦੇ ? ਤੇ ਉਹ ਖਾਲਿਤਾਨੀ ਹਨ ? ਕੀ ਚੈਨਲਾਂ ਤੇ ਬੁਲਾਰੇ ਕਬੋਲ ਨਹੀਂ ਬੋਲਦੇ ਤੇ ਦੂਜਿਆਂ ਨੂੰ ਦਹਿਸ਼ਤ ਨਹੀਂ ਦਿੰਦੇ, ਭਾਈ ਹੁਣ ਕੀ ਸਿੱਖ ਸਫਾਂ ਖ਼ਾਲਸਾਈ ਰਵਾਇਤ ਸੋਧ ਲਾਉ ਸਿੱਖ ਪਰੰਪਰਾਵਾਂ ਨੂੰ ਆਪ ਅਕਸ ਵਿਗਾੜਨ ਦੀ ਸਥਿਤੀ ਨਹੀਂ ਬਣਾ ਰਹੀਆਂ, ਭੱਲਕੇ ਕੋਈ ਹੋਰ ਖੋਜੀ ਇਹ ਰਿਪੋਰਟਾਂ ਦੇਊ ਰੋਕ ਲਵੋਗੇ, ਸੁਧਰੋ !
ਹਿੱਤ ਪਾਲੂ ਲੇਖਕ, ਬੁਲਾਰੇ, ਜਥੇਬੰਦੀਆਂ, ਕੌਮ ਦਾ ਭਵਿੱਖ ਸੋਚਣ ਨਾ ਕਿ ਆਪਣਾ ਧਰਮ ਮਨੁੱਖਾਂ ਦੇ ਸਿਰ &lsquoਤੇ ਚਲਾਣਾ ਹੈ ਨਾ ਕਿ ਇਨ੍ਹਾਂ ਮਨਸੂਬਿਆਂ ਦੇ, ਧਰਮ ਨੂੰ ਭੀ ਇਹ ਰੱਲ ਗੱਡ ਕਰ ਰਹੇ ਹਨ, ਕੇਵਲ ਆਪਣੇ ਪੈਸੇ ਕਮਾਉਣ ਲਈ, ਆਹ ਚੈਨਲ &lsquoਤੇ ਕੁਝ ਕੁ ਸਾਡੇ ਸਿਰਾਂ &lsquoਤੇ ਠੋਸੇ ਗਏ ਬੁੱਧੀਮਾਨ ਸੁਣੀ ਜਾਵੋ, ਕੋਈ ਇਤਿਹਾਸ ਨਹੀਂ ਬੱਸ ਇਕ ਦੂਜੇ ਦੀਆਂ ਲਿਖਤਾਂ ਪ੍ਰਮੋਟ ਕਰਨ ਨੂੰ, ਮੈਂ ਕਦੋਂ ਦੀ ਦੁਹਾਈ ਪਾ ਰਹੀ ਹਾਂ ਕਿ ਅੱਗਾ ਸੁਧਾਰੋ, ਨੌਜਵਾਨੀ ਸਿੱਖ ਪੁਰਾਤਨ ਲੀਹਾਂ ਤੇ ਚੱਲਣਾ ਚਾਹੁੰਦੀ ਹੈ, ਤੁਸੀਂ ਲੀਹਾਂ ਤੋਂ ਉਖੇੜ ਰਹੇ ਹੋ, ਭਵਿੱਖ ਵਿੱਚ ਹੋਰ ਬੜੇ ਬਲੂਮ ਉੱਠਣਗੇ । ਮੇਰੀ ਭਾਮੇ ਗੁੱਤ ਪੱਟ ਲੈ ਮੇਰੇ ਵੀਰ ਨੂੰ ਮੰਦਾ ਨੀ ਬੋਲੀ । ਭਾਈ ਗੁਰਮੁਖੋ ਮੈਨੂੰ ਜੋ ਮਰਜ਼ੀ ਬੋਲੋ, ਪਰ ਕੌਮ ਦਾ ਅੱਗਾ ਸੰਵਾਰੋ, ਖੱਖੜੀਆਂ ਹੋ ਰਹੀ ਕੌਮ ਪ੍ਰਾਪਤੀਆਂ ਵੱਲ, ਤੁਸੀਂ ਤਾਂ ਹਰ ਵੇਲੇ ਹੀ ਦੌਂਤੀ ਇਥੇ ਸੌ ਗਰੁੱਪੀਆਂ ਵਿੱਚ ਝੋਟੀਆਂ ਮਗਰ ਭੱਜਦੇ ਹੋ ਸੋਨੇ ਦੀਆਂ ਧਰਮ ਤੇ ਸਿੱਖ ਸਵਰੋਤਮ ਸੰਸਥਾਵਾਂ ਦੇ ਵਿਰੋਧੀ ਕੌਣ ਮਨ ਜਾਊ ਸਾਨੂੰ ਸੂਝਵਾਨ ? ਹੁਣੇ ਹੀ ਇਕ ਇਥੋਂ ਦੇ ਜੰਮਪਲ ਬੁੱਧੀਮਾਨ ਸਿਆਸਤ ਤੇ ਭਾਈਚਾਰੇ ਦੀ ਗੂੜ੍ਹੀ ਜਾਣਕਾਰੀ ਰੱਖਦੇ ਨੌਜਵਾਨ ਨਾਲ ਗੱਲਬਾਤ ਵਿੱਚ ਲੱਭਿਆ ਕਿ ਉਹਨੇ ਦੱਸਿਆ ਕਿ ਕੀ ਤੁਸੀਂ ਲੋਕ ਕੰਧ ਤੇ ਲਿਖਿਆ ਨਹੀਂ ਪੜ੍ਹਦੇ ਕਿ ਸਾਡੇ ਵਰਗੇ ਕਿੰਨੇ ਹਨ ਜੋ ਗੁਰੂ ਘਰਾਂ ਵਿੱਚ ਰੁਚੀਵਾਨ ਹਨ ? ਸਿਵਾਏ ਰਿਸ਼ਤੇ ਤੇ ਦੋਸਤੀ ਦੇ ਸਮਾਗਮਾਂ &lsquoਤੇ ਹਾਜਰੀਨ ਹੋਣ ਤੋਂ ਜਾਂਦੇ ਨਹੀਂ, ਇਹ ਸਭ ਸੂਹਾਂ ਸਰਕਾਰੀ ਅਦਾਰਿਆਂ ਵਿੱਚ ਦਰਜ ਹੁੰਦੀਆਂ ਹਨ, ਸਰਵੇਖਣ ਕਰਵਾ ਲਵੋ, ਤੁਹਾਡਾ ਕਲੇਮ ਸਮੁੱਚਾ ਸਗੋਂ ਹਾਸੋ-ਹੀਣੇ ਬਿਆਨ ਹਨ, ਜਿੰਨਾ ਛੇਤੀ ਪੜਚੋਲ ਕਰਕੇ ਆਪਣੀ ਨੀਤੀ ਬਦਲੋ ਨਹੀਂ ਤਾਂ ਅਕਸ ਵਿਗਾੜਨ ਦੀ ਜ਼ਿੰਮੇਵਾਰੀ ਇਨ੍ਹਾਂ ਗਰੋਹਾਂ ਦੀ ਹੋਵੇਗੀ, ਦੋ ਹਫ਼ਤਿਆਂ ਨੂੰ ਫੇਰ ਲੰਡਨ ਗੂੰਜਾਂ ਦੂਤਾਵਾਸ ਅੱਗੇ, 84 ਦਾ ਦੁਖਾਂਤ ਭੋਗਿਆ ਕਿੰਨਾ ਨੇ ਵਿਦੇਸ਼ੀ ਮੌਜਾਂ ਕੌਣ ? ਚੇਤੇ ਰੱਖੋ ਜੋ ਅੱਜ ਬੇਅਦਬੀ ਤੇ ਹੁਣ ਦਰਬਾਰ &lsquoਤੇ ਘਨੌਣੇ ਬੰਬ ਧਮਾਕੇ ਕੌਣ ਹਨ ? ਸਿੱਖ ਕਹਿੰਦੇ ਕੀ, ਜੀ ਅੰਮ੍ਰਿਤਪਾਲ &lsquoਤੇ ਐੱਨ।ਐੱਸ।ਏ।, ਜੇਲ੍ਹ ਦਾ ਦੁੱਖ ਭੀ ਸਾਬਤ ਕਰਦਾ ਹੈ ਕਿ ਇਹ ਹਰਿਮੰਦਰ ਸਾਹਿਬ ਨੂੰ ਨੁਕਸਾਨ ਸ਼ਰਧਾਲੂਆਂ ਨੂੰ ਡਰਾਉਣਾ, ਸਰਕਾਰੂ ਅਦਾਰੇ ਨੂੰ ਕਿਉਂ ਨਾ ਟਾਰਗਿਟ ਕੀਤਾ ? ਕੀ ਦੱਸਦਾ ਹੈ ਇਹ ਇਹੀ ਕੁਝ ਇਨ੍ਹਾਂ 80 ਚੁਰਾਸੀ ਵੇਲੇ ਕੀਤਾ ਸੀ, ਅਖੇ ਯੁੱਧ ਕੇਂਦਰ ਨਾਲ ਤੇ ਆਉ ਸਾਡੇ ਨਾਲ ਹਥਿਆਰੀ ਲੜਾਈ ਅਕਾਲ ਤਖ਼ਤ ਤੋਂ ਲੜੋ, ਸਾਡਾ ਹੀ ਧੁਰਾ ਢਾਹੋ, ਸਾਡੀ ਹੀ ਜਨਤਾ ਕੁਚਲੋ ਤੇ ਫੇਰ ਪੁਲਸ ਨਾਲ ਰਲ੍ਹਾਈ ਆਪ ਸੁਥਰੇ । 
ਪੀੜ੍ਹੀ ਉੱਤੇ ਬਹਿ ਜਾ ਵੀਰਨਾ, ਸੱਸ ਦੇ ਰੁਦਣ ਸ਼ਨਾਮਾਂ, ਵੀਰ ਸੁਣ ਲਊ ਪਰ ਕਰ ਕੀ ਸਕੂ ? ਇਹ ਸਾਡਾ ਹਾਲ ਹੈ ਬਿੱਛੂ ਬੂਟੀ ਐਸੀ ਉੱਗ ਗਈ, ਹੁਣ ਤਾਂ ਮਿੱਟੀ ਭਾਵੇਂ ਬਦਲੋ, ਬੂਟੀ ਨੀ ਪੱਟ ਹੋਈ, ਮੈਨੂੰ ਕੋਈ ਕਹਿੰਦਾ ਫਲਾਣੇ ਗੁਰੂ ਘਰ ਵਿੱਚ ਫੇਰ ਖਾਲਿਸਤਾਨੀ ਕਮੇਟੀ ਬਣ ਗਈ, ਮੈਂ ਹੱਸ ਪਈ, ਮੈਂ ਉਨ੍ਹਾਂ ਨੂੰ ਦੱਸੂ ਜੋ ਬਲੂਮ ਨੂੰ ਕੋਰਟ ਲੈ ਕੇ ਚੱਲੇ ਨੇ ਆਪ ਨੂੰ ਨਿਕਾਰਦੇ ਜਲੰਧਰ ਭੀ ਗੁਆ ਬੈਠੇ, ਚਲੋ ਕਾਂਗਰਸ ਦੀ ਸੀਟ ਸੀ ਲੈ ਜਾਣ ਦਿੰਦੇ, ਬਾਕੀ ਉਥੇ ਕੀ ਖੱਟਾ ਖਾਣ ਗਏ ਸੀ, ਭਾਵੇਂ ਕੋਈ ਭੀ ਹੋਵੇ, ਹੁਣ ਟਿਕਣਗੇ ਹੀ ਅਕਾਲੀ ਦਲ ਭੀ ਕੀ ਭਾਈਵਾਲੀ ? ਬੀ।ਐੱਸ।ਪੀ। ਦੀ ਵੋਟ ਨੀ, ਖਰਾਬਾ ਕਰਨਾ ਰਹੀ ਗੱਲ ਇਥੋਂ ਦੇ ਮਹਾਰਥੀਆਂ ਦੀ ਜੀ ਬਾਦਲ ਤਾਂ ਹਵਨ ਕਰਾਉਂਦਾ ਸੀ, ਸਿੱਖ ਨੀ ਸੀ, ਆਰ।ਐੱਸ।ਐੱਸ। ਦਾ ਬੋਲਬਾਲਾ ਕਰਵਾਤਾ, ਭਾਈ ਤੁਸੀਂ ਨਾਨਕੀ ਗਏ ਸੀ ਕਾਂਗਰਸ ਤੋਂ ਕਰਵਾ ਲੈਂਦੇ ਆਪ ਜਾ ਕੇ, ਸੁਣੋ : ਜਿਨਾਹ ਪੱਕਾ ਮੁਸਲਮਾਨ ਨਹੀਂ ਸੀ, ਮੌਲਵੀ ਲੱਗੇ ਤੁਹਾਡੇ ਵਾਂਗੂੰ ਰੌਲਾ ਪਾਉਣ, ਉਹ ਕਹਿੰਦਾ ਲਉ ਲੈ ਦਿਉ ਫੇਰ ਮੁਲਕ ਤੁਸੀਂ ਤਾਂ ਚੁੱਪ, ਸਿਆਣਪ ਕਰ ਗਏ ਲੋਕ, ਦੇਸ਼ ਲੈ ਗਏ ਸੋ ਤੁਸੀਂ ਹੁਣ ਕਦੋਂ ਦੇ ਬਾਦਲ ਤਾਪ ਨਾਲ ਹੂੰਗਦੇ ਹੋ ਜਾ ਕੇ ਗੱਡ ਦਿੰਦੇ ਝੰਡੇ ਰੋਕੇ ਸੀ ? ਹੁਣ ਚਲੇ ਜਾਵੋ ਨਾਲੇ ਪੈਨਸ਼ਨਾਂ &lsquoਤੇ ਹੋ, ਬੱਸ ਏਥੇ ਛਟਾਂਕੀ ਵੱਟੇ ਮਾਰੋ, ਕਿਤਾਬਾਂ ਛੱਪਵਾਉ, ਵੇਚੋ ਨਾਮਣੇ ਖੱਟੋ, ਕੌਮ ਨੂੰ ਕੀ ਆਸਰਾ ? ਲਉ ਜੀ ਪੰਜਾਬ ਜਲੰਧਰ ਦੰਗਲ ਕੀਹਦੀ ਸੁਣੀ, ਕੀਹਦੀ ਮੰਨੀ, ਕਿਹੜੀ ਧਾਂਦਲੇ ਗਰਦੀ ਦਾ ਅਸਰ, ਲੋਕ ਤਾਂ ਬਾਂਵਰੇ ਨੇ, ਕੋਈ ਸੂਬੇ ਦੀ ਭਲਾਈ ਲਈ ਨੀ ਸੋਚਦਾ, ਹਾਲ ਦੁਹਾਈ ਦਾ ਅਸਰ ਉਲਟਾ, ਇਹੀ ਕੁਝ ਬਦਲਾਅ ਵੇਲੇ ਸੀ, ਹੁਣ ਭੀ ਹੈ, ਪੰਜਾਬ ਗੁਰਾਂ ਦੇ ਨਉਂ &lsquoਤੇ ਵੱਸਦਾ ਹੈ, ਅਸਰ ਹੈਗਾ ? ਛੱਡੋ ਝਮੇਲੇ ਆਪਣਾ ਭਾਗ ਪਾਈ ਚੱਲੋ, ਹਰ ਦੇਸ਼ ਵਿੱਚ ਹੀ ਧੁਰੇ ਦੀ ਹਵਾ ਹੈ, ਲੋਕ ਤਾਂ ਸਭ ਉਹੀ ਹਨ, ਅੱਡਰੇ ਨੀ, ਆਪਾਂ ਆਪਣੇ ਦੇਸ਼ ਵੱਲ ਕੇਂਦਰਤ ਹੋਈਏ ਸਾਡੇ ਜੀਵਨ ਪੱਧਰ &lsquoਤੇ ਪੈਣ ਵਾਲੇ ਕੁਝ ਕਾਇਦੇ ਲਾਗੂ ਹੋਏ ਹਨ, ਖਰਚੇ ਵੱਧਣੇ ਨੇ ਕੌਸਲਾਂ ਤੇ ਸਰਕਾਰਾਂ ਨੇ ਤਾਂ ਠੋਸ ਦੇਣੇ ਨੇ, ਆਪਾਂ ਨੂੰ ਆਪਣੀ ਜੇਬ ਵੱਲ ਝਾਕਣਾ ਪੈਣਾ ਹੈ, ਉਧਰ ਹੁਣ ਸਿਹਤ ਮਹਿਕਮੇ ਵਿੱਚ ਭੀ ਤਬਦੀਲੀਆਂ ਆਉਣੀਆਂ ਹਨ, ਦਵਾਈਆਂ ਭੀ ਕੈਮਿਸਟਾਂ, ਨਿੱਕੇ ਮੋਟੇ ਇਲਾਜ ਲਈ (ਪਰ ਸਭ ਜਾਣਕਾਰੀ ਪੂਰਨ ਰੂਪ ਵਿੱਚ ਲਉ) ਆਪਣੇ &lsquoਤੇ ਭਾਰ ਹੈ ਕਈ ਦਵਾਈਆਂ ਮੁੱਲ ਭੀ ਲੈਣੀਆਂ ਪੈਣੀਆਂ ਹਨ, ਡਾਕਟਰਾਂ ਨੇ ਭੀ ਬਥੇਰਾ ਦੁੱਖ ਦੇ ਲਿਆ, ਹਰ ਪਹਿਲੂ ਹੀ ਭਾਰੂ ਹੋਣਾ ਹੈ, ਚੁਕੰਨੇ ਹੋਵੋ, ਦੇਸੀ ਢੰਗਾਂ ਵੱਲ ਵਧੋ, ਦਾਲ ਰੋਟੀ ਘਰਦੀ, ਦਾਰੂ-ਬੂਟੀ ਨਾਲੋਂ ਵਿਸ਼ਵਾਸ ਉੱਤਮ, ਪਖੰਡਵਾਦ ਤੋਂ ਦੂਰ ਰਹੋ, ਭਰੋਸਾ ਸਾਈਂ ਦਾ, ਸੱੁਖ ਸਾਂਦ ਰੱਖੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