image caption:

ਮਸ਼ਹੂਰ ਬਾਲੀਵੁੱਡ ਅਭਿਨੇਤਾ ਆਸ਼ੀਸ਼ ਵਿਦਿਆਰਥੀ ਨੇ ਅਸਾਮ ਦੀ ਰੂਪਾਲੀ ਬਰੂਆ ਨਾਲ ਕਰਵਾਇਆ ਵਿਆਹ

 ਹਿੰਦੀ ਸਿਨੇਮਾ ਵਿੱਚ ਖਲਨਾਇਕ ਦੀ ਭੂਮਿਕਾਵਾਂ ਨਿਭਾਉਣ ਵਾਲੇ ਮਸ਼ਹੂਰ ਬਾਲੀਵੁੱਡ ਅਭਿਨੇਤਾ ਆਸ਼ੀਸ਼ ਵਿਦਿਆਰਥੀ  ਨੇ ਵੀਰਵਾਰ ਨੂੰ ਇੱਕ ਸਾਦੇ ਸਮਾਰੋਹ ਵਿੱਚ ਅਸਾਮ ਦੀ ਰੂਪਾਲੀ ਬਰੂਆ  ਨਾਲ ਵਿਆਹ ਕਰਵਾ ਲਿਆ।

ਕਈ ਫਿਲਮ ਇੰਡਸਟਰੀਜ਼ ਵਿੱਚ ਕੰਮ ਕਰ ਚੁੱਕੇ ਇਸ ਦਿੱਗਜ ਅਦਾਕਾਰ ਦਾ ਜਨਮ 19 ਜੂਨ, 1962 ਨੂੰ ਦਿੱਲੀ ਵਿੱਚ ਹੋਇਆ ਸੀ। 1986 ਵਿੱਚ ਸ਼ੁਰੂ ਹੋਏ ਕੈਰੀਅਰ ਵਿੱਚ ਆਸ਼ੀਸ਼ ਵਿਦਿਆਰਥੀ ਕਈ ਹਿੰਦੀ, ਤੇਲਗੂ, ਤਾਮਿਲ, ਕੰਨੜ, ਮਲਿਆਲਮ, ਅੰਗਰੇਜ਼ੀ, ਉੜੀਆ, ਮਰਾਠੀ ਅਤੇ ਬੰਗਾਲੀ ਫਿਲਮਾਂ ਵਿੱਚ ਨਜ਼ਰ ਉਹ ਹੁਣ ਤੱਕ 11 ਵੱਖ-ਵੱਖ ਭਾਸ਼ਾਵਾਂ ਵਿਚ ਲਗਭਗ 300 ਫਿਲਮਾਂ ਵਿੱਚ ਭੂਮਿਕਾ ਨਿਭਾ ਚੁੱਕੇ ਹਨ। ਆਪਣੀ ਪਹਿਲੀ ਫਿਲਮ ਸਰਦਾਰ, ਜੋ ਸਰਦਾਰ ਵੱਲਭਭਾਈ ਪਟੇਲ ਦੇ ਜੀਵਨ 'ਤੇ ਆਧਾਰਿਤ ਸੀ, ਆਸ਼ੀਸ਼ ਵਿਦਿਆਰਥੀ ਨੇ ਵੀਪੀ ਮੈਨਨ ਦੀ ਭੂਮਿਕਾ ਨਿਭਾਈ ਸੀ।