image caption:

ਮੈਕਸੀਕੋ ਦਾ ਸਭ ਤੋਂ ਖ਼ਤਰਨਾਕ ਜਵਾਲਾਮੁਖੀ ਫਟਿਆ, 30 ਲੱਖ ਲੋਕਾਂ ਲਈ ਅਲਰਟ ਜਾਰੀ

 ਮੈਕਸੀਕੋ ਦਾ ਸਭ ਤੋਂ ਖ਼ਤਰਨਾਕ ਜਵਾਲਾਮੁਖੀ ਫਟ ਗਿਆ ਹੈ। ਇਸਨੂੰ ਪੋਪੋਕੇਟਪੇਟਲ ਵਜੋਂ ਜਾਣਿਆ ਜਾਂਦਾ ਹੈ। ਇਹ ਜਵਾਲਾਮੁਖੀ ਮੱਧ ਮੈਕਸੀਕੋ ਵਿੱਚ ਸਥਿਤ ਹੈ। ਜਵਾਲਾਮੁਖੀ ਫਟਣ &lsquoਤੋਂ ਬਾਅਦ ਐਤਵਾਰ ਨੂੰ ਇਸ ਖੇਤਰ &lsquoਚ ਅਲਰਟ ਵਧਾ ਦਿੱਤਾ ਗਿਆ ਹੈ। ਸਥਾਨਕ ਪ੍ਰਸ਼ਾਸਨ ਨੇ ਸਕੂਲ ਅਤੇ ਜਨਤਕ ਪਾਰਕਾਂ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕਈ ਉਡਾਣਾਂ ਵੀ ਦੇਰੀ ਨਾਲ ਉਡਾਣ ਭਰ ਰਹੀਆਂ ਹਨ।
ਮੈਕਸੀਕੋ ਦੇ ਨੈਸ਼ਨਲ ਸਿਵਲ ਪ੍ਰੋਟੈਕਸ਼ਨ ਕੋਆਰਡੀਨੇਸ਼ਨ (CNPC) ਨੇ ਐਤਵਾਰ ਨੂੰ ਯੈਲੋ ਫੇਜ਼ 3 ਅਲਰਟ ਜਾਰੀ ਕੀਤਾ। ਲਗਭਗ 25 ਮਿਲੀਅਨ ਲੋਕ ਜਵਾਲਾਮੁਖੀ ਦੇ 60 ਮੀਲ ਦੇ ਅੰਦਰ ਰਹਿੰਦੇ ਹਨ। ਇਸ ਲਈ ਜਵਾਲਾਮੁਖੀ ਦੇ ਆਲੇ-ਦੁਆਲੇ ਦੇ ਪਿੰਡਾਂ &lsquoਚ ਰਹਿਣ ਵਾਲੇ ਕਰੀਬ 30 ਲੱਖ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਤਿਆਰੀ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਵੀ ਸਲਾਹ ਦਿੱਤੀ ਗਈ ਹੈ।