image caption:

ਰੂਸ ਨੇ ਬਰਾਕ ਓਬਾਮਾ ਸਣੇ 500 ਅਮਰੀਕੀਆਂ ’ਤੇ ਪਾਬੰਦੀ ਲਗਾਈ

 ਵਾਸ਼ਿੰਗਟਨ- ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਉਨ੍ਹਾਂ 500 ਅਮਰੀਕੀਆਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਅਮਰੀਕਾ ਵੱਲੋਂ ਲਗਾਈਆਂ ਪਾਬੰਦੀਆਂ ਦੇ ਜਵਾਬ ਵਿੱਚ ਰੂਸ ਨੇ ਆਪਣੀ ਧਰਤੀ &rsquoਤੇ ਪੈਰ ਧਰਨ ਤੋਂ ਰੋਕ ਦਿੱਤਾ ਹੈ। ਰੂਸ ਨੇ ਕਿਹਾ ਕਿ ਉਹ ਜੋਅ ਬਾਇਡਨ ਪ੍ਰਸ਼ਾਸਨ ਵੱਲੋਂ ਲਗਾਈਆਂ ਰੂਸ ਵਿਰੋਧੀ ਪਾਬੰਦੀਆਂ ਦੇ ਜਵਾਬ ਵਿੱਚ ਉਸ ਦੇ ਕਈ ਕਈ ਸੀਨੀਅਰ ਅਧਿਕਾਰੀਆਂ, ਹਸਤੀਆਂ ਤੇ ਬਰਾਕ ਓਬਾਮਾ ਸਣੇ 500 ਅਮਰੀਕੀਆਂ &rsquoਤੇ ਦੇਸ਼ &rsquoਚ ਦਾਖਲੇ &rsquoਤੇ ਪਾਬੰਦੀ ਲਗਾ ਰਿਹਾ ਹੈ।