image caption:

ਇਟਲੀ ਵਿੱਚ ਕੁਦਰਤ ਦਾ ਕਹਿਰ ਖਰਾਬ ਮੌਸਮ'ਚ ਤੇਜ ਮੀਂਹ ਨੇ ਹੜ੍ਹ ਦਾ ਪਾਣੀ ਨੇ ਲਈ 5 ਲੋਕਾਂ ਦੀ ਜਾਨ 4 ਹੋਏ ਲਾਪਤਾ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਬੀਤੇ ਕਈ ਦਿਨਾਂ ਤੋਂ ਇਟਲੀ ਵਿੱਚ ਚੱਲ ਰਿਹਾ ਖਰਾਬ ਮੌਸਮ ਏਮੀਲੀਆ ਰੋਮਾਨਾ ਸੂਬੇ ਦੇ ਲੋਕਾਂ ਲਈ ਜਾਨ ਦਾ ਖੋਅ ਬਣ ਰਿਹਾ ਹੈ ਜਿਸ ਕਾਰਨ ਸੂਬੇ ਦੇ ਬਾਸਿੰਦਿਆਂ ਲਈ ਬਹੁਤ ਪ੍ਰੇਸ਼ਾਨੀ ਹੋਈ ਹੈ ਬੇਸ਼ੱਕ ਕਿ ਇਟਲੀ ਸਰਕਾਰ ਪ੍ਰਭਾਵਿਤ ਲੋਕਾਂ ਲਈ ਤੁੰਰਤ ਰਾਹਤ ਕਾਰਜ ਮੁੱਹਇਆ ਕਰਨ ਵਿੱਚ ਜੁੱਟ ਗਈ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਹੱਥਾਂ ਪੈਰਾਂ ਦੀ ਬਣੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਟਲੀ ਵਿੱਚ ਖਰਾਬ ਮੌਸਮ ਜਿਸ ਵਿੱਚ ਤੇਜ ਮੀਂਹ ਲਗਾਤਾਰ ਪੈਣ ਕਾਰਨ ਇਟਲੀ ਦੇ ਸੂਬੇ ਏਮੀਲੀਆ ਰੋਮਾਨਾ ਦਾ ਕਾਫ਼ੀ ਏਰੀਆਂ ਪ੍ਰਭਾਵਿਤ ਹੋਇਆ ਹੈ।ਮੀਂਹ ਦੇ ਪਾਣੀ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ ਹੈ ਤੇ ਹੁਣ ਤੱਕ ਇਸ ਹੜ੍ਹ ਨੇ 5 ਲੋਕਾਂ ਦੀ ਜਾਨ ਲੈ ਲਈ ਹੈ ਜਦੋਂ ਕਿ 4 ਲੋਕਾਂ ਨੂੰ ਤੇਜ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਹੈ ਜਿਹੜੇ ਹੁਣ ਤੱਕ ਲਾਪਤਾ ਦੱਸੇ ਜਾ ਰਹੇ ਹਨ।ਤੇਜ ਮੀਂਹ ਦਾ ਪਾਣੀ ਜਿਹੜਾ ਕਿ 300 ਮਿਲੀਮੀਟਰ ਦੇ ਹਿਸਾਬ ਨਾਲ (12 ਇੰਚ)ਦੱਸਿਆ ਜਾ ਰਿਹਾ ਹੈ ਇਸ ਪਾਣੀ ਨੇ ਕੁਝ ਪਲਾਂ ਵਿੱਚ ਸੂਬੇ ਦੇ ਕਈ ਇਲਾਕਿਆਂ ਨੂੰ ਨੱਕੋ-ਨੱਕ ਪਾਣੀ ਨਾਲ ਭਰ ਦਿੱਤਾ ਜਿਸ ਕਾਰਨ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਵਿੱਚ ਪਾਣੀ ਭਰ ਗਿਆ ਹੈ ।ਸਥਾਨਕ ਲੋਕ ਪਾਣੀ ਕਾਰਨ ਘਰਾਂ ਵਿੱਚ ਬੰਦ ਹਨ ਤੇ ਕਿਸੇ ਪਾਸੇੇ ਵੀ ਆ-ਜਾ ਨਹੀਂ ਸਕਦੇ।ਤੇਜ ਮੀਂਹ ਦੇ ਪਾਣੀ ਨੇ ਸੂਬੇ ਦੀਆਂ 14 ਨਦੀਆਂ ਦਾ ਕਿਨਾਰਿਆਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਤੇ ਇਹਨਾਂ ਨਦੀਆਂ ਦਾ ਪਾਣੀ ਰਿਹਾਇਸ਼ੀ ਇਲਾਕਿਆਂ ਵਿੱਚ ਚਲਾ ਗਿਆ ਹੈ।ਫੋਰਲੀ ਚੇਸੇਨਾ ਤੇ ਰੇਵੇਨਾ ਇਲਾਕਾ ਇਸ ਹੜ੍ਹ ਨਾਲ ਵੱਧ ਪ੍ਰਭਾਵਿਤ ਦੱਸਿਆਂ ਜਾ ਰਿਹਾ ਹੈ ਜਿੱਥੋ ਕਿ ਹੁਣ ਤੱਕ 5000 ਪ੍ਰਭਾਵਿਤ ਲੋਕਾਂ ਨੂੰ ਰਾਹਤ ਕਰਮਚਾਰੀਆਂ ਨੇ ਸੁੱਰਖਿਅਤ ਕੀਤਾ ਹੈ।50 ਹਜ਼ਾਰਾਂ ਘਰਾਂ ਦੀ ਬਿਜਲੀ ਬੰਦ ਹੈ ਤੇ ਹਜ਼ਾਰਾਂ ਲੋਕਾਂ ਦੇ ਮੋਬਾਇਲ ਬੰਦ ਹੋਣ ਕਾਰਨ ਲੋਕ ਵੱਡੀ ਮੁਸੀਬਤ ਦਾ ਸਾਹਮਣ੍ਹਾ ਕਰਨ ਲਈ ਬੇਵੱਸ ਤੇ ਲਾਚਾਰ ਹੈ।24 ਸ਼ਹਿਰ ਵੱਡੇ ਪੱਧਰ ਤੇ ਪ੍ਰਭਾਵਿਤ ਹਨ।ਜਿਹਨਾਂ ਇਲਾਕਿਆਂ ਵਿੱਚ ਪਾਣੀ ਦੇਖਦੇ ਹੀ ਦੇਖਦੇ ਮਿੰਟਾਂ ਵਿੱਚ ਕਈ-ਕਈ ਫੁੱਟ ਭਰ ਗਿਆ ਉਹ ਲੋਕਾਂ ਮੋਜੂਦਾਂ ਹਾਲਤਾਂ ਤੋਂ ਕਾਫ਼ੀ ਸਹਿਮੇ ਦੇਖੇ ਜਾ ਰਹੇ ਹਨ ।ਮੌਸਮ ਵਿਭਾਗ ਨੇ ਲੋਕਾਂ ਨੂੰ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਤਾਂ ਜੋ ਕਿਸੇ ਦਾ ਤੇਜ ਪਾਣੀ ਦੇ ਵਹਾਅ ਕਾਰਨ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋ ਜਾਵੇ