image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਮੇਰੇ ਵਿਚਾਰ ਹਨ ਕਿ ਸਿੱਖਾਂ ਨੂੰ ਰਾਮ-ਰਹੀਮ ਦਾ ਨਉਂ ਲੈਣਾ ਵਿਵਰਜਤ ਕਰ ਲੈਣਾ ਚਾਹੀਦਾ ਹੈ, ਕਿਉਂ ਉਹਦਾ ਪ੍ਰਚਾਰ ?

ਭੱਖਦੇ ਮੁੱਦੇ ਜੋ ਸਿੱਖਾਂ ਨਾਲ ਸੰਬੰਧਿਤ ਹਨ ਵਿਚਾਰ-ਗੋਸ਼ਟੀ ਮੰਗਦੇ ਹਨ :- ਭਾਰਤ-ਪੰਜਾਬ ਤੇ ਸਿੱਖ ਵੱਸੋਂ ਨਾਲ ਜੁੜਿਆ ਕੋਹਿਨੂਰ ਹੀਰੇ ਦਾ ਪਿਛੋਕੜ ਹੱਕ ਤੇ ਤੱਥ, ਅੱਜ ਭਾਰਤੀ ਹਿੱਤ ਪ੍ਰੋ: ਕਪੂਰ ਇਸ ਵਿਸ਼ੇ ਤੇ ਆਪਣੀ ਪ੍ਰਕਿਰਿਆ ਦੇ ਰਹੇ ਹਨ, ਸਾਡੇ ਇਕ ਚੈਨਲ ਸਿੱਖ ਸਕਾਲਰ ਬਣਕੇ ਪੱਖ ਪੇਸ਼ ਕਰ ਰਹੇ ਦੋ ਵਿਅਕਤੀ ਆਪਣੀ ਗਾਥਾ ਦੱਸ ਰਹੇ ਹਨ, ਫੈਸਲਾ, ਨਿਰਣਾ ਕਿਹੜੇ ਆਧਾਰ ਤੇ ਹੋਵੇ ? ਦੂਜਾ ਵਿਸ਼ਾ ਸਾਡੇ ਆਪਣੇ ਦੇਸ਼ ਵਿੱਚ ਸਿੱਖਾਂ ਬਾਰੇ ਕੁਝ ਸਮੇਂ ਤੋਂ ਤੱਤਾ, ਤੇਜ ਤੇ ਭੱਖਿਆ ਪਿਆ ਹੈ । ਟੋਰੀ ਪਾਰਟੀ, ਅੰਗ੍ਰੇਜ਼, ਈਸਾਈ ਮੱਤ ਦਾ ਧਾਰਨੀ ਪਿੱਛੇ ਪਾਰਟੀ ਦਾ ਕਾਰਕੁੰਨ ਸਲਾਹਕਾਰ ਤੇ ਅੰਤ ਉਹਨੂੰ ਇਕ ਪ੍ਰੋਜੈਕਟ ਦਿੱਤਾ ਗਿਆ ਕਿ ਧਰਮਾਂ ਦੀ ਲੋਕਾਂ ਵਿੱਚ ਪ੍ਰੀਯਤਾ ਜਾਂ ਕਿੰਨੀ ਕੁ ਰੁਚੀ ਹੁੰਦੀ ਹੈ, ਇਹ ਕੋਈ ਅਨੋਖੀ ਪ੍ਰਥਾ ਨਹੀਂ, ਹਰ ਦੇਸ਼ ਦੀ ਸਰਕਾਰ ਨੂੰ ਇਹਦੀ ਚਿੰਤਾ ਹੁੰਦੀ ਹੀ ਹੈ ਅਤੇ ਹਰ ਸਿਆਸੀ ਪਾਰਟੀ ਆਪਣੇ ਹਿਤੈਸ਼ੀਆਂ ਨੂੰ ਹੀ ਕੰਮਕਾਜ ਦਿੰਦੀ ਹੈ, ਰਿਪੋਰਟ ਨਸ਼ਰ ਹੋਈ, ਹਰ ਕੋਈ ਬੰਦਾ ਤਾਂ ਇਹ ਦਿਲਚਸਪੀ ਰੱਖਦਾ ਨਹੀਂ, ਹੁੰਦੀ ਕੇਵਲ ਜਥੇਬੰਦੀਆਂ ਜਾਂ ਵੇਲੇ ਦੀ ਸਰਕਾਰ ਦੇ ਵਿਰੋਧੀਆਂ ਨੂੰ, ਭੁੱਲਣਾ ਨੀ ਚਾਹੀਦਾ ਕਿ ਭਾਰਤੀ ਤੇ ਪੰਜਾਬੀ ਇਥੇ ਆਏ ਤਾਂ ਰੋਟੀ-ਪਾਣੀ ਨਾਲ ਭਾਜੀ, ਮੱਖਣ ਆਦਿ ਮਿਲ ਕੜੀ ਮੁਸ਼ੱਕਤ ਕਰਕੇ ਹਾਸਲ ਭੀ ਕਰ ਲਏ, ਫੇਰ ਅੱਖਰ ਭੂਤੀ-ਪੰਗਾ ਨਿਆਣੇ ਹੁੰਦੇ ਸੁਣਦੇ ਸੀ ਲੱਗਣਾ ਹੀ ਸੀ, ਇਕ ਪੱਖ ਇਹ ਹੈ ਕਿ ਪੰਜਾਬ ਤੋਂ ਲੇਬਰ ਪਾਰਟੀ ਨੇ ਅਧਿਆਪਕ ਸੱਦੇ, ਉਹ ਵਰਗ ਪਹਿਲਾਂ ਹੀ ਰੂਸ ਦੇ ਰਸੂਖ ਥੱਲੇ ਸੋਵੀਅਤ ਅਖ਼ਬਾਰਾਂ ਕਈ ਭਾਸ਼ਾਵਾਂ ਵਿੱਚ ਮੁਫ਼ਤ ਵੰਡਿਆ ਜਾਂਦਾ ਸੀ, ਅਸਰ ਲੋੜੋਂ ਵੱਧ ਸੀ, ਇਥੇ ਆ ਕੇ ਉਨ੍ਹਾਂ ਸੰਸਥਾਵਾਂ ਬਣਾ ਲਈਆਂ, ਅਖੀਰ ਪੰਜਾਬੀ ਪਰਚਾ ਦੇਸ, ਪ੍ਰਦੇਸ ਤਰਸੇਮ ਸਿੰਘ ਪੁਰੇਵਾਲ, (ਪਹਿਲਾਂ ਤਾਂ) ਤਰਸੇਮ ਪੁਰੇਵਾਲ ਹੀ ਲਿਖਦੇ ਸਨ, ਸਭ ਖੱਬੇ ਪਖੀ ਪਰਚੇ ਦੇ ਲੇਖਕ ਬਣ ਗਏ ਤੇ ਸਭ ਉਲ੍ਹਾਰ ਲੇਬਰ ਪਾਰਟੀ ਵੱਲ, ਉਹ ਰੀਝ ਸਿੱਖਾਂ ਵਿੱਚ ਸਭ ਤੋਂ ਵੱਧ ਸੀ, ਹੈ, ਗੱਲ ਬਟੂੂਙ ਰਿਪੋਰਟ ਦੀ ਚੱਲ ਰਹੀ ਹੈ, ਪਹਿਲਾਂ ਤਾਂ ਸਿੱਖ ਫੈਡਰੇਸ਼ਨ ਵੱਲੋਂ ਹੀ ਦਬਿੰਦਰਜੀਤ ਸਿੰਘ ਸਿੱਧੂ ਹੋਰਾਂ ਮਸਲਾ ਚੁੱਕਿਆ ਸੀ ਕਿ ਰਿਪੋਰਟਰ ਨੇ ਸਿੱਖਾਂ ਨੂੰ ਅੱਖਰ ਐਕਸਟਰੀਮਿਜਮ ਵਰਤਿਆ ਹੈ, ਮੈਂ ਰਿਪੋਰਟ ਨਹੀਂ ਪੜ੍ਹੀ ਪਰ ਦੱਸਿਆ ਭੀ ਗਿਆ ਤੇ ਇਨ੍ਹਾਂ ਦੀ ਬਹਿਸ ਵਿੱਚੋਂ ਚੁੱਭੀ ਮਾਰੀ ਤੇ ਦਾਣਾ ਲੱਭ ਗਿਆ ਕਿ ਸਾਰੇ ਸਿਖਾਂ ਵਾਸਤੇ ਨਹੀਂ, ਚਲੋ ਹੁਣ ਤਾਜ਼ਾ ਬਹਿਸ ਕਿ ਕੁਝ ਕੁ ਵਕੀਲ, ਪ੍ਰੋਫੈਸਰ ਤੇ ਕਿੱਤਾਕਾਰੀ ਜਨ ਮਿਲ ਕੇ ਇਕ ਗਰੁੱਪ ਬਣਾ ਕੇ ਨਉਂ ਹੈ ਸਿੱਖਸ ਇਨ-ਲਾਅ (ਸਣਖੋਸ਼-ਣਞ-ਟਾਂੈ) ਤੇ ਲੇਬਰ ਨਿਯੁਕਤ ਨਵੇਂ ਵਾਰਡ ਮਿਡਲੈਂਡ ਤੋਂ ਸਹੋਤਾ ਸਾਹਬ ਨੂੰ ਲਾਰਡਜ਼ ਜਾ ਕੇ ਮਿਲੇ, ਭਾਵੇਂ ਬੁਲਾਰਾ ਤਾਂ ਆਖੇ ਜੀ ਅਸੀਂ ਕਿਸੇ ਸੰਸਥਾ ਨਾਲ ਨਹੀਂ ਜੁੜੇ, ਪਰ ਫਿਲਾਸਫੀ ਖੱਬੀ ਦੇ ਧਾਰਨੀ ਤੇ ਸਿੱਖ ਕੌਂਸਲ ਵਿੱਚ ਭੀ ਆਦਿ, ਚੈਨਲਾਂ ਤੇ ਗਰਮ ਪ੍ਰੋਗਰਾਮ ਸਵਾਲ ਤੇ ਮੇਰੀ ਮਨਸ਼ਾ ਹੈ ਕਿ ਜੇਕਰ ਤੁਸੀਂ ਸਿੱਖਾਂ ਨੂੰ ਪ੍ਰਤੀਨਿੱਧਤਾ ਦੇਣੀ ਹੈ ਤੇ ਦੇਣ ਗਏ ਤਾਂ ਰਿਪੋਰਟ ਦੇ ਤੱਥ, ਸਬੂਤ ਤੇ ਤੁਹਾਡੀ ਵਿਰੋਧਤਾ ਦੇ ਆਧਾਰ ਨਸ਼ਰ ਕਰੋ, ਲੋਕ ਆਪਣੀ ਮਨ ਦੀ ਜਾਂ ਸਭ ਦੀ ਸਲਾਹ ਲੈਣ, ਕੇਵਲ ਗੁੰਮਰਾਹ ਕੁੰਨ ਪ੍ਰਚਾਰ ਜੇਕਰ ਬਲੂਮ ਨੇ ਕੀਤਾ ਤਾਂ ਅਸੀਂ ਭੀ ਨਾ ਕਰੀਏ, ਇਹ ਭੀ ਜਾਣਕਾਰੀ ਇਨ੍ਹਾਂ ਨੇ ਦਿੱਤੀ ਹੈ ਕਿ ਮਨਿਸਟਰ ਭੀ ਰਿਪੋਰਟ ਨੂੰ ਸਹੀ ਨਹੀਂ ਮੰਨਦਾ, ਦੂਜੇ ਧਰਮਾਂ ਬਾਰੇ ਭੀ ਤੱਥ ਦਰੁਸਤ ਨਹੀਂ, ਪਰ ਇਹ ਮੰਗ ਬਾਰੇ ਤਾਂ ਦੋ ਰਾਵਾਂ ਹਨ ਕਿ ਬਲੂਮ ਨਸ਼ਰ ਕਰੇ ਕਿ ਕਿਹੜੇ ਵਿਅਕਤੀ ਜਾਂ ਸਾਧਨ ਹਨ ਉਹ ਦੀ ਲਿਖਤ ਤੇ ਇਹ ਪਰ ਮੰਤਵ ਨਹੀਂ ਹੁੰਦਾ ਲੁਕਮੀ ਰੱਖੀ ਧਾਰਾ ਹੈ । ਇਸੇ ਸੰਧਰਭ ਵਿੱਚ ਧਰਮ ਆਧਾਰਿਤ ਵਿਚਾਰਾਂ ਕਰਕੇ ਕਿਸੇ ਨੂੰ ਨਿਕਾਰਨਾ ਸ਼ੋਭਾ ਤਾਂ ਕੀ ਤਰਤੀਵ ਵਿੱਚ ਭੀ ਨਹੀਂ :- ਅਸੀਂ ਭੀ ਸਭ ਧਰਮ ਕਰਕੇ ਹੀ ਆਪਣੀ ਕੌਮ ਪ੍ਰਤੀ ਕਿਸੇ ਭੀ ਆਖੀ ਜਾਂ ਲਿਖੀ ਗੱਲ ਨੂੰ ਤੌਖਲਾ ਗਰਦਾਨਦੇ ਹਾਂ, ਇਨਸਾਫ ਪਸੰਦ ਹੋਣਾ ਮਨੁੱਖੀ ਵਡਿੱਤਣ ਹੈ, ਸ਼ਰਾਰਤਾਂ ਕਰ ਕਰ ਕੌਮ ਨੂੰ ਭੰਬਲ ਭੂਸੇ ਵਿੱਚ ਪਾਈ ਜਾਣਾ ਕੋਈ ਧਰਮ ਜਾਂ ਕੌਮ ਪ੍ਰਤੀ ਨਹੀਂ, ਮੈਂ ਕਿਸੇ ਭੀ ਸਿਆਸੀ ਪਾਰਟੀ ਨੂੰ ਭੰਡਦੀ ਨਹੀਂ ਪਰ ਸਿਖਰੀ ਵਿਚਾਰਧਾਰਾ ਮੈਨੂੰ ਭਉਂਦੀ ਨਹੀਂ, ਟੋਰੀ ਹੋਣ ਜਾਂ ਲੇਬਰ ਮੈਂ ਸੈਂਟਰ ਵਿੱਚ ਤੇ ਢੁੱਕਮੇ ਕਾਇਦੇ, ਨਿਯਮ ਤੇ ਕਾਨੂੰਨਾਂ ਦੀ ਹਾਮੀ ਹਾਂ, ਘਟਨਾਵਾਂ ਨੇੜਲੇ ਸਮੇਂ ਵਿੱਚ ਵਾਪਰਨ ਵਾਲੀਆਂ ਮਨ ਨੂੰ ਉਖਾੜਨ ਵਾਲੀਆਂ ਹਨ, ਪਰ ਹਨ ਸਾਡੀਆਂ ਆਪਣੀਆਂ ਕਰਨੀਆਂ, ਬਲੂਮ ਦੀ ਰਿਪੋਰਟ ਨੂੰ ਲੈ ਕੇ ਢੀਮ ਮਾਰ ਕੇ ਇੱਟ ਖਾਣੀ, ਹੁਣ ਸਿੱਖਾਂ ਲਈ ਭੀ ਕਈ ਔਕੜਾਂ ਤੇ ਬੇਨਿਯਮੀਆਂ ਸਾਹਮਣੇ ਆਉਣੀਆਂ ਹਨ, ਖੱਬੇ ਪੱਖੀ ਵਿਅਕਤੀ, ਸੰਸਥਾਵਾਂ ਤੇ ਪਾਰਟੀਆਂ ਤਾਂ ਤੀਲੀਆਂ ਹਨ, ਪਰ ਬੇਇਜ਼ਤੀ ਤਾਂ ਸਾਰੇ ਸਿੱਖ ਭਾਈਚਾਰੇ ਦੀ ਹੁੰਦੀ ਹੈ, ਇਹ ਜਥੇਬੰਦੀਆਂ ਬੰਡਿਆਲਾ ਦੀ ਖੱਬਰ ਵਿੱਚ ਢੀਮਾਂ ਆਪਣੇ ਹਿੱਤਾਂ ਲਈ ਮਾਰਦੀਆਂ ਸ਼ਹਿਦ ਤਾਂ ਭਾਵੇਂ ਇਨ੍ਹਾਂ ਨੂੰ ਪਰ ਭਰਿੰਡਾਂ ਲੜ ਕੇ ਮੂੰਹ ਸਿਰ ਸਾਧਾਰਨ ਸਿੱਖਾਂ ਦਾ ਸੁੱਜੇ, ਕਈ ਅਸਾਈਲਮ ਮਸਲੇ, ਵਕੀਲ ਤੇ ਹੋਰ ਲਪੇਟ ਵਿੱਚ ਆਉਣ ਦੀ ਸੰਭਾਵਨਾ ਹੈ, ਬਲੂਮ ਵਿੱਚ ਵਰਤੇ ਗਏ ਅੱਖਰ ਸਿੱਧ ਹੋਣ ਦੇ ਅਜ਼ਾਰ ਹਨ, ਖਾਲਿਸਤਾਨ ਮੰਗ :- ਲਾਹਾ ਖੱਟਣੇ ਤਾਂ ਥੋੜ੍ਹੇ ਹੀ ਹਨ, ਜੋ ਖੱਟਦੇ ਨੇ ਬਾਕੀ ਲਗੌੜ ਹੁੰਦੀ ਹੈ ਮੇਰਾ ਤਾਂ ਜਾਤੀ ਤਜਰਬਾ ਹੈ ਸਾਨੂੰ ਚੁੱਕ, ਧੱਕ ਕੇ ਅੱਗੇ ਕਰਨਾ, ਆਹ ਬੋਲੋ, ਗੁਰਦੁਆਰੇ ਤਾਂ ਸਾਨੂੰ ਧੱਕੇ ਮਾਰਦੇ ਸੀ, ਲੰਗਰ ਤਾਂ ਠੀਕ ਹੈ, ਜਲੂਸ &lsquoਤੇ ਕਦੀ ਨਹੀਂ ਮਿਲਦਾ, ਸਮੋਸੇ ਤਾਂ ਗੱਲ ਹੀ ਦੂਰ ਦੀ, ਹੁਣ ਚਲੋ ਸੇਵਾ ਕਰਦੇ ਹਨ, ਪਰ ਆਪ ਬੰਦਿਆਂ ਨੂੰ ਥੋੜ੍ਹਾ ਪਤਾ ਹੈ ਖਰਚ ਆਦਿ ਕਿਥੋਂ ? ਤੇ ਕਾਰਕੁੰਨਾਂ ਨੂੰ ਤਨਖਾਹ ਕਿਥੋਂ ? ਪਰ ਨਿਰਣਾ ਤੇ ਪੜਚੋਲ ਕਰੋ, ਅਜ਼ਾਦੀ ਲੈਣ ਵਾਲੇ ਕਿਹੜੇ ਦੇਸ਼ ਵਿੱਚ ਅਮਨ ਸ਼ਾਂਤੀ ਹੈ, ਪੰਜਾਬ ਦੇ ਇਕ ਚੈਨਲ ਤੇ ਹੜ ਪੀੜਤ ਕਿਸਾਨਾਂ ਦਾ ਨੌਜਵਾਨ ਬੇਟਾ ਕਹਿੰਦਾ, ਅੰਗ੍ਰੇਜ਼ ਦਾ ਰਾਜ ਵਧੀਆ ਹੈ ਆਵੇ, ਭੋਲੇ ਨੂੰ ਕੀ ਪਤਾ ਸੁਣਿਆ ਹੀ ਸੀ, ਹੁਣ ਕਿਥੋਂ ਆ ਸਕਦਾ ਹੈ ਹੁਣ ਤਾਂ ਲਟਕੋ, ਹਾਲੇ ਤਾਂ ਕੀ ਅੱਗੇ ਹੋਰ ਦੇਖਿਉ ਰੰਗ, ਭਾਜਪਾ ਦੇ ਯੋਗੀ ਤੇ ਆਪ ਦਾ ਭਗਮਾਂ ਸੀਚੇਵਾਲ ਲੋਕੀ ਦਰਵੇਸ਼ ਸਮਝਦੇ ਸੀ ਸਾਡੇ ਪਿੰਡ ਗੁਰਦੁਆਰੇ ਨਾਲ ਤਲਾਅ ਸੀ ਮੁੰਡਾ ਡਿੱਗ ਕੇ ਮਰ ਗਿਆ, ਬੰਦ ਪਿਆ ਸੀ ਮੈਂ ਕਿਹਾ ਹੁਣ ਚੱਲਦਾ ਕਰ ਲਉ, ਤਾਂ ਪ੍ਰਧਾਨ ਜੀ ਕਹਿੰਦੇ ਆਹ ਸੀਚੇਵਾਲ ਨੂੰ ਸੱਦਿਆ ਸੀ, ਮੂੰਹ ਹੀ ਨਾ ਕੀਤਾ ਉਧਰ, ਬੱਸ ਬੇਈਂ ਦੁਆਲੇ ਹੀ ਸੀ ਹੁਣ ਖੱਟ ਗਿਆ, ਨਾਲੇ ਆਪਣੇ ਖਿੱਤੇ ਵਿੱਚ ਜਗਾੜ ਅਜ਼ਾਦੀ ਹੈ ਭਾਈ :- ਭਗਵੰਤ ਤਾਂ ਹਰ ਨਾਲ ਘੁਲਣ &lsquoਤੇ ਹੈ, ਪਰ ਅੱਗੋਂ ਅਗਲੇ ਜਾਹ ਉਏ ਪਰ੍ਹਾਂ ਕਹਿ ਕੇ ਦੁਖੀ ਉਹ ਕਿਸੇ ਨੂੰ ਟਿੱਚ ਨੀ ਜਾਣਦਾ, ਕੀ ਲੋਕ, ਕੀ ਗਵਰਨਰ, ਕੀ ਸ਼੍ਰੋਮਣੀ ਤੇ ਕੀ ਪਾਰਟੀਆਂ, ਉਧਰ ਮਾਲਵਾ ਤੰਤਰ ਘੜੇ ਮੰਤਰ ਆਗੂ ਧੰਦਾ ਮੱਠਾ ਪਿਆ ਤਾਂ ਦੇਖੋ ਝੱਟ ਭੀਂ-ਭੀਂ ਕਰਨ ਲੱਗ ਪਏ, ਨਵਾਂ ਬਾਬਾ ਨੌਜਵਾਨਾਂ ਨੂੰ ਅਨੰਦਪੁਰ ਨੂੰ ਭੇਜਣ ਲੱਗ ਪਿਆ, ਦੁਆਬਾ ਬੜਾ ਸਿਆਣਾ ਸੀ ਕਿਵੇਂ ਗਰੀਬੀ ਦੂਰ ਕਰਨ ਲਈ ਵਿਦੇਸ਼ਾਂ ਨੂੰ 100 ਸਾਲ ਦਾ ਤੁਰ ਪਿਆ ਸੀ, ਸਾਰਾ ਇਲਾਕਾ ਟੁੱਕ ਪਾ ਤਾਂ ਫੇਰ ਉਸਾਰੀ ਕਰਕੇ ਸੁੰਦਰ ਬਣਾ ਤਾ ਨਾਲੇ ਪਿੱਛਾ ਬਣਾ ਲਿਆ ਮਾਲਵਾ ਭਾਵੇਂ ਮਲਾਇਆ, ਫਿਲਪਾਈਨ ਤੋਂ ਕੁਝ ਕੁ ਅਫਰੀਕਾ ਗਏ, ਬਹੁਤੇ ਕਲਕੱਤੇ ਨੂੰ ਹੀ ਯੂ।