ਵਿਰਸਾ, ਵਿਰਸੇ ਦੇ ਮਾਲਕ, ਸਾਂਭਣ ਵਾਲੇ ਕਦੀ ਸੋਚਿਆ ਹੈ ਕਿ ਲਿਖਤਾਂ ਤੋਂ ਬਿਨਾਂ, ਇਤਿਹਾਸ ਕਿਥੇ ?
ਆਰਥਿਕਤਾ ਬੁਲੰਦੀਆਂ ਤੇ, ਸਮਾਜ, ਭਾਈਚਾਰੇ ਤੇ ਧਾਰਮਿਕ ਮਨੋਬਲ ਗਿਰਾਵਟ ਵਿੱਚ, ਚਰਿੱਤਰਹੀਣਤਾ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ । ਕਿੰਨਾ ਪ੍ਰੇਰਿਤ, ਉਤਸ਼ਾਹਤ ਤੇ ਹਿਰਦੇਵੇਦਕ ਉਪਦੇਸ਼ ਨਾਲ ਹੀ ਗੁਰੂ ਗ੍ਰੰਥ ਨੌਮੇ ਪਾਤਿਸ਼ਾਹ ਦੇ ਸਲੋਕ ਭਾਵੇਂ ਜੀਵਨ ਤੱਥ ਹਨ, ਪਰ ਸਵੇਰੇ ਭੋਗ ਸਮੇਂ ਮਨ ਨੀਮਾਣ ਵੱਲ ਜਾਂਦਾ ਹੈ, ਕੰਮਾਂ ਕਾਰਾਂ ਤੇ ਜਾਣਾ, ਸਾਰਾ ਦਿਨ ਜੇਕਰ ਉਹ ਸੋਚਦੇ ਰਹੀਏ ਤਾਂ ਧੰਦੇ ਵਿੱਚ ਜੀਅ ਨਹੀਂ ਲੱਗਦਾ, ਲੰਮੇ ਸਮੇਂ ਤੋਂ ਇਹ ਸੋਚ ਤਾਂ ਸੀ ਪਰ ਡਰਦੀ, ਸਹਿਮੀ ਸਾਂਝ ਪਾਉਣੋ ਡਰਦੀ ਸੀ, ਖੈਰ ਇਹ ਮੇਰੀ ਕਲਪਨਾ ਹੈ, ਲੋਕੀ ਸ਼ਾਇਦ ਇਥੋਂ ਤੱਕ ਨਾ ਹੀ ਸੋਚਦੇ ਹੋਣ, ਸਾਧਾਰਨ ਵਿਅਕਤੀ ਤਾਂ ਬਸ ਸੁਣੀ ਤੇ ਕੱਢੀ ਇਹਨੂੰ ਇਕ ਪਰੰਪਰਾ ਮੰਨਦੇ ਹਨ ਤੇ ਅੱਗੋਂ ਧਰਮ ਦੁਆਰੇ, ਸੇਵਾਦਾਰ ਤੇ ਪ੍ਰਚਾਰਕ ਭੀ ਰਟਣ ਵਿੱਚ ਹੀ ਹਨ, ਇਸ ਸਪਤਾਹ ਇਕ ਬਠਿੰਡੇ ਤੋਂ ਬਿਲਕਦੀ ਮਾਂ ਕਹਿੰਦੀ ਜੇ ਮੇਰੇ ਪੁੱਤ ਨੇ ਚੋਰੀ ਕੀਤੀ ਸੀ ਤਾਂ ਕੁੱਟ ਕੇ ਮਾਰਦੇ ਨਾ, ਹਵਾਲੇ ਕਰ ਦਿੰਦੇ, 20 ਸਾਲਾ ਜਾਤ-ਬਰਾਦਰੀ ਦਾ ਸੀ ਜਵਾਨ, ਮੈਂ ਸੋਚਿਆ ਕਿ ਸਾਡੇ ਤੇ ਧਰਮ ਦਾ ਕਿੰਨਾ ਅਸਰ ਹੈ, ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਕੌਡੇ ਰਾਖਸ਼ ਨੂੰ ਸੁਧਾਰਿਆ ਤੇ ਸਿੱਖ ਕਹਿੰਦੇ ਕਤਲ ਕਰਨੇ ਹਨ, ਸੋਧੇ ਲਾ ਦੇਣੇ ਹਨ, ਖ਼ਾਲਸਾ ਰਵਾਇਤਾਂ ਅਨੁਸਾਰ ਹੀ ਸਜ਼ਾ ਦੇਣੀ ਹੈ, ਹੁਣ ਫੇਰ ਬੁੱਧੀਮਾਨ ਹੀ ਦੱਸਣ ਕਿ ਧਰਮ ਆਦੇਸ਼ ਕੀ ਹਨ ਤੇ ਸਾਡੀ ਮਰਿਯਾਦਾ ਕੀ ਹੈ, ਲਿਖਦੀ ਜਾਵਾਂ ਅੱਜ ਗੁਰੂ ਘਰਾਂ ਵਿੱਚ ਫਿਰਕੇਵਾਦ ਦੀ ਕਵਾਇਤ ਬਣ ਚੁੱਕੀ ਹੈ, ਅੱਡਰਾ ਧਰਮ ਤੇ ਵਿਅਕਤੀਗਤ ਪੂਜਾ ਚੱਲਦੀ ਹੈ ਨਿਕਾਰੀ ਭਾਵੇਂ ਜਾਵੋ, ਸੱਚਾਈ ਸਬੂਤ ਸਾਹਮਣੇ ਹਨ, ਜੇਕਰ ਜਾਗ੍ਰਿਤੀ ਨਾ ਲਿਆਂਦੀ ਮਾਰੂ ਹੋਣਗੇ । ਅੱਜ ਲੇਖਕ ਭੀ ਵਰਤਮਾਨ ਨੂੰ ਹੀ ਸਮਰਪਿਤ ਹਨ, ਭਵਿੱਖ ਯਾਦ ਨਹੀਂ ਕੋਈ ਜੱਗ ਜਗਾਈ ਤੇ ਕੋਈ ਮਨ ਜਗਾਈ ਜਾਂਦਾ ਹੈ, ਪ੍ਰਚਾਰਕ ਉੱਘ ਦੀਆਂ ਪਤਾਲ ਮਾਰੀ ਜਾਂਦੇ ਨੇ, ਬੁੱਧੀਜੀਵੀ ਸਭ ਨੂੰ ਬੁੱਧੂਜੀਵੀ ਸਮਝੀ ਜਾਂਦੇ ਨੇ, ਕੋਈ ਗੁਰੂ ਗ੍ਰੰਥ ਭਾਈ ਗੁਰਦਾਸ ਨੂੰ ਗੁਰੂ ਸਾਹਿਬ ਨੇ ਆਪਣੇ ਨਜ਼ਦੀਕੀ ਜਾਣ ਹੁਕਮ ਕੀਤਾ ਰਚਨ ਲਈ ਕੋਈ ਭਾਈ ਮਨੀ ਸਿੰਘ ਨੂੰ ਹੁਣ ਲੇਖਕ ਦੱਸਦੇ ਨੇ, ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਨੰਦੇੜ ਬਖ਼ਸ਼ੀ ਤਾਂ ਕਿਹੜੀ ਬੀੜ ਨੂੰ ? ਹੋਰ ਦੇਖੋ ਪ੍ਰਚਾਰਕ ਲੇਖਕ ਹੁਣ ਹਰ ਇਕ ਨੂੰ ਸਿੰਘ ਦੱਸੀ ਜਾਂਦੇ ਨੇ, ਭਾਈ ਅੰਮ੍ਰਿਤ ਦੀ ਰਸਮ ਤੋਂ ਪਹਿਲਾਂ ਗੁਰੂ ਜੀ ਆਪ ਸਿੰਘ ਨਹੀਂ ਸਨ ਤੇ ਇਹ ਵੱਡੇ ਇਤਿਹਾਸਕਾਰ ਕੌਰਾਂ ਦੀ ਉਪਾਧੀ ਭੀ ਵੰਡੀ ਜਾਂਦੇ ਨੇ ਖੋਜੀ ਕਿਥੋਂ ਫੇਰ ਲੱਭਣਗੇ, ਮੁੱਢਲੀ ਤਵਾਰੀਖ ਨੂੰ ਮੈਂ ਇਸ ਮਿਲਗੋਭੇ ਨੂੰ ਡੇਰੇਦਾਰਾਂ ਦੀ ਤੇ 84 ਦੀ ਲਹਿਰ ਨੂੰ ਜ਼ਿੰਮੇਵਾਰ ਮੰਨਦੀ ਹਾਂ, ਸਭ ਦਲ੍ਹੇ ਮਲ੍ਹੇ ਕਰਨ ਵਿੱਚ ਇਹ ਸਹਾਈ ਹਨ, ਅੱਜ ਹੀ ਮੇਰੀ ਸਹੇਲੀ ਦਾ ਫੂਨ ਆਇਆ ਕਹਿੰਦੀ ਮੈਂ ਕਥਾ ਸੁਣ ਕੇ ਹਟੀ ਤਾਂ ਪੁੱਤ ਹੱਸਦਾ ਕਹਿੰਦਾ ਮਾਤਾ ਆਹ ਹਿਸਾਬ ਦੇ ਮਾਸਟਰ ਜੋ ਹਿੰਸੇ ਦੱਸਦੇ ਹਨ, ਇਹ ਤਾਂ ਪੂਰੇ ਹੀ ਨਹੀਂ ਉਤਰਦੇ, ਬੇਟਾ ਅਕਾਊਟੈਂਟ ਹੈ ਕਹਿੰਦੀ ਮੈਂ ਛਿੱਥੀ ਹੁੰਦੀ ਨੇ ਕਿਹਾ ਸਾਡਾ ਮਨ ਬੱਝਿਆ ਵਿਆ ਹੈ ਹੁਣ ਭਰੋਸਾ ਤਾਂ ਸਾਡਾ ਭੀ ਨਹੀਂ, ਮੁੰਡਾ ਕਹਿੰਦਾ ਮਾਂ ਪੜ੍ਹੇ ਲਿਖੇ ਨੌਜਵਾਨ ਤਾਂ ਇਨ੍ਹਾਂ ਦੀਆਂ ਯੂ:ਟਿਊਬਾਂ ਸੋਸ਼ਲ ਮੀਡੀਏ ਤੇ ਪੋਸਟਾਂ ਹੱਸਦੇ ਨੇ, ਆਖਦੇ ਨੇ ਛੱਡੋ ਪਰ੍ਹਾਂ ਇਕ ਮਿਲਣ ਆਏ ਨਾਲ ਨੌਜਵਾਨ ਪੁੱਤਰ ਸੀ ਚੈਨਲ ਤੇ ਅਵਾ ਤਵਾ ਸੁਣ ਕੇ ਕਹਿੰਦਾ ਬੰਦ ਕਰ ਦੇਹ ਇਹਨੇ ਮੈਨੂੰ ਪੁੱੁਛਣਾ ਇਹ ਕੀ ਕਹਿੰਦੇ ਨੇ, ਮੈਂ ਤਾਂ ਹੀ ਸੁਣਦਾ ਨੀ ਫੇਰ ਬੱਚੇ ਮੁਨਕਰ ਹੁੰਦੇ ਨੇ ਜਦੋਂ ਧਰਮ ਦਾ ਹਾਲ ਇਹ ਹੋ ਜਾਵੇ ਤਾਂ ਆਪਾਂ ਕੀ ਕਰਨੇ ਨੇ ਧਾਮ ਤੇ ਇਹ ਚੌਧਰੀ ਗੁੰਮਰਾਹ ਕਰਨੇ । ਮੇਰੀਆਂ ਦਲੀਲਾਂ ਲਿਖਤਾਂ ਮੇਰੇ ਲਈ ਨਹੀਂ ਮੈਂ ਤਾਂ ਭਵਿੱਖ ਦੀ ਚਿੰਤਕ ਤੇ ਦਰਦਮੰਦ ਹਾਂ, ਮੇਰੇ ਲਈ ਨੀ ਸੋਚਦੀ ਹਾਂ ਕਿ ਧਰਮ ਦੀਆਂ ਕਿੰਨੀਆਂ ਉੱਤਮ ਤੇ ਅੱਜ ਸਿੱਖ ਮੰਚ ਨੇ ਨੀਮਾਂ ਕਰ ਧਰਿਆ, ਧਰਮ ਦਾ ਪਸਾਰਾ ਪਰ ਦਾਤੇ ਦੀਆਂ ਮਿਹਰਾਂ ਦਾ ਕਸਾਰਾ, ਕੀ ਭਵਜਲ ਪੰਜਾਬ ਵਿੱਚ, ਜੀ ਪਾਣੀ ਘੱਟ ਗਿਆ ਤੇ ਉਧਰ ਹਰਿਆਣਾ, ਹਿਮਾਚਲ ਕਹਿੰਦੇ ਸਾਡਾ ਪੰਜਾਬ ਦੇ ਪਾਣੀ ਹੀ ਨਹੀਂ ਹੋਰ ਭੀ ਹਿੱਸੇ ਤੇ ਹੱਕ, ਦੇਖੋ ਰੱਬ ਦੀ ਕਰੋਪੀ ਹੁਣ ਪਾਣੀ ਸਾਂਭਣ ਲਈ ਭੈਰਮੀ, ਕਿਧਰੇ ਸਾਡੇ ਕਰਤਵ ਮਾਲਕ ਨੂੰ ਭਉਂਦੇ ਨਹੀਂ, ਕਿਵੇਂ ਕਿਸਾਨੀ ਮੋਰਚੇ ਨੇ ਬਾਰਡਰਾਂ ਤੇ ਊਧਮ ਤੇ ਹੁਣ ਤੱਕ ਹੱਟਦੇ ਹੀ ਨਹੀਂ, ਹੰਕਾਰੀ ਬਣੇ ਆਫਤ-ਕਿਆਮਤ ਸਬਕ ਹਨ ਜੇ ਸਿੱਖੇ ਜਾਣ, ਜਿਹੜੀ ਸ਼੍ਰੋਮਣੀ ਕਮੇਟੀ ਨੂੰ ਭੰਡਦੇ ਨੇ ਉਹਨੇ ਹੀ ਲੰਗਰ ਦੀ ਸੇਵਾ ਕੀਤੀ, ਆਹ ਰੰਧਾਵਾ ਡੇਰੇਦਾਰ ਇਕ ਲੰਗਰ ਲਾ ਕੇ ਭਗਵੰਤ ਮਾਨ ਨੂੰ ਦੱਸਣ ਗਿਆ ਮੇਰੇ ਡੇਰੇ ਲੰਗਰ ਹੈ ਵਰਤ ਲਵੀਂ, ਇਹ ਹਾਲੇ ਪੰਥਕ ਹੈ ਕਮੇਟੀ ਵਿੱਚ ਮੈਂਬਰ ਹੈ ਬਸ ਸਰਕਾਰ ਨੂੰ ਸੂਚਤ ਕਰਨਾ ਸੀ ਕਿ ਮੈਂ ਸ਼੍ਰੋਮਣੀ ਕਮੇਟੀ ਦੇ ਵਿਰੁੱਧ ਹਾਂ, ਭਾਵੇਂ ਮਤੇ ਵਿੱਚ ਸ਼ਾਮਿਲ ਸੀ, ਗੁਰੂ ਪੀਰਾਂ ਦੀ ਧਰਤੀ ਪਰ ਵਸਨੀਕ ਕੌਣ ? ਬਾਗੀ ਆਫਤ ਦੇ ਮੁਆਵਜ਼ੇ ਸਰਕਾਰਾਂ ਨਹੀਂ ਇਹ ਵੱਖਰਾ ਹੀ ਫੰਡ ਹੁੰਦਾ ਹੈ, ਜੋ ਭਰਪਾਈ ਕਰਦਾ ਹੈ, ਸਰਕਾਰ ਨੇ ਤਾਂ ਬੱਸ ਕਾਗਜ਼ੀ ਕਾਰਵਾਈ ਕਰਨੀ ਹੁੰਦੀ ਹੈ, ਉਹਦੇ ਵਿੱਚ ਈਮਾਨਦਾਰੀ ਦੀ ਲੋੜ ਹੈ, ਅਰਜੋਈਆਂ ਕਰੀਏ, ਉਪਰ ਵਾਲਾ ਮਿਹਰਾਂ ਹੀ ਕਰੇ, ਲੋਕੀ ਕਿਵੇਂ ਬਦਲਾਅ ਲਈ ਕਿਵੇਂ ਤਰਲੋ ਮੱਛੀ, ਵਿਦੇਸ਼ੀ ਸਭ ਤੋਂ ਮੂਹਰੇ ਪਰ ਕਰਤਾ ਤਕਦੀਰ ਅੱਗੇ ਤਦਬੀਰ ਨਹੀਂ ਚੱਲਣ ਦਿੰਦਾ, ਪਸ਼ਚਾਤਾਪ ਤਾਂ ਸਾਨੂੰ ਵੱਧ ਕਰਨਾ ਬਣਦਾ ਹੈ, ਖਾਸ ਕਰਕੇ ਜੋ ਆਮ ਦੇ ਧੂਤੂ ਯੂ:ਟਿਊਬਾਂ ਚਲਾਉਂਦੇ, ਹਾਲੇ ਭੀ ਚੈਨਲਾਂ ਤੇ ਪ੍ਰਾਪੇਗੰਡੇ ਤੋਂ ਨਹੀਂ ਟੱਲਦੇ, ਝੂਠ, ਕੂੜ ਤੇ ਹੂੜ ਅੱਗੇ ਆਏ ਹਨ, ਨਿਰਦੋਸ਼ੇ ਬੇਦੋਸ਼ੇ ਭਲੇਮਾਣਸ ਮਾਰ ਹੇਠ ਚਤਰ ਫੇਰ ਨੌਬਰਨੌਂ, ਅੱਲ੍ਹਾ ਦੀਆਂ ਕਰਾਮਾਤਾਂ, ਚਮਤਕਾਰ, ਦੇਖੋ ਰੱਬ ਤੇ ਬੰਦੇ ਕਿਵੇਂ ਮੁਕਾਬਲੇ &lsquoਤੇ, ਕੋਈ ਅਮਨ-ਸ਼ਾਂਤੀ ਦੀ ਗੱਲ ਨੀ ਕਰਦਾ, ਅਮਰੀਕੀ ਰਾਸ਼ਟਰਪਤੀ ਭੱਜਿਆ ਯੂ।ਕੇ। ਲੜਾਈ ਯੂਕਰੇਨ ਦੀ ਕਿਧਰੇ ਮੱਠੀ ਨਾ ਪੈ ਜਾਵੇ, ਉਧਰ ਜਲੈਸੈਂਕੀ ਭੀ ਭਗਵੰਤ ਮਾਨ ਹੀ ਹੈ, ਨਕਲਾਂ ਲਾਉਂਦਾ ਦੇਸ਼ ਦਾ ਰਾਜਾ ਬਣ ਬੈਠਾ, ਹੁਣ ਟਿਕਣ ਹੀ ਨਹੀਂ ਦਿੰਦਾ, ਸਭ ਸਿਆਪਾ ਉਹਦਾ ਹੀ ਪਾਇਆ ਹੈ, ਪੰਜਾਬ ਸਰਕਾਰ ਸਭ ਨੂੰ ਵਿਜੀਲੈਂਸ ਤੋਂ ਅੰਦਰ ਕਰਾਉਣ ਤੇ ਭਲਾ ਆਮਦਨ ਵੱਧ ਨਾ ਹੋਊ ਤਾਂ ਤਰੱਕੀ ਕਿਵੇਂ, ਕੀ ਵਪਾਰੀਆਂ ਦੀ ਆਮਦਨ ਉਨੀ ਹੀ ਰਹੇ, ਅਤਿ ਚੱੁਕੀ ਹੈ ਕਿਧਰੇ ਲੋਕੀ ਸਾਡੇ ਵੱਲ ਚੌਕੰਨੇ ਨਾ ਹੋ ਜਾਣ, ਦਿੱਲੀ ਵਿੱਚ ਤਾਂ ਮੋਦੀ ਧੱਕੇ ਕਰਦਾ ਹੈ ਪੰਜਾਬ ਵਿੱਚ ਇਹ ਇੰਨਸਾਫ ਆਹ ਹੈ, ਲੋਕ-ਰਾਜ ਦੂਜੇ ਪਾਸੇ ਲੋਕੀ ਕਮਲਿਆਂ ਵਾਂਗੂੰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੀ ਪਲੋਸੀ ਜਾਂਦੇ ਹਨ, ਭਾਈ ਉਹ ਰਾਜੇ ਦਾ ਰਾਜ਼ ਸੀ ਨਾ ਕਿ ਲੋਕਾਂ ਦਾ, ਵੋਟਾਂ ਦਾ ਜਾਂ ਤੁਹਾਡਾ ਰਾਜ ਤਾਂ ਬਹੁਤਾ ਪੰਜਾਬ ਵਿੱਚ ਸੀ ਨੀ, ਸਭ ਪਾਕਿਸਤਾਨ, ਅਫ਼ਗਾਨਿਸਤਾਨ, ਕਾਬਲ, ਕੰਧਾਰ ਵਿੱਚ ਇਹ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਨੇ ਕੀ ਖਾਲਿਸਤਾਨੀ ਉੱਧਰ ਨੂੰ ਤੁਰਨਗੇ ? ਬੱਸ ਪੰਜਾਬ ਵਿੱਚ ਹੀ ਊਧਮ ਹੈ ਜਾਂ ਬਾਹਰ ਇਸ ਹਫ਼ਤੇ ਲੰਡਨ ਵਿੱਚ ਇਕ ਧਿਰ ਨੇ ਦੂਤਾਵਾਸ ਅੱਗੇ ਮੁਜ਼ਾਹਰਾ ਕੀਤਾ ਬੜੀ ਭੜਾਸ ਕੱਢੀ ਚਲੋ ਉਨ੍ਹਾਂ ਦਾ ਬੰਦਾ ਮਾਰਿਆ ਗਿਆ ਤਾਂ ਚੀਕ ਚਿਹਾੜਾ ਜਾਇਜ਼ ਹੈ, ਜੇਕਰ ਸਰਕਾਰਾਂ ਤਸੀਹੇ ਦੇਣ ਤਾਂ ਜਿੰਮੇ ਪਰਿਵਾਰ ਵਿੱਚ ਅਣਬਣ ਹੋਵੇ ਤਾਂ ਅੱਡ ਕਰਦੇ ਦੀ ਗੁਹਾਰ, ਉਹ ਤਾਂ ਆਪਣੇ ਬਲਬੂਤੇ ਗਏ ਹਨ ਸਾਨੂੰ ਤਾਂ ਨਹੀਂ ਮਜ਼ਬੂਰ ਕੀਤਾ, ਕਈ ਮੂਰਖ ਚੈਨਲ &lsquoਤੇ ਆਖੇ ਜੇਕਰ ਸਹਾਇਤਾ ਨੀ ਕਰਦੇ ਤਾਂ ਖੋਪੜ ਨੀ ਤੁਹਾਡੇ ਆਦਿ ।
ਵਿਰਸਾ, ਵਿਰਸੇ ਦੇ ਮਾਲਕ, ਸਾਂਭਣ ਵਾਲੇ ਕਦੀ ਸੋਚਿਆ ਹੈ ਕਿ ਲਿਖਤਾਂ ਤੋਂ ਬਿਨਾਂ, ਇਤਿਹਾਸ ਕਿਥੇ ? ਲੇਖਕਾਂ ਦੇ ਭੀ ਧਿਆਨ ਭਮੱਤਰੇ ਪਏ ਨੇ ਜੇਕਰ ਤੁਸੀਂ ਲਿਖੋ ਤੇ ਛਪਣ ਕਿਤੇ ਨਾ ਤਾਂ ਕਿਤਾਬਾਂ ਕਿਵੇਂ ਤੇ ਫੇਰ ਪੜ੍ਹਨ ਵਾਲਿਆਂ ਦੀ ਤਾਂ ਗਿਣਤੀ ਨੀ ਰਹਿਣੀ, ਸਭ ਚੈਨਲਾਂ &lsquoਤੇ ਧਿਆਨੀ, ਭਾਸ਼ਾ ਵਿਭਾਗ ਕਿਥੇ ਤੇ ਕੌਣ ਬੋਲੀ ਦੀ ਸਾਰ ਲਊ, ਅੱਜ ਹੀ ਦੇਖ ਲਵੋ ਪੜ੍ਹਾਈ ਬਿਨਾਂ ਬੋਲੀ, ਧੰਨਵਾਦ ਨੂੰ ਧਨਵਾਅਦ, ਗੱਲਬਾਤ ਨੂੰ ਗਲਬਾਅਤ ਯਾਨੀ ਹੁਲੀਆ ਵਿਗੜ ਗਿਆ, ਕਦੀ ਮੈਂ ਕਿਸੇ ਲੇਖਕ ਜਾਂ ਆਹ ਧਰਮ ਰੱਖਵਾਲੇ ਲਿਖਦੇ ਨੀ ਦੇਖੇ ਕਿ ਭਾਈ ਚੈਨਲਾਂ ਨੂੰ ਜੀ ਸੱਦ ਕੇ ਚੰਦੇ ਦੇਵੋ ਪਰ ਅਖ਼ਬਾਰਾਂ ਵਿੱਚ ਆਪਣੇ ਕਾਰੋਬਾਰ ਗੁਰੂ-ਘਰਾਂ ਦੇ ਪ੍ਰੋਗਰਾਮ ਜੋ ਪਾਠਕ ਪੜ੍ਹਕੇ ਕੋਲ ਰੱਖ ਸਕਣ, ਜਦੋਂ ਸੰਭਵ ਹੋਵੇ ਫਰੋਲਣ ਕਿਥੇ ? ਚੈਨਲਾਂ ਨੂੰ ਤਾਂ ਧਾਰਮਿਕ ਲੇਖਕ ਭੀ ਜਾ ਕੇ ਅਪੀਲਾਂ ਕਰਦੇ ਨੇ ਪਰ ਲੇਖ ਅਖ਼ਬਾਰਾਂ ਵਿੱਚ ਫੇਰ ਅੱਗੋਂ ਜੀ ਫਲਾਣਿਆ ਸਿਆਂ ਆਹ ਔਹਦੀ ਕਿਤਾਬ ਵਿੱਚ ਲਿਖਿਆ ਹੈ, ਭਲੇ ਲੋਕੋ ਲਿਖਤਾਂ ਨਹੀਂ ਤਾਂ ਪੜ੍ਹਨ ਦੀ ਰੁਚੀ, ਆਦਤ ਨੀ ਰਹਿਣੀ, ਕੁਝ ਤਾਂ ਟੈਕਨਾਲੋਜੀ ਨੇ ਖੋਹ ਲਈ ਸਾਰਾ ਦਿਨ ਮੋਬਾਈਲ ਕੰਪਿਊਟਰ ਪੜ੍ਹਾਈ ਦਾ ਪੱਧਰ ਨੀਮਾਂ ਹੋ ਗਿਆ ਲਿਖਣ ਦੀ ਤਕਨੀਕ ਹੱਟ ਗਈ, ਪੰਜਾਬੀ ਦਾ ਭਵਿੱਖ ਵਿਚਾਰੋ, ਪੰਜਾਬ ਵਿੱਚ ਹੀ ਨਹੀਂ ਆਫਤਾਂ ਤਾਂ ਸਾਰੇ ਪਾਸੇ ਹੀ ਹਨ ਅੱਡਰੀਆਂ ਪਰ ਗੱਲ ਪੰਜਾਬ ਵਿੱਚ ਹੜ੍ਹਾਂ ਦੀ ਇਹ ਕੇਵਲ ਕਰੋਪੀ ਹੀ ਨਾ ਮੰਨੋ ਵਿਗਿਆਨੀਆਂ ਦੇ ਤਜਰਬੇ ਮਹਾਂਮਾਰੀਆਂ ਬੀਮਾਰੀਆਂ ਸਭ ਉਨ੍ਹਾਂ ਦੀ ਦੇਣ ਹੈ, ਪਹਾੜਾਂ ਦਾ ਡਿੱਗਣਾ ਤਜਰਬੇ ਹਨ ਦੂਜੇ ਪਾਸੇ ਕਿਸਾਨਾਂ ਦੇ ਹੰਕਾਰ ਦੀ ਅਤਿ, ਅੰਨ-ਦਾਤਾ ਗਰਦਾਨਦੇ ਨੇ ਭਾਈ ਕੀ ਤੁਸੀਂ ਫਰੀ ਜਿੰਨਸਾਂ ਵੰਡਦੇ ਹੋ, ਤੁਸੀਂ ਪੈਦਾਵਾਰ ਕਰਕੇ ਆਪਣੀ ਕਮਾਈ ਕਰਦੇ ਹੋ, ਵੇਚਦੇ ਹੋ ਕਿਵੇਂ ਦਾਤੇ ਹੋਏ, ਦਾਤਾ ਤਾਂ ਦੇਵਤੇ ਹਨ, ਰੱਬ ਹੈ ਜੋ ਦਾਤਾਂ ਬਖ਼ਸ਼ਦਾ ਹੈ ਇਹ ਅਭਿਮਾਨ ਤਿਆਗੋ ਨੀਮੇ ਹੋ ਕੇ ਵੱਸੋ । ਲੰਗਰ ਲਉਣੇ ਸਾਡੀ ਧਾਰਮਿਕ ਪ੍ਰਥਾ ਹੈ, ਵਿੱਤ ਤੇ ਪੁੱਜਤ ਅਨੁਸਾਰ ਪਰ ਹਰ ਕੋਈ ਨੀ ਕਰਦਾ, ਇਹਨੂੰ ਭੀ ਅਹਿਸਾਨ ਨਾ ਜਤਾਉ, ਉਹ ਸੇਵਾ ਨਹੀਂ ਗੁਰੂ ਨਾਨਕ ਦੇਵ ਜੀ ਬੜੇ ਵੱਡੇ ਫਿਲਾਸਫਰ ਸਨ, ਖੋਜੀ ਸਨ ਇਹ ਦਾਅਵਾ ਖੋਖਲਾ ਹੈ ਜੀ ਦੱਸ ਜੋਤਾਂ ਚੱਲਦੀਆਂ ਰਹੀਆਂ ਫੇਰ ਬੰਦ, ਇਹ ਸਿੱਖ ਧਰਮ ਦੀ ਮੁੁੱਢਲੀ ਧਾਰਾ ਨਾਲ ਹੀ ਵਾਰਾ ਨੀ ਖਾਂਦੀ, ਹਿੰਦੂ ਸੰਸਕ੍ਰਿਤੀ ਹੈ, ਜੋੜਕੇ ਸਾਬਤ ਹੀ ਕਰੀ ਜਾਂਦੇ ਹਨ ਇਹ ਡੇਰੇਦਾਰ, ਬਾਣੀ ਜਰੂਰ ਹਿੰਦੂ ਵੇਦਾਂ ਉਪਨਿਸ਼ਦਾਂ ਨਾਲ ਮਿਲਦੀ ਹੈ ਪਰ ਗੁਰਬਾਣੀ ਅੱਡਰੀ ਹਿੰਦੂ ਭਾਈਚਾਰਾ ਜਦੋਂ ਇਕੋ ਹੋਣ ਦੀ ਗੱਲ ਕਰਦੇ ਹਨ ਤਾਂ ਅੱਗ ਬਬੂਲਾ ਪਰ ਆਪਹੁਦਰੀਆਂ ਪ੍ਰਚਾਰਕਾਂ ਦੀਆਂ ਹਨ ਕੌਮ ਬੁਲੰਦ ਪਰ ਕੰਮ ਨਖਿੱਧ, ਹੁਣ ੳਚਚ ਕੇਂਦਰ ਕਾਨੂੰਨ ਥੋਪਣ ਦੀ ਹੀ ਗਾਥਾ ਦੇਖ ਲਵੋ, ਦਿੱਲੀ ਕਮੇਟੀ ਆਪਣੀ ਰਵਾਇਤ ਅਨੁਸਾਰ ਨਾਲ ਘੱਟ ਗਿਣਤੀ ਕਮਿਸ਼ਨ ਤਰਲੋਚਨ ਸਿੰਘ ਸਦਾ ਹੀ ਸਿੱਖਾਂ ਦੀਆਂ ਜੜ੍ਹਾਂ ਵਿੱਚ ਤੇਲ ਦੇਣਾ, ਝੱਟ ਕਮੇਟੀ ਬਣਾ ਕੇ ਸਰਕਾਰੂ ਝੰਡਾ ਚੁੱਕ ਲਿਆ, ਇਹ ਦਿੱਲੀ ਵਾਲੇ ਤਾਂ ਮਾਰ ਪਈ ਤੇ ਹੀ ਪੰਜਾਬ ਵੱਲ ਭੱਜੇ ਸੀ ਨਹੀਂ ਤਾਂ ਸਰਕਾਰੂ ਪਿੱਠੂ । ਭਾਵੇਂ ਪੰਜਾਬ ਵਿੱਚ ਭੀ ਜਥੇਬੰਦੀਆਂ ਪੰਥਕ ਮਖੌਟੇ ਹਨ ਕਾਟੂਆਂ ਵਾਂਗੂੰ ਜੜ੍ਹਾਂ ਕੁਤਰਦੇ ਨੇ ਤਾਜ਼ਾ ਮਿਸਾਲ ਪੀ।ਟੀ।ਸੀ। ਦੀ ਈਰਖਾ ਦੁਹਾਈ ਮਚਾ ਤੀ ਗੁਰਬਾਣੀ ਪ੍ਰਸਾਰਨ ਸਭ ਨੂੰ ਹੱਕ ਪਰ ਪੈਸੇ ਖਰਚਣ ਲਈ ਸ਼੍ਰੋਮਣੀ ਕਮੇਟੀ, ਹੁਣ 12 ਲੱਖ ਮਹੀਨੇ ਦਾ ਚੂਨਾ ਲੁਆ ਤਾ ਕਿਥੇ ਫਰੀ ਸੀ ਸਭ, ਕੀ ਇਹ ਹੀ ਪੈਸਾ ਕਿਸੇ ਗਰੀਬ ਕਾਰਜਾਂ ਤੇ ਲੱਗਦਾ ਸੁਗਾਰਥ ਨੀ ਸੀ, ਸੈਟੇਲਾਈਟ ਚੈਨਲ ਦਾ ਖਰਚਾ ਹੋਊ ਫੇਰ ਧਰਨੇ ਲਾਉਣਗੇ, ਜੀ ਸਾਨੂੰ ਨੀ ਲਾਭ ਯੂ।ਕੇ। ਚੈਨਲ ਦੇਖੇ ਜਾਂਦੇ ਹਨ ਕਿੰਨਾ ਕੁ ਦਾਨ ਮੰਗ ਮੰਗ ਸੇਵਾ ਕਰਦੇ ਨੇ ਉਥੇ ਕਿਸੇ ਸੇਵਾ ਕਰਦੇ ਵੈਨ, ਟਰੱਕ ਜਾਂ ਸਟਾਲ &lsquoਤੇ ਜਾ ਕੇ ਆਪਣਾ ਬੈਨਰ ਲਾ ਲੈਂਦੇ ਨੇ ਜਾਂ ਫੇਰ ਪੋਟਲੀਆਂ ਵੰਡ ਉਹੀ ਫਿਲਮ ਦਿਖਾਈ ਜਾਂਦੇ ਨੇ ਇਨ੍ਹਾਂ ਨੂੰ ਤਾਂ ਸੇਵਾ ਦਾ ਅਵਸਰ ਰੱਬ ਨੇ ਦਿੱਤਾ ਹੈ, ਹਾਲੇ ਇਹ ਗੁਰਬਾਣੀ ਪ੍ਰਸਾਰਨ ਦੇ ਅਭਿਲਾਸ਼ੀ, ਫੇਰ ਹੁਣ ਦੇਣ ਹਿੱਸਾ ਕਮੇਟੀ ਨੂੰ ਦਾਨ ਵਜੋਂ ਗੱਲ ਕੀ ਚਤੁਰਾਈ ਦੇ ਦਾਨ ਹਨ ਫੇਰ ਅਸੀਂ ਕਰੋਪੀ ਗਰਦਾਨਦੇ ਹਾਂ ਹੜ੍ਹਾਂ ਦੀ ਮਾਰ ਦਾ ਬੜਾ ਦੁੱਖ ਹੈ ਪਰ ਇਕ ਇੰਕਸ਼ਾਫ ਕਰਾਂ ਮੈਂ ਜੋ ਭੀ ਜਾਣਕਾਰੀ ਹਾਸਲ ਕੀਤੀ ਹੈ । ਦਰਿਆਵਾਂ ਨੇੜੇ ਪਿੰਡਾਂ ਦੇ ਕੁਝ ਸ਼੍ਰੇਣੀ ਦੇ ਲੋਕ ਫਸਲਾਂ ਬੀਜਦੇ ਨੇ ਪਾਣੀ ਲਈ ਜਿੰਮੀਂਦਾਰ ਭੀ ਬੰਨ ਤੋੜ ਲੈਂਦੇ ਨੇ ਪਰ ਫੇਰ ਪੂਰੀ ਤਰ੍ਹਾਂ ਭਰਦੇ ਨੀ ਤੇ ਅਜਿਹੇ ਹਾਲਤਾਂ ਵਿੱਚ ਟੁੱਟਦੇ ਨੇ, ਘਰ ਭੀ ਕਬਜ਼ੇ ਕਰਕੇ ਹਲਕੇ ਜਿਹੇ ਪਾ ਲੈਂਦੇ ਨੇ ਉਹ ਢਹਿ ਜਾਂਦੇ ਨੇ ਲਾਲਚ ਭੀ ਇਹ ਮਹਾਂਮਾਰੀ ਦਾ ਕਾਰਨ ਹਨ, ਪਰਲੋ ਪਹਿਲਾਂ ਭੀ ਆਉਂਦੀ ਸੀ ।
ਧਰਮ ਅੱਜ ਅਲੱਗ ਰੂਪ ਵਿੱਚ ਹੈ, ਹਰਿਮੰਦਰ ਸਾਹਿਬ ਗਿਣਤੀ ਭੀ ਸਿਖ ਹੀ ਹਨ ਜੋ ਦਰਸ਼ਣੀ ਹਨ, ਨਹੀਂ ਇਹ ਹੈ ਬਦਲਾਅ ਰਾਧਾ ਸੁਆਮੀ, ਬੜੇ ਸਿੱਖ ਹਿੰਦੂ ਤੇ ਹੋਰ ਭੀ ਹਨ ਪਰ ਉਨ੍ਹਾਂ ਦੀ ਆਪਣੀ ਕੋਈ ਰਸਮ ਨਹੀਂ ਜੋ ਵਿਆਹ, ਮਰਗ ਆਦਿ ਲਈ, ਉਹ ਆਪਣੇ ਧਰਮਾਂ ਦੇ ਅਨੁਸਾਰ ਹੀ ਕਰਦੇ ਹਨ, ਬੜੇ ਸਿੱਖ ਸ਼ਰਧਾਲੂ ਹਨ ਪਰ ਅਖੀਰ ਗੁਰੂ ਘਰ, ਇਸੇ ਤਰ੍ਹਾਂ ਹੀ  ਭਗਤ ਰਵਿਦਾਸ ਜੀ, ਸਾਡੀਆਂ ਬਹੁਤ ਬੀਬੀਆਂ ਅੱਜ ਜਿਹੋਵਾ ਵਿੱਚ ਜਾਂਦੀਆਂ ਹਨ ਪਰ ਸਮਾਜ ਤੇ ਭਾਈਚਾਰਾ ਫੇਰ ਗੁਰਦੁਆਰੇ ਸੋ ਇਹਦੇ ਲਈ ਬਹੁਤ ਚਿੰਤਕ ਹੋਣ ਦੀ ਲੋੜ ਨਹੀਂ, ਭਵਿੱਖ ਵਿੱਚ ਬੜੀਆਂ ਹੀ ਤਬਦੀਲੀਆਂ ਆਉਣੀਆਂ ਹਨ, ਪਰ ਮੰਨਣ ਦੀ ਲੋੜ ਇਕ ਚੈਨਲ ਲਾ ਬੈਠੀ ਤਾਂ ਇਕ ਪਿੰਗਲਵਾੜੇ ਲਈ ਫੰਡ ਇਕੱਠੇ ਕਰਨ ਵਾਲਾ ਭਰਾ ਨਾਲ ਤਿੰਨ ਹੋਰ ਬਿਠਾਈ ਪ੍ਰਚਾਰ ਕਰੇ :- ਜੀ ਸ਼੍ਰੋਮਣੀ ਕਮੇਟੀ ਗੁਰਮਤਿ ਦਾ ਪ੍ਰਚਾਰ ਕਰੇ, ਹਾਸਾ ਆਇਆ ਭਾਈ ਆਪ ਸਿੱਖ-ਮੱਤ ਦਾ ਭੀ ਧਾਰਨੀ ਨਹੀਂ ਨਾ ਦਾੜ੍ਹੀ ਨਾ ਪੱਗ, ਫੇਰ ਪੈਸੇ ਲੋਕਾਂ ਤੋਂ ਮੰਗ ਕੇ ਪਿੰਗਲਵਾੜੇ ਨੂੰ ਪਰ ਹਦਾਇਤਾਂ ਸ਼੍ਰੋਮਣੀ ਕਮੇਟੀ ਨੂੰ, ਇਹ ਹੈ ਸਾਡੀ ਸੋਚ ਰੱਬ ਨੇ ਤਾਂ ਡਮਾਕ ਤੇ ਜਬਾਨ ਚੰਗੇ ਵਿਚਾਰਾਂ ਲਈ ਤੇ ਬੋਲਣ ਤੋਂ ਪਹਿਲਾਂ ਦੰਦ ਕੁੰਡਾ ਰੂਪ ਵਿੱਚ ਸੀ, ਪਰ ਅਸੀਂ ਹੁਣ ਉਲਟ ਵਰਤੋਂ ਕਰਦੇ ਹਾਂ, ਕੇਵਲ ਇਕ ਪੰਜਾਬ ਵਾਲੇ ਨੇ ਸਰਕਾਰ ਨੂੰ ਸੁਝਾਅ ਦਿੱਤੇ ਲਿਖਣ ਤੋਂ ਭਾਵ ਹੈ ਕਿ ਸਾਡੀ ਮਾਨਸਿਕਤਾ ਤੰਦਰੁਸਤ ਨਹੀਂ, ਜਿਮੇ ਪਰਚੇ ਵਿੱਚ ਭੀ ਮੈਂ ਪੜ੍ਹਦੀ ਹਾਂ ਕਿ ਆਪਣੇ ਆਪ ਨੂੰ ਪੰਥਕ ਦੱਸਣੇ ਹਰ ਲਿਖਤ ਵਿੱਚ ਕਦੀ ਪੰਥਕ ਉਸਾਰੂ ਲਈ ਅੱਖਰ ਨਹੀਂ ਲਿਖਦੇ ਬੱਸ ਪੰਥ ਦੀਆਂ ਤਿੰਨੇ ਉੱਚ ਸੰਸਥਾਵਾਂ ਦੇ ਨਿੰਦਕ, ਇਕ ਨੂੰ ਤਾਂ ਬਾਦਲਾਂ ਦਾ ਫਤੂਰ ਹੀ ਟਿਕਣ ਨਹੀਂ ਦਿੰਦਾ ਕੀ ਲਿਖਤ ਕੀ ਕਵਿਤਾ ਬੱਸ ਜੀ ਇਨ੍ਹਾਂ ਨੂੰ ਹੀ ਸਾਰੀ ਬੁਰਾਈ ਵੰਡਦਾ ਹੈ ਲੱਗਦਾ ਹੁੰਦਾ ਜਦੋਂ ਕੋਈ ਮਾਨਸਿਕ ਰੋਗੀ ਹੁੰਦਾ ਹੈ ਉਹਦੇ ਅੰਦਰ ਜੀਹਦੇ ਲਈ ਦੁਸ਼ਮਣੀ, ਈਰਖਾ, ਸਾੜਾ ਹੋਵੇ ਬੱਸ ਉਹ ਉਹਦੇ ਦੁਆਲੇ ਹੀ ਘੁੰਮਦਾ ਹੈ, ਕੋਈ ਹੋਰ ਵਿਸ਼ਾ ਉਨ੍ਹਾਂ ਦੀ ਕਲਮ ਲੱਭ ਹੀ ਨਹੀਂ ਸਕਦੀ, ਲੇਖਕ ਚੁਫੇਰੇ ਦੇ ਵਰਤਾ ਦੇਖ ਕੇ ਪੜਚੋਲ ਕਰਦੇ ਹੁੰਦੇ ਹਨ, ਪਰ ਇਸ ਤਰ੍ਹਾਂ ਦੇ ਬੰਦੇ ਕੇਵਲ ਉਸ ਸੰਸਥਾ ਜਾਂ ਪਰਿਵਾਰ ਤੋਂ ਕੋਈ ਪੀੜ੍ਹਾ ਨਾਲ ਭਟਕਦੇ ਨੇ ਤੇ ਅੰਦਰੋਂ ਹਵ੍ਹਾੜ ਕੱਢਦੇ ਨੇ ।
