image caption:

ਅਦਾਲਤ ਵੱਲੋਂ ਜੈਕੁਲਿਨ ਫਰਨਾਂਡੇਜ਼ ਨੂੰ ਵਿਦੇਸ਼ ਜਾਣ ਦੀ ਆਗਿਆ

 ਨਵੀਂ ਦਿੱਲੀ- ਦਿੱਲੀ ਦੀ ਇੱਕ ਅਦਾਲਤ ਨੇ ਕਾਲੇ ਧਨ ਨੂੰ ਸਫੇਦ ਕਰਨ ਸਬੰਧੀ ਇੱਕ ਕੇਸ ਵਿੱਚ ਮੁਲਜ਼ਮ ਬੌਲੀਵੁੱਡ ਅਦਾਕਾਰਾ ਜੈਕੁਲਿਨ ਫਰਨਾਂਡੇਜ਼ ਨੂੰ 25 ਮਈ ਤੋਂ 12 ਜੂਨ ਤੱਕ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ ਹੈ। ਇਸ ਕੇਸ ਵਿੱਚ ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਵੀ ਸ਼ਾਮਲ ਹੈ। ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਜੈਕੁਲਿਨ ਫਰਨਾਂਡੇਜ਼ ਵੱਲੋਂ ਦਾਖਲ ਅਰਜ਼ੀ, ਜਿਸ ਵਿੱਚ ਅਦਾਕਾਰਾ ਨੇ ਕਿਹਾ ਸੀ ਕਿ ਉਸ ਨੂੰ ਆਈਆਈਐੱਫਏ ਐਵਾਰਡ ਸਮਾਗਮ &rsquoਚ ਸ਼ਾਮਲ ਹੋਣ ਲਈ 25 ਤੋਂ 27 ਮਈ ਤੱਕ ਅਬੂਧਾਬੀ ਜਾਣ ਦੀ ਲੋੜ ਹੈ, &rsquoਤੇ ਸੁਣਵਾਈ ਕਰਦਿਆਂ ਉਸ ਨੂੰ ਵਿਦੇਸ਼ ਜਾਣ ਦੀ ਆਗਿਆ ਦੇ ਦਿੱਤੀ। ਜੱਜ ਨੇ ਅਦਾਕਾਰਾ ਨੂੰ 28 ਮਈ ਤੋਂ 12 ਜੂਨ ਤੱਕ ਮਿਲਾਨ (ਇਟਲੀ) ਜਾਣ ਦੀ ਆਗਿਆ ਵੀ ਦਿੱਤੀ ਹੈ। ਜੈਕੁਲਿਨ ਨੇ ਅਦਾਲਤ ਨੂੰ ਕਿਹਾ ਸੀ ਉਸ ਨੂੰ ਫ਼ਿਲਮ ਦੀ ਸ਼ੂੁਟਿੰਗ ਲਈ ਵੀ ਵਿਦੇਸ਼ ਜਾਣ ਦੀ ਲੋੜ ਹੈ।