image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਵਿਰੋਧੀ ਮੁੱਦੇ ਤਾਂ ਚੱਕ ਲੈਂਦੇ ਨੇ ਪਰ ਕਦੀ ਹੱਲ ਨਹੀਂ ਹੁੰਦੇ

ਇਤਿਹਾਸਕ ਤੱਥ ਕੇਵਲ ਖੋਜੀ ਤੇ ਵਿਦਵਾਨ ਲੇਖਕਾਂ ਦੇ ਹੀ ਪ੍ਰਮੰਨੇ ਜਾਣੇ ਬਣਦੇ ਹਨ, ਹਥਲੇ ਪਰਚੇ ਵਿੱਚ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ (ਗੋਬਿੰਦ ਰਾਏ) ਸੰਤਾਨ ਗੁਰੂ ਕਾ ਖ਼ਾਲਸਾ ਹੈ, ਰੰਘਰੇਟੇ ਬੇਟੇ ਨਹੀਂ, ਹਿਜ਼ਸਟੋਰੀ ਹੈ ਗੁਰੂ ਨਾਨਕ ਦੇਵ ਜੀ ਵੇਲੇ ਖ਼ਾਲਸੇ ਨਹੀਂ ਸਨ ਬਣੇ ਤੇ ਰੰਘਰੇਟੇ ਭੀ, ਚਲੋ ਇਹ ਉਪਾਧੀ ਕੋਈ ਅਸ਼ਵ ਜੱਗ ਕਰਕੇ ਤਾਂ ਸੌਂਪੀ ਨਹੀਂ ਸੀ ਗਈ, ਆਪੇ ਗੁਰੂ ਜੀ ਕੋਲੋਂ ਮੰਗੀ, ਸਾਨੂੰ ਤਾਂ ਕਿਉਂ ਕਸ਼ਟ ਨਹੀਂ ਜੇਕਰ ਇਹਦੇ ਨਾਲ ਖ਼ਾਲਸੇ ਦੀ ਵਡਿੱਤਣ ਹੁੰਦੀ ਹੈ, ਹੋਰ ਕਿਹੜਾ ਸਭ ਕੁਝ ਸੱਚ ਅਧਾਰਤ ਚੱਲਦਾ ਹੈ, ਅਰਥਾਤ ਹਵਾਲਾ ਸਿੱਖ ਪੰਜਾਬ ਜੇ।ਐੱਸ। ਗਰੇਵਾਲ, ਮੈਂ ਗਰੇਵਾਲ ਸਾਹਬ ਬਾਰੇ ਕੁਝ ਜਾਣਕਾਰੀ ਦੇਵਾਂ ਜਰੂਰੀ ਹੈ ਉਹ ਡਾਕਟਰ, ਵਾਈਸ ਚਾਂਸਲਰ ਅਤੇ ਮਿਡਲ ਈਸਟ ਦੀਆਂ ਕਈ ਯੂਨੀਵਰਸਿਟੀਆਂ ਤੋਂ ਖੋਜ ਕਰ ਚੁੱਕੇ ਹਨ, ਪਤਨੀ ਭੀ ਡਾਕਟਰ ਹਰਿਦਿਆਲ ਕੌਰ ਉੱਚੇ ਅਹੁਦੇ ਤੇ ਸਨ, ਸਾਡੇ ਪੜਦਾਦੇ ਚਚੇਰੇ ਭਰਾ ਸਨ, ਪਿਤਾ ਸਵ: ਸ: ਮਹਿੰਗਾ ਸਿੰਘ ਬੜੇ ਹੀ ਸਾਡੇ ਘਰਾਣੇ ਦੇ ਸੁੱਘੜ, ਦੂਜੇ ਚਚੇਰੇ ਭਰਾ ਪ੍ਰੋਫੈਸਰ ਰਾਮ ਸਿੰਘ ਸਾਡੇ ਦਾਦਾ ਜੀ, ਸਰਪੰਚ ਜੁਗਿੰਦਰ ਸਿੰਘ ਤੇ ਅਨਪੜ੍ਹ ਪਰ ਚੋਟੀ ਦੇ ਸਲਾਹਕਾਰ ਸਨ, ਘਰਾਂ ਵਿੱਚ ਬਾਬਾ ਜੀ ਬਖਤੌਰਾ, ਬਾਕੀ ਦੇ ਨਿੱਕੇ ਹੁੰਦਿਆਂ ਵੇਲੇ ਹੀ ਸੰਸਾਰ ਛੱਡ ਗਏ ਸਨ, ਮਾਤਾ ਚੰਦ ਕੌਰ (ਚੰਦੀ) ਅੰਮਾ ਜੀ ਤਾਈ ਇੰਦ ਕੌਰ (ਇੰਦੀ) ਸਾਡੀ ਦਾਦੀ ਮਾਂ ਜੀ ਇਕ ਵਾਰ ਦਿਨ ਵਿੱਚ ਕੰਮ ਧੰਦਿਆਂ ਵਿੱਚ ਸਾਹਬ ਸਲਾਮ ਕਰਿਆ ਕਰਦੀਆਂ ਸਨ, ਅਸੀਂ ਤਾਂ ਖੇਡਦੇ ਸਨੇਹੇ ਦੇ ਆ ਕੋਈ ਚੀਜ਼ ਲੈ ਆ, ਆਦਿ ਦਾ ਕੰਮ ਕਰੀਦਾ ਸੀ, ਸਾਡੀ ਭੂਮਿਕਾ ਦਾ ਮੰਤਵ ਹੈ ਕਿ ਪੁਰਾਤਨ ਭਾਸ਼ਾ, ਇਤਿਹਾਸ ਤੇ ਸਬੂਤ ਇਨ੍ਹਾਂ ਤੋਂ ਹੀ ਲੱਭਣੇ ਹਨ, ਅਸੀਂ ਤਾਂ ਸੋਹਣ ਸਿੰਘ ਸੀਤਲ ਢਾਡੀ ਨੂੰ ਵਿਦਵਾਨ ਮੰਨਦੇ ਹਾਂ ਜੋ ਭਾਸ਼ਾ ਅੱਜ ਦੇ ਇਤਿਹਾਸ ਵਿੱਚ ਮਿਲਦੀ ਹੈ, ਸੋਧਤਾ, ਚੱਕਤਾ, ਟੰਗਤਾ, ਟੁੱਕੜੇ ਕਰਕੇ ਟੰਗਤੇ ਇਹ ਤਾਂ ਜਲਾਦੀ ਸਮਾਂ ਜੀਹਨੂੰ ਮੈਡੀਈਵਲ ਸਮਾਂ ਗਰਦਾਨਿਆ ਗਿਆ ਹੈ, ਨਾਲ ਹੀ ਮੇਲ ਖਾਂਦੀ ਹੈ ਬੁਰਾ ਨਾ ਮਨਾਉ ਭਲਾ ਅੱਜ ਦਾ ਸਿੱਖ ਇਤਿਹਾਸ ਕੋਈ ਮਾਨ ਮੱਤਾ ਨੀ ਬਣ ਸਕਣਾ, ਮਨੁੱੁਖੀ ਕਾਤਲ ਹੀਰੋ ਤੇ ਧਰਮ ਪਾਲਕ ਜੀਊਂਦੇ ਰਹਿ ਕੇ ਭਲਾਈ ਦੇ ਕੰਮ ਕਰਨ ਨਾਲੋਂ ਸ਼ਹੀਦੀਆਂ ਪਾ ਕੇ ਹੀ ਜੀਵਨ ਸਫਲ ਨੂੰ ਮਾਨਤਾ, ਬੜੀ ਬੀਰਤਾ ਹੈ ਭਾਈ ਜੈਤਾ ਜੀ ਦੀ ਕਿ ਗੁਰੂ-ਸੀਸ ਚੁੱਕ ਕੇ ਦੂਜੇ ਦਿਨ ਅਨੰਦਪੁਰ ਪਹੁੰਚੇ ਪਰ ਸੰਭਵ ਕਿਵੇਂ ਕਿ ਸਾਧਨ ਕੀ ਸਨ ਸਮਾਂ ਕਿਹੜਾ ਤਾਂ ਫੇਰ ਜੇਕਰ ਕੋਈ ਤਗਮਾਂ ਲੈ ਭੀ ਲੈਣ ਤਾਂ ਸਾਨੂੰ ਕਾਹਦੀ ਪੀੜਾ, ਇਤਿਹਾਸ ਵਿੱਚ ਕਿਧਰੇ ਮਾਈ ਭਾਗੋ, ਭਾਗ ਕੌਰ, ਮਾਤਾ ਗੁਜਰੀ ਗੁੱਜਰ ਕੌਰ, ਮਾਤਾ ਸਾਹਿਬ ਦੇਵਾਂ ਸਾਹਬ ਕੌਰ ਨਹੀਂ ਲਿਖਿਆ ਸੀ, ਹਾਂ ਹੁਣ ਦਾ ਜਰੂਰ ਹੈ ਸੋ ਤੱਥ, ਸਬੂਤ ਤੇ ਸੱਚ ਅਸੀਂ ਜਾਨਣਾ ਭੀ ਨਹੀਂ ਮੰਗਦੇ । ਜੇਕਰ ਹੋਰ ਜਾਣਕਾਰੀ ਹਾਸਲ ਕਰਨ ਦੀ ਲੋੜ ਹੋਵੇ ਤਾਂ ਡਾਕਟਰ ਗਰੇਵਾਲ ਹੋਰਾਂ ਦੀ ਖੋਜਾਂ ਫਰੋਲੋ, ਲਿਖਦੀ ਜਾਵਾਂ ਕਿ ਕੋੜਮੇ ਤਾਂ ਕੀ ਪਿੰਡ ਵਿੱਚ ਭੀ ਉਨ੍ਹਾਂ ਦੀ ਵਿੱਦਿਆ ਨੂੰ ਕੋਈ ਬਰਾਬਰੀ ਨਹੀਂ ਕਰ ਸਕਿਆ ਸਹੀ ਇਤਿਹਾਸਕਾਰ ਹਨ, ਸਾਡੇ ਵਰਗੇ ਕਲਮ ਘਸਿਆਰੇ ਨਹੀਂ ਜੋ ਸੁਣ ਸੁਣ ਵਰਕੇ ਭਰ ਦੇਈਏ, ਪਿਛਲੇ ਵਰੇ੍ਹ ਗੁਰਭਜਨ ਸਿੰਘ ਗਿੱਲ ਫੇਰ ਸਮੇਂ ਮੈਂ ਹਾਜ਼ਰ ਸੀ ਤਾਂ ਕਹਿੰਦੇ ਜੀ ਡਾਕਟਰ ਜਗਤਾਰ ਸਿੰਘ ਗਰੇਵਾਲ ਹੋਰਾਂ ਦਾ ਤਾਂ ਬੜਾ ਨਉਂ ਹੈ ਜੀ ਜਦੋਂ ਮੈਂ ਦੱਸਿਆ ਕਿ ਸਾਡੇ ਚਾਚਾ ਜੀ ਹਨ, ਮੈਨੂੰ ਬਾਈ ਦੀ ਗੁੱਡੀ ਆਖਿਆ ਕਰਦੇ ਸਨ, ਰੀਤ ਸੀ ।
ਪਰਿਵਰਤਨ, ਬਦਲਾਅ ਭਲੇ ਭੀ ਬੁਰੇ ਭੀ : ਪੁਰਾਤਨ ਸੱਭਿਅਤਾ ਭਰੱਪਣ ਨਾਲ ਭਰਪੂਰ ਸੀ । ਦੇਖੋ ਕਿਸੇ ਘਰਾਣੇ ਵਿੱਚ ਜਾਂ ਦੂਰ ਦੇ ਸਬੰਧੀਆਂ ਦੇ ਸਾਹੇ ਜਾਂ ਦੁੱਖ ਵਿੱਚ ਸ਼ਰੀਕ ਹੋਣ ਲਈ ਰਿਵਾਜ਼ ਸੀ, ਸਾਰੇ ਘਰਾਂ ਦੇ ਸਿਆਣਿਆਂ ਨੇ ਮਿਲਕੇ ਇਕ ਮਤਾ ਪਕਾਉਣਾ ਕਿ ਕਿੰਨਾ, ਮਾਈਆਂ, ਨਿਉਂਦਾ &lsquoਤੇ ਸ਼ਗਨ ਆਦਿ ਦੇਣਾ ਹੈ, ਅੱਜ ਔਲਾਦ ਵੱਡੇ ਨੂੰ ਆਖ ਰਹੀ ਹੈ ਕਾਹਦੇ ਲਈ ਤੁਹਾਡੇ ਜਾਣਕਾਰੀਆਂ ਨੂੰ ਸੱਦਣਾ ਹੈ, ਅਸੀਂ ਜਾਣਦੇ ਨਹੀਂ ਮਾਪੇ ਚੁੱਪ, ਮੈਂ ਛੋਟੀ ਹੁੰਦਿਆਂ ਇਹ ਵਿਚਾਰ ਸਾਡੇ ਪਰਿਵਾਰ ਵਿੱਚ ਹੀ ਨਹੀਂ ਸਭ ਵਿੱਚ ਹੀ ਦੇਖੇ ਸਨ, ਇਥੇ ਭੀ ਇਸੇ ਸਾਂਝ ਕਰਕੇ ਅਸੀਂ ਕਾਮਯਾਬ ਹੋਏ, ਧਰਮ ਦਾ ਪ੍ਰਸਾਰ ਦੇਖ ਲਵੋ ਅਸੀਂ ਈਸਾਈ ਮੱਤ ਨੂੰ ਮਾਤ ਪਾ ਰਹੇ ਹਾਂ, ਲਿਖਣਾ ਬਣਦਾ ਹੈ ਕਿ ਸਭ ਧਰਮ ਹੀ ਪਹਿਲੇ ਧਰਮਾਂ ਤੋਂ ਰਸਮਾਂ ਦਾ ਇਲਮ ਮਾਣਦੇ ਹਨ, ਪਰ ਮੰਨਣ ਨੂੰ ਤਿਆਰ ਨਹੀਂ, ਦੇਖੋ ਸਿੱਖ, ਈਸਾਈ ਮੱਤ ਫਾਦਰ ਅੱਖਰ ਵਰਤਦਾ ਹੈ ਤੇ ਅਸੀਂ ਦਸ਼ਮੇਸ਼ ਪਿਤਾ, ਹੁਣ ਤਾਂ ਬੜੇ ਅਗਾਂਹ ਹੀ ਲੰਘ ਗਏ ਹਾਂ, ਅੰਮ੍ਰਿਤ ਛਕੋ ਦਸਮੇ ਪਾਤਿਸ਼ਾਹ ਦੇ ਧੀ ਪੁੱਤ ਬਣ ਕੇ ਜੀਉ, ਇਕ ਸਿੰਘ ਨਾਲ ਨੌਜਵਾਨ ਆਪਣੇ ਪੋ੍ਰਗਰਾਮ ਨੂੰ ਉਤਸ਼ਾਹਤ ਕਰਦਾ ਹੈ, ਦੂਜੇ ਪਾਸੇ ਹਰ ਪ੍ਰਚਾਰਕ ਅੰਮ੍ਰਿਤ ਪ੍ਰਚਾਰ ਜਰੂਰ ਕਰਦਾ ਹੈ, ਭਾਵੇਂ ਗਿਣਤੀ ਤਾਂ ਵਸੋਂ ਤੋਂ ਕਿਤੇ ਵੱਧ ਹੋ ਗਈ, ਭਲੇ ਕੰਮ ਦੀ ਨਕਲ ਕਰਨੀ ਜਾਂ ਸਿੱਖ ਲੈਣਾ ਚੰਗੀ ਵਿਧੀ ਹੈ, ਕਿਸੇ ਦਾ ਚੰਗੇ ਕੰਮ ਦਾ ਸਾਥ ਦੇਣਾ ਭਾਵੇਂ ਵਿਰੋਧੀ ਹੋਵੇ ਵਡਿੱਤਣ ਹੈ, ਗੁਰਬਾਣੀ ਪੜੋ੍ਹ, ਵਿਚਾਰੋ ਤਾਂ ਸੀ ਹੀ ਪ੍ਰਿਥਮ ਧਾਰਾ ਹੁਣ ਕਹਿੰਦੇ ਦਰਸ਼ਨ ਕਰੋ, ਪੜ੍ਹਨੀ ਤਾਂ ਕਿਥੋਂ ਹੈ ਵਿਵਰਜਤ ਹੋ ਗਈ, ਸਤਿਕਾਰ ਨੇ ਘੇਰ ਲਿਆ, ਇਹ ਬਦਲਾਅ ਸਾਧ ਮੱਤ ਹੈ, ਪਾਧਾ ਪ੍ਰਥਾ ਹੈ ਪਰ ਕਿਤੇ ਲਈ ਜਰੂਰੀ ਬਣ ਗਈ ਗੁਰੂ ਪਿਆਰਿਉ ਗੁਰਮੁਖੀ ਕੌਣ ਪੜ੍ਹੇ ਪੜ੍ਹਾਵੇ ਤੇ ਨਾਲੇ ਗੁਰੂ ਗ੍ਰੰਥ ਤਾਂ ਪੜ੍ਹ ਹੀ ਨਹੀਂ ਸਕਦੇ, ਕੇਵਲ ਇੰਨੇ ਸਾਧਨ ਹੋਣ ਤਾਂ ਕਿਧਰੇ ਜਾ ਕੇ ਨੇੜੇ ਲੱਗੋਗੇ, ਵੱਡੀ ਉਮਰ ਵਿੱਚ ਜਾ ਕੇ ਉਪਦੇਸ਼ ਤਾਂ ਦੇਈ ਜਾਂਦੇ ਹਾਂ ਪਰ ਕੀ ਉਪਲਬਧ ਹਨ ਨਾਲੇ ਜਵਾਨੀ ਵਿੱਚ ਤਾਂ ਕਿਰਤ ਕਰਨੀ ਤੇ ਸਤਿਨਾਮ ਵਾਹਿਗੁਰੂ ਜਪਣਾ ਹੀ ਧਰਮ ਹੈ । ਸਤਿਕਾਰ ਪ੍ਰਚਾਰਨ ਵਾਲੇ ਜਥੇ ਕੀ ਜਵਾਬ ਦੇਣਗੇ ਕਿ ਦਹਾਕੇ ਪਹਿਲਾਂ ਗੁਰ ਮਰਿਯਾਦਾ ਕੇਵਲ ਇਕ ਹੀ ਅਖੰਡ ਪਾਠ ਹੁੰਦਾ ਸੀ, ਸੰਤਾਂ-ਡੇਰਿਆਂ ਨੇ ਗਿਣਤੀ ਲਾਗੂ ਕਰਤੀ ਹੁਣ ਅਖੰਡ ਪਾਠ ਦੇ ਬੁੰਗੇ ਬੰਦ, ਪੰਜ-ਸੱਤ ਰੱਖ ਹੁੰਦੇ ਹਨ ਤੇ ਕੀਰਤਨ, ਕਥਾ, ਰਾਗੀ-ਢਾਡੀ, ਕਵੀਸ਼ਰ ਸੁਣੋ ਕੋਈ ਇਨ੍ਹਾਂ ਨੂੰ ਅਵੱਗਿਆ ਨੀ ਦਿਸਦੀ, ਫੇਰ ਚੈਨਲਾਂ &lsquoਤੇ ਪ੍ਰਕਾਸ਼ ਸਭ ਸਤਿਕਾਰ, ਪਲੇਟ-ਫਾਰਮ ਜੋ ਹੈ, ਪਰ ਅੰਦਰਲਾ ਤਾਂ ਧਰਦਾ ਹੈ ਤੇ ਇਹ ਮਾੜੇ &lsquoਤੇ ਜਾ ਵਰ੍ਹਦੇ ਨੇ ਫੇਰ ਆਖਣਗੇ ਜੀ ਗੁਰੂ ਗ੍ਰੰਥ ਸਾਰੇ ਸੰਸਾਰ ਲਈ ਹੈ, ਘਰ-ਘਰ ਤੇਗ ਕੋਠੀ ਜਿੰਦਾ ਮੇਰਾ, ਮੰਨੋ ਜਾਂ ਨਾ ਸਿੱਖ ਧਰਮ ਦਾ ਨਵੀਨੀਕਰਨ ਤੇ ਵਪਾਰੀ ਕਰਨ ਹੋ ਚੁੱਕਾ ਹੈ, ਪੜਚੋਲੀਏ ਸਭ ਭਾਂਪ ਚੁੱਕੇ ਹਨ, ਕੋਈ ਰਹਿਤ ਮਰਿਯਾਦਾ ਨਹੀਂ ਕੋਈ ਗੁਰੂ ਦੀ ਮਰਿਯਾਦਾ ਨਹੀਂ, ਵਾਸਤਵ ਵਿੱਚ ਤਾਂ ਸਾਧ ਮੱਤ ਨੇ ਗਲਬਾ ਪਾ ਲਿਆ ਹੈ, ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖ਼ਤ ਤਾਂ ਨਉਂ ਦੇ ਹੀ ਹਨ, ਸ਼੍ਰੋਮਣੀ ਕਮੇਟੀ ਦੀਆਂ ਤਾਂ ਸੇਵਾਵਾਂ ਮਡਮੱਲੀਆਂ ਹਨ, ਪਰ ਛਟਿਆਈਆਂ ਜਾ ਰਹੀਆਂ ਹਨ, ਇਹ ਹਾਲ 80-84 ਦੀ ਲਹਿਰ ਨੇ ਫੱਟੇ ਚੱਕ ਕੰਮ ਕੀਤਾ ਤੇ ਵਿਦੇਸ਼ੀ ਵਾਸੇ ਨੇ ਜਣਾ ਕਣਾ ਪਾਠੀ, ਰਾਗੀ, ਗ੍ਰੰਥੀ, ਢਾਡੀ, ਕਵੀਸ਼ਰ, ਕਥਾਵਾਚਕ ਬਣਾ ਤਾ ਧੰਦੇ ਬੜੇ ਸੌਖੇ ਤੇ ਲਾਹੇਬੰਦ, ਭਵਿੱਖ ਵਿੱਚ ਧਰਮ ਕੁਝ ਹੋਰ ਰੁੱਖ ਧਾਰੇਗਾ, ਇੰਨਾ ਗੂੜਾ ਅਰਕ ਸਭ ਤੋਂ ਪੀ ਨੀ ਹੋਣਾ ਤੇ ਫੇਰ ਹਜ਼ਮ ਨੀ ਹੋਣਾ, ਕਈ ਹਿੱਸਿਆਂ ਵਿੱਚ ਭਾਵੇਂ ਹੁਣ ਭੀ ਹੈ ਪਰ ਫੇਰ ਤਾਂ ਕਈ ਨਾਮਾਂ ਨਾਲ ਬੱਝੇਗਾ, ਚੈਨਲ ਲਾਉ ਸਹੀ ਮੰਗਤੇ ਦਰ ਖੜੇ ਤੇ ਅੱਜ ਦੀਆਂ ਇਥੋਂ ਦੀਆਂ ਜੰਮਪਲ ਕੁੜੀਆਂ ਮੁੰਡੇ ਭੀ ਪੈਸੇ ਹੀ ਮੰਗਣ ਲਾ ਧਰੇ, ਇਨ੍ਹਾਂ ਕੁਰੀਤਾਂ ਵਿਰੁੱਧ ਕੋਈ ਕੁਸਕਦਾ ਨੀ ਸਮਾਂ ਭਿਆਨਕ ਹੈ ਆਪਸੀ ਵਿਵਾਦ ਦਿਨੋ ਦਿਨ ਵੱਧ ਰਹੇ ਹਨ, ਹੁਣ ਤਾਂ ਖਾਲਿਸਤਾਨੀ ਪੱਖੀਆਂ ਨੇ ਗਾਣਾ ਹੀ ਗਉਣ ਲਾ ਤਾ ਗੱਦਾਰ ਹੀ ਦੱਸਦੇ ਹਨ ਜੋ ਇਨ੍ਹਾਂ ਨਾਲ ਸਹਿਮਤ ਨਹੀਂ, ਪਤਾ ਨਹੀਂ ਇਹ ਤਲਵਾਰਾਂ ਤੇ ਤੀਰ ਕਿਥੇ ਜਾ ਕੇ ਵੱਜਣੇ ਹਨ, ਸਾਨੂੰ ਆਪਣੇ ਆਪਣੇ ਦੇਸ਼ਾਂ ਦੀ ਚਿੰਤਾ ਖਾਵੇ ਪੰਜਾਬ ਸਾਡਾ ਨਹੀਂ, ਮਾਤ-ਭੂਮੀ ਸੀ, ਪਰ ਹੁਣ ਤਾਂ ਪਰਾਇਆ ਹੈ, ਭਾਵੇਂ ਸਿਆਸਤਾਂ ਪੇਕਾ ਸੌਹਰਾ ਦੱਸੀ ਜਾਂਦੀਆਂ ਹਨ, ਸਾਡੇ ਬੱਚਿਆਂ ਦੇ ਭਵਿੱਖ ਲਈ ਹਾਨੀਕਾਰਕ ਹੈ, ਔਲਾਦ ਬਾਗੀ ਹੋ ਰਹੀ ਹੈ ਕੀ ਖੱਟਾਂਗੇ, ਸੁਣਕੇ ਦੁਖੀ ਹੋਈ ਕਿ ਬਜ਼ੁਰਗ ਕਹਿੰਦੇ ਸਾਡੇ ਨਿਆਣੇ ਸਾਡੀ ਬਾਤ ਨੀ ਪੁੱਛਦੇ (ਸਾਰੇ ਨਹੀਂ) ਪਰ ਆਪਣਾ ਕਸੂਰ ਮੰਨੋ । 
ਵਿਸ਼ਵਾਸ ਤੇ ਸਾਧਨ, ਸਭ ਧਰਮਾਂ ਦਾ ਵਿਸ਼ਵਾਸ ਤਾਂ ਇਕ ਉੱਤੇ ਹੀ ਹੈ, ਅਟੱਲ ਹੈ, ਪੀਰ, ਦੇਵਤੇ, ਪੈਗੰਬਰ ਤੇ ਗੁਰੂ ਤਾਂ ਸਾਧਨ ਹਨ ਮੰਜਲ ਤੇ ਜੀਵਨ ਲਈ ਨਾ ਕੋਈ ਤਕਦੀਰ ਬਦਲ ਸਕਦਾ ਹੈ ਨਾ ਉਮਰ ਘਟਾ ਵਧਾ, ਇਹ ਤਾਣਾ ਬਾਣੀ ਸਰੀਰ ਦੇ ਨਾਲ ਹੀ ਬੁਣਿਆ ਜਾਂਦਾ ਹੈ, ਬਾਕੀ ਧਰਵਾਸ ਹੈ ਇਹਤੋਂ ਵਗੈਰ ਜੀਵਨ ਸੌਖਾ ਨਹੀਂ, ਜੀਵਨ ਵਿੱਚ ਦਿਨ ਕਟੀਆਂ ਲਈ ਕੋਈ ਅੜੂਹਾ ਚਾਹੀਦਾ ਹੈ, ਪੁਰਾਣੇ ਸਿੱਖਾਂ ਨੂੰ ਪੰਜਾਬ ਉੱਤਮ ਪਰ ਕੀ ਅੱਜ ਕੋਈ ਖ਼ਬਰ ਹੈ ਜੋ ਖੁਸ਼ੀ ਦੇਵੇ, ਵਿਰੋਧੀ ਮੁੱਦੇ ਤਾਂ ਚੱਕ ਲੈਂਦੇ ਨੇ ਪਰ ਕਦੀ ਹੱਲ ਨਹੀਂ ਹੁੰਦੇ, ਅੰਨੇ ਅੱਗੇ ਰੋਣਾ ਆਪਣੇ ਦੀਦੇ ਖੋਣਾ, ਵਾਲੀ ਗੱਲ ਹੈ, ਆਪ ਸਰਕਾਰ ਤਾਂ ਇਨ੍ਹਾਂ ਨੂੰ ਕੀ ਉਹ ਤਾਂ ਧਾਰਮਿਕ ਸੰਸਥਾਵਾਂ ਨੂੰ ਝੰਡੀ ਦੇਈ ਜਾਂਦੀ ਹੈ, ਰੌਲ੍ਹਾ ਪਾਉਣ ਮਹਿਕਮਾ ਬਿਨਾ ਥਹੁ-ਸਿਰੇ ਹੀ ਮਗਜ਼ ਮਾਰੀ ਜਾਂਦਾ ਹੈ ਆਹ ਬਲਦੇਵ ਸਿੰਘ ਬਡਾਲਾ ਤਾਂ ਖੋਟੀ ਚਾਕਰੀ ਤੋਂ ਪੀੜਤ ਹੁਣ ਕਹਿੰਦਾ ਸ਼੍ਰੋਮਣੀ ਕਮੇਟੀ ਚੈਨਲ ਖੋਲੇ੍ਹ ਯੂ:ਟਿਊਬ ਤਾਂ ਬੱਚੇ ਖੋਲ੍ਹੀ ਫਿਰਦੇ ਨੇ, ਇੰਨਾ ਪਤਾ ਹੀ ਨਹੀਂ ਕਿ ਲਾਈਸੈਂਸ &lsquoਤੇ ਪਾਬੰਦੀ ਹੈ (ਧਾਰਮਿਕ) ਤੇ ਪਰ ਅਸੀਂ ਤਾਂ ਜਬਾੜਾ ਮੋਕਲਾ ਕਰਕੇ ਬਾਦਲਾਂ ਨਾਲ ਕਿੜ ਕੱਢਣੀ ਹੈ, ਇਹ ਟੋਲਾ ਖਾ ਖਾ ਕੇ ਪਲ੍ਹਿਆ ਹੁਣ ਡਕਾਰ ਮਾਰਦਾ ਹੈ, ਇਕ ਹੋਰ ਪਿਆਰਾ ਸੀ ਚਾਹ ਨਾਲ ਲੈ ਕੇ ਫੇਰੀਆਂ ਪਾਉਂਦਾ ਹੈ ਕੋਈ ਪ੍ਰਾਪਤੀ ਇਹ ਤਾਂ ਪੈਸੇ &lsquoਤੇ ਮੱਖੀਆਂ ਨੇ, ਦੂਜੇ ਪਾਸੇ ਭਗਵੰਤ ਮਾਨ ਭੀ ਅਭਿਮਾਨੀ ਬਣ ਚੁੱਕੇ ਨੇ ਭੁੱਲ ਹੀ ਗਏ ਕਿ ਸਿਲ੍ਹਾ ਚੁਗੇਂਦੀਆਂ ਰਾਣੀਆਂ, ਤੇ ਰਾਜੇ ਭੀਖ ਮੰਗੇਣ, ਸਿਲ੍ਹਾ ਹੁੰਦਾ ਸੀ ਜਦੋਂ ਕਣਕਾਂ ਵੱਢਦੇ ਸਨ ਤਾਂ ਪਿੱਛੇ ਕੁੱਸ਼ ਬੱਲੀਆਂ ਕਣਕ ਦੇ ਡੰਡੀਆਂ ਨਾਲ ਲੱਗੇ ਦਾਣੇ ਡਿੱਗ ਪੈਂਦੇ ਸਨ ਤੇ ਕਾਮੀਆਂ ਬੀਬੀਆਂ ਚੁੱਗ ਕੇ ਗੁਜ਼ਾਰਾ ਕਰਦੀਆਂ ਸਨ, ਸੋ ਸਮਾਂ ਬੇਅੰਤ ਹੈ ਭਗਵੰਤ ਮਾਨ ਦੀ ਪਹਿਲੀ ਪਤਨੀ ਗਰੇਵਾਲਾਂ ਦੀ ਧੀ ਸੀ ਜਰੂਰ ਹੀ ਅਰਥਸ਼ਾਸਤਰ ਦੀ ਮੱਤ ਦਿੰਦੀ ਹੋਊ ਪਰ ਇਹਨੇ ਪੈਸਾ ਕਮਾਉਣ ਦਾ ਗੁਰ ਸਿੱਖ ਲਿਆ ਪਰ ਪਚਾਉਣ ਦਾ ਚੂਰਨ ਨੀ ਖਾਧਾ, ਇਹ ਹਰ ਪ੍ਰਾਣੀ ਦੇ ਵੱਸ ਦਾ ਰੋਗ ਭੀ ਨਹੀਂ ਹੁੰਦਾ । ਇੱਧਰ ਸਾਡੇ ਤਾਂ ਦੇਸ਼ ਦੀ ਤਾਣੀ ਉਲਝੀ ਪਈ, ਕੋਈ ਥੌਹ ਪੱਤਣ ਨੀ ਦਿਸਦਾ, ਯੂਨੀਅਨਾਂ ਨੂੰ ਹੜਤਾਲਾਂ ਦਾ ਚਾਅ, ਲੇਬਰ ਨੀਤੀ ਸਿਆਣਿਆਂ ਬੜਾ ਸਮਝਾਇਆ ਪਰ ਆਪਾਂ ਮੰਨਿਆ ਕਿੰਨਾ ਕੁ ਸੱਚ ਕਿ ਜੋ ਲਿਖਤ ਹੈ ਇਹ ਸਭ ਕੁਝ ਮੈਂ ਕੀਤਾ ਨਹੀਂ, ਆਯੂ ਨੇ ਜੋ ਭੀ ਦੁੱਖ ਸੁੱਖ ਦਿਖਾਏ ਤਜਰਬੇ ਬੋਲਦੇ ਨੇ, ਇਕ ਨਿੱਕੀ ਜਿਹੀ ਝਾਂਕੀ ਦਿਖਾਵਾਂ ਇਕ ਸਕੂਲ ਵਿੱਚ ਗਵਰਨਰ ਸੀ ਤੇ ਇਕ ਕਰਮਚਾਰੀ ਬੀਮਾਰ ਚੱਲਿਆ ਆ ਰਿਹਾ ਸੀ, ਕੱਢਣ ਦੀ ਵਿਉਂਤ ਸੀ, ਮੀਟਿੰਗ ਵਿੱਚ ਮੈਂ ਸ਼ਾਮਿਲ ਸੀ, ਯੂਨੀਅਨ ਦਾ ਬੰਦਾ ਭੀ ਪਰ ਜੋ ਭਾਰੂ ਮਨੁੱਖ ਸੀ ਉਹ ਭੀ ਯੂਨੀਅਨ ਦਾ ਉੱਚ ਸਰਕਾਰੂ ਅਹੁਦੇ ਤੇ ਸੀ, ਸਾਰਾ ਕੇਸ ਸੁਨਣ &lsquoਤੇ ਮੈਨੂੰ ਮਜਬੂਨ ਦੀ ਸਮਝ ਆ ਗਈ ਕਿ ਨੌਕਰੀ ਕਿਸੇ ਨੂੰ ਪੱਕੀ ਕਰਨੀ ਸੀ, ਮਾਂ ਨੂੰ ਭੀ ਕੰਮ &lsquoਤੇ ਆਦਿ, ਮੈਂ ਫੈਸਲੇ ਵਿੱਚ ਇਕਲੌਤੀ ਨੇ ਸਹੀ ਨਾ ਪਾਈ, ਲੰਚ ਵਿੱਚ ਦਬਾਅ ਪਾਇਆ ਕਿ ਅਸੀਂ ਜੂਨੈਨੀਮਸ ਫੈਸਲਾ ਕਰਨਾ ਹੈ ਯੂਨੀਅਨ ਵਾਲਾ ਤਾਂ ਨਾਲ ਸੀ ਕਿਉਂਕਿ ਜੋ ਤਾਕਤਵਰ ਸੀ, ਉਹ ਯੂਨੀਅਨ ਵੱਲੋਂ ਉੱਪਰ ਤੱਕ ਭੇਜਿਆ ਸੀ, ਖੈਰ ਮੈਨੂੰ ਬੇਵੱਸ ਹੋ ਕੇ ਹਾਂ ਕਰਨੀ ਪਈ ਪਰ ਮੇਰੀ ਆਤਮਾ ਦੁਖੀ ਤੇ ਮੈਂ ਬਹੁਤੀ ਦੇਰ ਠਹਿਰ ਨਾ ਸਕੀ, ਅਸਤੀਫਾ ਦੇ ਤਾ ਕੌਂਸਲ ਤੋਂ ਫੂਨ ਤੇ ਲੇਡੀ ਆਖੇ ਨਾ ਜਾ ਤੂੰ ਗੁੱਡ ਗਵਰਨਰ ਹੈਂ ਇਹ ਕੁਝ ਤਾਂ ਢਾਂਚੇ ਨੇ ਭਾਈ ਸਭ ਥਾਈਂ ਦੂਜਾ ਦੂਜੇ ਸਕੂਲ ਦਾ ਫੇਰ ਲਿਖੂੰਗੀ ਜੋ ਗੁਰਦੁਆਰੇ ਦੀ ਕਥਾ ਬਿਆਨੂਗਾ, ਆਪਾਂ ਨਾ ਤਾਂ ਆਤਮਾ ਨੂੰ ਤੇ ਨਾ ਹੀ ਪ੍ਰਮਾਤਮਾਂ ਨੂੰ ਮੰਨਦੇ ਹਾਂ, ਬੱਸ ਹੱਠ-ਧਰਮੀਆਂ ਵਿੱਚ ਉਲਝੇ ਪਏ ਹਾਂ ਤਾਂ ਹੀ ਸਾਡੀ ਪ੍ਰਤੀਤ ਨਹੀਂ ਕਰ ਹੁੰਦੀ । 
ਦੇਸ਼ ਕੋਈ ਭੀ ਹੋਵੇ ਬੰਦੇ ਤਾਂ ਉਹ ਹੀ ਹਨ, ਧਰਮ ਬੰਦਿਆਂ ਵਿੱਚ, ਕੋਈ ਚਰਚ, ਮੰਦਿਰ, ਗਿਰਜਾ ਜਾਂ ਗੁਰੂ ਘਰ ਚੰਗਾ ਕੰਮ ਕਰੇ ਸਲਾਹੋ ਬਾਕੀ ਜਗਤ &lsquoਤੇ ਅਤਿਆਚਾਰ ਤਾਂ ਕਦੀਮ ਦੇ ਚੱਲਦੇ ਨੇ ਨਾ ਰੁਕੇ ਨਾ ਰੁਕਣੇ ਨੇ, ਹਾਂ ਜੇਕਰ ਸਾਧਾਰਨ ਮਨੁੱਖ ਬੁਰਾਈ ਅੱਗੇ ਡੱਟ ਜਾਣ ਤੇ ਹੋ ਸਕਦਾ ਹੈ ਬੁਰੇ ਭੀ ਭਲੇ ਦੀ ਸੋਚਣ, ਮੈਂ ਮੱਤਾਂ ਨਹੀਂ ਦਿੰਦੀ, ਸਾਂਝਾਂ ਪਾਉਂਦੀ ਹਾਂ, ਸਿਆਸਤਾਂ ਤਾਂ ਹਰ ਦੇਸ਼ ਵਿੱਚ ਭਾਂਬੜ ਲਾਈ ਜਾ ਰਹੀਆਂ ਹਨ, ਪਰ ਸਾਨੂੰ ਆਪਣੀ ਪੀੜ ਹੀ ਸਤਾਉਂਦੀ ਹੈ, ਸਾਨੂੰ ਦੂਹਰੀ ਪੰਜਾਬ ਤੇ ਇਥੇ ਪੰਜਾਬ ਦੀ ਵੱਧ ਇਕ ਮੁੱਦਾ ਮੈਨੂੰ ਬੜਾ ਸਤਾਉਂਦਾ ਹੈ ਕਿ ਸ਼ਬਦ ਕੀਰਤਨ ਵਿੱਚ ਜਦੋਂ ਮੈਂ ਸੁਣਦੀ ਹਾਂ ਚਰਨ ਧੋਏ ਧੋਏ ਪੀਮਾਂ ਕੀ (ਗੁਰੂ ਨਾਨਕ ਦੇਵ) ਨੇ ਇਹ ਪ੍ਰਥਾ ਨਿਕਾਰੀ ਨਹੀਂ, ਇਹ ਤਾਂ ਉਸ ਵੇਲੇ ਦੇ ਪਾਧਿਆਂ ਦੀ ਸੀ ? ਝੂਠ ਨਹੀਂ ਕਿ ਬਹੁਤ ਸਾਰਾ ਪਾਠ ਹਿੰਦੂ ਜਾਂ ਸਨਾਤਨ ਦੀ ਹੀ ਵੇਦਾਂ ਉਪਨਿਸ਼ਦਾਂ ਵਿੱਚੋਂ ਹੈ, ਭਾਵੇਂ ਕਿ ਪੁੱਠਾ ਸਿੱਧਾ ਕਰਨ ਦੇ ਯਤਨ ਹੋ ਰਹੇ ਹਨ, ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਰਜਿਆ ਸਰੋਪੇ ਵੰਡਣੋ ਪਰ ਆਹ ਗੁਰਦੁਆਰੇ ਕੀਰਤਨ ਕਰਦਿਆਂ ਦੇ ਮਗਰ ਦੀ ਜਾ ਕੇ ਗਲ੍ਹਾਂ ਵਿੱਚ ਪਉਂਦੇ ਨੇ ਹਟੇ ਨਹੀਂ ਪੀਲੇ ਕੱਪੜੇ ਵਾਲੇ ਵਪਾਰੀ ਕਿਵੇਂ ਹਟਣ ਦੇਣ ਭੀ ਫੇਰ ਅੰਤਰ ਧਿਆਨ ਦੀ ਵਿਧੀ ਹੈ ? ਧਰਮ ਦੀ ਇਕ ਬੱਸ ਰਸਮ ਬਣਾ ਤੀ ਰਵਾਜ ਹੈ ਜੀ ਆਹ ਕਰੋ ਆਉ ਲੋਕ ਹਿੱਤ ਵੱਲ ਸਿਆਸਤਾਂ ਦਾ ਬੁਲਬੁਲਾ ਬੀ।ਜੇ।ਪੀ। ਨੇ ਪੰਜਾਬੀ ਸਿੱਖ ਖਿੱਚ ਲਏ ਕਾਂਗਰਸ ਤੋਂ ਹੁਣ ਸੁਨੀਲ ਜਾਖੜ ਨੂੰ ਪੰਜਾਬ ਸੰਭਾਲ ਤਾ ਕੀ ਕਦੀ ਪੰਜਾਬੀ ਸੋਚਦੇ ਨੇ ਕਿ ਭਲਾਈ ਲੋਕਾਂ ਦੀ ਕੀ ਕੀਤੀ ਲੋਕੀ ਤਾਂ ਆਮ ਦੇ ਰਹਿਮ ਦੇ ਮਾਰੇ ਪਏ ਨੇ, ਹੁਣ ਹੋਰ ਲੋਭੀ ਲਾਲਚੀ ਜਾਖੜ ਸਾਹਬ ਮਗਰ ਜਾਣਗੇ ਗਾਜਰ ਦਿਖਾ ਕੇ ਭਾਵੇਂ ਜਹੰਨਮ ਵਿੱਚ ਲੈ ਜਾਵੋ, ਸਬਕ ਸਿੱਖਣ ਦੀ ਤਾਂ ਆਦਤ ਨਹੀਂ ਅਖੇ ਜੀ ਮੀਂਹ ਦੀ ਆਫਤ, ਨਾਲੇ ਦੁਹਾਈ ਪਾਣੀ ਘਰ ਵਿੱਚ ਚਲਿਆ, ਪਾਣੀ ਸਾਂਭਣ ਦੇ ਵਸੀਲੇ ਕਿਥੇ ? ਟੋਭੇ ਤੱਕ ਬੰਦ ਕਰ ਧਰੇ ਤੇ ਉਥੇ ਪੰਚਾਇਤਾਂ ਨੇ ਵਾਹ-ਵਾਹ ਲਈ ਖੇਡ-ਪ੍ਰਬੰਧ ਕਰਤੇ ਹੁਣ ਰੋਣਗੇ । ਬੜਾ ਭੱਖਦਾ ਮੁੱਦਾ, ਅਕਾਲੀ ਭਾਜਪਾ ਫੇਰ ਗੱਠਜੋੜ ਦੀ ਸੰਭਾਵਨਾ ਵਿਰੋਧੀ ਤੜਪ ਸ਼ਰਮ ਦੀ ਗੱਲ ਯੂ।