ਸਿੱਖ ਧਰਮ ਵਿੱਚ ਸਬਰ-ਸੰਤੋਖ ਪ੍ਰਣਾਲੀ ਪਰ ਅਫਸੋਸ ਕਿਧਰੇ ਦਿੱਸਦੀ ਹੀ ਨਹੀਂ, ਸੰਤ ਤਾਂ ਤਿਆਗੀ ਹੋਣ ਨਾ ਜੀ ਫੇਰ ਜੋ ਜਾ੍ਹਬਾ ਦਾ ਭੇੜ ਕਰਦੇ ਹਨ ਜੀ ਪਰਿਵਾਰ ਦਾ ਕਬਜ਼ਾ, ਕੀ ਮੈਂ ਪੁੱਛ ਸਕਦੀ ਹਾਂ ਕਿ ਜੋ ਸ਼ਰਧਾਲੂ ਡੇਰੇਵਾਦ ਦਾ ਪੱਲਾ ਫੜ੍ਹੀ ਜਾਂ ਫੜਿਆ ਸੀ ਇਹ ਨਹੀਂ ਜਾਣਦੇ ਕਿ ਉਥੇ ਬਾਬੇ ਦਾ ਕਬਜ਼ਾ ? ਹੈ ਕੋਈ ਹਿਸਾਬ ? ਪਰ ਉਹ ਤਾਂ ਨੌਕਰੀਆਂ ਲਾਹੇ, ਸ਼ੋਹਰਤਾਂ ਬਖ਼ਸ਼ਦੇ ਨੇ ਵਿਗੜੀ &lsquoਤੇ ਭੰਡਦੇ ਨੇ ਚੈਨਲਾਂ ਤੇ ਭੀ ਇਹ ਹੀ ਲਾਗੂ ਹੈ, ਸੰਤਾਂ ਤੋਂ ਨੌਕਰੀ, ਰੇਡੀਉ ਤੇ ਫੇਰ ਚੈਨਲ, ਹੁਣ ਦਿਉ ਦਸਵੰਧ ਦੀ ਗੁਹਾਰ ਜ਼ਰਾ ਜਦੋਂ ਇਹ ਅਕਾਲੀ ਦਲ ਨੂੰ ਪਰਿਵਾਰਵਾਦ ਆਖਦੇ ਨੇ ਪਿਛੋਕੜ ਖਰੋਚ ਲਿਆ ਕਰੋ, ਇਹ ਪਿਤਾ ਪੁਰਖੀ ਕਾਂਗਰਸੀ ਨੇ ਇੰਦਰਾ ਜੀ ਕੇ ਭਗਤ ਸਨ, ਭਾਵੇਂ ਕੋਈ ਭੀ ਅਸਚਰਜਤਾ ਨਹੀਂ ਕਿ ਸੁਖਬੀਰ ਸਿੰਘ ਬਾਦਲ ਨੇ ਆਂਗਣਵਾੜੀ ਮੁਖੀ ਬੀਬੀ ਹਰਿਗੋਬਿੰਦ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਥਾਪਿਆ ਹੈ, ਮਾਣਮੱਤੀ ਗੱਲ ਹੈ, ਕਦੀ ਮੈਨੂੰ ਭੀ ਇਹ ਸੇਵਾ ਸੌਂਪੀ ਗਈ ਸੀ, ਪਰ ਦੁੱਖ ਹੈ ਕਿ ਬੀਬੀ ਜਗੀਰ ਕੌਰ ਨੇ ਇਹ ਕਾਰਜ ਕਰਨਾ ਸੀ ਪਰ ਉਹਦਾ ਸੁਭਾਅ ਕਿ ਉਹ ਨਿਗਾਹ ਉੱਚੀ ਹੀ ਰੱਖਦੀ ਹੈ, ਸਾਂਭ ਨੀ ਸਕੀ ਮਾਣ ਤੇ ਹੋਰ ਭੀ ਪਰਮਜੀਤ ਕੌਰ ਗੁਲਸ਼ਨ, ਮਹਿੰਦਰ ਕੌਰ ਜੋਸ਼ ਇਸਤਰੀਆਂ ਰੋ੍ਹਬ ਵਿੱਚ ਮਰ ਗਈਆਂ, ਗੁਲਸ਼ਨ ਪਰਿਵਾਰ ਨੇ ਕੀ ਨਹੀਂ ਖੱਟਿਆ ਪਰ ਨੀਅਤ ਜਾਤ ਰੱਜਦੀ ਨੀ, ਚਲੋ ਹਰ ਪਾਰਟੀ ਹੀ ਆਪਣੀਆਂ ਪਾਰਟੀਆਂ ਨੂੰ ਉਤਸ਼ਾਹਤ ਕਰਦੀਆਂ ਹਨ, ਅਕਾਲੀ ਦਲ ਨੂੰ ਵਧਾਈ ਗੁੰਮਾਨ, ਘੁਮੰਦ ਤੇ ਤਮਾਂ ਸਾਨੂੰ ਟਿਕਣ ਨੀ ਦਿੰਦੀ, ਪਰ ਦੀਨ ਈਲਾਹੀ ਤੋਂ ਇਹ ਮੰਗੋ ਕਿ ਨਿਮਰਤਾ ਦੇਹ, ਜੇ ਇਹ ਸੁਗਾਤ ਮਿਲ ਜਾਵੇ ਤਾਂ ਪੰਜਾਬੀ ਤੇ ਸਿੱਖ ਅਵੱਲ ਨੰਬਰ ਦੀ ਨਸਲ ਹੋਵੇਗੀ, ਮੈਂ ਤਾਂ ਆਪਣੇ ਬੱਚਿਆਂ ਨੂੰ ਜੇ ਕਦੀ ਉਲ੍ਹਾਮੇ ਦੇਣ ਤਾਂ ਇਹ ਹੀ ਆਖਦੀ ਹਾਂ ਦਾਤਾਂ ਦਾ ਸ਼ੁਕਰਾਨਾ ਕਰੋ, ਜੋ ਭੀ ਦਿੱਤਾ ਹੈ ਤੋਲ ਕੇ ਹੀ ਦਿੱਤਾ ਮੈਨੂੰ ਤਾਂ ਸਬਰ ਹੈ, ਦੁੱਖ ਨੂੰ ਭੀ ਭਾਣਾ ਮੰਨਦੀ ਹਾਂ, ਕਸ਼ਟ-ਮੁਸੀਬਤ ਨੂੰ ਆਪਣੀ ਕੀਤੀ ਮੰਨੋ, ਸਮਾਂ ਬਲਵਾਨ ਹੈ ਰੰਗ ਢੰਗ ਸਤਿਕਾਰ ਮੰਨੋ, ਜੋ ਮੈਂ ਕੀਆ ਜਾਣੋ ਕੁੱਲ ਜਗਤ &lsquoਤੇ ਕਹਿਰ-ਕਸ਼ਟ ਤੇ ਮਹਾਂਮਾਰੀ ਤੋਂ ਰਹਿਤ ਦੇਵੇ ਕਰਤਾ, ਅਰਜੋਈ ਹੈ ।
-ਬਲਵਿੰਦਰ ਕੌਰ ਚਾਹਲ ਸਾਊਥਾਲ