image caption:

ਅਮੀਰਾਂ ਦੀ ਸੂਚੀ ’ਚ ਪਿਛੜੇ ਬ੍ਰਿਟਿਸ਼ ਪੀਐੱਮ ਰਿਸ਼ੀ ਸੁਨਕ

 ਲੰਡਨ : ਪਿਛਲੇ ਵਰ੍ਹੇ ਬਿ੍ਰਟੇਨ ਦੇ ਅਮੀਰਾਂ ਦੀ ਸੂਚੀ ਵਿਚ ਸਥਾਨ ਹਾਸਲ ਕਰਨ ਵਾਲੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਤਾ ਮੂਰਤੀ ਨੂੰ ਕਰੀਬ 20.1 ਕਰੋੜ ਪਾਊਂਡ ਦਾ ਨੁਕਸਾਨ ਹੋਇਆ ਹੈ। ਮੀਡੀਆ ਵਿਚ ਸ਼ੁੱਕਰਵਾਰ ਨੂੰ ਆਏ ਸਮਾਚਾਰਾਂ ਵਿਚ ਕਿਹਾ ਗਿਆ ਹੈ ਕਿ ਇਹ ਇਨਫੋਸਿਸ ਵਿਚ ਮੂਰਤੀ ਦੇ ਸ਼ੇਅਰਾਂ ਦੇ ਮੁੱਲਾਂ ਵਿਚ ਗਿਰਾਵਟ ਦਾ ਨਤੀਜਾ ਹੈ। &lsquoਦਿ ਸੰਡੇ ਟਾਈਮਜ਼ ਰਿਚ ਲਿਸਟ 2023&rsquo ਮੁਤਾਬਕ, ਸਾਲ 2022 ਵਿਚ 222ਵੇਂ ਪੌਡੇ &rsquoਤੇ ਰਿਹਾ ਸੁਨਕ ਜੋੜਾ ਇਸ ਸਾਲ ਦੀ ਸੂਚੀ ਵਿਚ 275ਵੇਂ ਸਥਾਨ &rsquoਤੇ ਆ ਗਿਆ ਹੈ। ਉਨ੍ਹਾਂ ਦੀ ਜਾਇਦਾਦ 52.9 ਕਰੋੜ ਪਾਊਂਡ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ। ਧਨੀਆਂ ਦੀ ਸੂਚੀ ਦੇ ਵਿਸ਼ਲੇਸ਼ਣ ਵਿਚ ਕਿਹਾ ਗਿਆ ਹੈ, ਜੋੜੀ ਦੀ ਸਭ ਤੋਂ ਵੱਡੀ ਜਾਇਦਾਦ ਅਕਸ਼ਤਾ ਦੇ ਪਿਤਾ ਨਾਰਾਇਣ ਮੂਰਤੀ ਵੱਲੋਂ ਸਹਿ-ਸਥਾਪਤ ਇਨਫੋਸਿਸ ਵਿਚ ਸ਼ੇਅਰ ਹੋਲਡਿੰਗ ਹੈ। ਲੰਘੇ ਇਕ ਸਾਲ ਵਿਚ ਉਨ੍ਹਾਂ ਦੀ ਜਾਇਦਾਦ ਵਿਚ ਇਕ ਦਿਨ &rsquoਚ ਪੰਜ ਲੱਖ ਪਾਊਂਡ ਤੋਂ ਵੱਧ ਦੀ ਗਿਰਾਵਟ ਹੋਈ ਹੈ।

ਇਸ ਸਾਲ ਵੀ ਬਿ੍ਰਟੇਨ ਦੇ ਧਨੀ ਪਰਿਵਾਰਾਂ ਵਿਚ ਭਾਰਤਵੰਸ਼ੀ ਹਿੰਦੁਜਾ ਪਰਿਵਾਰ ਟੌਪ &rsquoਤੇ ਹੈ। ਸੂਚੀ ਵਿਚ ਸਿਖਰ ਦਸ &rsquoਤੇ ਆਏ ਲੋਕਾਂ ਵਿਚ ਭਾਰਤ ਵਿਚ ਪੈਦਾ ਹੋਏ ਡੇਵਿਡ ਅਤੇ ਸਿਮੋਨ ਰੇਬੁਐਨ ਚੌਥੇ ਸਥਾਨ &rsquoਤੇ ਹਨ। ਛੇਵੇਂ ਸਥਾਨ &rsquoਤੇ ਐੱਨਆਰਆਈ ਲਕਸ਼ਮੀ ਐੱਨ ਮਿੱਤਲ ਹਨ। ਇਸ ਸਾਲ ਦੀ ਸੂਚੀ ਵਿਚ ਸ਼ਾਮਲ ਭਾਰਤਵੰਸ਼ੀਆਂ ਵਿਚ ਵੇਦਾਂਤ ਰਿਸੋਰਸਿਸ ਦੇ ਅਨਿਲ ਅਗਰਵਾਲ 22ਵੇਂ, ਪ੍ਰਕਾਸ਼ ਲੋਹੀਆ 22ਵੇਂ, ਮੋਹਸਿਨ ਤੇ ਜੁਬੇਰ ਇੱਸਾ 40ਵੇਂ, ਨਵੀਨ ਤੇ ਵਰਸ਼ਾ ਇੰਜੀਨੀਅਰ 61ਵੇਂ, ਲਾਰਡ ਸਵਰਾਜ ਪਾਲ 68ਵੇਂ, ਸਿਮੋਨ, ਬਾਬੀ ਤੇ ਰੋਬਿਨ ਅਰੋੜਾ 71ਵੇਂ ਸਥਾਨ &rsquoਤੇ ਹਨ।