image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਆਪ ਨਾ ਦੇਇ ਚੁਲੂ ਭਰ ਪਾਣੀ

ਕਿੰਨੀ ਮਾਇਆ ਭੇਟ ਕਰਦੇ ਹਨ ਬਰਤਾਨਵੀ ਗੁਰਦੁਆਰੇ ਸ਼੍ਰੋਮਣੀ ਕਮੇਟੀ ਨੂੰ, ਰਾਮ ਦੁਹਾਈ ਸਿਖਰਾਂ ਤੇ, ਜੀ ਸਾਡੀ ਪੁੱਛ ਦੱਸ ਹੋਵੇ ਵਿਦੇਸ਼ੀ ਨੁਮਾਇੰਦੇ ਸ਼ਾਮਿਲ ਜੋ ਭੜਦੋਹਲ ਭਗਵੰਤ ਮਾਨ ਸਰਕਾਰ ਨੇ ਪਾਇਆ ਹੈ, ਇਹ ਸਭ ਖ਼ਾਲਸੇ ਚਾਹੁੰਦੇ ਸਨ । ਭਾਵੇਂ ਕਿ ਭਗਵੰਤ ਮਾਨ ਨਕਲੀਆ-ਕਲਾਕਾਰ ਆਪ ਭੀ ਘੱਟ ਨਹੀਂ, ਧਿਆਨ ਭੜਕਾਉਣ ਲਈ ਅੜੂਹੇ ਘੜਦਾ ਹੈ, ਪਰ ਸ਼੍ਰੋਮਣੀ ਕਮੇਟੀ ਤੇ ਊਜਾ ਤਾਂ ਸਿੱਖ ਆਪ ਹੀ ਲਾਈ ਜਾਂਦੇ ਨੇ, ਕਦੇ ਕਿਸੇ ਨੇ ਹੋਰ ਸੰਸਥਾਵਾਂ, ਡੇਰਿਆਂ, ਚੀਫ਼ ਖ਼ਾਲਸਾ ਦੀਵਾਨ ਆਦਿ ਵੱਲ ਮੂੰਹ ਨੀ ਕੀਤਾ, ਹੁਣ ਜਦੋਂ ਸਿਰ &lsquoਚ ਘੜਾ ਪਾਣੀ ਦਾ ਪੈ ਗਿਆ ਤਾਂ ਸਿੱਖ ਇਤਿਹਾਸ ਦੀ ਗੁਹਾਰ ਲਾ ਰਹੇ ਨੇ, ਮੰਨ ਲਉ ਕਿ ਸਿੱਖ ਟੁੱਕ ਦੀ ਤਾਕ ਵਿੱਚ ਭੱਜੇ ਫਿਰਦੇ ਨੇ, ਦੂਜਾ ਝੂਠ ਕੂੜ ਤੇ ਸੋਸ਼ਲ ਮੀਡੀਆ ਪ੍ਰਾਪੇਗੰਡਾ ਕਰਦਾ ਹੈ ਤੇ ਇਹ ਜਾਣਦੇ ਹੋਏ ਭੀ ਸਹੀ ਮੰਨਦੇ ਹਨ, ਚੈਨਲ ਤਾਂ ਪੀ।ਟੀ।ਸੀ। ਦੀ ਖਾਰ ਹਨ, ਸੱਚ ਨਹੀਂ ਕਿ ਇਹ ਬਾਦਲਾਂ ਦਾ ਚੈਨਲ ਹੈ, ਕੱਲ੍ਹ ਰਬਿੰਦਰ ਨਰਾਇਣ ਨੇ ਸਾਫ਼ ਕੀਤਾ ਕਿ ਪਹਿਲਾਂ ਪਹਿਲ ਸੁਖਬੀਰ ਸਿੰਘ ਬਾਦਲ ਨੇ ਕੁਝ ਪੈਸਾ ਪਾਇਆ ਸੀ, ਪਰ ਨਾ ਤਾਂ ਉਹ ਬੋਰਡ ਤੇ ਹੈ ਨਾ ਹੀ ਕਦੀ ਪ੍ਰਬੰਧ ਵਿੱਚ ਵੜਿਆ ਹੀ ਹੈ, ਨਾਲੇ ਜੇਕਰ ਉਹਦਾ ਚੈਨਲ ਹੁੰਦਾ ਤਾਂ ਫੇਰ ਬਾਦਲਾਂ ਦੀ ਇੰਨੀ ਪੱਟੀ ਮੇਸ ਕਿਉਂ ਹੁੰਦੀ, ਪ੍ਰਚਾਰ ਸਿਖਰਾਂ ਤੇ ਹੁੰਦਾ, ਪਰ ਮੈਂ ਕਦੀ ਭੀ ਪੀ।ਟੀ।ਸੀ। ਤੇ ਉਨ੍ਹਾਂ ਦਾ ਪ੍ਰਚਾਰ ਸੁਣਿਆ ਹੀ ਨੀ, ਰਹੀ ਗੱਲ ਗੁਰਬਾਣੀ ਪ੍ਰਸਾਰਨ ਦੀ, ਭਲਿਉ ਲੋਕੋ ਚੈਨਲ ਦੁਨੀਆਂ &lsquoਤੇ ਗੁਰਬਾਣੀ ਪ੍ਰਸਾਰਨ ਕਰਕੇ ਸਗੋਂ ਸ਼੍ਰੋਮਣੀ ਕਮੇਟੀ ਦਾ ਪੈਸਾ ਬਚਾਉਂਦਾ ਹੈ ਜੋ ਕਹਿੰਦੇ 61 ਕਰੋੜ ਤੋਂ ਉੱਪਰ ਬਣਦਾ ਹੈ, ਹੁਣ ਉਹ ਤਾਂ ਕਹਿੰਦਾ ਚਕੋ ਜੀ ਅਸੀਂ ਤਾਂ ਹੱਥ ਜੋੜ ਕੇ ਮੱਥਾ ਟੇਕ ਦਿਆਂਗੇ, ਕੀ ਆਹ ਜੋਕਾਂ ਖੂਨ ਚੂਸਣ ਲਈ ਤਰਲੇ ਮਾਰਦੀਆਂ ਹਨ ਜਾਂ ਫੇਰ ਇੰਨਾ ਕੰਮ ਕਰ ਸਕਣਗੀਆਂ ਤੇ ਕੀ ਸ਼੍ਰੋਮਣੀ ਕਮੇਟੀ ਏਡਾ ਪਸਾਰਾ ਚੈਨਲ ਦਾ ਸਾਰੀਆਂ ਸ਼ਰਤਾਂ, ਸਕੀਮਾਂ ਖਰਚਾ ਕਰਕੇ ਬਗੈਰ ਕਿਸੇ ਪਾਸੇ ਦੀ ਆਮਦਨ ਤੋਂ ਚਲਾ ਸਕੂ, ਕੱਢੀਦੇ ਕੱਢੀਦੇ ਤਾਂ ਖੂਹ ਭੀ ਖਾਲੀ, ਹੈ ਕੋਈ ਅਦਾਰਾ, ਪਰਿਵਾਰ, ਸਰਕਾਰ ਜੋ ਖਰਚੀ ਜਾਵੇ ਪਰ ਆਮਦਨ ਨਿੱਲ ਪੁੱਛਦੀ ਹਾਂ ਕਿ ਸਾਰਾ ਦਿਨ ਤਾਂ ਚੈਨਲ ਡੈਬਿਟਾਂ ਦੀ ਮੰਗ &lsquoਤੇ ਹਨ ਤਾਂ ਫਰੀ ਕਿਹੜੇ ਪਾਸਿਉਂ, ਇਨ੍ਹਾਂ ਨੇ ਤਾਂ ਸਗੋਂ ਜੋ ਅਭਿਲਾਸ਼ੀ ਗੁਰਬਾਣੀ ਸੁਣਦੇ ਸੀ ਉਹ ਭੀ ਵਾਂਝੇ ਕਰ ਦੇਣੇ ਨੇ, ਇਹ ਤਾਂ ਬੱਸ ਤਮਾਸ਼ਬੀਨੀ ਸ਼ੈਤਾਨ ਮਸਕਰੇ ਨੇ, ਜਿਮੇ ਆਪ ਲਿਆ ਕੇ ਹੁਣ ਡੋਬੂ ਕੰਧ ਤੇ ਭਰਦਾ ਹੈ ਪੰਜਾਬ ਤੇ ਐੱਨ।ਆਰ।ਆਈ। ਭੀ ਪਰ ਇਹ ਜੋ ਜੋ ਰੰਨ-ਨਾ ਕੰਨ ਵਾਲੇ ਚਟਕਾਰਿਆਂ &lsquoਤੇ । 
ਸੱਚ :- ਸੁਣੋ ਜੀ ਗੁਰਬਾਣੀ ਫਰੀ ਮੈਂ ਪੁੱਛਦੀ ਹਾਂ ਕਿ ਗੁਰੂ ਘਰਾਂ ਵਿੱਚ ਅਰਦਾਸ, ਪਾਠ, ਅਖੰਡ-ਪਾਠ, ਸੁਖਮਨੀ ਪਾਠ, ਇਥੋਂ ਤੱਕ ਕਿ ਮਰਗ-ਪਾਠ ਅਰਦਾਸ ਅੰਤਮ ਰਸਮ, ਗ੍ਰੰਥੀ ਦਾ ਜਾਣਾ ਫਰੀ ਹਨ, ਕੀ ਇਹ ਗੁਰਬਾਣੀ ਨਹੀਂ ਕਿਉਂ ਇਹਨੂੰ ਵੇਚਣ ਦਾ ਸ਼ਬਦ ਨਉਂ ਨਹੀਂ ਧਰਿਆ ? ਲਿਖਦੀ ਜਾਵਾਂ ਸਸਕਾਰ &lsquoਤੇ ਗ੍ਰੰਥੀ ਦੇ ਜਾਣ ਦੀ ਫੀਸ ਹੈ, ਤੁਸੀਂ ਲੋਕਾਂ ਨੂੰ ਗੁੰਮਰਾਹ ਹੀ ਨਹੀਂ ਸਗੋਂ ਝੂਠ ਲੜ ਲਾ ਰਹੇ ਹੋ, ਬੱਸ ਸ਼੍ਰੋਮਣੀ ਕਮੇਟੀ ਲਈ ਕਾਨੂੰਨ ਹਨ ਸਾਡੇ ਲਈ ਸਭ ਜੁਗਤਾਂ, ਮੈਂ ਪੁੱਛਦੀ ਹਾਂ ਕਿ ਅਖੰਡ-ਪਾਠ ਸ਼ਰਧਾ ਗਰੀਬ ਕੋਲ 1000 ਪੌਂਡ ਨਾ ਹੋਵੇ ਤਾਂ ਬੈਠਾ ਝੂਰੂ, ਹੈ ਕੋਈ ਪ੍ਰਥਾ ਕਿ ਭਾਈ ਧਨ ਨਹੀਂ ਪਰ ਸੇਵਾ ਕਰ ਲੈ ਨਾ ਜੀ ਨਾ ਸਗੋਂ ਪੈਸੇ ਪਹਿਲਾਂ ਜਮਾਂ ਕਰੋ ਫੇਰ ਤਰੀਕ ਰੱਖੋ ਤੁਸੀਂ ਕਿਹੜੇ ਸੰਸਾਰ ਦੀਆਂ ਧਰਾਵਾਂ ਲਾਗੂ ਕਰਨ ਲਈ ਸ਼੍ਰੋਮਣੀ ਕਮੇਟੀ ਨੂੰ ਨਸੀਹਤਾਂ ਦਿੰਦੇ ਹੋ, ਆਹ ਜੋ ਚੈਨਲਾਂ ਤੇ ਗਿਣਤੀ ਦੇ ਬੁਲਾਰੇ ਨੇ ਜੋ ਊਧਮ ਮਚਾ ਰਹੇ ਨੇ, ਨਾ ਧਰਮੀ ਨੇ ਨਾ ਸਿੱਖ ਨੇ, ਸਗੋਂ ਬਰਾਦਰੀਵਾਦ ਦੇ ਭਉਂਦੇ ਮੈਂ ਲਹਿਰ ਨੂੰ ਮੁਹਿੰਮ ਸਮਝਦੀ ਹਾਂ ਕਿ ਸਿੱਖਾਂ ਦਾ ਬੋਲ ਬਾਲਾ ਘਟਾਉ ਸ਼੍ਰੇਣੀਆਂ ਦੀ ਬੱਲੇ ਬੱਲੇ, ਚੇਤੇ ਰਖਿਉ ਜੇ ਖੇਤਰੀ ਪਾਰਟੀ ਉਤਾ ਵਾਚਣੋ ਹੱਟ ਗਈ ਤੁਹਾਨੂੰ ਭੀ ਬੇਰਾਂ ਵੱਟੇ ਨੀ ਪੁੱਛਣਾ, ਭਗਵੰਤ ਮਾਨ ਨੂੰ ਪੁੱਛੋ ਕਿ ਸਰਕਾਰ ਸਭ ਅਦਾਰੇ ਆਪ ਚਲਾਉਂਦੀ ਹੈ ਜਾਂ ਪ੍ਰਾਈਵੇਟ ? 
ਇਥੇ ਬੀ।ਬੀ।ਸੀ। ਫੀਸ ਨਹੀਂ ਸਰਕਾਰ ਤੇ ਕੌਂਸਲਾਂ ਠੇਕੇ ਨਹੀਂ ਦਿੰਦੀਆਂ ਪ੍ਰਾਈਵੇਟ ਕੰਪਨੀਆਂ ਨੂੰ ਇਥੋਂ ਤੱਕ ਲੇਬਰ ਪਾਰਟੀ ਭੀ ਪ੍ਰਾਈਵੇਟ ਠੇਕੇ ਦਿੰਦੀ ਹੈ, ਪਰ ਇਥੇ ਪੜ੍ਹੇ ਲਿਖੇ ਲੇਖਕ, ਕਵੀ ਤੇ ਬੁਲਾਰੇ ਭੀ ਬੱਸ ਜੀ ਪੰਜਾਬ ਵਿੱਚ ਸ਼੍ਰੋਮਣੀ ਕਮੇਟੀ ਮਾੜੀ, ਜਥੇਦਾਰ ਲਫਾਫੀ, ਸ਼੍ਰੋਮਣੀ ਅਕਾਲੀ ਦਲ ਪਰਿਵਾਰ ਦੀ ਪਾਰਟੀ, ਆਪ 40 ਸਾਲਾਂ ਤੋਂ ਗੁਰੂ ਘਰਾਂ ਤੇ ਕਬਜ਼ੇ, ਜਥੇਬੰਦੀਆਂ ਤੇ ਭਾਰੂ, ਕਲੋਜ਼ ਸ਼ੌਪਾਂ ਬਣਾਈ ਬੈਠੇ ਹਨ ਬੜੀ ਹੈਰਾਨੀ ਹੋਈ ਲੈਸਟਰ ਦੇ ਦੋ ਕੁ ਬੁਲਾਰੇ ਇਕ ਭਾਜਪਾ ਚੈਨਲ ਤੇ ਖੁਸ਼ ਹੋ ਹੋ ਜੀ ਸ਼੍ਰੋਮਣੀ ਕਮੇਟੀ ਦੇ ਛਿੱਤਰ ਮਾਰੋ, ਮਗਰੋਂ ਮੈਨੂੰ ਪਤਾ ਲੱਗਾ ਸ਼੍ਰੇਣੀ ਵਿੱਚੋਂ, ਇਕ ਦਿਨ ਆਪ ਹੀ ਆਖੇ ਸਾਨੂੰ ਦਬਾਇਆ ਆਦਿ ਮੈਂ ਸਮਝ ਗਈ ਹੁਣ ਕੋਈ ਇਕ ਲੈਸਟਰ ਦਾ ਬੁਲਾਰਾ ਭੜਥੂ ਪਾਊ ਚੈਨਲ ਬੜਾ ਬੁੜਕਿਆ, ਕੀ ਕੋਈ ਭੀ ਬੰਦਾ ਇਨ੍ਹਾਂ ਨੂੰ ਜਾਣਦਾ ਪੁੱਛਦਾ ਨੀ ਕਿ ਭਾਈ ਤੁਹਾਡੀ ਦੇਣ ਕੀ ਹੈ ਸਮਾਜ ਨੂੰ 75 ਸਾਲ ਭੱਤਿਆਂ ਨੇ ਸਗੋਂ ਤਰੱਕੀ ਘਟਾਈ ਹਾਲੇ ਬਰਾਬਰ ਨੀ ਹੋ ਸਕੇ, ਬਾਹਮਣ, ਖੱਤਰੀ ਤੇ ਜੱਟ ਤਾਂ ਭੁੰਜੇ ਸਿੱਟੇ, ਬਾਕੀ ਦੁੱਧ, ਘਿਉ, ਦਹੀਂ, ਅਧਰਿੜਕਾ ਤੇ ਮੱਖਣ ਸਭ ਖਾ ਕੇ ਲੱਸੀ ਬਾਕੀਆਂ ਨੂੰ ਜੱਟ ਤਾਂ ਹੀ ਬਾਹਰ ਨੂੰ ਭੱਜੇ ਬਚ ਗਏ ਨਹੀਂ ਤਾਂ ਉਥੇ ਦਬਕੇ ਨਾਲ ਹੀ ਮਰ ਜਾਂਦੇ, ਜਿੰਨੀ ਦੇਰ ਭਾਰਤ ਵਿੱਚੋਂ ਇਹ ਕੋਹੜ ਨੀ ਹੱਟਦਾ, ਖਾਸ ਕਰਕੇ ਪੰਜਾਬ ਵਿੱਚੋਂ ਅਮਨ ਸ਼ਾਂਤੀ ਤਾਂ ਕੀ ਭਸੂੜੀਆਂ ਨੀ ਹਟਣੀਆਂ ਤੇ ਸੂਬਾ ਪਰਾਏ ਹੱਥੀ ਬਣਾ ਲਿਉ ਖਾਲਿਸਤਾਨ, ਦੁਨੀਆਂ ਕਿਸੇ ਹੋਰ ਪੁਲਾੜ ਤੇ ਵੱਸਣ ਨੂੰ ਇਨ੍ਹਾਂ ਨੂੰ ਫੁੱਟ ਪਾਉਣ ਦੀ ਪਰ ਮੈਂ ਸਪੱਸ਼ਟ ਕਰ ਦੇਵਾਂ ਕਿ ਸਭ ਤੋਂ ਵੱਧ ਜਾਤ-ਪਾਤ ਦੇ ਖਾਤਮੇ ਵਿੱਚ ਜੱਟਾਂ ਨੇ ਭਾਗ ਪਾਇਆ ਪਰ ਇਹ ਫੇਰ ਭੀ ਬਘਿਆੜ ਹੀ ਤੇ ਧਨਸੇੜੀ ਲਈ ਜਾਂਦੇ ਨੇ ।
ਮੁੱਦਾ ਅਕਾਲ ਤਖ਼ਤ ਦੇ ਜਥੇਦਾਰ ਦਾ ਕਿਵੇਂ ਨਿਯੁਕਤ ਹੋਵੇ :- ਕੀ ਜਗਤ ਦੇ ਕਿਸੇ ਹੋਰ ਧਰਮ ਵਿੱਚ ਇਹ ਪ੍ਰਥਾ ਨਹੀਂ ? ਕੀ ਚੋਣ ਸਰਕਾਰਾਂ ਤੋਂ ਪਰ੍ਹਾਂ ਹਰ ਥਾਂ ਹੀ ਹੁੰਦੀ ਹੈ, ਹਾਂ ਗੁਰੂ ਘਰਾਂ ਹੈ ਪਰ ਜੋ ਪ੍ਰਣਾਲੀ ਉਥੇ ਹੈ ਮੈਂ ਵਿੱਚ ਰਹਿੰਦੀ ਹਾਂ ਸਭ ਜਾਣਦੀ ਹਾਂ ਕੀ ਅਕਾਲ ਤਖ਼ਤ ਦਾ ਜਥੇਦਾਰ ਫਰੀ ਸੇਵਾਦਾਰ ਹੈ ? ਜੇਕਰ ਤਨਖਾਹ ਹੈ ਤਾਂ ਪ੍ਰਬੰਧਕ ਭੀ ਹੋਵੇਗਾ, ਹਾਂ ਚਲੋ ਪੁਰਾਣੇ ਢਾਂਚੇ ਬਦਲ ਲਵੋ ਕੋਈ ਨਿਯਮ ਬਣਾ ਲਵੋ ਪਰ ਭਾਈ ਖੁੱਲੀ ਲਗਾਮ ਤਾਂ ਅੱਜ ਕਿਸੇ ਭੀ ਜ਼ਿੰਮੇਵਾਰੀ ਨਹੀਂ ਹੁਕਮ ਮੰਨਣੇ ਪੈਂਦੇ ਨੇ ਪਰ ਪਹਿਲਾਂ ਯੂ।ਕੇ। ਕੀ ਗੁਰਧਾਮਾਂ ਤੇ ਕੋਈ ਕਾਇਦੇ ਹਨ ਮਰਜ਼ੀ ਦੇ ਬਣਾਏ ਜਾਂਦੇ ਨੇ ਇਸ ਲਈ ਐਮੇ ਛਾਲਾਂ ਮਾਰਨੀਆਂ ਡਿਗਣ ਨੂੰ ਥਾਂ ਯੂ।ਕੇ। ਭੀ ਗੁਰੂ ਗ੍ਰੰਥ ਆਸਰਾ ਪਰ  ਗੱਦੀਆਂ ਵਾਲੇ, ਕੋਈ ਕੁਸਕਦਾ ਹੈ । ਹੋਰ ਮੁੱਦਾ ਕਿੰਨਾ ਪੈਸਾ ਪਿੰਗਲਵਾੜੇ ਨੂੰ ਇਥੋਂ ਜਾਂਦਾ ਹੈ ਗੁਰਧਾਮਾਂ ਵਿੱਚੋਂ ਭੀ ਗੋਲਕਾਂ ਅੱਡ ਰੱਖੀਆਂ ਹਨ ਕਿਸੇ ਨੇ ਕਦੀ ਪ੍ਰਬੰਧ ਬਾਰੇ ਸਵਾਲ ਕੀਤੇ ? ਹਾਲਾਂਕਿ ਉਹਦੀ ਆਮਦਨ ਘੱਟ ਨਹੀਂ ਜਾਇਦਾਦ ਭੀ ਬੜੀ,  ਹੈ ਕੋਈ ਕਦੀ ਵਿਰੋਧ ਨਹੀਂ ਕਰਦਾ ਪਰ ਸਿੱਖ ਸੰਸਥਾਵਾਂ &lsquoਤੇ ਨਜ਼ਲਾ, ਘਾਤਕ ਹੈ ।
ਬੜਾ ਗੰਭੀਰ ਮੁੱਦਾ : ਵਿਚਾਰਨ ਗੋਚਰੇ ਖੁਦਾ ਨਾ ਖਾਸਤਾ ਕਦੇ ਦੇਸ਼ਾਂ ਦੀ ਰੱਦੋ ਬਦਲ ਤੇ ਗੁਰਦੁਆਰੇ ਫੇਰ ਕੀਹਦੀ ਜਾਇਦਾਦ, ਅਸੀਂ ਕੋਈ 35-40 ਸਾਲ ਪਹਿਲਾਂ ਵਿਚਾਰ ਕੀਤੀ ਸੀ ਤੇ ਸਿੱਟਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਨਉਂ ਹੋਣ, ਹੁਣ ਗੁਰਸਿੱਖ ਪ੍ਰਬੰਧਕ ਕੋਈ ਵਿਧੀ ਵਿਧਾਨ ਬਨਾਉਣ ਐਮੇ ਰਵਾਜ ਪੂਰੀ ਕਰੀ ਜਾਵੋ ਪ੍ਰਚਾਰਕਾਂ ਦੇ ਆਮਦਨ ਦੇ ਸਾਧਨ ਆਪਣੀਆਂ ਚੌਧਰਾਂ ਤੇ ਕਮਾਈਆਂ ਪਰ ਕਦੀ ਭਵਿੱਖ ਦੀ ਸੋਚ ਨਹੀਂ । ਕੌਮ, ਧਰਮ, ਸੰਗਤ ਅਤੇ ਭਾਈਚਾਰੇ ਤੇ ਮੁਹਿੰਮ ਪੰਜਾਬ ਵਿੱਚ ਭਗਵੰਤ ਮਾਨ ਤੇ ਭਾਅ ਦੀ ਬਣਾਈ ਤੇ ਇਥੇ ਦੇਖੋ ਸਿੰਧੀ ਸਮਾਜ ਨਾਲ ਭੇਂਟ ਬਿਲਕੁੱਲ ਠੀਕ ਹੈ ਕਿ ਉਹ ਗੁਰੂ ਨਾਨਕ ਦੇਵ ਦੇ ਸ਼ਰਧਾਲੂ ਹਨ, ਪਰ ਇਕ ਬੜਾ ਸੋਚਣ ਵਾਲਾ ਨੁਕਤਾ ਮੈਨੂੰ ਕੱਲ੍ਹ ਵਿਚਾਰ ਕਰਦੀ ਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਕਾਲ ਵਿੱਚ ਤਾਂ ਫੇਰ ਗੁਰੂ ਗ੍ਰੰਥ ਸੀ ਹੀ ਨਹੀਂ, ਉਹ ਕਿਉਂ ਮੰਦਿਰ ਵਿੱਚ ਰੱਖਕੇ ਮੂਰਤੀਆਂ ਨਾਲ ਮਿਲਾ ਰਹੇ ਹਨ, ਗਲਤ ਹੈ ਹਾਂ ਜੇਕਰ ਉਨ੍ਹਾਂ ਗੁਰੁ ਗ੍ਰੰਥ ਨੂੰ ਮੰਨਣਾ ਹੈ ਤਾਂ ਕੋਈ ਰੁਕਾਵਟ ਨਹੀਂ, ਪਰ ਉਹ ਅੱਡ ਸਥਾਨ ਜੋ ਕਿ ਕਰਿਕਲਵੁਡ ਲੰਡਨ ਵਿੱਚ ਬੜੀ ਵੱਡੀ ਬਿਲਡਿੰਗ ਹੈ ਤੇ ਉਹ ਕਮਿਊਨਿਟੀ ਸੈਂਟਰ ਭੀ ਹੈ ਕੀ ਇਹ ਕਮਰਾ ਅੱਡ ਗੁਰੂ ਅਸਥਾਨ ਬਣਾ ਲੈਣ, ਪੜ੍ਹਨ ਸਮਝਣ ਮੰਨਣ, ਪਰ ਉਹ ਮੂਰਤੀਆਂ ਨਾਲ ਹੀ ਰੱਖਦੇ ਪਾਠ ਕਰਦੇ ਹਨ, ਹੁਣ ਸਿੱਖ ਤਲਖੀ ਵਿੱਚ ਆ ਕੇ ਮੁਜ਼ਾਹਰਾ ਕਰ ਰਹੇ ਹਨ, ਮੇਰੀ ਤਾਂ ਦਲੀਲ ਹੈ ਕਿ ਉਨ੍ਹਾਂ ਨੂੰ ਜਾ ਕੇ ਕੋਈ ਕਮੇਟੀ ਦੇ ਰੂਪ ਵਿੱਚ ਮਿਲ ਕੇ ਗੱਲਬਾਤ ਕਰੋ ਤੇ ਮਸਲਾ ਸੁਲਝਾਉ, ਵਿਵਾਦ ਨਾਲ ਔਕੜਾਂ ਤੇ ਫੇਰ ਫਸਾਦ ਵੱਧਣ, ਕਿਸੇ ਭੀ ਪਾਸੇ ਲਈ ਸਹਾਈ ਨੀ ।
ਅਸਚਰਜਤਾ ਹੈ ਕਿ ਸਿੱਖ ਚਿੰਤਕ ਕਿਧਰ ਅੰਨੇ ਨੂੰ ਬੋਲਾ ਘੜੀਸਦੇ ਨੇ ਕੋਈ ਸਾਧਾਂ ਦੀ ਹਿੰਦੂ ਰੀਤ ਨਾਲ ਮੇਲ ਜੀ ਗੁਰੂ ਨਾਨਕ ਦੇਵ ਜੀ ਜੋਤ ਦਸਮੇ ਜਾਮੇ ਤੱਕ ਨਾਲੇ ਪ੍ਰਚਾਰ ਹੈ ਕਿ ਦਰਵੇਸ਼ ਰੂਹਾਂ ਮੁਕਤ ? ਸਿੱਖ ਹੀ ਨਹੀਂ ਫਿਲਾਸਫੀ ਹੈ ਸੋਧ (ਸੁਧਾਰ) ਪਰ ਇਹ ਸੋਧਾ ਕਦੋਂ ਤੇ ਕਿਵੇਂ ਸਿੱਖ ਰਹੁ ਰੀਤ, ਪਰੰਪਰਾ ਬਣੀ ? ਮਨੁੱਖ ਨੂੰ ਕਤਲ ਕਰਨਾ ਧਾਰਮਿਕ ਬਹਾਦਰੀ :- ਹੁਣ ਕਿਵੇਂ ਸ਼੍ਰੋਮਣੀ ਕਮੇਟੀ ਦੇ ਦੁਆਲੇ ਜੀ ਗੁਰਬਾਣੀ ਮੁੱਲ ਵੇਚਣੀ ਹੈ, ਭਲੇਮਾਣਸ ਸਾਰਾ ਦਿਨ ਚੈਨਲਾਂ &lsquoਤੇ ਜੀ ਦਸਵੰਧ ਦਿਉ, ਗੁਰਦੁਆਰੇ ਭੀ ਖੋਲ੍ਹ ਲਏ ਕਿ ਪੈਸੇ ਇਸ ਤਰ੍ਹਾਂ ਆਉਣਗੇ ਫੇਰ ਜੀ ਪਾਠ ਦੇ, ਸੁਖਮਨੀ ਦੇ, ਚੰਦੋਏ ਦੇ ਤੇ ਰੁਮਾਲਿਆਂ ਦੇ ਅੱਡ ਅੱਡ ਰੇਟ ਹਨ ਕੀ ਗੁਰਬਾਣੀ ਵੇਚ ਨੀ ਹੁੰਦੀ, ਕੀ ਰਾਗੀ, ਗ੍ਰੰਥੀ, ਪਾਠੀ, ਕੀਰਤਨੀਏ, ਢਾਡੀ, ਕਵੀਸ਼ਰ, ਪ੍ਰਚਾਰਕ ਫਰੀ ਗੁਰਬਾਣੀ ਸੁਣਾਉਂਦੇ ਹਨ ? ਕੇਵਲ ਸ਼੍ਰੋਮਣੀ ਕਮੇਟੀ ਨੂੰ ਭੰਡਣ ਲਈ ਇਹ ਡੌਰੂ ਹੈ, ਰਹੀ ਗੱਲ ਹਰ ਥਾਂ ਹੀ ਜਥੇਬੰਦੀਆਂ ਆਪ ਹੁਦਰੀਆਂ ਕਰਦੀਆਂ ਹਨ, ਚੋਣਾਂ ਕਿਥੇ ਹੋਈਆਂ ਆਹ 84 ਦੇ ਆ ਕੇ ਬਣੇ ਆਗੂ ਉਹ ਹੀ ਹਨ ਬਦਲੇ ਤਾਂ ਨਹੀਂ ਪਰ ਇਹ ਸਲਾਹਾਂ ਦੇਣ ਲਈ ਅੱਗੇ ਮਸਲਾ ਸਿੰਧੀ ਮੰਦਿਰ ਦਾ, ਭਲਾ ਲੰਡਨ ਵਿੱਚ ਕੋਈ ਭੀ ਸੁਹਿਰਦ ਸਿੱਖ, ਸੰਸਥਾ ਜਾਂ ਪ੍ਰਚਾਰਕ ਨਹੀਂ, ਜੋ ਮਿੱਡਲੈਂਡ ਤੋਂ ਇਸ ਖਾਲਿਸਤਾਨੀ ਜਥੇਬੰਦੀ ਨੂੰ ਆਉਣਾ ਪੈਂਦਾ ਹੈ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਹੋਰੀ ਸਿੱਖ ਕੌਂਸਲ ਦੇ ਨੁਮਾਇੰਦੇ ਹਨ ਚਾਰ ਹੋਰ ਸਿੰਘ ਲੈਣ, ਜੇਕਰ ਮੈਨੂੰ ਹੁਕਮ ਕਰਨ ਮੈਂ ਹਾਜ਼ਰ ਹਾਂ ਜਾ ਕੇ ਪ੍ਰਬੰਧਕਾਂ ਨਾਲ ਗੱਲ ਕਰਕੇ ਮਸਲਾ ਨਿਬੇੜਨ, ਮੁਜ਼ਾਹਰੇ ਕਰਕੇ ਨਾਲੇ ਤਾਂ ਖਾਹਮਖਾਹ ਤਰੱਦਦ ਨਾਲੇ ਸਿੱਧ ਕਰਨਗੇ ਕਿ ਇਹ ਖਾਲਿਸਤਾਨੀ ਵਿਅਕਤੀ ਭੀੜਾਂ ਪਾਈ ਜਾਂਦੇ ਨੇ, ਇਸ ਤਰ੍ਹਾਂ ਧਰਮ ਕੌਮ ਦੀ ਵੱਡਿਆਈ ਨੀ ਹੁੰਦੀ ।
ਅਹਿਮ ਨੁਕਤਾ :- ਸ਼੍ਰੋਮਣੀ ਕਮੇਟੀ ਕੇਵਲ ਯੂ।ਟਿਊਬ ਚੈਨਲ ਹੀ ਚਲਾ ਸਕਦੀ ਹੈ ਸੈੱਟੇਲਾਈਟ ਨੀ ਕੀ ਇਹ ਸਭ ਮਾਈ ਭਾਈ ਲਈ ਫੇਰ ਲਾਹੇਬੰਧ ਹੋਵੇਗਾ ? ਹੁਣ ਪੀ।ਟੀ।ਸੀ। ਤਾਂ ਪੂਰਨ ਪ੍ਰਸਾਰਨ ਕਰਦਾ ਹੈ, ਧਾਰਮਿਕ ਸੰਸਥਾ ਨੂੰ ਲਾਈਸੈਂਸ ਨਹੀਂ ਮਿਲ ਸਕਦਾ ਪੂਰਨ ਚੈਨਲ ਦਾ ਕੇਵਲ ਵਿਰੋਧ ਲਈ ਹੀ ਲੋਕਾਂ ਨੂੰ ਪ੍ਰੇਸ਼ਾਨ ਨਾ ਕਰੋ, ਦੂਜਾ ਜੋ ਪ੍ਰਾਪੇਗੰਡਾ ਹੈ ਕਿ ਪੀ।ਟੀ।ਸੀ। ਸੁਖਬੀਰ ਦਾ ਹੈ ਝੂਠ ਹੈ, ਐੱਮ।ਡੀ। ਰਬਿੰਦਰ ਨਰਾਇਣ ਨੇ ਸਪੱਸ਼ਟ ਕੀਤਾ ਹੈ ਕਿ ਸੁਖਬੀਰ ਨਾ ਤਾਂ ਸਾਡੇ ਬੋਰਡ &lsquoਤੇ ਹੈ ਨਾ ਕਦੀ ਇਥੇ ਆਇਆ ਹੀ ਹੈ, ਹਾਂ ਪਹਿਲਾਂ ਥੋੜ੍ਹੇ ਪੈਸੇ ਇਨਵੈਸਟ ਕੀਤੇ ਸਨ ਤਾਂ ਚੈਨਲ ਬਾਦਲ ਕਿਵੇਂ ਦਾਨ ਕਰ ਦੇਣ ਜੀ ਸ਼੍ਰੋਮਣੀ ਕਮੇਟੀ ਨੂੰ ਕੀ, ਕਿਸੇ ਹੋਰ ਨੇ ਆਪਣੇ ਕਾਰੋਬਾਰ ਭੇਂਟ ਚਾੜ੍ਹੇ ਹਨ ? ਫੜਫੂਲੀਆਂ ਮਾਰਨੀਆਂ ਵਿਰੋਧਤਾ :- ਹਰ ਪਹਿਲੂ ਵਿੱਚ ਹੁੰਦੀ ਹੈ ਹਰ ਥਾਂ &lsquoਤੇ ਹਰ ਜਥੇਬੰਦੀ, ਕੀ ਚੈਰਿਟੀਆਂ ਦੀ ਨਹੀਂ, ਕੀ ਉਹ ਫੇਰ ਬੰਦ ਕਰਦੇ ਨੇ ਬੀਬੀ ਜਗੀਰ ਕੌਰ ਸਭ ਤੋਂ ਹੰਕਾਰੀ ਤੀਮੀ ਹੈ ਪ੍ਰਧਾਨਗੀ ਵੇਲੇ ਦਾ ਦੇਖੋ ਕਿਰਨਜੀਤ ਕੌਰ ਜਾਂ ਖਾਲਸਾ ਜੀ ਸੇਵਕ ਸੁਸਾਇਟੀ ਵਾਲੇ ਵਿਰੋਧੀ ਹਨ ਆਪਣਾ ਫਰਜ਼ ਕਰੀ ਜਾਂਦੇ ਨੇ ਪਰ ਆਪਣੀ ਕੋਈ ਅਨੋਖੀ ਕਰਨੀ ਦੇਣ, ਹੁਣ ਤਾਂ ਵਾਹ ਵਾਹ ਖੱਟ ਲੈਣਗੇ ਪਰ ਇਤਿਹਾਸ ਖਿੱਦੋ ਉਧੇੜੇਗਾ ਸੇਵਕ ਬਣੋ ਕੌਮੀ ਨੀਂਹ ਪੱਕੀ ਕਰੋ, ਜਥੇਬੰਦੀਆਂ ਦੀ ਨਹੀਂ ਮੀਡੀਆ ਗੋਦੀ ਤਾਂ ਪ੍ਰਚਾਰਦਾ ਹੈ ਪਰ ਆਪ ਮੋਢੀ ਨਹੀਂ ਹੈ ਗੁੰਮਰਾਹਕੁਨ ਬਨਣਾ ਸੌਖਾ ਹੈ, ਕੀ ਹੁਣ ਗੁਰਬਾਣੀ ਤੋਂ ਵਾਂਝੇ ਕਰਨੇ ਲੋਕ ਇਨ੍ਹਾਂ ਦੀ ਦੇਣ ਨਹੀਂ, ਯ।ਟਿਊਬ ਚੈਨਲ ਸ਼੍ਰੋਮਣੀ ਕਮੇਟੀ ਦਾ ਸਭ ਨੂੰ ਸੇਵਾ ਦੇਊ ? ਲੰਡਨ ਸਿੰਧੀ ਮੰਦਿਰ ਵਿੱਚ ਜਾ ਕੇ ਮਿੱਡਲੈਂਡ ਤੋਂ ਆ ਕੇ ਜਲੂਸ ਕੱਢਣਾ ਧਾਰਮਿਕ ਸੇਵਾ ? ਜਾਂ ਜਥੇਬੰਦੀ ਪ੍ਰਚਾਰ ? ਸਵਾਲ ਕਿੰਨੇ ਸਿੱਖ ਦੂਜੇ ਧਰਮਾਂ ਵਿੱਚੋਂ ਪ੍ਰੇਰਿਤ ਹੋਏ ਹੁਣ ਤੱਕ ? ਕਿਹੜੇ ਦੂਜੇ ਧਰਮ ਅੰਮ੍ਰਿਤਧਾਰੀ ਬਣਾਏ, ਲੰਗਰ ਸਰਵੋਤਮ ਪ੍ਰਥਾ ਦਾ ਪ੍ਰਭਾਵ ਕੀ ਇਹ ਲੋਕ ਤਾਂ ਸਗੋਂ ਧੱਕ ਰਹੇ ਹਨ ਬੱਸ ਜੀ ਸੰਤ  ਲਹਿਰ ਦਾ ਡਰਾਵਾ, ਨਾ ਧਰਮ ਅਨੁਕੂਲ ਹੈ ਨਾ ਕੌਮੀ ਸੰਗਠਨ ਤੇ ਨਾ ਹੀ ਵਿਦੇਸ਼ਾਂ ਵਿੱਚ ਸਿੱਖ ਵਡਿੱਤਣ, ਅਜੋਕੇ ਜੰਮਪਲ ਮੂੰਹ ਮੋੜਦੇ ਨੇ, ਗੁਰਮੁਖੋ ਪੜਚੋਲੋ ਤੇ ਸਮਝੋ ਸਮਾਪਤੀ ਸਨਿਮਰ ਬੇਨਤੀ ਨਾਲ, ਕੁਝ ਸੁਹਿਰਦਤਾ ਦੀ ਆਸਵੰਦ ।
-ਬਲਵਿੰਦਰ ਕੌਰ ਚਾਹਲ ਸਾਊਥਾਲ