image caption:

ਅਮਰੀਕਾ 'ਚ ਟਰੱਕ ਨੇ ਯਾਤਰੀ ਵੈਨ ਨੂੰ ਮਾਰੀ ਟੱਕਰ, 7 ਲੋਕਾਂ ਦੀ ਹੋਈ ਮੌਤ

 ਸਾਨ ਫਰਾਂਸਿਸਕੋ&mdash ਅਮਰੀਕਾ ਦੇ ਓਰੇਗਨ ਸੂਬੇ 'ਚ ਇਕ ਟਰੱਕ ਨੇ ਯਾਤਰੀ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖ਼ਮੀ ਹੋ ਗਏ। ਓਰੇਗਨ ਸਟੇਟ ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੈਲੀਫੋਰਨੀਆ ਦਾ 52 ਸਾਲਾ ਟਰੱਕ ਡਰਾਈਵਰ ਲਿੰਕਨ ਕਲੇਟਨ ਸਮਿਥ ਵੀਰਵਾਰ ਦੁਪਹਿਰ ਨੂੰ ਇਕ ਟਰੱਕ ਚਲਾ ਰਿਹਾ ਸੀ ਇਸੇ ਦੌਰਾਨ ਉਸਨੇ ਅਲਬਾਨੀ ਦੇ ਉੱਤਰ ਵਿੱਚ ਲਗਭਗ 10 ਮੀਲ (16 ਕਿਲੋਮੀਟਰ) ਦੂਰ I-5 'ਤੇ 11 ਲੋਕਾਂ ਨੂੰ ਲੈ ਕੇ ਜਾ ਰਹੀ ਇਕ ਯਾਤਰੀ ਵੈਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਵੈਨ 'ਚ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਸੱਤਵੇਂ ਪੀੜਤ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਵੀ ਬਚਾਇਆ ਨਹੀਂ ਜਾ ਸਕਿਆ। ਵੈਨ ਵਿਚ ਸਵਾਰ ਚਾਰ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਦਸੇ ਵਿਚ ਟਰੱਕ ਡਰਾਈਵਰ ਸਮਿਥ ਨੂੰ ਕੋਈ ਸੱਟ ਨਹੀਂ ਲੱਗੀ।

ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮੈਰੀਅਨ ਕਾਉਂਟੀ ਜੇਲ ਵਿਚ ਭੇਜ ਦਿਤਾ ਗਿਆ ਹੈ। ਉਸ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਕਤਲ ਦੇ ਸੱਤ ਮਾਮਲਿਆਂ ਤੋਂ ਇਲਾਵਾ ਲਾਪਰਵਾਹੀ ਨਾਲ ਡਰਾਈਵਿੰਗ ਅਤੇ ਥਰਡ-ਡਿਗਰੀ ਹਮਲੇ ਦਾ ਵੀ ਦੋਸ਼ ਲਗਾਇਆ ਗਿਆ ਹੈ