image caption:

ਇਟਲੀ ਦੇ ਸੂਬਾ ਇਮਿਲੀਆ ਰੋਮਾਨਾ ਵਿੱਚ ਰੱਬ ਦੀ ਕਰੋਪੀ ਲਗਾਤਾਰ ਜਾਰੀ , ਹੜ੍ਹ ਨਾਲ 14 ਲੋਕਾਂ ਦੀ ਹੁਣ ਤੱਕ ਮੌਤ,ਹਜ਼ਾਰਾਂ ਹੋਏ ਬੇਘਰ,ਸਰਕਾਰ ਨੇ ਸੂਬੇ ਵਿੱਚ ਕੀਤਾ ਐਮਰਜੈਂਸੀ ਦਾ ਐਲਾਨ

 ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਯੂਰਪੀਅਨ ਦੇਸ਼ ਇਟਲੀ ਜਿਨ੍ਹਾਂ ਸੋਹਣਾ ਤੇ ਇਤਿਹਾਸਕ ਦੇਸ਼ ਹੈ ਉਸ ਨਾਲੋ ਵੱਧ ਉਜਾੜੂ ਦਾ ਸੰਤਾਪ ਹੱਢੀ ਹੰਡਾਉਂਦਾ ਆ ਰਿਹਾ ਹੈ ਇਸ ਨੂੰ ਕਦੇ ਭੂਚਾਲ,ਕਦੇ ਕੋਰੋਨਾ ਤੇ ਕਦੀ ਹੜ੍ਹ ਵਰਗੀਆਂ ਕੁਦਰਤੀ ਆਫਤਾਂ ਝੰਬ ਕੇ ਅੰਦਰੋਂ- ਅੰਦਰੀ ਖੋਖਲਾ ਕਰ ਰਹੀਆਂ ਹਨ ਪਰ ਇਸ ਦੇ ਬਾਵਜੂਦ ਇਟਲੀ ਦੇ ਬਾਸਿੰਦੇ ਚਾਹੇ ਉਹ ਇਟਾਲੀਅਨ ਹਨ ਜਾਂ ਪ੍ਰਵਾਸੀ ਅਜਿਹੀਆਂ ਪ੍ਰਸਥਿਤੀਆਂ ਨੂੰ ਪਛਾੜਕੇ ਹਮੇਸਾਂ ਹੀ ਅੱਗੇ ਵੱਧਣ ਲਈ ਸੰਜੀਦਾ ਰਹਿੰਦੇ ਹਨ । ਇਸ ਸਮੇਂ ਵੀ ਖਰਾਬ ਮੌਸਮ ਇਟਲੀ ਦੇ ਬਾਸਿੰਦਿਆਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਰਿਹਾ ਹੈ। ਬੀਤੇ ਦਿਨਾਂ ਤੋਂ ਇਟਲੀ ਦਾ ਇਮਿਲੀਆ ਰੋਮਾਨਾ ਸੂਬਾ ਹੜ੍ਹ ਦੀ ਮਾਰ ਹੇਠ ਸਹਿਕ ਰਿਹਾ ਹੈ।ਜਿਸ ਵਿੱਚ ਕਿ ਖਰਾਬ ਮੌਸਮ ਦੇ ਚੱਲਦਿਆਂ ਖ਼ਬਰ ਲਿਖੇ ਜੲਣ ਤੱਕ 14 ਲੋਕਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਜਦੋਂ ਕਿ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ।ਇਟਲੀ ਸਰਕਾਰ ਜਮੀਨੀ ਪਧੱਰ ਤੇ ਲੋਕਾਂ ਦੇ ਜਾਨੀ ਤੇ ਮਾਲੀ ਨੁਕਸਾਨ ਨੂੰ ਬਚਾਉਣ ਲਈ ਹਰ ਸੰਭਵ ਕੋਸਿ਼ਸ ਕਰ ਹੈ।ਹਜ਼ਾਰਾਂ ਸੁੱਰਖਿਆ ਕਰਮਚਾਰੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਇਨਸਾਨਾਂ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਸੁਰੱਖਿਅਤ ਕਰਨ ਵਿੱਚ ਦਿਨ-ਰਾਤ ਬਿਨ੍ਹਾਂ ਰੁੱਕੇ ਜਿੰਮੇਵਾਰੀ ਨਿਭਾਅ ਰਹੇੇ ਹਨ ਪਰ ਸੂਬੇ ਦੀਆਂ ਬਹੁਤੀਆਂ ਨਦੀਆਂ ਦੇ ਕਿਨਾਰੇ ਟੁੱਟਣ ਕਾਰਨ ਪਾਣੀ ਨੇ ਕਈ ਸ਼ਹਿਰਾਂ ਤੇ ਪਿੰਡਾਂ ਨੂੰ ਆਪਣੇ ਨਾਲ ਗਹਿਗਚ ਕਰ ਦਿੱਤਾ ਹੈ । ਜਿਸ ਕਾਰਨ ਸੂਬੇ ਵਿੱਚ ਐਮਰਜੈਂਸੀ ਐਲਾਨੀ ਗਈ ਹੈ।ਕਈ ਇਲਾਕਿਆਂ ਵਿੱਚ ਜ਼ਮੀਨ ਵੀ ਧੱਸ ਗਈ ਹੈ।ਮੌਸਮ ਮਾਹਰਾਂ ਨੇ ਕਿਹਾ ਕਿ ਸੂਬੇ ਦਾ ਉੱਤਰ-ਪੂਰਬੀ ਖੇਤਰ ਖਤਰੇ ਦੇ ਨਿਸ਼ਾਨ ਵਿੱਚ ਹੈ ਜਦੋਂ ਇਸ ਕੁਝ ਹੋਰ ਸੂਬੇ ਜਿਹੜੇ ਕਿ ਇਮਿਲੀਆ ਰੋਮਾਨਾ ਨਾਲ ਲੱਗਦੇ ਹਨ ਉਹ ਪੀਲੇ ਨਿਸ਼ਾਨ ਵਿੱਚ ਹਨ।ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆਂ ਮੇਲੋਨੀ ਮੌਜੂਦਾ ਸਥਿਤੀ ਦਾ ਪਲ-ਪਲ ਜਾਇਜਾ ਲੈ ਰਹੀ ਹੈ ਤੇ ਇਟਲੀ ਸਰਕਾਰ ਦੇਸ਼ ਵਿੱਚ ਆਈ ਤਬਾਹੀ ਦੇ ਮੱਦੇ ਨਜ਼ਰ ਯੂਰਪੀਅਨ ਯੂਨੀਅਨ ਤੋਂ ਵਿਸੇ਼ਸ ਆਰਥਿਕ ਮੱਦਦ ਦੀ ਮੰਗ ਕਰਨ ਦਾ ਵਿਚਾਰ ਕਰ ਰਹੀ। ਖਰਾਬ ਮੌਸਮ ਨੇ ਇਟਲੀ ਦਾ ਅਰਬਾਂ ਯੂਰੋ ਦਾ ਨੁਕਸਾਨ ਕਰ ਦਿੱਤਾ ਹੈ ਜਿਸ ਦੇ ਚੱਲਦਿਆਂ ਲੋਕਾਂ ਦਾ ਜਨ ਜੀਵਨ ਵੱਡੇ ਪੱਧਰ ਤੇ ਪ੍ਰਭਾਵਿਤ ਹੋ ਰਿਹਾ ਹੈ। ਅਤੇ ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ ਹੈ।