image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਸੰਸਾਰ ਸਿਰਜਨਾ ਮਨੁੱਖਾ ਜਨਮ

ਪ੍ਰਕਿਰਤੀ, ਧਰਤੀ, ਅੰਬਰ :- ਧਰਤੀ &lsquoਤੇ ਜੀਵ-ਜੰਤੂ, ਜਾਨਵਰ ਪੰਖੇਰੂ ਪਰਿੰਦੇ ਦਰਿੰਦੇ ਕ੍ਰਿਪਾ ਹੋਈ ਕਰਤੇ ਨੇ ਧਰਾਤਲ ਤੇ ਮਨੁੱਖ ਤੇ ਉੱਪਰ ਦੇਵਤੇ ਰੱਖੇ, ਪਰ ਸਮਾਂ ਬੁੱਧੀ ਵਾਲਾ ਨਹੀਂ ਸੀ, ਮਨੁੱਖ ਦੈਂਤ ਤੇ ਚੁੜੇਲਾਂ, ਚੰਡਾਲ ਆਦਿ ਰੂਪ ਵਿੱਚ ਸਨ, ਖੂੰਖਾਰ ਪਰ ਬਦਲਾਅ ਨਾਲ ਮਨੁੱਖ ਕੁਝ ਸੂਝਵਾਨ ਹੋਏ, ਕਹਿ ਲਵੋ ਸਤਿਯੁੱਗ ਸੀ, ਬੁੱਧ ਨਾਲ ਭੀ ਕਬੁੱਧ ਜੰਮ ਪਈ, ਲੜਾਈ ਝਗੜੇ ਅੰਤ ਯੁੱਧ, ਜਿਉਂ ਹੀ ਸੰਸਾਰ ਅਗਾਂਹ ਵੱਧਦਾ ਗਿਆ ਹਊਮੈ, ਮੇਰਾਂ ਤੇ ਖੋਹਾਂ ਖਿੰਝਾਂ ਭੀ ਤੇ ਅਖੀਰ ਮਾਰ, ਵੱਢ-ਟੁੱਕ, ਤਸ਼ੱਦਦ, ਗੈਰ ਮਨੁੱਖੀ ਵਤੀਰੇ ਕਲਯੁੱਗ ਸੀ, ਸੁਘੜਤਾ ਆਈ ਫੇਰ ਆਦਮੀ ਜੀਵਨ ਦੀ ਜਾਚ ਅਰੰਭ ਹੋ ਗਈ, ਵਿਗਿਆਨ ਹੋਂਦ ਵਿੱਚ ਤਾਂ ਜੀਵਨ ਭੀ ਉਪੱਦਰਾਂ ਨਾਲ ਭਰ ਗਿਆ, ਰਾਜ ਭਾਗ ਜੰਗ ਆਦਿ, ਫੇਰ ਉੱਨਤੀਆਂ ਨੇ ਮਨੁੱਖੀ ਅਧਿਕਾਰੀ ਸੰਗਠਨ ਕਰ ਲੈ ਬੱਸ ਫੇਰ ਤੇ ਹੁਣ ਤਾਂ ਧਰਤੀ ਤੇ ਧਮੱਚੀ, ਅੰਬਰ &lsquoਤੇ ਖੋਜਾਂ, ਜੀਵਨ ਸੁਥਰਾ ਤਾਂ ਕੀ ਦੁਖਾਂਤਾਂ ਨੇ ਘੇਰ ਲਿਆ ਤਾਂ ਲੱਗਦਾ ਕਿਸੇ ਦਿਨ ਇਹ ਲੋਕ ਰੱਬ ਨੂੰ ਭੀ ਘੇਰਨਗੇ, ਭਵਿੱਖ ਬਾਣੀ ਔਖੀ ਹੈ ਪਰ ਵਾਤਾਵਰਣ ਤੋਂ ਝੱਖੜ-ਮੀਂਹ, ਨੇਰ੍ਹੀ, ਹੜ੍ਹ, ਭੂਚਾਲ ਆਦਿ ਦੇ ਅਨੁਮਾਨ ਔਖੇ ਨਹੀਂ । ਜੋ ਸਾਹਮਣੇ ਹੈ ਕੀ ਧਰਮ ਰਾਜ ਹੈ ? ਕੀ ਮਨੁੱਖ ਸਤਿਵਾਦੀ ਹੈ, ਜਹਾਦੀ, ਜਲਾਦੀ ਹੈ ? ਕਿਉਂਕਿ ਸਾਡੀਆਂ ਗਤੀਵਿਧੀਆਂ ਦਰਵੇਸ਼ ਨਹੀਂ ਹਨ ਤਾਂ ਅਸੀਂ ਵੱਧ ਧਰਮ ਦਾ ਪ੍ਰਚਾਰ ਪਸਾਰ ਕਰਦੇ ਹਾਂ, ਅਣਉੱਚਿਤ ਕਾਰੇ ਕਰਕੇ ਗੁਰੂ ਉਪਦੇਸ਼ ਦੱਸਦੇ ਹਾਂ ਹੁਣ ਕੀ ਦੇਖਦੇ ਹਾਂ ਕਿ ਪ੍ਰਚਾਰਕ, ਮੀਡੀਆ ਤੇ ਬੁੱਧੀਜੀਵੀ ਲਲਕਾਰਦੇ ਹਨ ਕਿ ਜੋ ਪ੍ਰਾਣੀ ਸਾਡੇ ਨਾਲ ਸਹਿਮਤ ਨਹੀਂ ਉਹ ਗੁਰੂ ਦਾ ਸਿੱਖ ਨੀ, ਬੁਰਾ ਨਾ ਮੰਨੋ ਕਿ ਧਰਮ ਦੁਆਰੇ ਤਾਂ ਕੀ ਉੱਚ ਦੇ ਧੌਲਰ ਭੀ ਸ਼ਕਤੀ ਸ਼ਾਲੀ ਨਹੀਂ ਰਹੇ ਕਿਉਂਕਿ ਹਰ ਵਿਅਕਤੀ ਹੀ ਰਾਹ ਛੱਡ ਡੰਡੀਆਂ ਪਗਡੰਡੀਆਂ &lsquoਤੇ ਤੁਰਿਆ ਹੈ, ਕਦਰਤੀ ਰੀਤ ਹੈ ਆਪਾਂ ਆਖੀਦਾ ਹੈ ਆਖੇ ਲੱਗ ਨਾ ਲੱਗਣ ਤੇ ਕੋਈ ਮੁਸੀਬਤ ਪਵੇ ਤਾਂ ਦੇਖ ਲੈ ਆਹ ਹੈ ਨਤੀਜਾ ਇਹ ਹਾਲ ਹੈ ਅੱਜ ਆਉ ਅਜੋਕੀ ਸਥਿਤੀ ਵੱਲ ਕੇਂਦਰਤ ਹੋਈਏ, ਕਹਾਵਤ ਮੂਸਾ ਮੌਤੋਂ ਭੱਜਿਆ, ਉਹ ਅੱਗੇ ਖੜ੍ਹੀ ਪੰਜਾਬੀ ਭੱਜੇ ਵਿਦੇਸ਼ਾਂ ਨੂੰ ਪਰ ਕੁਝ ਸਾਲ ਕੰਮ ਧੰਦੇ ਕਰਕੇ ਵਪਾਰ ਆਦਿ ਵਿੱਚ ਤਰੱਕੀਆਂ ਨਾਲ ਜੀਵਨ ਪੱਧਰ ਉੱਚੇ ਚੱਕ ਲਏ ਪਰ ਪੰਛੀ ਨੂੰ ਪਰ ਲੱਗ ਗਏ ਉਡਾਰੀਆਂ ਹੁਣ ਤਾਂ ਜਾਨ ਦੁੱਭਰ ਐਸਾ 80, 84 ਗੇੜ ਲਿਆਂਦਾ ਬਸ ਤਣਾਅ, ਡਰ, ਸਹਿਮ, ਕੁੱਟਾਂ-ਮਾਰਾਂ, ਕਤਲ, ਠੂਹ-ਠਾਹ, ਆਪਸੀ ਦੁਸ਼ਮਣੀਆਂ ਨਉਂ ਧਰਤਾ ਖਾਲਿਸਤਾਨ।
ਗੰਭੀਰ ਪਹਿਲੂ :- ਖਾਲਿਸਤਾਨੀ ਚੈਨਲ ਤੇ ਪ੍ਰੋਗਰਾਮ ਦੇਣੇ ਕੁਝ ਕੁ ਵੀਰ ਕ੍ਰੋਧ ਵਿੱਚ ਆ ਕੇ ਬੜੇ ਅਪਮਾਨ ਜਨਕ ਅੱਖਰ ਬੋਲਦੇ ਹਨ ਕਿ ਜਿਹੜੇ ਮੰਗ ਨੀ ਕਰਦੇ, ਗੁਰੂ ਘਰ ਝੰਡਾ ਨੀ ਲਉਂਦੇ, ਫੋਟੋਆਂ ਨੀ ਕੰਧਾਂ ਤੇ ਚਿਪਕਾਉਂਦੇ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਦੂਜਾ ਕਹਿੰਦਾ ਮੈਂ ਤਾਂ ਗੁੱਸੇ ਵਿੱਚ ਭਰਿਆ ਪਿਆ ਹਾਂ ਕਿ ਇਹ ਕਿਉਂ ਸਾਡੇ ਨਾਲ ਸਹਿਮਤ ਨੀ, ਭਾਈ ਸੁਣੋ ਤੁਹਾਡਾ ਆਪਣਾ ਏਜੰਡਾ, ਚੈਨਲ, ਅਦਾਰਾ ਵਪਾਰ ਹੈ, ਉਨ੍ਹਾਂ ਦਾ ਨੀ, ਗੁਰੂ ਘਰ ਬਹੁਪੱਖੀ ਸਿੱਖਾਂ ਲਈ ਹਨ, ਖਾਲਿਸਤਾਨ ਦੀ ਮੰਗ ਹਰ ਇਕ ਸਿੱਖ ਦੀ ਨਹੀਂ, ਤੁਸੀਂ ਭਾਰਤੀ ਹੋ ਤੁਹਾਡਾ ਹੱਕ ਹੈ ਵਿਦੇਸ਼ੀ ਨਾਗਰਿਕ ਨਹੀਂ ਸਹਿਮਤ ਤੇ ਧੌਂਸ ਨਾਲ ਕਿਸੇ ਨੂੰ ਨਹੀਂ ਜੋੜੀਦਾ, ਦੂਜਿਆਂ ਦੇ ਵਿਚਾਰਾਂ ਦਾ ਭੀ ਮਾਣ ਕਰੋ, ਕੀ ਤੁਸੀਂ ਪੰਥਕ ਮੁੱਦੇ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਤੁਰਦੇ ਹੋ ? ਦਸਵੰਧ ਭੀ ਮਨਸ਼ਾ ਹੈ ਮੰਗਣ ਨੂੰ ਦਾਨ ਤਾਂ ਆਖੋ ਧਾਰਮਿਕ ਰੀਤ ਨੀ, ਇਹ ਭੀ ਸੱਚਾਈ ਹੈ ਕਿ ਬਹੁਗਿਣਤੀ ਹਾਮੀ ਨਹੀਂ, ਪਰ ਉਹ ਸਮਾਜ ਦਾ ਹਿੱਸਾ ਹਨ ਸਾਨੂੰ ਲੋੜੀਂਦੇ ਹਨ ਉਹ ਸ਼ਾਂਤ ਪੂਰਵਕ ਜੀਵਨ ਜੀਊਣ ਲਈ ਭਾਗ ਪਾ ਰਹੇ ਹਨ, ਉਨ੍ਹਾਂ ਦਾ ਵਾਸਤਾ ਨਹੀਂ ਕੌਣ ਮਾਰਿਆ ਗਿਆ ਕੌਣ ਕਿਵੇਂ ਮਰ ਗਿਆ, ਕੀਹਨੂੰ ਕੀਹਨੇ ਕਤਲ ਕੀਤਾ, ਉਹ ਸਗੋਂ ਰੁਚੀ ਨੀ ਰੱਖਦੇ ਕੰਮ ਨਾਲ ਵਾਸਤਾ, ਬਾਕੀ ਤੁਸੀਂ ਤਾਂ ਭਾਰਤੀ ਤੇ ਪੰਜਾਬੀ ਮੀਡੀਏ ਨੂੰ ਕੂੜਿਆ ਦੱਸਦੇ ਹੋ ਪਰ ਆਹ ਸੱਚਿਆਰ ਕੀ ਸੱਚ ਦੇ ਪਾਂਧੀ ਹਨ । ਸੁਝਾਅ ਹੈ ਕਿ ਹਲੇਮੀ ਨਾਲ ਹਮਦਰਦੀ ਲੈ ਸਕੋਗੇ ਨਹੀਂ ਤਾਂ ਉਹ ਭੀ ਗੁਆ ਲਵੋਗੇ, ਜਿਨ੍ਹਾਂ ਨੂੰ ਕੋਸ ਰਹੇ ਹੋ ਉਨ੍ਹਾਂ ਲੋਕਾਂ ਦਾ ਤਾਂ ਕੋਈ ਲਾਕਾ ਦੇਕਾ ਹੀ ਨਹੀਂ ਕਿਸੇ ਕਤਲ ਨਾਲ ਜਾਂ ਸਾਜਿਸ਼ ਨਾਲ, ਤੁਹਾਡੀ ਲੜਾਈ ਭਾਰਤੀ ਸਰਕਾਰ ਨਾਲ ਹੈ, ਲੋਕੀ ਇਹ ਭੀ ਪੁੱਛਦੇ ਨੇ ਕਿ 80-84 ਦੀ ਲਹਿਰ ਕਿਸੇ ਹੋਰ ਖਿੱਤੇ ਨੂੰ ਪੰਜਾਬ ਨਾਲ ਜੋੜ ਸਕੀ ? ਕੀ ਕਿਸੇ ਬਾਰਡਰ ਤੇ ਜਾ ਕੇ ਤੁਸੀਂ ਲੜੇ ਤੇ ਰਕਬਾ ਪੰਜਾਬ ਨਾਲ ਮਿਲਾ ਦਿੱਤਾ, ਹਾਂ ਬੱਸ ਪੰਜਾਬ ਘਾਣ ਕਰਵਾ ਤਾ ਫੇਰ ਵਿਦੇਸ਼ਾਂ ਵਿੱਚ ਆ ਕੇ ਭੈਰਮੀ, ਨੁਕਸਾਨ ਬੜੇ ਲਾਭ ਕੇਵਲ ਅਸਾਈਲਮ ਹੁਣ ਆਪਣੇ ਚੈਨਲ ਖੋਲ੍ਹ ਕੇ ਲੋਕਾਂ ਨੂੰ ਦਬਕੇ ਪੰਜਾਬੀ ਭਾਸ਼ਾ ਨਾਲੋਂ ਤੋੜ ਤਾ ਪੰਜਾਬੀ ਦੇ ਪਰਚੇ ਬੰਦ ਕਿਸੇ ਨੂੰ ਧੇਲਾ ਨੀ ਦੇਣਾ ਬੋਲੀ ਵਿੱਚ ਕਈ ਦੂਜੇ ਸੂਬਿਆਂ ਦੀ ਬੋਲੀ ਰਲ੍ਹਾ ਧਰੀ ਕਿਉਂਕਿ ਕਰਚਮਾਰੀ ਉਧਰੋਂ ਹਨ, ਕਈ ਬੋਲੀ ਦਾ ਸਾਨੂੰ ਪਤਾ ਨੀ ਕੀ ਹੈ ਪੰਜਾਬੀ ਨਹੀਂ ਆਹ ਖੱਟੀ ਹੈ ਸਾਡੀ, ਆਪਸੀ ਦੁਸ਼ਮਣੀਆਂ, ਮੁਕਾਬਲੇ, ਕਿੜਾਂ, ਜਿਦਾਂ ਤੇ ਕਤਲ, ਆਪਸ ਵਿੱਚ ਹੀ ਕਰੀ ਕਰਵਾਈ ਜਾਂਦੇ ਨੇ, ਇਹੋ ਹੀ ਹਾਲ ਬੇਅਦਬੀਆਂ ਦਾ ਭੜਥੂ ਲਈ ਹੱਲਾ ਗੁੱਲਾ ਜਰੂਰੀ, ਚੇਤੇ ਰੱਖੋ ਹਾਲ ਫੇਰ 80ਵਿਆਂ ਦੇ ਬੱਦਲ ਮੰਡਲਾ ਰਹੇ ਨੇ ।
