image caption:

ਕੈਨੇਡਾ ‘ਚ ਅਪਰਾਧੀਆਂ ਨੂੰ ਹੁਣ ਆਸਾਨੀ ਨਾਲ ਨਹੀਂ ਮਿਲੇਗੀ ਜ਼ਮਾਨਤ, ਹਾਊਸ ਆਫ਼ ਕਾਮਨਜ਼ ‘ਚ ਬਿੱਲ ਸੀ-48 ਪੇਸ਼

 ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵਿਚ ਬਿੱਲ ਸੀ-48 ਪੇਸ਼ ਕੀਤਾ ਗਿਆ ਜਿਸ ਤਹਿਤ ਕ੍ਰਿਮੀਨਲ ਕੋਡ ਦੇ ਜ਼ਮਾਨਤੀ ਸਿਸਟਮ ਵਿਚ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ। ਨਿਆਂ ਮੰਤਰੀ ਡੇਵਿਡ ਲੈਮੇਟੀ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਰਾਹੀਂ ਕ੍ਰਿਮੀਨਲ ਕੋਡ ਵਿਚ ਪੰਜ ਵਿਸ਼ੇਸ਼ ਤਬਦੀਲੀਆਂ ਕਰਨ ਦੇ ਮੱਤੇ ਰੱਖੇ ਗਏ ਹਨ।
ਇਸ ਬਿੱਲ ਅਨੁਸਾਰ ਜਿਹੜੇ ਲੋਕ ਪਿਛਲੇ ਪੰਜ ਸਾਲਾਂ ਦੌਰਾਨ ਹਥਿਆਰਾਂ ਨਾਲ ਜੁੜੇ ਗੰਭੀਰ ਹਿੰਸਕ ਅਪਰਾਧਾਂ ਵਿਚ ਦੋਸ਼ੀ ਕਰਾਰ ਦਿੱਤੇ ਗਏ ਹੋਏ ਹਨ ਉਨ੍ਹਾਂ ਲਈ ਜ਼ਮਾਨਤ ਦੀਆਂ ਸ਼ਰਤਾਂ ਸਖ਼ਤ ਕੀਤੀ ਜਾਣਗੀਆਂ। ਫਾਇਰ ਆਰਮਜ਼, ਬੀਅਰ ਸਪਰੇਅ, ਚਾਕੂ ਅਤੇ ਹਥਿਆਰ ਨਾਲ ਸਬੰਧਤ ਵਾਰ ਵਾਰ ਹਿੰਸਾਂ ਕਰਨ ਵਾਲੇ ਮੁਜਰਿਮਾਂ ਲਈ ਜ਼ਮਾਨਤ ਲੈਣ ਵਿਚ ਸਖ਼ਤੀ ਕੀਤੀ ਜਾਵੇਗੀ। ਅਦਾਲਤ ਕਿਸੇ ਵੀ ਮੁਜ਼ਰਮ ਨੂੰ ਜ਼ਮਾਨਤ ਦੇਣ ਤੋਂ ਪਹਿਲਾਂ ਉਸ ਦਾ ਮੁਜ਼ਰਿਮਾਨਾ ਰਿਕਾਰਡ ਤੇ ਕਮਿਊਨਿਟੀ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਫੈਸਲਾ ਦੇਵੇਗੀ।

ਜ਼ਿਕਰਯੋਗ ਹੈ ਕਿ ਇਹ ਸਖ਼ਤੀ ਕਰਨ ਲਈ ਕਦਮ ਤਾਂ ਚੁੱਕੇ ਗਏ ਹਨ ਕਿ ਪਿਛਲੇ ਸਮੇਂ ਦੌਰਾਨ ਕਈ ਅਜਿਹੇ ਕੇਸ ਸਾਹਮਣੇ ਆਏ ਜਿਨ੍ਹਾਂ ਵਿਚ ਜ਼ਮਾਨਤ ਲੈ ਕੇ ਬਾਹਰ ਆਏ ਮੁਜਰਿਮਾਂ ਵੱਲੋਂ ਫੇਰ ਹਿੰਸਕ ਵਾਰਦਾਤਾਂ ਅੰਜ਼ਾਮ ਦਿੱਤੀਆਂ ਗਈਆਂ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਵਾਰ-ਵਾਰ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਜ਼ਮਾਨਤ ਦੇਣ ਦੀਆਂ ਸ਼ਰਤਾਂ ਸਖ਼ਤ ਹੋਣੀਆਂ ਚਾਹੀਦੀਆਂ ਹਨ।