image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਨਾਦੀ ਸੰਤਾਨ ਗੁਰੂ ਕਾ ਖ਼ਾਲਸਾ ਹੈ ਨਾ ਕਿ ਰੰਘਰੇਟਾ ਗੁਰੂ ਕਾ ਬੇਟਾ

ਅੰਮ੍ਰਿਤ ਸੰਸਕਾਰ ਦੀ ਮਰਿਯਾਦਾ ਅੱਜ ਵੀ ਇਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਧਾਰਤ ਕੀਤੀ ਮਰਿਯਾਦਾ ਅਨੁਸਾਰ ਅੰਮ੍ਰਿਤ ਅਭਿਲਾਸ਼ੀਆਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਪੰਜਾਂ ਪਿਆਰਿਆਂ ਵੱਲੋਂ ਇਹੀ ਦ੍ਰਿੜ ਕਰਵਾਇਆ ਜਾਂਦਾ ਹੈ : ਅੱਜ ਤੋਂ ਤੁਸੀਂ ਸਤਿਗੁਰ ਕੈ ਜਨਮੇ ਰਾਵਨ ਮਿਟਾਇਆ ਹੈ ਅਤੇ ਖ਼ਾਲਸਾ ਪੰਥ ਵਿੱਚ ਸ਼ਾਮਿਲ ਹੋਏ ਹੋ । ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਸਾਹਿਬ ਕੌਰ ਹਨ । ਜਨਮ ਆਪ ਦਾ ਕੇਸਗੜ੍ਹ ਸਾਹਿਬ ਦਾ ਅਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ । ਤੁਸੀਂ ਇਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿੱਚ ਤੇ ਹੋਰ ਸਾਰੇ ਅੰਮ੍ਰਿਤਧਾਰੀਆਂ ਦੇ ਧਾਰਮਿਕ ਭਰਾਤਾ ਹੋ । ਤੁਸੀਂ ਪਿਛਲੀ ਜਾਤ-ਪਾਤ, ਜਨਮ, ਦੇਸ਼, ਮਜ਼੍ਹਬ ਦਾ ਖਿਆਲ ਛੱਡ ਕੇ ਨਿਰੋਲ ਖ਼ਾਲਸਾ ਬਣ ਗਏ ਹੋ । (ਭਾਵ ਅੰਮ੍ਰਿਤ ਛਕਣ ਤੋਂ ਬਾਅਦ ਆਪ ਜੀ ਦਾ ਪਹਿਲੇ ਜਨਮ, ਜਾਤ, ਮਜ਼੍ਹਬ ਨਾਲ ਕੋਈ ਸਰੋਕਾਰ ਨਹੀਂ ਹੈ ਅਤੇ ਤੁਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਨਾਦੀ ਸੰਤਾਨ ਹੋ) ਸਿੱਖ ਧਰਮ, ਖ਼ਾਲਸਾ ਪੰਥ ਦਾ ਏਡਾ ਸਪੱਸ਼ਟ ਸਿਧਾਂਤ ਹੋਣ ਦੇ ਬਾਵਜੂਦ ਗੁਰੂ ਨਾਨਕ ਦੇ ਵੇਲੇ ਸਿੱਖਾਂ ਨਾਲ ਮਜ਼੍ਹਬੀ ਅਤੇ ਅੰਮ੍ਰਿਤਧਾਰੀਆਂ ਦੇ ਨਾਂਅ ਨਾਲ ਰੰਘਰੇਟਾ ਵਰਗੇ ਜਾਤੀ ਸੂਚਕ ਨਾਵਾਂ ਦੀ ਵਰਤੋਂ ਕਿਉਂ, ਕਦੋਂ ਅਤੇ ਕਿਵੇਂ ਸ਼ੁਰੂ ਹੋਈ ਹੱਥਲੇ ਲੇਖ ਵਿੱਚ ਇਸ ਬਾਰੇ ਵਿਚਾਰ ਚਰਚਾ ਕਰਾਂਗੇ । ਦਾਸ ਨੇ ਜਦੋਂ ਇਸ ਵਿਸ਼ੇ &lsquoਤੇ ਖੋਜ ਕਰਨੀ ਸ਼ੁਰੂ ਕੀਤੀ ਤਾਂ ਮੈਨੂੰ ਇਸ ਦੇ ਬੀਜ ਸ਼ਮਸ਼ੇਰ ਸਿੰਘ ਅਸ਼ੋਕ ਦੀ ਸੰਪਾਦਤ ਕੀਤੀ ਪੁਸਤਕ ਮਜ਼੍ਹਬੀ ਸਿੱਖਾਂ ਦਾ ਇਤਿਹਾਸ ਅਤੇ ਜ।ਸ।ਗੜੲੈਾਂਟ ਦੀ ਪੁਸਤਕ ਤੋੲ ਸਣਖੋਸ਼ ੂਫ਼ ਥੋੲ ਪEਞਝਾਂਭ ਵਿੱਚੋਂ ਲੱਭੇ ਹਨ (ਹੋ ਸਕਦਾ ਹੈ ਕਿ ਇਸ ਵਿਸ਼ੇ ਬਾਰੇ ਕੋਈ ਹੋਰ ਵੀ ਕਿਤਾਬ ਹੋਵੇ ਪਰ ਦਾਸ ਨੇ ਕੇਵਲ ਉਕਤ ਦੋਵੇਂ ਕਿਤਾਬਾਂ ਵਿੱਚੋਂ ਮਜ਼੍ਹਬੀ ਅਤੇ ਰੰਘਰੇਟਾ ਦੇ ਪਿਛੋਕੜ ਬਾਰੇ ਪੜ੍ਹਿਆ ਹੈ) ਮਜ਼੍ਹਬੀ ਸਿੱਖਾਂ ਦਾ ਇਤਿਹਾਸ ਕਿਤਾਬ ਪੜ੍ਹਨ ਤੋਂ ਬਾਅਦ ਇਕ ਮਹੱਤਵਪੂਰਨ ਨੁਕਤਾ ਜੋ ਉੱਭਰ ਕੇ ਸਾਹਮਣੇ ਆਉਂਦਾ ਹੈ ਉਹ ਇਹ ਹੈ : ਜਦੋਂ ਵੀ ਕੋਈ ਦੁਸ਼ਮਨ ਤਾਕਤ ਕਿਸੇ ਕੌਮ ਨੂੰ ਬਰਬਾਦ ਕਰਨਾ ਜਾਂ ਗੁਲਾਮ ਬਨਾਉਣਾ ਚਾਹੁੰਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਉਸ ਕੌਮ ਦੀਆਂ ਪ੍ਰਮੁੱਖ ਸੰਸਥਾਵਾਂ ਨੂੰ ਤਬਾਹ ਕਰ ਦਿੰਦੀ ਹੈ ਅਤੇ ਜਾਂ ਉਨ੍ਹਾਂ ਦਾ ਮੌਲਿਕ ਸਰੂਪ ਬਦਲ ਦੇਂਦੀ ਹੈ, ਜਾਂ ਉਨ੍ਹਾਂ ਤੇ ਕਬਜ਼ਾ ਕਰ ਲੈਂਦੀ ਹੈ । ਇਹ ਕਬਜ਼ਾ ਕਰਨ ਦੀ ਕਾਰਵਾਈ ਵੀ ਸਮੇਂ ਅਤੇ ਹਾਲਾਤ ਦੀ ਲੋੜ ਮੁਤਾਬਕ ਕਈ ਤਰੀਕਿਆਂ ਨਾਲ ਕੀਤੀ ਜਾਂਦੀ ਹੈ, ਕਦੇ ਸਿੱਧੀ ਤਾਕਤ ਦੀ ਵਰਤੋਂ ਕਰਕੇ, ਕਦੇ ਵਿੱਚ ਘੁਸਪੈਠ ਕਰਕੇ ਅਤੇ ਸਭ ਤੋਂ ਖ਼ਤਰਨਾਕ ਤਰੀਕਾ ਉਸ ਕੌਮ ਦੇ ਆਗੂਆਂ ਨੂੰ ਵੱਸ ਵਿੱਚ ਕਰਕੇ ਕੌਮ (ਸਿੱਖ ਕੌਮ) ਵਿੱਚ ਵੰਡੀਆਂ ਪਾਉਣ ਲਈ ਉਨ੍ਹਾਂ ਹੀ ਆਗੂਆਂ ਕੋਲੋਂ ਗੁੰਮਰਾਹਕੁੰਨ ਪ੍ਰਚਾਰ ਕਰਾਉਣਾ । ਮਜ਼੍ਹਬੀ ਸਿੱਖਾਂ ਦਾ ਇਤਿਹਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਹਿਸਟੋਰੀਅਨ ਸ: ਸ਼ਮਸ਼ੇਰ ਸਿੰਘ ਅਸ਼ੋਕ ਨੇ ਸੰਪਾਦਤ ਕੀਤੀ ਹੈ । ਇਸ ਕਿਤਾਬ ਵਿੱਚ ਮਜ਼੍ਹਬੀ ਸਿੱਖਾਂ ਦੇ ਇਤਿਹਾਸ ਬਾਰੇ ਮੁੱਖ ਲੇਖ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੱਤਕਾਲੀਨ ਪ੍ਰਧਾਨ ਸ: ਗੁਰਚਰਨ ਸਿੰਘ ਟੌਹੜਾ ਦਾ ਲਿਖਿਆ ਹੋਇਆ ਹੈ । ਸਾਬਕਾ ਐੱਮ।ਪੀ। ਅਤੇ ਕੇਂਦਰੀ ਮੰਤਰੀ ਭਾਰਤ ਸਰਕਾਰ ਨਵੀਂ ਦਿੱਲੀ ਸ: ਧੰਨਾ ਸਿੰਘ ਗੁਲਸ਼ਨ ਨੇ ਵੀ 1-12-1980 ਨੂੰ ਸ: ਸ਼ਮਸ਼ੇਰ ਸਿੰਘ ਅਸ਼ੋਕ ਨੂੰ ਪ੍ਰਸ਼ੰਸਾ ਪੱਤਰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਦੇ ਸਿਰਲੇਖ ਹੇਠ ਲਿਖਿਆ । ਇਸ ਪੱਤਰ ਵਿੱਚ ਸ: ਧੰਨਾ ਸਿੰਘ ਗੁਲਸ਼ਨ ਜੀ ਲਿਖਦੇ ਹਨ ਕਿ : ਮੈਂ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਦਾ ਤਿਆਰ ਕੀਤਾ ਹੋਇਆ ਮਜ਼੍ਹਬੀ ਸਿੱਖਾਂ ਦਾ ਇਤਿਹਾਸ ਆਦਿ ਤੋਂ ਅੰਤ ਤੱਕ ਚੰਗੀ ਤਰ੍ਹਾਂ ਵਾਚਿਆ ਹੈ । ਇਸ ਇਤਿਹਾਸ ਵਿੱਚ ਅਸ਼ੋਕ ਹੋਰਾਂ ਪੁਰਾਤਨ ਲਿਖਤਾਂ ਦੇ ਆਧਾਰ &lsquoਤੇ ਇਹ ਸਾਬਤ ਕੀਤਾ ਹੈ ਕਿ ਮਜ਼੍ਹਬੀ ਸਿੱਖ ਆਰੀਆ ਦੇ ਏਥੇ ਆਉਣ ਤੋਂ ਪਹਿਲਾਂ ਹੀ ਪੰਜਾਂ ਦਰਿਆਵਾਂ ਦੀ ਧਰਤੀ ਉੱਤੇ ਅਬਾਦ ਸਨ ਅਤੇ ਉਹ ਇਥੋਂ ਦੀ ਦ੍ਰਾਵਿੜ ਜਾਤੀ ਦੇ ਫੌਜੀ ਬੇੜੇ ਦੇ ਮੋਢੀ ਛਤ੍ਰੀ-ਵੰਸ਼ ਦੇ ਪ੍ਰਾਰੰਭਿਕ ਸਿਪਹ-ਸਾਲਾਰ ਤੇ ਅੰਗ ਰਖਸ਼ਕ ਸਨ॥॥।ਪਸਤਾਪ ਵੇਦਿਕ ਪੁਰਾਣਿਕ ਕਾਲ ਤੇ ਬ੍ਰਾਹਮਣੀ ਕਾਲ ਵਿੱਚ ਇਹ ਜੋਧੇ ਜੋ ਅਸੁਰ ਜਾਂ ਮਲੇਛ ਕਹਿ ਕੇ ਦੁਰਕਾਰੇ ਜਾਂਦੇ ਸਨ, ਤਾਂ ਕਾਫੀ ਹੱਦ ਤੱਕ ਕਮਜ਼ੋਰ ਤੇ ਘੱਟ ਗਿਣਤੀ ਵਿੱਚ ਹੋਣ ਦੇ ਬਾਵਜੂਦ ਵੀ ਆਪਣੇ ਅਦੁੱਤੀ ਬਾਹੂ-ਬਲ ਦੇ ਜੋਰ ਨਾਲ ਖੋਖਰ ਤੇ ਗੱਖੜ ਆਦਿ ਅਨੇਕਾਂ ਜਾਤੀ ਗੁੱਟਬੰਦੀਆਂ ਵਿੱਚ ਵੰਡੇ ਗਏ, ਜਿਸ ਕਰਕੇ ਰਾਜਪੂਤਾਂ (ਰੰਘੜਾਂ) ਦੇ ਬੇਟੇ ਹੋਣ ਦੇ ਕਾਰਨ ਇਨ੍ਹਾਂ ਦੀ ਰੰਘਰੇਟੇ ਸੰਗਿਆ ਹੋਈ । ਫੇਰ ਏਹੋ ਰੰਘਰੇਟੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੱਕ ਪਹਿਲਾਂ ਪੰਥਕ ਪ੍ਰਚਾਰ ਫੇਰ ਧਰਮ ਯੁੱਧਾਂ ਵਿੱਚ ਬੜੀ ਗਰਮ-ਜੋਸ਼ੀ ਨਾਲ ਹਰ ਥਾਂਵੇ ਵੱਧ ਚੜ੍ਹ ਕੇ ਹਿੱਸਾ ਲੈਂੇਦੇ ਰਹੇ ਤੇ ਆਪਣੀ ਮਰਦਾਨਗੀ ਦੇ ਜੌਹਰ ਦਿਖਾਉਂਦੇ ਰਹੇ । (ਨੋਟ-ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਦੇ ਗੁਰ-ਇਤਿਹਾਸ ਵਿੱਚ ਇਹ ਜ਼ਿਕਰ ਕਿਤੇ ਨਹੀਂ ਮਿਲਦਾ ਕਿ ਰੰਘੜਾਂ ਦੇ ਬੇਟਿਆਂ ਰੰਘਰੇਟਿਆਂ ਨੇ ਪੰਥਕ ਪ੍ਰਚਾਰ ਕੀਤਾ ਹੋਵੇ, ਹਾਂ, ਇਥੇ ਇਹ ਜਰੂਰ ਦੱਸਣ ਯੋਗ ਹੈ ਕਿ ਅਠਾਂਰਵੀਂ ਸਦੀ ਵਿੱਚ ਮਸੇ ਰੰਘੜ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹਦੂਦ ਅੰਦਰ ਵੇਸ਼ਵਾ ਦਾ ਨਾਚ ਕਰਵਾ ਕੇ ਖ਼ਾਲਸਾ ਪੰਥ ਦੀ ਗੈਰਤ ਨੂੰ ਵੰਗਾਰਿਆ ਸੀ ਤੇ ਉਸ ਦੀ ਵੰਗਾਰ ਦਾ ਜੁਆਬ ਖ਼ਾਲਸੇ ਨੇ ਉਸ ਨੂੰ ਉਸ ਦਾ ਸਿਰ ਧੜ ਨਾਲੋਂ ਅਲੱਗ ਕਰਕੇ ਦਿੱਤਾ ਸੀ) ਸ: ਧੰਨਾ ਸਿੰਘ ਗੁਲਸ਼ਨ ਦਾ ਇਹ ਹਵਾਲਾ ਵੀ ਅਤਿਨਿਰਮੂਲ ਹੈ ਕਿ ਮਜ਼੍ਹਬੀ ਸਿੱਖ ਆਰੀਆਂ ਦੇ ਇਥੇ ਆਉਣ ਤੋਂ ਪਹਿਲਾਂ ਹੀ ਪੰਜ ਦਰਿਆਵਾਂ ਦੀ ਧਰਤੀ ਉੱਤੇ ਅਬਾਦ ਸਨ, ਭਾਵ-ਰਿਗਵੇਦਿਕ ਕਾਲ ਤੋਂ ਵੀ ਪਹਿਲਾਂ ਹੀ ਮਜ਼੍ਹਬੀ ਸਿੱਖਾਂ ਦੀ ਬਰਾਦਰੀ ਮੌਜੂਦ ਸੀ । ਹੁਣ ਇਥੇ ਵਿਚਾਰਨ ਯੋਗ ਤੱਥ ਇਹ ਹੈ ਕਿ ਵੈਦਿਕ ਕਾਲ ਤੋਂ ਗੁਰੂ ਕਾਲ ਤੱਕ ਦੇ ਸਮੇਂ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ । ਪਹਿਲਾ ਪੜਾਅ, ਪੂਰਬ ਵੈਦਿਕ ਕਾਲ । ਦੂਜਾ ਪੜਾਅ ਵਦੇਸ਼ੀ ਹਮਲੇ । ਤੀਜਾ ਪੜਾਅ ਇਸਲਾਮੀ ਰਾਜ । ਚੌਥਾ ਪੜਾਅ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਦਾ ਗੁਰੂ-ਕਾਲ । ਇਹ ਬੜੀ ਹਾਸੋਹੀਣੀ ਗੱਲ ਹੈ ਕਿ ਸ: ਧੰਨਾ ਸਿੰਘ ਗੁਲਸ਼ਨ ਨੇ ਸ਼ਬਦ ਮਜ਼੍ਹਬੀ ਸਿੱਖ ਤੇ ਰੰਘਰੇਟਾ ਸ਼ਬਦ ਨੂੰ ਵੈਦਿਕ ਕਾਲ ਤੋਂ ਲਿਆ ਕੇ ਸਿੱਧਾ ਗੁਰੂ ਨਾਨਕ, ਗੁਰੂ ਗੋਬਿੰਦ ਜੀ ਦੇ ਗੁਰੂ ਕਾਲ ਨਾਲ ਜੋੜ ਦਿੱਤਾ । ਇਸੇ ਤਰ੍ਹਾਂ ਮਜ਼੍ਹਬੀ ਸਿੱਖਾਂ ਦਾ ਇਤਿਹਾਸ ਦੇ ਪੰਨਾ 20 ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੱਤਕਾਲੀਨ ਪ੍ਰਧਾਨ ਸ: ਗੁਰਚਰਨ ਸਿੰਘ ਟੌਹੜਾ ਜੀ ਲਿਖਦੇ ਹਨ : ਰਿਗਵੇਦਿਕ ਕਾਲ, ਪੁਰਾਣਕ ਕਾਲ, ਬ੍ਰਾਹਮਣੀ ਕਾਲ ਜਾਂ ਰਾਜਪੂਤੀ ਕਾਲ ਦੀਆਂ ਟੇਢੀਆਂ-ਮੇਢੀਆਂ ਵਲਗਣਾਂ ਵਿੱਚੋਂ ਨਿਕਲ ਕੇ ਫਿਰ ਸਮਾਂ ਆਉਂਦਾ ਹੈ ਗੁਰੂ ਨਾਨਕ ਕਾਲ ਜਾਂ ਸਿੱਖ ਕਾਲ ਦਾ । ਇਸ ਕਾਲ ਨੂੰ ਅਸੀਂ ਮਜ਼੍ਹਬੀ ਸਿੱਖਾਂ ਦੇ ਪੁਨਰ-ਜਨਮ ਦਾ ਕਾਲ ਕਹੀਏ ਜਾਂ ਸਜੀਵ ਕਾਲ ਕਿਉਂਕਿ ਜਗਤ-ਸੁਧਾਰਕ ਸ੍ਰੀ ਗੁਰੂ ਨਾਨਕ ਦੇਵ ਜੀ ਆਦਿ ਸਿੱਖ ਗੁਰੂ ਸਾਹਿਬਾਨ ਨੇ ਰੰਘਰੇਟੇ ਅਥਵਾ ਮਜ਼੍ਹਬੀ ਸਿੱਖਾਂ ਨੂੰ ਆਪਣੇ ਪਵਿੱਤਰ ਚਰਣ ਕਮਲਾਂ ਦੇ ਸਦਕੇ ਸਦੀਵੀ ਮੁਰਦਿਹਾਨੀ ਵਿੱਚੋਂ ਕੱਢ ਕੇ ਪਹਿਲਾਂ ਚਰਨ-ਪਾਹੁਲ ਤੇ ਫਿਰ ਖੰਡੇ ਦੇ ਅੰਮ੍ਰਿਤ ਦੇ ਛੱਟੇ ਮਾਰੇ ਤੇ ਅੰਮ੍ਰਿਤ ਛਕਾ ਕੇ ਨਾ ਕੇਵਲ ਅਮਰ ਹੀ ਬਣਾਇਆ ਸਗੋਂ ਰੰਘਰੇਟੇ ਗੁਰੂ ਕੇ ਬੇਟੇ ਦੀ ਉੱਚ ਪਦਵੀ ਪ੍ਰਦਾਨ ਕਰਕੇ ਆਪਣੇ ਨਾਦੀ ਸਾਹਿਬਜਾਦੇ ਹੋਣ ਦਾ ਮਾਣ ਵੀ ਬਖ਼ਸ਼ਿਆ (ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ, ਗੁਰਚਰਨ ਸਿੰਘ ਟੌਹੜਾ, 15-12-1980) (ਨੋਟ-ਜਥੇਦਾਰ ਸ: ਗੁਰਚਰਨ ਸਿੰਘ ਟੌਹੜਾ ਦੀ ਰੰਘਰੇਟੇ ਅਥਵਾ ਮਜ਼੍ਹਬੀ ਸਿੱਖਾਂ ਦੀ ਇਹ ਵਿਆਖਿਆ ਵੀ ਗੈਰ-ਸਿਧਾਂਤਕ ਅਤੇ ਦੁਬਿਦਾ ਭਰਪੂਰ ਹੈ ਕਿ : ਸਿੱਖ ਗੁਰੂ ਸਾਹਿਬਾਨ ਨੇ ਰੰਘਰੇਟੇ ਅਥਵਾ ਮਜ਼੍ਹਬੀ ਸਿੱਖਾਂ ਨੂੰ ਆਪਣੇ ਪਵਿੱਤਰ ਚਰਣ-ਕਮਲਾਂ ਦੇ ਸਦਕੇ ਸਦੀਵੀ ਮੁਰਦਿਹਾਨੀ ਵਿੱਚੋਂ ਕੱਢ ਕੇ ਪਹਿਲਾਂ ਚਰਣ-ਪਾਹੁਲ ਤੇ ਫਿਰ ਖੰਡੇ ਦੇ ਅੰਮ੍ਰਿਤ ਦੇ ਛੱਟੇ ਮਾਰੇ ਤੇ ਅੰਮ੍ਰਿਤ ਛਕਾ ਕੇ ਨਾ ਕੇਵਲ ਅਮਰ ਹੀ ਬਣਾਇਆ ਸਗੋਂ ਰੰਘਰੇਟੇ ਗੁਰੂ ਕੇ ਬੇਟੇ ਦੀ ਉੱਚ ਪਦਵੀ ਪ੍ਰਦਾਨ ਕਰਕੇ ਆਪਣੇ ਨਾਦੀ ਸਾਹਿਬਜ਼ਾਦੇ ਹੋਣ ਦਾ ਮਾਣ ਬਖ਼ਸ਼ਿਆ) ਅਸੀਂ ਇਸ ਲੇਖ ਦੇ ਸ਼ੁਰੂ ਵਿੱਚ ਹੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ ਨਾਦੀ ਸੰਤਾਨ ਦੀ ਵਿਆਖਿਆ ਵਿਸਥਾਰ ਸਾਹਿਤ ਕਰ ਦਿੱਤੀ ਹੈ ਭਾਵ ਗੁਰੂ ਸਾਹਿਬਾਨ ਦੀ ਨਾਦੀ ਸੰਤਾਨ ਜਾਤ-ਪਾਤ ਰਹਿਤ ਖ਼ਾਲਸਾ ਹੈ ਨਾ ਕਿ ਜਾਤੀ ਸੂਚਕ ਰੰਘਰੇਟੇ ਗੁਰੂ ਕੇ ਬੇਟੇ । ਹੁਣ ਅਸੀਂ ਵਿਚਾਰ ਕਰਨੀ ਹੈ ਕਿ ਰੰਘਰੇਟਾ ਗੁਰੂ ਕਾ ਬੇਟਾ, ਅਤੇ ਮਜ਼੍ਹਬੀ ਸਿੱਖ ਵਰਗੇ ਜਾਤੀ ਸੂਚਕ ਨਾਮ ਏਨੇ ਪ੍ਰਚੱਲਤ ਕਿਵੇਂ ਹੋ ਗਏ ? ਗਿਆਨੀ ਸੋਹਣ ਸਿੰਘ ਸੀਤਲ ਨੇ ਜਿਥੇ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਵਰਗੀਆਂ ਖੋਜ ਭਰਪੂਰ ਕਿਤਾਬਾਂ ਲਿਖੀਆਂ ਹਨ, ਉਥੇ ਉਨ੍ਹਾਂ ਨੇ ਕਈ ਇਤਿਹਾਸਕ ਪ੍ਰਸੰਗ ਸਟੇਜਾਂ ਤੇ ਢਾਡੀ ਕਲਾ ਰਾਹੀਂ ਗਾਉਣ ਲਈ ਵੀ ਲਿਖੇ ਹਨ ਅਤੇ ਉਨ੍ਹਾਂ ਨੇ ਵੀ ਰੰਘਰੇਟਾ ਅਤੇ ਮਜ਼੍ਹਬੀ ਸਿੱਖ ਸ਼ਬਦਾਂ ਦੀ ਵਰਤੋਂ ਕੀਤੀ ਹੈ । ਮਿਸਾਲ ਦੇ ਤੌਰ &lsquoਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਦਾ ਜ਼ਿਕਰ ਕਰਦਿਆਂ ਹੋਇਆਂ ਉਹ ਲਿਖਦੇ ਹਨ : ਚੁਫੇਰੇ ਪੁਲਸ ਦਾ ਸਖਤ ਪਹਿਰਾ ਸੀ । ਜ਼ਰਾ ਕੁ ਹਨੇਰੇ ਭਾਈ ਜੈਤਾ (ਜੀਵਨ ਸਿੰਘ) ਸਿਪਾਹੀਆਂ ਤੋਂ ਅੱਖ ਬਚਾ ਕੇ ਗੁਰੂ ਦਾ ਸੀਸ ਚੁੱਕ ਤੁਰੇ ਤੇ ਦੂਜੇ ਦਿਨ ਅਨੰਦਪੁਰ ਜਾ ਪਹੁੰਚੇ । ਕਲਗੀਧਰ ਨੇ ਛਾਤੀ ਨਾਲ ਲਾ ਲਿਆ ਅਤੇ ਰੰਘਰੇਟੇ ਗੁਰੂ ਕੇ ਬੇਟੇ ਦਾ ਵਰ ਦਿੱਤਾ ਅਤੇ ਏਥੇ ਬੜੀ ਸ਼ਾਨ ਨਾਲ ਸੀਸ ਦਾ ਸਸਕਾਰ ਕੀਤਾ (ਸੀਤਲ ਸੁਨੇਹੇ) ਏਸੇ ਹੀ ਤਰ੍ਹਾਂ ਗਿਆਨੀ ਸੋਹਣ ਸਿੰਘ ਸੀਤਲ ਭਾਈ ਗਰਜਾ ਸਿੰਘ ਤੇ ਬੋਤਾ ਸਿੰਘ ਦੀ ਸ਼ਹੀਦੀ ਦਾ ਜ਼ਿਕਰ ਕਰਦਿਆਂ ਲਿਖਦੇ ਹਨ, ਪਿੰਡ ਭੜਾਣੇ ਦਾ ਸ: ਬੋਤਾ ਸਿੰਘ ਸੰਧੂ ਜੱਟ ਤੇ ਇਕ ਉਸ ਦਾ ਸਾਥੀ ਗਰਜਾ ਸਿੰਘ ਮਜ਼੍ਹਬੀ, ਨੂਰ ਦੀਨ ਦੀ ਸਰਾਂ ਕੋਲ ਲਾਹੌਰ ਨੂੰ ਜਾਣ ਵਾਲੀ ਸੜਕ &lsquoਤੇ ਮੁਗ਼ਲ ਸਿਪਾਹੀਆਂ ਨਾਲ ਲੜਦੇ ਸ਼ਹੀਦ ਹੋ ਗਏ । 
(ਚੱਲਦਾ-ਬਾਕੀ ਅਗਲੇ ਅੰਕ ਵਿੱਚ)
ਗੁਰੂ ਪੰੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