ਕੇ। ਦਾ ਇਕ ਚੈਨਲ ਯੂ:ਟਿਊਬੀ ਲੋਕ-ਸੋਚ ਦਾ ਪ੍ਰਸਾਰਨੀ ਸੋਚ ਦੇਖੋ, ਪਤੀ ਪਤਨੀ ਅੱਖਰ ਵਰਤਦਾ ਹੈ, ਇਹ ਸ਼ਰਾਫਤੀ ਬੰਦੇ ਦੀ ਬੋਲੀ ਨਹੀਂ ਫੇਰ ਵਾਹਿਗੁਰੂ ਜੀ ਕਾ ਖ਼ਾਲਸਾ ਹਰ ਵਾਰੀ, ਮੇਰੇ ਵਿਚਾਰ ਤਾਂ ਕਹਿੰਦੇ ਹਨ ਕਿ ਵਾਹਿਗੁਰੂ ਤਾਂ ਪੰਜਾਹ ਪੌਲੇ੍ਹ ਮਾਰੂ ਐਸੇ ਕਬੁੱਧੀਆਂ ਦੇ ਪਵਿੱਤਰ ਚਰਿੱਤਰ &lsquoਤੇ ਫੇਰ ਅੰਮ੍ਰਿਤਧਾਰੀ ਭਾਈ ਭੈਣ ਨਹੀਂ ਨੌਹ-ਮਾਸ ਨਹੀਂ, ਇਹ ਅੰਦਰੋਂ ਲਚਰ ਦੇ ਭਰੇ ਹਨ ਤਾਂ ਵਾਹਿਗੁਰੂ ਆਖ ਦਫਾ ਹੋਵੋ ਜਿਹੋ ਜਿਹੇ ਤੁਸੀਂ ਹੋ ਉਸੇ ਤਰ੍ਹਾਂ ਦੇ ਕੋਲ ਜਾਵੋ ਮੈਨੂੰ ਨੀ ਇਹੋ ਜਿਹੇ ਖ਼ਾਲਸੇ ਲੋੜੀਂਦੇ, ਤੁਸੀਂ ਸਿੱਖ ਭੀ ਨਹੀਂ ਬਨਣ ਦੇ ਯੋਗ, ਸ਼ਰਮ ਨਹੀਂ ਆਉਂਦੀ ਬੁਲਾਰੇ ਤੇ ਸਮਰੱਥਕਾਂ ਨੂੰ ਵਿਰੋਧੀ ਬਣੋ ਪਰ ਸੱਭਿਅਤਾ ਤਾਂ ਰੱਖੋ ਜੀ ਪੰਜਾਬੀ ਕਦੀ ਨਹੀਂ ਜਿਤਾਉਣਗੇ ਤੁਸੀਂ ਅੱਗੇ ਆਮ ਲਿਆ ਕੇ ਆਪ ਤਾਂ ਲਾਹੇ ਖੱਟ ਲਏ ਲੋਕੀ ਸੂਲਾਂ ਤੇ ਬਿਠਾ ਤੇ ਹਾਲੇ ਪਸ਼ਚਾਤਾਪ ਨਹੀਂ ਸਗੋਂ ਬੁੜਕਦੇ ਨੇ ਹੋਰ ਪੜਚੋਲ ਕਰੋ ਇਹ ਜਾਤ-ਪਾਤ ਕਰਕੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਤੋਂ ਲਾਭ ਲੈ ਕੇ ਆਪ ਹੀ ਆਖਦੇ ਨੇ ਮੈਂ ਨੇੜੇ ਰਹਿ ਕੇ ਦੇਖਿਆ ਹੈ, ਯਾਨੀ ਖਾ ਪੀ ਕੇ ਆਏ ਹਾਂ ਹੁਣ ਅੰਦਰਲਾ ਕੋਸਦਾ ਹੈ, ਪਰ ਉੱਪਰ ਦੜ੍ਹੀਆਂ ਮਾਰ ਚੈਨਲ ਤੇ ਯੂ:ਟਿਊਬਾਂ ਲਈ ਬੈਠ ਪ੍ਰੋਗਰਾਮੀ ਹਨ ।
ਜੀਹਨੇ ਪੁੱਤ ਖਾਧੇ ਜੁਆਈ ਤਰਸਦੀ ਨੂੰ, ਪੰਜਾਬ ਵਿੱਚ ਤਾਂ ਤੱਤੀ ਹਵਾ ਠੰਡ ਵਿੱਚ ਭੀ ਵੱਗ ਜਾਂਦੀ ਹੈ, ਹਾਸੇ ਦੀ ਗੱਲ ਕੱਲ੍ਹ ਇਕ ਭਰਾ ਸ਼ਰਮਾ ਚੈਨਲ &lsquoਤੇ ਬੋਲਿਆ ਲਿਖਦੀ ਜਾਵਾਂ ਜੱਟਾਂ ਤੋਂ ਗੋਤ ਖੋਹਣ &lsquoਤੇ ਬ੍ਰਾਹਮਣਾਂ ਤੋਂ ਸ਼ਰਮਾਂ ਘੜੀਸਣਾਂ ਸ਼ਰਮਾ ਹੁਣ ਪੰਡਤ ਹੀ ਨਹੀਂ ਰਹੇ, ਕਹਿੰਦਾ ਭਾਜਪਾ ਵਿੱਚ ਗੁਣ ਹਨ ਦੂਜਿਆਂ ਨੂੰ ਭਸਮ ਕਰਨ ਦੇ ਤੇ ਅਕਾਲੀ ਦਲ ਨੂੰ ਖ਼ਤਮ ਕਰਨਗੇ, ਮੈਨੂੰ ਹਾਸਾ ਆਇਆ ਕਿ ਭਾਈ ਐਰੋ ਐਰ ਆ ਰਹੀ ਹੈ ਆਪ ਹੀ ਬੱਚ ਜਾਵੇ ਕੇਂਦਰ ਵਿੱਚ ਵਿਰੋਧੀ ਤੱਤਪਰ ਹਨ, ਮੋਦੀ ਦੀ ਸੁਘੜਤਾ ਧੁੰਨ ਤੀ ਗਲ੍ਹਬਾ ਪਉਣਿਆਂ ਨੇ ਦੇਖੋ ? ਅਕਾਲੀ ਭਾਜਪਾ ਮੁੜ ਜੋੜ : ਭਮੂਕੇ ਵਿਰੋਧੀ, ਹਿੱਤਕਾਰੀ ਨਹੀਂ, ਨਾ ਪੰਥਕ ਬਾਬਾ ਬੇਦੀ ਕਿਧਰੋਂ ? ਜੱਟਾਂ ਨਾਲ ਖਾਰ ਹੈ, ਸਿਆਸੀ ਸੰਧੀਆਂ ਜੱਟ ਭੀ ਜੱਟ-ਮੱਝ ਕਬੀਲਾ ਗਾਲਕੇ, ਜੋੜ-ਤੋੜ ਤਾਂ ਬਣਦੇ ਹੀ ਰਹੇ ਤੇ ਰਹਿੰਦੇ ਹਨ, ਮੇਰੀ ਦਲੀਲ ਤਾਂ ਹੈ ਪੰਜਾਬ ਵਿੱਚ ਆਪ ਨੂੰ ਰਾਹ ਦਿਖਾਉਣ ਲਈ ਕਾਂਗਰਸ ਨੂੰ ਸਾਰੀਆਂ ਧਿਰਾਂ ਨਾਲ ਰਲਾਉਣ ਲਈ ਯਤਨ ਕਰਨੇ ਬਣਦੇ ਹਨ, ਸ਼੍ਰੋਮਣੀ ਅਕਾਲੀ ਦਲ ਨੂੰ ਭੀ ਅਤੱੜ ਨਹੀਂ ਬਨਣਾ ਚਾਹੀਦਾ, ਸ਼੍ਰੋਮਣੀ ਕਮੇਟੀ ਵਿੱਚ ਜੋ ਘੁਟਾਲੇ ਹਨ ਇਹ ਸਭ ਥਾਈਂ ਹੋ ਜਾਂਦੇ ਹਨ ਨਿਪਟਾਰਾ ਕਰਨ ਲਈ ਕਦਮ ਠੀਕ ਹਨ ਤੇ ਕਰ ਲਏ, ਮੈਂ ਫੇਰ ਦੁਹਰਾਊਂਗੀ ਕਿ ਗੁਰਬਾਣੀ ਪ੍ਰਸਾਰਣ ਲਈ ਵੱਡੇ ਪੱਧਰ ਦੇ ਚੈਨਲ ਨੂੰ ਹੀ ਸੇਵਾ ਕਰਨ ਦੇਣੀ ਚਾਹੀਦੀ ਹੈ ਐਮੇ ਭੜਭੁੰਜਿਆਂ ਦੇ ਡਰੋਂ ਸ਼ਰਧਾਵਾਨਾਂ ਨੂੰ ਨਿਰਾਸ਼ ਨਾ ਕਰੋ, ਇਹ ਸਭ ਗੁਰਬਾਣੀ ਵੇਚੀ ਜਾਂਦੇ ਹੀ ਹਨ ਹਰ ਵੇਲੇ ਲਾਈ ਰੱਖਦੇ ਨੇ ਪੈਸੇ ਬਟੋਰਨ ਲਈ, ਹਰ ਚੈਨਲ &lsquoਤੇ ਗ੍ਰੰਥੀ ਹੈ ਮਾਹਰ ਝੋਲੀ ਅੱਡਣ ਲਈ, ਬਾਕੀ ਅਪਾਹਜ ਤੇ ਗਰੀਬਾਂ ਦੀਆਂ ਧੀਆਂ ਦੇ ਵਿਆਹ ਆਖ ਕੇ ਬੇਇੱਜਤੀਆਂ ਕਰਕੇ ਆਪਣਾ ਝੋਲਾ ਭਰਨ ਨੂੰ । ਪੰਥ ਪ੍ਰਸਤੀ ਤਾਂ ਹੱਟੀ ਹੈ, ਸੌਦਾ ਵੇਚੋ ਸਵਾਲ ਕੀ ਪ੍ਰਚਾਰਕਾਂ ਨੇ ਪੈਸੇ ਕਮਾਉਣ ਤੋਂ ਸਿਵਾ ਕੋਈ ਵੱਡਮੁੱਲੀ ਦੇਣ ਦਿੱਤੀ ਹੈ, ਜੇਕਰ ਸਭ ਬੋਲਣ ਵਾਲੇ ਸੇਵਾ ਕਰਨੇ ਸੀ ਤਾਂ ਪ੍ਰਚਾਰ ਕਰਕੇ ਨੌਜਵਾਨ ਕੁਰਾਹੇ ਕਿਉਂ ਪਏ, ਅੰਮ੍ਰਿਤਪਾਲ ਦੁੱਬਈ ਤੋਂ ਕਿਉਂ ਸੱਦਿਆ ਹੁਣ ਕਾਨੂੰਨ ਨੂੰ ਭੀ ਮੰਨਣ ਤੋਂ ਅਕਾਰੀ, ਕੀ ਦੁੱਬਈ ਵਿੱਚ ਕਾਨੂੰਨ ਨਹੀਂ ਸਨ ?
ਮੀਂਹ ਦੀ ਕਰੋਪੀ, ਸਰਕਾਰ ਦੀ ਫਸਲਾਂ ਨਾਲ ਬੇਰੁਖੀ, ਬਰਬਾਦ ਖਰੀਦ ਨਹੀਂ ਪਰ ਇਹ ਸਜ਼ਾ ਹੈ ਜੋ ਜਵਾਰ ਭਾਟਾ ਲਿਆਂਦਾ ਸੀ, ਭਰੋ ਹੁਣ ਕਿਸਾਨ, ਜੱਟ, ਪੇਂਡੂ, ਮਜ਼ਦੂਰ, ਸਭ ਚਾਂਬੜਾ ਪਉਂਦੇ ਸੀ, ਹੁਣ ਭਗਵੰਤ ਮਾਨ ਤਾਂ ਅਸਮਾਨ ਤੋਂ ਉਤਰਦਾ ਨੀ ਸਭ ਨੂੰ ਅੰਦਰ ਕਰੂੰ ਵਸੂਲੀਆਂ ਕਰੂੰ ਟਟ੍ਹੀਰੀ ਹੈ । ਹਮਦਰਦੀ ਹੈ ਪਰ ਕਸੂਰਵਾਰ ਭੀ ਹਨ ਜਿੰਨੀ ਦੇਰ ਇਹ ਪੰਜਾਬ ਤੋਂ ਕੇਂਦਰ ਜਾਤੀ ਪੱਖ ਦਾ ਮਲੀਆ ਮੇਟ ਨੀ ਕਰਦੀ ਸਮਾਜ ਸੁਧਰਣਾ ਨੀ ਆਹ ਲਾਲ ਕਿਲ੍ਹਾ ਕਮਿਸ਼ਨਰ ਸਾਂਪਲਾ ਆਦਿ ਸਭ ਬਰਾਬਰ ਹੋਣ, ਕੋਈ ਇਨ੍ਹਾਂ ਦੀ ਲੋੜ ਨੀ ਇਨ੍ਹਾਂ ਨੇ ਗਰਕਣੀ ਲਿਆਂਦੀ ਗਰੀਬੀ ਰੇਖਾ ਤੇ ਭੱਤੇ ਮਿਲਣ ਜਾਤ ਤੇ ਨਹੀਂ, ਮੈਂ ਡਾਕਟਰ ਅੰਬੇਡਕਰ ਨੂੰ ਇਨਸਾਫੀ ਨਹੀਂ ਮੰਨਦੀ ਕੁੱਬ ਪਾ ਤਾ ਭਾਈਚਾਰੇ ਵਿੱਚ, ਧਰਮ ਭੀ ਗੁਰੂ ਰਵਿਦਾਸ ਨੂੰ ਤਾਂ ਮੰਨਿਆ, ਬੁੱਧ ਜੋ ਧਨਾਡੀ ਤੋਂ ਪੀੜਤ ਸੀ ਦਾ ਬਾਲਕਾ ਬਣਿਆ ਆਪ ਬਥੇਰਾ ਲਾਹ ਲਿਆ ਸਰਕਾਰ ਤੋਂ ਹੁਣ ਕੇਂਦਰ ਨੂੰ ਆਰਥਿਕ ਪੱਖੋਂ ਲਾਗੂ ਕਰਨੇ ਬਣਦੇ ਨੇ ਕਿਸਾਨਾਂ ਨੇ ਪੈਰ ਕੁਹਾੜਾ ਯੂਨੀਅਨ ਆਗੂਆਂ ਦੇ ਪਿੱਛੇ ਲੱਗ ਮਾਰਿਆ, ਖੇਤਰੀ ਪਾਰਟੀ ਨੂੰ ਨਕਾਰਿਆ, ਹੁਣ ਦੁਹਾਈ ਪਾ ਰਹੇ ਨੇ ਸਬਕ ਫੇਰ ਨੀ ਨਿੰਦਾ ਫੇਰ ਅਕਾਲੀ ਦਲ ਦੇ ਪਿਉ ਬਰਤਰਫ ਕਰ ਦੇਵੇ ਕੋਈ ਨੀ ਪੁੱਛਦਾ ਘੋੜੇ &lsquoਤੇ ਸਵਾਰ ਹੋਏ ਡਿੱਗੋਗੇ ਹੀ ਕੁੱਲ ਮਿਲਾ ਕੇ ਸੰਸਾਰ ਵਿੱਚ ਘੜਮੱਸ ਹੈ, ਬਹੁਤੀ ਚਿੰਤਾ ਦੀ ਲੋੜ ਨਹੀਂ ਨੀਤੀ ਘੜੇ ਆਪਣੇ ਦਫਤਰੀ ਤੇ ਰਚਨਹਾਰ ਭੀ ਆਪਣੇ ਮਹਿਲੀ ਵਿਹਲਾ ਕੋਈ ਨਹੀਂ ਲੋਕ ਤਾਂ ਦਰਸ਼ਕ ਹਨ ਭਾਈ ਬਾਲਾ ਕਰਤਾਰ ਦੇ ਰੰਗ ਦੇਖਦਾ ਹੈ, ਸਭ ਭਲਾ ਹੀ ਹੈ, ਸ਼ੁਕਰ ਕਰੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