ਕੇ। ਮੰਨਦੇ ਹੁਣ ਮਾਝਾ ਤਾਂ ਪਹਿਲਾਂ ਕਿਸੇ ਤੋਂ ਕੁਝ ਸਿੱਖਣ ਦਾ ਆਦੀ ਨਹੀਂ ਸੀ ਪਰ ਵੱਧ ਫੁੱਲ ਤਾਂ ਗਿਆ, ਮਾਲਵੇ ਦੇ ਯੂਨੀਅਨ ਆਗੂਆਂ ਨੇ ਦੁਆਬਾ ਭੀ ਖਰਾਬ ਕਰ ਦੇਣਾ ਹੈ ਜੇਕਰ ਨਾ ਸੰਭਲੇ ਆਹ ਦੋ ਚੌਹਾਨ ਤੇ ਰਾਇ, ਨਾਲ ਜਾ ਮਿਲੇ ਖਤਰਾ ਹੈ ਪਰ ਹੁਣ ਵਿਦੇਸ਼ਾਂ ਵਿੱਚ ਸਥਿਤੀ ਤਾਲ ਮੇਲ ਸਾਡੇ ਲੋਕਾਂ ਨੇ ਜੋ ਸਿਆਸਤਾਂ ਵਿੱਚ ਬਹੁਤੀ ਘੁਸਪੈਠ ਕਰ ਲਈ, ਕਈ ਹੋਰ ਨਸਲਾਂ ਖਾਰ ਖਾਣ ਲੱਗ ਪਈਆਂ ਹਨ, ਰਿਸ਼ਤੇ ਸੁਖਾਵੇਂ ਨਹੀਂ ਰਹਿਣੇ, ਬਹੁਤੇ ਜਵਾਨ ਦੇਸ਼ ਛੱਡ ਭੀ ਰਹੇ ਹਨ ਪਰ ਵਪਾਰੀ ਹੋਰ ਲਿਆ ਭੀ ਰਹੇ ਹਨ, ਸੰਭਲ ਕੇ ਪੈਰ ਧਰਨ ਦੀ ਲੋੜ ਹੈ, ਬਹਾਰ ਸਦਾ ਤਾਂ ਰਹਿੰਦੀ ਨੀ ਹੁੰਦੀ, ਸਮੇਂ ਕਰਵਟਾਂ ਬਦਲਦੇ ਰਹੇ ਹਨ, ਅਗਾਂਹ ਭੀ ਹੋਊ । 
ਪੰਜਾਬ ਡਾਇਰੀ :- ਕਿਹੜੀ ਨਵੀਂ ਨੀਤੀ ਸਹੇ ਨੂੰ ਆਖਿਆ ਆ ਮਾਸ ਖਾਣ ਚੱਲੀਏ, ਕਹਿੰਦਾ ਆਪਣਾ ਹੀ ਬਚਾ ਲਈਏ, ਢੀਂਡਸਾ ਕਹਿੰਦਾ ਸੁਖਬੀਰ ਲਉਣਾ ਤੇ ਗੱਠਜੋੜ (ਇੰ: ਡ: ਆ:) ਕਹਿੰਦਾ ਮੋਦੀ ਹਿਲਾਉਣਾ, ਹਾਸਾ :- ਢੀਂਡਸਾ ਮੀਟਿੰਗ : ਹੈ ਕੋਈ ਨਵਾਂ ਹੋਰ ਬੰਦਾ ਪੁਰਾਣੇ ਵਿਰੋਧੀਆਂ ਸਿਵਾ ਭੌਰ, ਰਵੀਇੰਦਰ ਤੁਰ ਗਿਆ, ਬੀਰ ਦਵਿੰਦਰ ਸਭ ਪੁਰਾਣੇ ਖਿਡਾਰੀ, ਹੁਣ ਬੁੜੇ ਢੀਂਡਸਾ ਕਿਥੋਂ ਜਿੱਤਿਆ ਸੀ ? ਚੱਕੀ ਹੋਣੀ ਪੰਚਾਂ ਦੀ ਠਾਣੇਦਾਰ ਬਰਾਬਰ ਬੋਲੇ, ਭਾਜਪਾ ਪੰਜਾਬ ਨੂੰ ਹਥਿਆਉਣ ਲਈ ਹੱਥ ਕੰਡੇ ਸ਼੍ਰੋਮਣੀ ਕਮੇਟੀ, ਅਕਾਲੀ ਦਲ ਇਨ੍ਹਾਂ ਜੋਗੇ ਹਨ ਕਿਹੜੀ ਬੀਬੀ ਬਾਗੀ, ਕਿਰਨ ਕੌਰ ਬੀਬੀ ਜੀ ਦੀ ਬੇਟੀ ਤੇ ਦੂਜੀਆਂ ਅੱਗੇ ਕਦੋਂ ਟਿਕਦੀਆਂ ਸੀ ਚੌਧਰ ਖੁੱਸੀ ਬਾਗੀ ਪੰਥਕ ਬਨਣਾ ਬੜਾ ਔਖਾ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪੈਸੇ ਮੰਗ ਕੇ ਪਾਰਟੀ ਨੀ ਚੱਲਣੀ, ਹੈ ਕੋਈ ਪੱਲਿਉਂ ਲਾਉਣ ਵਾਲਾ ? ਲੱਦ ਗਏ ਉਹ ਦਿਨ ਜਦੋਂ ਵਿਦੇਸ਼ਾਂ ਤੋਂ ਸਹਾਇਤਾ ਸੀ, ਹੁਣ ਤਾਂ ਸਿਰ-ਖੁਦ ਕਰਤੀ ਸੁਖਬੀਰ ਨੇ ਚੰਦੂਮਾਜਰਾ ਭੱਜ ਤੜਾਕੇ ਤਾਂ ਕਰ ਲਊ ਪਰ ਬਾਗਡੋਰ ਸੰਭਾਲਣ ਵਾਲਾ ਨਹੀਂ, ਐਮੇ ਨਾ ਨਾ੍ਹਈ ਧੋਈ ਕਰਵਾਉਣ ਬਹਿ ਜਾਵੇ ਚੱਕਿਆ ਚਕਾਇਆ, ਮੈਨੂੰ ਪਤਾ ਢੀਂਡਸਾ ਤੇ ਕੁਝ ਹੋਰ ਪਾੜਨ ਵਾਲੇ ਹਨ, ਪਰ ਗੱਲ ਨੀ ਪ੍ਰਚਾਰਕਾਂ ਨੂੰ ਪੈਸੇ ਨਾਲ ਲੱਦੋ, ਹੋਰ ਮਿਥਹਾਸ ਭਰਨ ਧਰਮ ਦਾ ਮੰਡੀਕਰਨ ਇਨ੍ਹਾਂ ਦੀਆਂ ਵਿਦੇਸ਼ੀ ਫੇਰੀਆਂ ਨੇ ਗੁਰਦੁਆਰੇ ਕੋਈ ਕੌਮੀ ਕੰਮ ਕਰਨ, ਹਾਂ ਖੇਡਾਂ ਸਿਹਤ ਲਈ ਹਨ ਚੰਗਾ ਉਪਰਾਲਾ, ਮੇਲੇ ਸੱਭਿਅਤਾ, ਮੇਲ ਮਿਲਣ &lsquoਤੇ ਖੁਸ਼ੀ ਗੱਲ ਸੱਭਿਅਤਾ ਤੇ ਵਿਰਸੇ ਦੀ ਹਾਸੇ ਤੇ ਹੀਣਤਾ ਦੀ ਵਾਰਤਾ ਹਰਿਆਣੇ ਦੀ ਇਕ ਇਸਤਰੀ (ਸੁਮਣ) ਬਾਰਡਰਾਂ ਵੇਲੇ ਭੀ ਪੱਗ ਬੰਨ ਕੇ ਭਾਸ਼ਾਣੀ ਸੀ, ਪਰ ਹੁਣ ਤਾਂ ਹੱਦ ਕਰਤੀ ਮਹਿਲਾ ਦੀ ਪ੍ਰਤੀਨਿੱਧ ਪਰ ਪੱਗ ਮਾਵੇ ਤੁਰਲੇ ਵਾਲੀ, ਚੈਨਲ ਨੂੰ ਆਖੇ ਮੈਂ ਪੂਛਤੀ ਹੂੰ ਮਹਿਲਾਉਂ ਕੇ ਲੀਏ ਮਹਿਲਾਏਂ ਕੀ ਕਰਤੀ ਹੈਂ ? ਪਰ ਬੀਬੀ ਆਪ ਬੰਦਾ ਬਣੀ ਫਿਰਦੀ ਹੈ ਕੀ ਮਹਿਲਾ ਅਖਵਾਉਣ ਦਾ ਹੱਕ ਹੈ ? ਕੀ ਮਨੁੱਖੀ ਪੱਗ ਬੰਨ ਕੇ ਇਹ ਮਹਿਲਾ ਹੋਣ ਦੀ ਮਾਣਮੱਤੀ ਹੈ, ਪੱਤਰਕਾਰ ਭੀ ਚਟਕਾਰੇ ਲਉਣੇ ਸਾਨੂੰ ਕੀ ਜਲੂਸ ਕੱਢਦੀ ਹੈ ਕੱਢ ਲਵੇ । 
ਮਨੀਪੁਰ ਕਾਂਡ ਦੋ ਜਾਤੀਆਂ ਗੱਭੇ ਭੇੜ ਹਨ, ਬਹਿਸ ਹੋਵੇ ਤਾਂ ਪੂਰੀ ਪੂਰੀ ਕਹਾਣੀ ਸਾਹਮਣੇ ਆਵੇਗੀ, ਬਹਿਸ ਭੀ ਵਿਰੋਧੀ ਧਿਰ ਕਰਦੀ ਨੀ ਰੌਲਾ ਹੀ ਹੈ, ਭਗਵੰਤ ਮਾਨ ਦੇ ਤਾਂ ਜਿਮੇ ਟੇਵੇ ਪੁੱਠੇ ਪੈ ਰਹੇ ਹਨ, ਘੁਮੰਡ ਨਾਲ ਹੀ ਵਿਚਰਦਾ ਹੈ ਖੁਦਾ ਖੈਰ ਕਰੇ, ਬਾਕੀ ਪੰਜਾਬ ਵਿੱਚ ਜਾਖੜ ਸਾਹਬ ਆਪਣਾ ਤਾਣ ਲਾ ਰਹੇ ਹਨ ਕਾਂਗਰਸ ਨੂੰ ਫਾੜੀ ਫਾੜੀ ਕਰਨ ਲਈ, ਧਿਆਨ ਸਿੰਘ ਮੰਡ ਹੁਣ ਕੋਈ ਜਥੇਦਾਰ ਭੀ ਨੀ ਮੰਨਦਾ ਅਕਾਲ ਤਖ਼ਤ ਤਾਂ ਛੱਡੋ, ਚੌਲਾ ਭੀ ਪਾ ਲਿਆ, ਚੱਲ ਕੋਈ ਡੇਰਾ ਹੀ ਖੋਲ੍ਹ ਲਊ ਕਿ ਪੰਥ ਵਿੱਚ ਦਾਖਲਾ ਹੋ ਜਾਵੇ ਚਲੋ ਸ਼੍ਰੋਮਣੀ ਕਮੇਟੀ ਸੱਦ ਲਵੇ, ਸਖੀ ਦਿਲ ਹੋਣਾ ਭੀ ਸਿੱਖੀ ਹੈ, ਮੇਰੇ ਵਿਚਾਰ ਹਨ ਕਿ ਸਿੱਖਾਂ ਨੂੰ ਰਾਮ-ਰਹੀਮ ਦਾ ਨਉਂ ਲੈਣਾ ਵਿਵਰਜਤ ਕਰ ਲੈਣਾ ਚਾਹੀਦਾ ਹੈ, ਕਿਉਂ ਉਹਦਾ ਪ੍ਰਚਾਰ ? ਆਪਣੀਆਂ ਸਰਗਰਮੀਆਂ &lsquoਤੇ ਕੇਂਦਰਤ ਰਹਿਣ ਬਾਕੀ ਸਿੱਖ ਹਰ ਦੇਸ਼ ਵਿੱਚ ਹੀ ਗੁਰੂ-ਘਰਾਂ ਦੀ ਦਸਵੰਧ ਮਾਇਆ ਦੀ ਦੁਰਵਰਤੋਂ ਕਰਦੇ ਹਨ ਤਾਂ ਮੱਕਾਰੀ ਨਾਲ ਸ਼੍ਰੋਮਣੀ ਕਮੇਟੀ ਨੂੰ ਭੰਡਦੇ ਨੇ ਕਿ ਸਾਡੇ ਵੱਲ ਉਂਗਲਾਂ ਨਾ ਹੋਣ, ਸਾਨੂੰ ਅਗਲੇ ਸੇਦਣ ਇਹ ਬੜੇ ਈਮਾਨਦਾਰ ਤੇ ਦਿਆਨਤਦਾਰ ਹਨ ਤਾਂ ਹੀ ਸ਼੍ਰੋਮਣੀ ਕਮੇਟੀ ਦੇ ਪਾਜ ਉਧੇੜਦੇ ਨੇ, ਹਕੀਕਤ ਇਹ ਹੈ ਕਿ ਸਭ ਲਾਣਾ ਹੁਣ ਭਿੰਡਰਾਂਵਾਲਾ ਲਹਿਰ ਦਾ ਪੈਰੋਕਾਰ ਹੈ, ਧਰਮੀ ਨਹੀਂ ਵਸੇਬੇਕਾਰੀ, ਧਰਮ ਤਾਂ ਕੁਰਾਹੇ ਪਾ ਧਰਿਆ ਹੈ, ਲੇਖਕ ਸਭ ਦਾ ਹੀ ਸਿਰਤਾਜ ਹਰ ਪਹਿਲੂ ਨੂੰ ਬੇਤੁਕੇ ਹੀ ਇਤਿਹਾਸ ਲਿਖੀ ਜਾਂਦੇ ਨੇ, ਨਉਂ ਭੀ ਵੱਡਾ ਧਰਮ ਦੇ ਰੱਖਵਾਲੇ, ਸੁੱਥਰਾ ਭਲਾ ਮਾਣਸ, ਸ਼ੁੱਭ ਸਮਾਂ ।
-ਬਲਵਿੰਦਰ ਕੌਰ ਚਾਹਲ ਸਾਊਥਾਲ