image caption:

‘ਆਪ’ ਦੀ ਮਹਿਲਾ ਵਿਧਾਇਕ ਦੇ ਪੁੱਤ ਨੂੰ ਗੈਂਗਸਟਰਾਂ ਦੀ ਧਮਕੀ, ਅਣਪਛਾਤੇ ਨੰਬਰ ਤੋਂ ਆਇਆ ਮੈਸੇਜ

 ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਦੇ ਪੁੱਤ ਨੂੰ ਗੈਂਗਸਟਰਾਂ ਵੱਲੋਂ ਧਮਕਾਉਣ ਦਾ ਮਾਮਲਾ ਸਾਹਮਣੇ ਆਇਾ ਹੈ। ਮਾਮਲਾ ਜਲੰਧਰ ਜ਼ਿਲ੍ਹੇ ਵਿਚ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨਾਲ ਜੁੜਿਆ ਹੈ। ਗੈਂਗਸਟਰ ਮੈਸੇਜ ਤੇ ਕਾਲ ਕਰਕੇ ਉਨ੍ਹਾਂ ਦੇ ਪੁੱਤਰ ਅਮਨਦੀਪ ਸਿੰਘ ਨੂੰ ਧਮਕੀਆਂ ਦੇ ਰਹੇ ਹਨ। ਸ਼ਿਕਾਇਤ ਮਿਲਣ ਦੇ ਬਾਅਦ ਨਕੋਦਰ ਪੁਲਿਸ ਨੇ ਅਣਪਛਾਤੇ ਗੈਂਗਸਟਰਾਂ ਖਿਲਾਫ ਮਾਮਲਾ ਦਰਜ ਕਰ ਲਿਆ।

ਜਾਣਕਾਰੀ ਮੁਤਾਬਕ ਅਮਨਦੀਪ ਸਿੰਘ ਨੂੰ ਪਹਿਲੀ ਧਮਕੀ 10 ਮਈ ਨੂੰ ਮਿਲੀ ਜਦੋਂ ਅਣਪਛਾਤੇ ਸ਼ਖਸ ਨੇ ਉਨ੍ਹਾਂ ਦੇ ਮੋਬਾਈਲ ਫੋਨ &lsquoਤੇ ਧਮਕੀ ਭਰਿਆ ਮੈਸੇਜ ਭੇਜਿਆ। ਅਮਨਦੀਪ ਨੇ ਤੁਰੰਤ ਮੈਸੇਜ ਭੇਜਣ ਵਾਲੇ ਨੂੰ ਫੋਨ ਕਰਕੇ ਉਸ ਦਾ ਪਤਾ ਪੁੱਛਿਆ ਪਰ ਸਾਹਮਣੇ ਵਾਲੇ ਸ਼ਖਸ ਨੇ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਏ ਮੋਬਾਈਲ ਬੰਦ ਕਰ ਲਿਆ।

ਉਸ ਦੇ ਬਾਅਦ ਅਮਨਦੀਪ ਸਿੰਘ ਨੂੰ ਦੂਜੇ ਨੰਬਰ ਤੋਂ ਮਿਸਡ ਕਾਲ ਆਉਣ ਲੱਗੀਆਂ। ਵਿਧਾਇਕ ਦੇ ਪਰਿਵਾਰ ਨਾਲ ਜੁੜਿਆ ਮਾਮਲਾ ਹੋਣ ਦੀ ਵਜ੍ਹਾ ਨਾਲ ਸ਼ਿਕਾਇਤ ਮਿਲਦੇ ਹੀ ਪੁਲਿਸ ਹਰਕਤ ਵਿਚ ਆ ਗਈ। ਪੁਲਿਸ ਵੱਲੋਂ ਜਦੋਂ ਅਮਨਦੀਪ ਸਿੰਘ ਵੱਲੋਂ ਦੱਸੇ ਗਏ ਨੰਬਰਾਂ &lsquoਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਨੰਬਰ ਮੌਜੂਦ ਨਾ ਹੋਣ ਦੀ ਜਾਣਕਾਰੀ ਮਿਲਦੀ ਰਹੀ।