ਹੋਂਦਾਂ ਲਈ ਮੂੰਗਲੀਆਂ ਮਾਰ ਰਹੇ ਨੇ ਕੌਮ ਲਈ ਨਹੀਂ :- ਇਕ ਬੀਬੀ ਨਾਲ ਗ਼ਮਗੀਨ ਹੋ ਕੇ ਬੀਤੀ ਮੌਤ ਤੇ ਕਤਲ ਸਬੰਧੀ ਗੱਲ ਛੇੜੀ ਤਾਂ ਕਹਿੰਦੀ ਜਿਨ੍ਹਾਂ ਨੂੰ ਏਨ੍ਹਾਂ ਮਰਵਾਇਆ ਸੀ ਅਤੇ ਹੁਣ ਹਿੱਟ ਲਿਸਟਾਂ ਤਿਆਰ ਨੇ ਕਿਸੇ ਦੇ ਪੁੱਤ, ਭਾਈ ਨਹੀਂ ਰੁਲਦਾ ਸਿੰਘ ਕਿਨ੍ਹਾਂ ਮਰਵਾਇਆ, ਹੁਣ ਇਹ ਉਥੋਂ ਦੀਆਂ ਅਖ਼ਬਾਰ ਰਿਪੋਰਟਾਂ ਨੂੰ ਝੂਠੀਆਂ ਦੱਸਦੇ ਨੇ ਬੰਦੇ ਕਤਲ ਕਰਵਾ ਕੇ ਖਾਲਿਸਤਾਨ ਮਿਲੂ ? ਭਾਈਬੰਦ ਕਹਿੰਦਾ ਕਮਲੀਏ ਇਹ ਕੌਣ ਹਨ ਤੈਨੂੰ ਪਤਾ, ਮੈਂ ਕਿਹਾ ਜੀ ਮੈਂ ਤਾਂ ਸਿੱਖ ਮੰਨਦੀ ਹਾਂ, ਹੱਸ ਕੇ ਮੰਨੀ ਜਾਹ, ਅੱਜ ਦੀ ਭਗਵੰਤ ਮਾਨ ਸਰਕਾਰ ਨੇ ਸ਼੍ਰੋਮਣੀ ਕਮੇਟੀ ਤੇ ਵਾਰ ਕਰਤਾ, ਆਪ ਤਾਂ ਸਿੰਘ ਨੀ, ਕਾਮਰੇਡ ਤੇ ਸਰਕਾਰ ਧਰਮ ਅਦਾਰੇ ਵਿੱਚ ਸਧਾਰ ਕਰੂ, ਆਪਣਾ ਤਾਂ ਸਭ ਏਜੰਡਾ ਕਰਤਾ ਪੂਰਾ ਗੱਲ ਕੀ ਜਾਣ ਬੁੱਝ ਕੇ ਲਾਂਬੂ ਲਾਉ, ਲੋਕੀ ਹੁਣ ਉੱਧਰ ਨੂੰ ਇਹਦਾ ਰਾਹ ਮਕੋ੍ਹਲਾ ਸਿਆਸਤ ਮੀਸਕਣੀ ਹੈ ਜੀ ਚੱਕੀ ਹੈ ਲੋਕ ਦਾਣੇ ਵਿਚਾਰੇ ਪੀਸੇ ਜਾਂਦੇ ਨੇ ਪਰ ਯਾਦ ਰੱਖੋ ਕਰਨੀ ਭਰਨੀ ਹੀ ਪੈਣੀ ਹੈ, ਦੁੱਖ ਤਾਂ ਹੈ ਕਿ ਕੌਮ ਭੀ ਭਰਦੀ ਹੈ, ਨਵੀਂ ਛੇੜਖਾਨੀ ਭਗਵੰਤ ਮਾਨ ਸਰਕਾਰ ਗੁਰਬਾਣੀ ਪ੍ਰਸਾਰਨ &lsquoਤੇ ਚਿੰਤਕ, ਕਸਰ ਨਾ ਰਹਿ ਜਾਵੇ ਕੋਈ ਸੂਬੇ ਨੂੰ ਤੂੰਬਾ ਤੂੰਬਾ ਕਰਨ ਵਿੱਚ, ਚੰਗੀ ਜਾਤ-ਪਾਤ ਉੱਚੀ ਕੀਤੀ ਜਾ ਰਹੀ ਹੈ, ਮੈਂ ਸੁਝਾਅ ਦਿੰਦੀ ਹਾਂ ਆਪ ਦੇ ਵਿਧਾਇਕ ਆਪਣੇ ਗੁਰਦੁਆਰਿਆਂ ਵਿੱਚ ਜਾਣ ਲੱਗ ਜਾਣ ਉਥੇ ਸੁਧਾਰ ਦੇ ਪ੍ਰਬੰਧ ਕਰਨ ਅੱਡ ਤਾਂ ਹਨ ਹੀ ਕਿਉਂ ਇਨ੍ਹਾਂ ਸ਼੍ਰੇਣੀਆਂ ਦੇ ਵਿਧਾਇਕ ਸਿੰਘ ਸਭਾਵਾਂ ਵਿੱਚ ਹਿੱਸਾ ਲੈਣ, ਫਸਾਦ ਖੜ੍ਹਾ ਕੀਤਾ ਹੈ । ਕੌਮ ਦੀ ਤਰਾਸਦੀ, ਸਰਕਾਰਾਂ ਭਾਰੂ ਹਰ ਵੇਲੇ ਮੀਡੀਆ ਆਪਣੇ ਵਪਾਰਾਂ ਲਈ ਸੂਲੀ &lsquoਤੇ ਟੰਗੀ ਜਾਂਦਾ ਹੈ, ਜੀ ਦੀਪ ਸਿੱਧੂ ਨੂੰ ਪਤਾ ਸੀ, ਮੂਸੇਵਾਲੇ ਨੂੰ ਪਤਾ ਸੀ, ਖੰਡੇ ਨੂੰ ਪਤਾ ਸੀ ਹੁਣ ਹਰਦੀਪ ਨਿੱਝਰ ਨੂੰ ਭਾਵੀ ਬਾਰੇ ਗਿਆਤ ਸੀ, ਭਾਈ ਇਹ ਸਭ ਪੀਰ, ਔਲ੍ਹੀਏ ਜਾਂ ਪੈਗੰਬਰ ਨਹੀਂ ਸਨ, ਆਪਣੀਆਂ ਗਤੀਵਿਧੀਆਂ ਕਰਕੇ ਬਿਆਨਦੇ ਸੀ, ਦੇਖੋ ਸਿੱਖ ਸਿਧਾਂਤ, ਪ੍ਰੰਪਰਾਵਾਂ ਵੱਡਮੱੁਲੀਆਂ ਹਨ, ਜੀਵਨ ਭੀ ਕੇਸ-ਦਾੜ੍ਹੀ ਸੰਭਾਲ ਕੋਈ ਸੌਖੀ ਨਹੀਂ, ਪਰ ਘੁਸਪੈਠ ਨੇ ਰੰਗ ਵਿੱਚ ਭੰਗ ਪਾਇਆ ਹੈ, ਇਹ ਲੋਕ ਸਿੱਖ ਧਰਮ ਦੀ ਜਾਣਕਾਰੀ ਤੋਂ ਵਾਂਝੇ ਸਨ, ਸਗੋਂ ਵਿਰੋਧੀ ਕਾਮਰੇਡ, ਨਕਸਲੀ ਆਦਿ ਵਿਚਾਰਧਾਰਾ ਦੇ ਸਨ, 80 ਵਿੱਚ ਮੌਕਾ ਤਾੜ ਹਾਵੀ ਹੋ ਗਏ, ਵਿਅਕਤੀਗਤ ਚੜ੍ਹਤ ਦੇ ਹਾਮੀ ਬੱਸ ਕੌਮ ਤੇ ਧਰਮ ਦਾ ਕਚੂਮਰ ਕੱਢ ਤਾ, ਅਖੀਰ ਆਪਸੀ ਦੁਸ਼ਮਣੀਆਂ ਵਾਦਾਂ ਤੇ ਕੁਝ ਚਰਿੱਤਰਹੀਣ ਹਰਕਤਾਂ ਨੇ ਵੱਢ ਟੁੱੁਕ ਕਤਲਾਂ ਦੇ ਕੰਮ ਕਰਤੇ, ਤਲਵਾਰ ਮਿਆਨੋ ਨਿਕਲੀ, ਮੁੜ ਅੰਦਰ ਨੀ ਪਈ, ਅੱਜ ਤੱਕ ਚੱਲੀ ਜਾ ਰਹੀ ਹੈ, ਪਹਿਲਾਂ ਪੰਜਾਬ ਵਿੱਚ ਫੇਰ ਵਿਦੇਸ਼ੀ ਬੰਦੇ ਮਰ ਰਹੇ ਹਨ, ਪ੍ਰਾਪਤੀ ਕੀ ? ਆਪਸੀ ਤਿਉਰ ਤਾਗੇ ਫੋਲ ਕੇ ਸਭ ਜਾਹਰ ਕਰੀ ਜਾਂਦੇ ਹਨ, ਹੇਠੀ ਕੌਮ ਦੀ ਕਸ਼ਟ ਪਰਿਵਾਰਾਂ ਤੇ, ਸਹਿਮ ਸਾਰੇ ਭਾਈਚਾਰੇ ਵਿੱਚ, ਜੇਕਰ ਇਹ ਸੰਘਰਸ਼ੀ ਸੁਹਿਰਦ ਹਨ ਤਾਂ ਆਪਸ ਵਿੱਚ ਕਿਉਂ ਖਹਿਬੜਦੇ ਨੇ, ਆਪਣਾ ਆਪਣਾ ਕੰਮ ਕਰੀ ਜਾਣ ਅਜਿਹੀਆਂ ਹਰਕਤਾਂ ਨਾਲ ਤਾਂ ਲੋਕੀ ਆਵਾਜਾਰ ਹੋ ਰਹੇ ਹਨ, ਕੋਈ ਇਨ੍ਹਾਂ ਦੀ ਸਿਫ਼ਤ ਨਹੀਂ ਕਰਦਾ, ਬੱਸ ਇਹ ਆਪ ਹੀ ਬੁੱਢਸੁਹਾਗਣਾਂ ਹਨ । 
ਗੁਰੂ ਘਰਾਂ ਦੇ ਪ੍ਰਧਾਨ ਚੋਣਾਂ ਜਾਂ ਸਰਬ-ਸੰਮਤੀ ਨਾਲ, ਕੋਈ ਕਸਵੱਟੀ ਨਹੀਂ ਪੰਥਕ ਹੋਣ ਦੀ, ਕੌਣ ਬਰਾਬਰ ਬੋਲੇ ਮੇਰੇ ਵੀਰੇ ਦੇ, ਇਹ ਤਾਂ ਕਬਜ਼ਿਆਂ ਦੀ ਲਹਿਰ ਸੀ ਮੰਨਦੀ ਹਾਂ ਦੇਸ਼ ਸਭ ਸੰਘਰਸ਼ਾਂ ਨਾਲ ਹੀ ਬਣੇ, ਪਰ ਏਕਤਾ ਤੇ ਇਕਜੁੱਟਤਾ, ਸੁਹਿਰਦਤਾ ਤੇ ਸਿਰੜ ਸਬਰ-ਸੰਤੋਖ ਤੇ ਆਪਸੀ ਦੋਫਾੜਾਂ ਵਿਅਕਤੀਗਤ ਪ੍ਰਸਿੱਧਤਾ, ਲਾਹੇ ਤੇ ਵਫ਼ਾਦਾਰੀ ਦੀ ਚਰਿੱਤਰ ਵਿੱਚ ਸੰਸਕਾਰ ਸੱਚੇ ਦਿਲੋਂ ਮੰਗ ਅਤਿ ਜਰੂਰੀ, ਪਰਚੇ ਵਿੱਚ ਲੇਖਕ ਦੇਖ ਲਵੋ ਕਿੰਨੇ ਕੁ ਪੰਥਕ ਸੁਝਾਅ ਦੇ ਰਹੇ ਹਨ, ਭਗਵੰਤ ਮਾਨ ਵਧੀਆ ਦਖਲ-ਅੰਦਾਜ਼ੀ, ਸ਼੍ਰੋਮਣੀ ਕਮੇਟੀ ਨੂੰ ਖੇਰੂੰ ਖੇਰੂੰ ਕਰੋ, ਬਾਦਲਾਂ ਤੋਂ ਰਹਿਤ ਕਰੋ, ਮੈਂ ਇਕ ਪ੍ਰਚੱਲਤ ਕਾਢ ਲਿਖਾਂ, ਆਹ ਵਿਦੇਸ਼ੀ ਵਸੇ ਭਾਵੇਂ ਅਕਾਲੀ ਦਲ ਦੇ ਹੀ ਪਿੜ ਨਹੁੰਦੇ ਨੇ ਹੋਰ ਕਿਧਰੇ ਇਨ੍ਹਾਂ ਦੀ ਕਲਮ, ਜੀਭ ਜਾਂ ਬੁੱਧੀ ਨੀ ਸੁੱਤੀ ਉੱਠੀ, ਦੱਸੋ ਜੀ ਤੁਸੀਂ ਕੰਮਾਂ &lsquoਤੇ ਯੂਨੀਅਨਾਂ ਦੀ ਫੀਸ ਦਿੰਦੇ ਹੋ ਯੂਨੀਅਨ ਲੇਬਰ-ਪਾਰਟੀ ਨੂੰ ਫੰਡ ਕਰਦੀਆਂ ਹਨ ਤੇ ਉਹ ਅੱਗੋਂ ਹੜਤਾਲਾਂ ਕਰ ਕਰ ਕੇ ਲੋਕਾਂ ਨੂੰ ਭਸੂੜੀ ਪਉਂਦੀਆਂ ਨੇ ਕਦੀ ਨੀ ਤੁਸੀਂ ਇਹਦੇ &lsquoਤੇ ਕਵਿਤਾਵਾਂ ਲੇਖ ਲਿਖੇ, ਹਾਂ ਟੋਰੀ ਪਾਰਟੀ ਨੂੰ ਧਨਾਢ ਤਾਂ ਕੀ ਫੇਰ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਕਿਉਂ ਫੰਡ ਨਹੀਂ ਕਰ ਸਕਦੀ, ਭਾਵੇਂ ਹੁਣ ਸੁਖਬੀਰ ਨੇ ਤਾਂ ਨਿਰਭਰਤਾ ਦਾ ਇਲਾਜ ਕਰ ਲਿਆ ਹੈ, ਕਿੰਨੀ ਮੱਕਾਰੀ ਹੈ ਇਹ ਰੁੰਮੇ ਕੁੰਮੇ ਤੇ ਹੋਰ ਸ਼੍ਰੋਮਣੀ ਕਮੇਟੀ ਤੋਂ ਜਾਤਾਂ ਕਰਕੇ ਲਾਹੇ ਲੈ ਲੈ ਹੁਣ ਸ਼ੇਰ ਬੱਘੇ ਬਣਦੇ ਨੇ, ਹੁਣ ਭਾਜਪਾ ਤੇ ਦਿੱਲੀ ਕਮੇਟੀ ਦੇ ਖਾਊ ਪੁੱਤ, ਉਧਰ ਵਿਦੇਸ਼ੀ ਜਾ ਕੇ ਟੁੱਕ ਪੈ ਗਏ ਪਿੰਡੋ ਟੁੱਟੇ ਸੈਕਲ ਨੀ ਸੀ ਲੱਭਦੇ ਕਾਰਾਂ ਦੇ ਢੂਣੇ ਹੁਣ ਅਕਾਲੀਆਂ ਨੂੰ ਭੰਡਣਾ ਛਿੱਤੇ ਕਰਨਾ, ਮੱਤਾਂ ਦੇਣੀਆਂ, ਸੋਕਿਰਟ ਬਨਣਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