ਚੈਨਲ ਵਾਲੇ ਵੰਗਾਰਦੇ ਨੇ ਦਸਵੰਧ ਦੇਣਾ ਹਰ ਸਿੱਖ ਦਾ ਫਰਜ਼, ਭਲਿਉ ਮਾਣਸੋ ਤੁਹਾਡਾ ਅਦਾਰਾ, ਵਪਾਰ, ਰੁਜ਼ਗਾਰ ਸਿੱਖ ਫਰਜ਼ ਕਿਉਂ
  ਦਯਾ-ਧਰਮ, ਦੋਨੋਂ ਅਨਿੱਖੜ ਹਨ, ਜਿਸ ਘੱਟ ਵਿੱਚ ਇਹ ਪ੍ਰਵੇਸ਼ ਨਹੀਂ, ਮਨੁੱਖੀ ਜਾਮੇ ਤਾਂ ਹਨ ਪਰ ਮਨੁੱਖਤਾ ਦੀ ਕਸਵੱਟੀ ਨਹੀਂ, ਜੁਲਮ ਵਿਰੁੱਧ ਲੜਨਾ ਇਨਸਾਨੀਅਤ ਪਰ ਜ਼ਾਲਮ ਨੂੰ ਵੱਡਣਾ, ਟੁੱਕਣਾ, ਕਤਲ, ਜਾਲਮ ਨੂੰ ਤਾਂ ਮੁਕਾ ਸਕਦਾ ਹੈ, ਪਰ ਜੁਲਮ ਨਹੀਂ, ਜੁਲਮ ਨੂੰ ਤਾਂ ਟਾਕਰਾ ਕਰਕੇ ਸਧਾਰੀ ਰਾਹਾਂ &lsquoਤੇ ਤੁਰ ਕੇ ਹੀ ਘੱਟ ਕਰ ਸਕਦੇ ਹਾਂ, ਪਰ ਜੜ੍ਹੋਂ ਨਹੀਂ ਪੱਟ ਸਕਦੇ, ਜਹਾਦੀ, ਜਲਾਦੀ ਕੋਈ ਇਕ ਧਰਮ, ਫਿਰਕੇ ਜਾਂ ਕੌਮ ਵਿੱਚ ਨਹੀਂ ਕਦੀਮ ਦੇ ਹੀ ਤੁਰੇ ਆ ਰਹੇ ਹਨ, ਤਾਂ ਹੀ ਤਾਂ ਇਹ ਨਉਂ ਮਲੇਸ਼ ਆਦਿ ਹੋਂਦ ਵਿੱਚ ਹਨ, ਇਹ ਪਰੰਪਰਾ ਹੀ ਆਪਣੇ ਆਪ ਵਿੱਚ ਘਿਨਾਉਣੀ ਹੈ ਕਿ ਕਾਤਲਾਂ ਨੂੰ ਧਰਮੀ ਗਰਦਾਨਣਾ, ਫੇਰ ਹਰ ਢਕੌਂਸਲੇ ਨੂੰ ਜੀ ਆਹ ਗੁਰੂ ਹੁਕਮ ਹੈ ਗੁਨਾਹਾਂ ਨੂੰ ਉਤਸ਼ਾਹਤ ਕਰਨਾ ਤੇ ਜਹਾਲਤ ਨੂੰ ਸੱਦੇ ਦੇਣਾ ਹੈ, ਕਾਤਲ ਕੋਈ ਭੀ ਹੋਵੇ ਉਹਨੂੰ ਬਹਾਦਰ ਆਖ ਸਨਮਾਨਣਾ ਭੀ ਗੁਨਾਹ ਕਰਨ ਦੀ ਇਕ ਲੜੀ ਕੜੀ ਹੈ, ਜਾਲਮ ਦਾ ਭੀ ਮਨੁੱਖੀ ਅਧਿਕਾਰ ਹੈ ਸਜ਼ਾ ਦੇਣਾ ਲੋਕ-ਤੰਤਰ ਵਿੱਚ ਕਚਿਹਰੀਆਂ ਦਾ ਕੰਮ ਹੈ, ਕਾਨੂੰਨ ਹੱਥਾਂ ਵਿੱਚ ਲੈਣਾ ਕੋਈ ਸੂਰਮਗਤੀ ਨਹੀਂ ਨਾ ਹੀ ਧਰਮ ਹੈ, ਇਹ ਸਿੱਖਿਆ ਦੇਣੀ ਤੇ ਫੇਰ ਦੋਸ਼ੀ ਕੈਦੀਆਂ ਦੀ ਸਹਾਇਤਾ ਧਰਮ ਵਿਵਸਥਾ ਨਹੀਂ, ਭਾਵੇਂ ਕੋਈ ਗੁਰੂ ਘਰ ਹੋਵੇ, ਸੰਸਥਾ ਹੋਵੇ ਜਾਂ ਸਾਡੀਆਂ ਸਰਵੋਤਮ ਸ਼੍ਰੋਮਣੀ ਉੱਚ ਮਾਨਤਾ ਵਾਲੀਆਂ ਧਾਰਮਿਕ ਮਿੰਨੀ ਪਾਰਲੀਮੈਂਟਾਂ, ਕਮੇਟੀਆਂ, ਅਕਾਲ ਤਖ਼ਤ, ਸ਼੍ਰੋਮਣੀ ਅਕਾਲੀ ਦਲ ਸਿਆਸੀ ਹੈ ਪਰ ਧਰਮ ਦਾ ਨਉਂ ਲੈ ਕੇ ਅਜਿਹੇ ਕਿਸੇ ਭੀ ਕਾਰੀ-ਕਰਮ ਲਈ ਮਾਣਤਾ ਨਹੀਂ ਇਹ ਤਾਂ ਹੁਣ ਰਸਮ ਹੈ ਕਿ ਹਰ ਗੱਲ ਗੁਰੂ ਹੁਕਮ ਆਖੋ ਤੇ ਲੋਕਾਂ ਨੂੰ ਗੁੰਮਰਾਹ ਕਰੋ । ਗੁਰੂ ਘਰ ਵੱਲੋਂ ਕਾਤਲ ਸਿੱਖ ਮੁੰਡੇ ਦੇ ਚਰਿੱਤਰ ਬਾਰੇ ਲਿਖੇ ਖ਼ਤ ਦੀ ਨਿਖੇਧੀ ਤਾਂ ਬਣਦੀ ਹੈ ਉਹ ਭਾਵੇਂ ਕੋਈ ਭੀ ਬਹਾਨਾ ਘੜਨ ਪਰ ਅਸਲ ਵਿੱਚ ਇਹ ਜੋ ਲੀਹ ਹੈ ਕਿ ਕਾਤਲਾਂ ਨੂੰ ਜਦੋਂ ਧਾਰਮਿਕ ਅਸਥਾਨ ਸਿਰੋਪੇ ਦੇਣ, ਸਨਮਾਨਣ ਤੇ ਕੇਸ ਲੜਨ ਦਿਨ ਮਨਾਉਣ ਉਹਦੀ ਹੀ ਲੜੀ ਹੈ, ਗੁੱਸਾ ਕਰੋ ਜੀ ਸੱਦਕੇ, ਅੱਜ ਧਰਮ ਕਿਸੇ ਭੀ ਫਿਰਕੇ ਵਿੱਚ ਨਹੀਂ ਹੈ, ਸਿੱਖੀ ਤਾਂ ਇਕ ਰਿਵਾਜ ਹੈ, ਗੁਰੂ ਘਰ ਸਾਧਨ ਹਨ ਆਪਣੀਆਂ ਜਥੇਬੰਦੀਆਂ ਨੂੰ ਸ਼ੰਨੀ, ਚਾਰਾ, ਤੂੜੀ ਆਦਿ ਲਈ ਮੱਤਾਂ ਦੇਣੀਆਂ, ਸਿੱਖਿਆਵਾਂ ਦੇਣੀਆਂ ਜੀ ਆਹ ਕਰਨਾ ਹਰ ਸਿੱਖ ਦਾ ਫਰਜ਼ ਬਣਦਾ ਹੈ, ਕੌਮ ਨੂੰ ਘੜੀਸੋ ਪਾੜ ਕਰੀ ਜਾਣਾ ਹਰ ਦਮ ਯੁੱਧ ਯੁੱਧ ਮਾਨਸਿਕਤਾ ਤੇ ਭੈੜਾ ਅਸਰ ਕਰਦਾ ਹੈ, ਕਈ ਨਿਰਬਲ ਡਮਾਕ ਨੌਜਵਾਨ ਭਰਮੇ ਜਾਂਦੇ ਨੇ ਤੇ ਜੁਰਮੀ ਰਾਹ ਤੇ ਪੈ ਜਾਂਦੇ ਹਨ, ਕਸੂਰ ਇਹ ਸਭ ਪ੍ਰਚਾਰਕਾਂ, ਗੁੱਟਬੰਦੀਆਂ ਤੇ ਸੰਸਥਾਵਾਂ ਦਾ ਹੈ, ਜੋ ਆਪਣੇ ਹਿੱਤ ਪਾਲਣ ਲਈ ਹੱਲਾਸ਼ੇਰੀਆਂ &lsquoਤੇ ਹਨ, ਭਾਵੇਂ ਪੁਰਾਤਨ ਵਿੱਚ ਭੀ ਸੀ ਪਰ ਹੁਣ ਤਾਂ 80ਵਿਆਂ ਦਾ ਧਰਮ ਤੇ ਧਰਮ ਨੂੰ ਅਫ਼ੀਮ ਆਖਣ ਵਾਲਿਆਂ ਦਾ ਗਲ੍ਹਬਾ ਹੈ ਰਹਿੰਦੀ ਕਸਰ ਥਾਂ ਥਾਂ ਗੁਰੂ-ਘਰ, ਗੁਰੂ ਗ੍ਰੰਥ ਨੂੰ ਮੂਰਤੀਆਂ ਵਾਂਗੂੰ ਘੁਮਾਈ ਫਿਰਨਾ ਜਦੋਂ ਪੈਰ ਪੈਰ ਤੇ ਗੁਰਦੁਆਰੇ ਹਨ ਤਾਂ ਫੇਰ ਸੜਕਾਂ ਤੇ ਕਿਉਂ ਲੈ ਕੇ ਫਿਰੋ, ਕੇਵਲ ਪੈਸੇ ਤੇ ਕਮੇਟੀਆਂ ਦੀ ਸ਼ੋਹਰਤ, ਮੇਲੇ ਮੁਸਾਵੇ ਮਨੋਰੰਜਨ, ਤਣਾਅ ਘਟਾ ਲਈ, ਮੇਲ ਮਿਲਾਪ ਲਈ ਵਧੀਆ ਉੱਦਮ ਉਪਰਾਲੇ ਹਨ, ਖੇਡਾਂ ਭੀ ਸਿਹਤ ਲਈ, ਪਰ ਟੂਰਨਾਮੈਂਟ ਸ਼ਹੀਦਾਂ ਦੇ ਨਉਂ ਪਤਾ ਨਹੀਂ ਕਿਉਂ ? ਫੇਰ ਖਿਡਾਰੀ ਸ਼ਹੀਦ ਕੀਤੇ ਜਾਂਦੇ ਨੇ । ਸੱਚਾਈ ਲਿਖ ਰਹੀ ਹਾਂ ਕਿ ਗੁਰੂ ਗ੍ਰੰਥ ਅਖੰਡ-ਪਾਠ ਵਿੱਚ ਰੌਲਾ ਭੀ ਤੇ ਕਈ ਵਾਰ ਪੂਰਾ ਪਾਠ ਕਰ ਚੁੱਕੀ ਹਾਂ ਪਰ ਅੱਜ ਤੱਕ ਸਮਝ ਪਤਾ ਨਹੀਂ ਕਿੰਨੇ ਕੁ ਸਫ਼ੇ (1430 ਪੰਨੇ ਹਨ) ਸੋਝੀ ਹੈ ਨਹੀਂ ਭਾਸ਼ਾ ਭੀ ਭਿੰਨਤਾ, ਰਾਗ ਕਿੰਨੇ, ਮਹੱਲੇ ਕਿੰਨੇ, ਸਵੱਯੀਏ, ਰਾਗ-ਮਾਲਾ ਪਰ ਮੈਹਨੇ ਕਿਸੇ ਦੇ ਭੀ ਪਤਾ ਨਹੀਂ, ਪ੍ਰਚਾਰਕਾਂ ਦੇ ਗੜ੍ਹੇ ਵਰ੍ਹਦੇ ਨੇ ਬਸ ਨਵੀਆਂ ਸਾਖੀਆਂ ਸੁਣਾ ਸੁਣਾ ਕੇ ਮਨ ਉਚਾਟ ਕਰਕੇ ਟਕੇ ਬਟੋਰੋ ਫੇਰ ਅਸੀਂ ਸੁਣੀ ਜਾਂਦੇ ਹਾਂ ਜੀ ਰਾਗੀ, ਗ੍ਰੰਥੀ, ਕਥਾਵਾਚਕ, ਢਾਡੀ, ਕਵੀਸ਼ਰਾਂ ਦੇ ਸਨਮਾਨ ਕਰੋ, ਭਾਵੇਂ ਧਰਮ ਕਿੱਤਾ ਹੈ ਹੁਣ ਉੱਧਰ ਚੈਨਲ ਵਾਲੇ ਵੰਗਾਰਦੇ ਨੇ ਦਸਵੰਧ ਦੇਣਾ ਹਰ ਸਿੱਖ ਦਾ ਫਰਜ਼, ਭਲਿਉ ਮਾਣਸੋ ਤੁਹਾਡਾ ਅਦਾਰਾ, ਵਪਾਰ, ਰੁਜ਼ਗਾਰ ਸਿੱਖ ਫਰਜ਼ ਕਿਉਂ ਹਾਂ ਤੁਸੀਂ ਮਸ਼ਹੂਰੀ ਲਈ ਪੈਸੇ ਲਵੋ ਜੇਕਰ ਘਾਟਾ ਹੈ ਘੱਟ ਕਾਮੇ ਰੱਖੋ, ਦਸਵੰਧ ਤਾਂ ਗੁਰੂ-ਘਰਾਂ ਲਈ ਹੈ ਜੋ ਸਾਰੇ ਭਾਈਚਾਰੇ ਲਈ ਲੰਗਰ ਤੇ ਕਈ ਵੱਡਮੁੱਲੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ ਭਰੱਪਣ ਦੇ ਦਰ ਹਨ, ਕੌਮ ਦੀ ਜਾਇਦਾਦ ਹਨ ਪ੍ਰਾਈਵੇਟਾਂ ਨੂੰ ਪਹਿਲਾਂ ਡੇਰੇ ਆਖਦੇ ਸਨ ਹੁਣ ਸਭ ਗੁਰਦੁਆਰੇ ਕੋਈ ਕਮੇਟੀ ਨੀ ਕੋਈ ਜਵਾਬਦੇਹੀ ਨੀ, ਦੂਜੇ ਪਾਸੇ ਲੇਖਕ ਸਤਨਾਜੇ ਬਣਾ ਬਣਾ ਕੇ ਤਵਾਰੀਖ ਦੱਸੀ ਜਾਂਦੇ ਹਨ ਗੁਰੂ ਕਾਲ ਵਿੱਚ ਤਾਂ ਗੁਰੂ ਘਰ ਹੁੰਦਾ ਹੀ ਨਹੀਂ ਸੀ ਪਰ ਇਹ ਲਿਖੀ ਜਾਂਦੇ ਨੇ ਗੁਰੂ ਜੀ ਦੇ ਦਰਬਾਰ ਸੱਚਾਈ ਹੈ ਕਿ ਰਾਜੇ ਭਾਵੇਂ ਮੁਗਲ ਜਾਂ ਹਿੰਦੂ ਸਨ ਧਰਮਾਂ ਨੂੰ ਸਥਾਨ ਤੇ ਮਾਲ ਮਾਇਆ ਆਦਿ ਦਿੰਦੇ ਸਨ, ਗੁਰੂ ਜੀ ਹੋ ਸਕਦਾ ਹੈ ਵਿਰੋਧੀ ਧਿਰ ਦੇ ਸਾਥੀ ਹੋਣ ਕਿਉਂ ਜੋ ਜੁਲਮ ਤਾਂ ਸੀ ਹੀ ਤੇ ਵਿਰੁੱਧ ਵਿੱਚ ਦੂਜੀ ਧਿਰ ਖੜ੍ਹਦੀ ਸੀ ਤਾਂ ਹੀ ਹਿਸਟਰੀ ਵਿੱਚ ਸਿੱਖ ਲੜੇ ਪਰ ਸਿੱਖ ਫੌਜਾਂ ਕਿਥੋਂ ? ਸਿੱਖ ਤਾਂ ਬਣੇ ਕਦੋਂ ? ਹੁਣ ਆਪਸੀ ਖਹਿਬਾਜ਼ੀ ਭੀ ਫਲਾਣਾ ਲੇਖਕ ਗਲਤ ਫਲਾਣਾ ਇਤਿਹਾਸ ਤੋੜਦਾ ਹੈ ਆਦਿ ਮੇਰੀ ਲਿਖਤ ਨੂੰ ਨਿੰਦੋ ਜਰੂਰ ਪਰ ਬੇਨਤੀ ਹੈ ਕਿ ਕੁਝ ਵਿਚਾਰ ਭੀ ਕਰੋ, ਜੋ ਅੱਜ ਵਾਪਰਦਾ ਹੈ ਕੱਲ੍ਹ ਨੂੰ ਤਵਾਰੀਖ, ਅਸੀਂ ਆਪਣਾ ਦੇਸ਼ ਛੱਡ ਵਿਦੇਸ਼ੀ ਆਏ ਜੀ ਗੁਲਾਮੀ ਸੀ ਅੰਗ੍ਰੇਜ਼ਾਂ ਦੀ ਛੋਟਾ ਕਰਾਂ ਕੀ ਸਿੱਖ ਸੁਤੰਤਰਤਾ ਦੇ ਮੁਦੱਈ ਹਨ ਮਿਸਾਲ ਕੱਲ੍ਹ ਚੈਨਲ ਤੇ ਖੰਡਾ ਦੇ ਸੰਸਕਾਰ ਤੇ ਬਹਿਸ ਵਿੱਚ ਇੱਕ ਗੁਰੂ ਘਰ ਦੇ  ਇਸ ਗੱਲ ਤੇ ਹੱੁਭਦੇ ਸਨ ਕਿ ਜੀ ਇਸ ਕਮੇਟੀ ਵਿੱਚ ਕੋਈ ਖਾਲਿਸਤਾਨ ਤੋਂ ਮੁਨਕਰ ਤੇ ਸੰਤ ਭਿੰਡਰਾਂਵਾਲਿਆਂ ਦਾ ਵਿਰੋਧੀ ਇਲੈਕਸ਼ਨ ਨਹੀਂ ਲੜ ਸਕਦਾ, ਜੀ ਇਹ ਫੇਰ ਜਬਰੀ ਲਹਿਰ ਨਾਲ ਜੋੜਨਾ ਹੈ ਜਾਂ ਨਿਯਮਾਂ ਕਰਕੇ ਇਸ ਦੇਸ਼ ਵਿੱਚ ਜੇਕਰ ਸਾਡੇ ਨਾਲ ਐਸਾ ਸਲੂਕ ਕਰਨ ਲੱਗ ਜਾਣ ਦੇਸ਼ ਦੇ ਪ੍ਰਸ਼ਾਸਨ ਕਿਥੇ ਬੋਲਾਂਗੇ ਭਾਈ ਭਵਿੱਖ ਦੀ ਜੁਆਨੀ ਗੱਲ ਚਿੰਤਕ ਹੋਵੋ ਨਾ ਕਿ ਪੰਜਾਬ ਵਿੱਚ ਧਾਂਦਲੇਗਰਦੀ ਤੇ ਇਥੇ ਭੀ ਕਰੋ, ਦਾਅਵਾ ਪ੍ਰਤੀਸ਼ਤ ਦਾ ਨਹੀਂ ਕਰ ਸਕਦੀ ਪਰ ਬਹੁਗਿਣਤੀ ਸਿੱਖ ਇਨ੍ਹਾਂ ਨੀਤੀਆਂ ਦੇ ਨਾ ਤਾਂ ਧਾਰਨੀ ਹਨ ਨਾ ਹੀ ਪ੍ਰਸ਼ੰਸਕ । ਇਹ ਧਾਰਮਿਕ, ਕੌਮੀ ਤੇ ਭਾਈਚਾਰਕ ਗਾਥਾ ਹੁਣ ਚਲੋ ਪੰਜਾਬ ਦੀ ਸਿਆਸਤ ਦਾ ਸਾਡੇ ਤੇ ਅਸਰ, ਸੋਸ਼ਲ-ਮੀਡੀਏ ਤੇ ਦੇਖ ਕੇ ਇਥੋਂ ਦੀ ਸਰਕਾਰੂ ਤੇ ਵਿਰੋਧੀ ਸਿਆਸਤ ਭੀ ਭੂਤਰੀ ਫਿਰਨ ਲੱਗੀ ਹੈ, ਜੋ ਸਾਡੇ ਹੀ ਨਹੀਂ ਦੇਸ਼ ਦੀ ਸਥਿਤੀ ਤੇ ਮਾਰੂ ਅਸਰ ਕਰੂਗੀ, ਕਾਨੂੰਨ ਹੱਥਾਂ ਵਿੱਚ ਲੈਣਾ ਉਥੇ ਆਮ ਹੈ, ਮਾਲਵਾ ਨੂੰ ਤਾਂ ਜਿਮੇ ਸਾੜ ਸਤੀ ਹੀ ਮਾਰ ਗਈ ਹੜ੍ਹਾਂ ਦੀ ਤਬਾਹੀ ਦਾ ਤਾਂ ਕਿਧਰੇ ਦੁੱਖ ਨੀ ਬੱਸ ਧਰਨੇ ਯੂਨੀਅਨਾਂ ਦੇ ਕਰਮਚਾਰੀਆਂ ਦੇ ਉਤੋਂ ਇਕ ਡਰੱਗ ਖਾਂਦਾ ਛੱਡ ਕੇ ਦੂਜਿਆਂ ਦੇ ਛਡਾਉਣ ਦਾ ਬੀੜਾ ਚੁੱਕ, ਸ਼ੱਕ ਨਹੀਂ ਕਿ ਉਹਨੂੰ ਤਾਂ ਪਤਾ ਸੀ ਕੌਣ ਵੇਚਦਾ ਹੈ ਕੌਣ ਖਾਂਦਾ ਹੈ, ਮੋਹਰੀ ਬਣਾ ਤਾ, ਪਿੰਡ ਦੇ ਕੁਝ ਕੁ ਬੰਦਿਆਂ ਨੇ ਕਮੇਟੀ ਬਣਾ ਲਈ ਨਸ਼ੇ ਛੁਡਾਉ ਤੇ ਨਸ਼ੇੜੀਆਂ ਨੂੰ ਜੀ ਇਹ ਸੁਧਰ ਗਿਆ ਅੱਗੇ ਲਾ ਕੇ ਨਿੱਜੀ ਕਿੜਾਂ ਲਈ ਸੰਗਠਨ ਅੰਤ ਨੂੰ ਇਕ ਝੋਟਾ ਨਾਮੀ ਕਿਸੇ ਦੁਕਾਨਦਾਰ ਦੇ ਜੁੱਤੀਆਂ ਪਾ ਕੇ ਜਲੂਸ ਕੱਢਣ ਵਿੱਚ ਅੰਦਰ ਹੁਣ ਉਹਦੀ ਆੜ ਵਿੱਚ ਕਿ ਸਾਡੇ ਆਖੇ &lsquoਤੇ ਪੁਲਸ ਨੇ ਰਿਹਾਅ ਕਿਉਂ ਨੀ ਕੀਤਾ, ਐਨੀ ਦਿਨੀਂ ਗੋਲੀ ਮਾਰ ਕੇ ਕਤਲ ਕਰਤਾ ਕਿਸੇ ਦਾ ਜੋ ਕਿਸੇ ਨੂੰ ਜੀ ਇਹ ਨਸ਼ਾ ਤਸਕਰ ਹੈ ਸੱਦੋ ਕਮੇਟੀ ਅੱਗੇ ਉਹਨੇ ਖੂਨ ਕਰਤਾ ਆਹ ਪਿੰਡਾਂ ਵਿੱਚ ਮੁਹਿੰਮ ਚਲਾ ਕੇ ਆਪਸੀ ਖੂਨ ਖਰਾਬ ਕਰਨ ਲੱਗ ਪਏ, ਪੁਲਸ ਕਹਿੰਦੀ ਅਸੀਂ ਵਰਜਿਆ ਸੀ ਕਿ ਸਾਨੂੰ ਕਾਰਵਾਈ ਕਰਨ ਦਿਉ ਆਪ ਨਾ ਪਰ ਕਹਾਵਤ ਕਿ ਕੱਲ ਵਿਆਹੀ ਅੱਜ ਆਖੇ ਬੂ-ਬੂ, ਕਿੱਡੀਆਂ ਕਿੱਡੀਆਂ ਕੁਵਾਰੀਆਂ ਫਿਰਦੀਆਂ ਨੇ, ਕੱਲ੍ਹ ਨਸ਼ੇੜੀ ਅੱਜ ਨਸ਼ਾ ਛੁਡਾਊ ਤਮਾਸ਼ਬੀਨ ਨੇ ਸਰਕਾਰ ਤੇ ਪੁਲਸ ਪ੍ਰਸ਼ਾਸਨ ਮੁਸ਼ਕੜੀਏ ਹੱਸਣ ਭਗਵੰਤ ਮਾਨ ਦਾ ਸਿਆਸੀ ਪਿਛੋਕੜ ਕੋਈ ਕੰਡਾ ਰਾਹ ਵਿੱਚ ਰਹਿਣ ਨੀ ਸੀ ਦਿੱਤਾ, ਐੱਮ।ਪੀ। ਬਣੇ ਨਾਲ ਦੇ ਹਿਸ਼ਤ ਭਾਵੇਂ ਉਹ ਭੀ ਮੌਕਾ ਤਾੜੂ ਹੀ ਸਨ, ਫੇਰ ਆਮ ਵਿੱਚ ਆਏ ਸਭ ਛਛਕੇਰੇ ਹੁਣ ਕੇਜਰੀਵਾਲ ਨੂੰ ਭੀ ਬਊਂ ਦਿਖਾਇਆ ਸੀ ਅਲਾਨ ਮੈਨੂੰ ਮੁੱਖ ਮੰਤਰੀ ਟੈਲੀਫੂਨ &lsquoਤੇ ਲੈ ਗਏ, ਅੰਤ ਹੁਣ ਬਾਹਰਲੇ ਸੂਬਿਆਂ ਵਿੱਚ ਜਾ ਜਾ ਆਪਣੀ ਭੱਲ ਬਣਾ ਰਿਹਾ ਲਾਲਾ ਜੀ ਦਾ ਪੱਜ, ਲਾਲਾ ਜੀ ਦਾ ਭੀ ਰੱਜ ਪਰ ਮੋਦੀ ਭੀ ਰੱਬ ਕੇ ਪੁਜਾਰੀ, ਕੱਟ ਧਰੇ ਕਾਨੂੰਨ ਬਣਾ ਕੇ ਪਰ ਹੁਣ ਭਾਜਪਾ ਸਿੱਖਾਂ ਨੂੰ ਫੁੱਲੀਆਂ ਤੇ ਆ ਗਈ ਕਪਤਾਨ ਸਾਹਬ, ਢੀਂਡਸਾ ਤੇ ਹੋਰ ਕਾਂਗਰਸੀ ਭੱਜੇ ਗਏ ਪਰ ਹਾਲੇ ਤੱਕ ਸੱਤੂਆਂ ਤੇ ਦਿਨ ਕਟੀ ਕਰ ਰਹੇ ਹਨ, ਜਾਖੜ ਸਾਹਬ ਨੂੰ ਜੋੜ ਤਾ ਗੱਡੇ ਤੇ ਸੁਖਦੇਵ ਸਿੰਘ ਢੀਂਡਸਾ 85-86 ਵੇਚਿਆ ਆਪਣਾ ਆਪ ਹੀ ਘੜੀਸ ਲਿਆ ਜਾਵੇ ਬਹੁਤ ਉਹਨੂੰ ਸ਼ਾਹ ਜੋੜੀ ਕਹਿੰਦੀ ਚੱਲ ਚੱਲ ਮਿੱਤਰਾ ਹੁਣ ਅਕਾਲੀਆਂ ਵਿੱਚ ਘੁੰਮਾ ਰੇੜ੍ਹਾ ਦੇਹ ਗੇੜ੍ਹਾ ਪਾ ਭੜਥੂ ਕਿ ਭਾਜਪਾ ਦੀ ਪੂਜਾ ਕਰੋ ਹਾਸਾ ਆਇਆ ਅਖੇ ਮਾਵਾਂ ਧੀਆਂ ਮੇਲਣਾ, ਪਿਉ ਪੱੁਤ ਜਨੇਤੀ, ਭਲਾ ਕੌਣ ਢੀਂਡਸੇ ਨੂੰ ਪ੍ਰਧਾਨ ਅਮਿਤ ਸ਼ਾਹ ਸੁਖਬੀਰ ਨੂੰ ਸਲਾਹ ਦਿੰਦਾ ਹੈ ਕਿ ਤੂੰ ਉਹਨੂੰ ਪ੍ਰਧਾਨਗੀ ਦੇ ਦੇਹ, ਭਲਾ ਸ਼ਾਹ ਜੀ ਤੁਸੀਂ ਕਿਉਂ ਨਾ ਛੱਡੋ, ਤੁਹਾਡੀ ਭੀ ਸਾਖ ਡਾਵਾਂਡੋਲ ਹੀ ਹੈ, ਹੋਰ ਇੰਕਸ਼ਾਫ ਕਰਾਂ ਭਾਜਪਾ ਦੇ ਕੁਝ ਭਗਤਾ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਚੁੱਕ ਤਾ ਪ੍ਰਧਾਨਗੀ ਮੰਗ ਲੈ ਕਿਉਂਕਿ ਉਹ ਇਕ ਵਾਰ ਬਾਗੀ ਹੋ ਕੇ ਲੌਂਗੋਵਾਲ ਅਕਾਲੀ ਦਲ ਬਣਾ ਕੇ ਤੁਰ ਗਿਆ ਸੀ, ਹੁਣ ਫੇਰ ਬਾਗੀ ਹੋਣ ਦੇ ਰਾਹ ਤਾਂ ਪੈ ਰਿਹਾ ਸੀ, ਪਰ ਪਤਾ ਕਿ ਖੱਟਣ ਨਾਲੋਂ ਗੁਆਉਣ ਨੂੰ ਵਾਧੂ, ਰਹੀ ਗੱਲ ਜੋ ਖੇਤਰੀ ਪਾਰਟੀ ਦੀ ਸਥਿਤੀ ਹੈ ਉਹ ਬਹੁਤੀ ਵਿਰੋਧੀਆਂ ਦੀ ਬੁਖਲਾਹਟ ਹੈ, ਹਰ ਪਾਰਟੀ ਵਿੱਚ ਹੀ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਹਨ, ਕਾਂਗਰਸ ਵਿੱਚ ਭੀ ਹਨ, ਆਪ ਤੇ ਭਾਜਪਾ ਵਿੱਚ ਭੀ ਆ ਜਾਣੇ ਹਨ, ਕੌਡੇ-ਛਿੱਕੇ ਦੂਜਿਆਂ ਦੇ ਢੀਮਾਂ ਮਾਰਨੀਆਂ ਚੰਗੀਆਂ ਨਹੀਂ, ਕਿੰਨੇ ਕੁ ਹਿੰਦੂ ਜਾਂ ਕਾਂਗਰਸੀ ਜਾਖੜ ਸਾਹਬ ਨਾਲ ਦਿੱਸਦੇ ਨੇ, ਕੇਵਲ ਸਿੱਖ ਹੀ ਭਮੱਤਰੇ ਹੋਏ ਗਏ ਨੇ, ਉਧਰ ਗੱਠਜੋੜ ਨੇ ਬਖ਼ਤ ਤਾਂ ਪਾ ਤਾਂ ਮੋਦੀ ਨੂੰ ਠੀਕ ਹੈ ਜੰਮੂ-ਕਸ਼ਮੀਰ ਵਿੱਚ ਤਾਕਤ ਚੱਲ ਗਈ ਦੇਖੋ ਪੰਜਾਬ ਵਿੱਚ ਕੇਵਲ ਭਈਆ ਆਮਦ ਹੀ ਨਹੀਂ ਜੰਮੂ ਤੋਂ ਗੁੱਜਰ ਬਰਾਦਰੀ ਆਮਦ, ਪਹਿਲਾਂ ਤਾਂ ਜੱਟਾਂ ਨੇ ਹੁੱਭ ਕੇ ਖੇਤਾਂ ਵਿੱਚ ਬਿਠਾਏ ਕਿ ਗੋਹੇ ਦਾ ਰਿਉ ਪੈਂਦਾ ਹੈ ਫੇਰ ਪਸ਼ੂ ਉਜਾੜਾ ਕਰਨ ਲੱਗੇ, ਕੁਝ ਸਿਆਣੇ ਤਾਂ ਗੁੱਜਰ ਜ਼ਮੀਨ ਹਾਲੇ ਤੇ ਲੈ ਕੇ ਚਾਰਾ ਆਦਿ ਬੀਜਣ ਲੱਗ ਪਏ ਪਰ ਹੁਣ ਝਗੜੇ ਝਮੇਲੇ ਪੈ ਰਹੇ ਹਨ, ਪੰਜਾਬੀ ਜੇਕਰ ਬਾਹਰ ਤਾਂ ਦੂਜੇ ਅੰਦਰ ਆਉਣੇ ਹੀ ਹਨ, ਗੁੱਜਰ ਚਲੋ ਦੁੱਧ ਪ੍ਰਾਲਭਧ ਕਰਦੇ ਨੇ, ਮੱਝਾਂ ਦੀ ਭੀ ਗਿਣਤੀ ਹੈ, ਜੱਟ ਤਾਂ ਗਊਆਂ ਵਿਦੇਸ਼ੀ ਦੱੁਧ ਦੇ ਮਾਰੇ ਹੀ ਰੱਖਦੇ ਹਨ, ਪਰ ਘਰਾਂ ਵਿੱਚ ਤਾੜੀ ਰੱਖਦੇ ਨੇ ਖੇਤਾਂ ਵਿੱਚ ਤਾਂ ਕਦੀ ਫੇਰੀਆਂ ਹੀ ਨਹੀਂ, ਇਹ ਪੱਖ ਭੀ ਲੋੜੀਂਦਾ ਸੀ, ਦੇਸੀ ਦੁੱਧ, ਘਿਉ ਤੇ ਦਹੀਂ ਸਿਹਤ ਭੀ ਤਾਂ ਹੀ ਤਾਂ ਬੀਮਾਰੀਆਂ ਦੀ ਘੇਰੀ ਰਹਿੰਦੀ ਹੈ, ਪੈਦਾਵਾਰ ਫਸਲਾਂ ਮਾੜੀਆਂ ਖਾਦਾਂ ਬੱਸ ਵੱਧ ਫਸਲਾਂ ਨੇ ਮਾਰ ਲਏ, ਹੁਣ ਆਵਾਂ ਮੈਂ ਸਾਡੇ ਇਥੇ ਦੇ ਵਸੇਬੇ ਵੱਲ , ਦੋਨੋਂ ਹੱਥ ਬੇਨਤੀ :-ਧਰਮ ਦਾ ਸਹੀ ਪਸਾਰਾ ਦੂਸਰੇ ਤਬਕਿਆਂ ਵਿੱਚ ਵਡਿੱਤਣ ਲੰਗਰ ਦੀ ਪ੍ਰਥਾ ਸਭ ਤੋਂ ਵਧੀਆ ਪ੍ਰਚਾਰ ਹੈ, ਕੀਰਤਨ, ਰਾਗੀ, ਪ੍ਰਚਾਰਕ ਤਾਂ ਆਪਣੇ ਹੀ ਸੁਣਦੇ ਹਨ, ਪਰ ਜੇਕਰ ਲੰਗਰ ਜਿਮੇ ਕਿ ਕੋਰੋਨਾ ਵੇਲੇ ਬੈਗੇ, ਡੱਬਿਆਂ ਦੀ ਰੀਤ ਕੀਤੀ ਸੀ, ਭਾਈ ਬਾਣੀ ਪੜ੍ਹ ਹੁੰਦੀ ਤੇ ਲੰਗਰ ਬਣੇ ਸ਼ਕਤੀ ਹੈ, ਕੋਈ ਭੀ ਆ ਕੇ ਲਿਜਾਣ ਲਈ ਮੰਗੇ ਜਰੂਰ ਦੇਵੋ, ਸਾਡਾ ਭੋਜਨ ਤੇ ਸਭ ਸਿਹਤ ਵਾਲੀਆਂ ਵਸਤਾਂ, ਹਾਂ ਜੇਕਰ ਫੰਡ ਨਹੀਂ ਤਾਂ ਕੇਵਲ ਦਾਲ ਰੋਟੀ, ਕਦੀ ਸਬਜ਼ੀ ਪਰ ਚੰਗੇ ਗੰਡੇ, ਅਦਰਕ, ਲੱਸਣ, ਹਰੀ ਮਿਰਚ (ਥੋੜੀ), ਧਨੀਆ, ਘਿਉ, ਗਰਮ ਮਸਾਲਾ ਦੇਸੀ ਪਾ ਕੇ ਜੋ ਭੀ ਛੱਕੂ ਸਿਹਤਮੰਦ ਹੋਊ, ਸਰਕਾਰ ਤੇ ਭਾਰ ਘੱਟ ਆਪਣੀ ਸਿਹਤ, ਅਸੀਸਾਂ ਤੇ ਸਾਰੇ ਪਾਸੇ ਪ੍ਰਸ਼ੰਸਾ, ਕੁਝ ਨੌਜਵਾਨ ਆਪਣੀ ਹੀ ਭੱਲ ਲਈ ਚੈਨਲ ਤੇ ਜੀ ਲੰਗਰ ਪੰਗਤ ਵਿੱਚ ਗੁਰੂ ਘਰ ਹੀ, ਗੁਰਮੁਖੋ ਸਮੇਂ, ਦੇਸ਼, ਵਸੀਲੇ, ਪਰੰਪਰਾਵਾਂ ਸਭ ਬਦਲ ਗਏ, ਦਾਤਾ ਦਿੰਦਾ ਹੀ ਸਿੱਖਾਂ ਨੂੰ ਤਾਂ ਹੈ ਕਿ ਦਸਵੰਧ ਦੀ ਪ੍ਰਥਾ ਹੈ, ਸੰਸਾਰ &lsquoਤੇ ਸਾਡੀ ਪਛਾਣ ਬਣਣ, ਚੰਗੇ ਭਾਗ ਲੱਗੇ ਹਰ ਕੋਈ ਰੋਟੀ ਖਾਣ ਲੱਗਾ ਉਹਦਾ ਸ਼ੁੱਕਰ ਕਰੋ, ਲੰਗਰ ਕੋਈ ਭੀ ਲਿਜਾਵੇ ਧਨ ਕਹੋ ਘਾਟਾ ਨੀ ਪੈਣਾ ਨੀਯਤ ਸੰਤੋਖ ਰੱਖੋ, ਸਮਾਂ ਭਿਆਨਕ ਹੈ, ਆਸਰਾ ਤੱਕ ਵੰਡੋ ਤੇ ਖੁਸ਼ੀਆਂ ਪ੍ਰਾਪਤ ਕਰੀਏ ਕੇਵਲ ਪ੍ਰਚਾਰਕਾਂ ਨੂੰ ਹੀ ਰਜਾਉਣ ਲਈ ਸੀ ਗੁਰੂ ਨਾਨਕ ਜੀ ਨੇ ਨਾਮ, ਕਿਰਤ ਤੇ ਵੰਡ ਛਕਣ ਦੇ ਆਦੇਸ਼ ਦਿੱਤੇ, ਸਰਬੱਤ ਲਈ ਹਨ ਭਾਵੇਂ ਅਸੀਂ ਵੰਡ ਛਕੋ ਨੂੰ ਫੰਡ ਛਕੋ ਬਣਾ ਲਿਆ ਪਰ ਚਲੋ ਫੇਰ ਭੀ ਨਹੀਂ ਮੁੱਕਣਾ ਇਹ ਖਜਾਨਾ ਅੰਗ੍ਰੇਜ਼ੀ ਵਿੱਚ ਭੀ ਹੈ : ਸਠੲਞਧ ਾਂਞਧ ਗੂਧ ੈਣਟਟ ਸ਼ੲਞਧ ਰਹਿਮਤਾਂ, ਨਿਆਮਤਾਂ ਤੇ ਸਲਾਮਤਾਂ ਲਵੋ ਧਰਮ ਤਾਂ ਆਪਾਂ ਨੂੰ ਸਭਨਾਂ ਨੂੰ ਹੀ ਚੰਗੀਆਂ ਮੱਤਾਂ ਦਿੰਦਾ ਹੈ, ਸਾਰੇ ਧਰਮ ਹੀ ਪਰ ਜਿਮੇ ਵੇਦ ਕੁਰਾਨ ਬੜਾ ਕੁਝ ਦੱਸਦੇ ਹਨ ਪਰ ਅਸੀਂ ਇਕ ਨੀ ਮੰਨਦੇ ਠੀਕ ਹੈ ਸੰਸਾਰੀ ਜੀਵਨ ਤਾਂ ਪਰਮਾਤਮਾਂ ਤਾਂ ਬਣ ਨਹੀਂ ਸਕਦੇ, ਗਲਤੀਆਂ ਦੇ ਪੁਤਲੇ ਹਾਂ ਪਰ ਖਿਮਾਂ ਦੀ ਜਾਚਨਾ ਤਾਂ ਕਰਦੇ ਰਹੀਏ ਸੁਧਾਰ ਹੋ ਜਾਂਦੇ ਹਨ, ਸੱਭਿਅਤਾ, ਭਾਈਚਾਰਾ, ਸਮਾਜ ਇਨ੍ਹਾਂ ਲੀਹਾਂ ਤੇ ਹੀ ਤੁਰਦਾ ਹੈ, ਦਵੈਸ਼-ਭਾਵ ਤੋਂ ਪ੍ਰਹੇਜ਼ ਕਰੀਏ, ਵਿਚਾਰ ਵਟਾਂਦਰੇ ਤਾਂ ਕਾਰਗਰ ਹਨ ਕਰਨੇ ਚੰਗੇ ਭਵਿੱਖ ਦੀ ਆਮਦ ਲਈ, ਜਰੂਰੀ ਵਿਚਾਰ ਗੋਸ਼ਟੀਆਂ ਭੀ ਕਾਨਫਰੰਸਾਂ ਆਦਿ ਤਾਂ ਹੀ ਕਰਦੇ ਹੋ ਪਰ ਹਾਂ ਦੂਜਿਆਂ ਦੀਆਂ ਭੀ ਸੁਣੋ ਜੋ ਹਵਾ ਵਿੱਚ ਹੋਵੇ ਤੇ ਦਿਖਾਈ ਭੀ ਦੇਵੇ ਉਹ ਭੀ ਵਿਚਾਰੋ ਨਾ ਕਿ ਬੱਸ ਆਪਣੇ ਆਪਣੇ ਹਮਖਿਆਲੀਆਂ, ਧੜਿਆਂ, ਜਥੇਬੰਦੀਆਂ ਦੇ ਪੜੋ੍ਹ, ਸੁਣੋ ਤੇ ਪ੍ਰਚਾਰੋ, ਸਾਧਾਰਨ ਬੰਦੇ ਭੀ ਬੜਾ ਕੁਝ ਦੱਸ ਸਕਦੇ ਹਨ, ਮਨ ਟਿਕਾਣੇ ਰੱਖੀਏ, ਵਿਅਕਤੀਗਤ ਵਿਚਾਰਧਾਰਾ ਇਕ ਪਹਿਲੂ ਹੈ ਹੂੰਝ ਕੇ ਲਿਆ ਕੇ ਪੜਚਲੋ ਤੇ ਬੜਾ ਕੁਝ ਲਾਹੇਬੰਦ ਲੱਭੂ ਤੇ ਧਰਮ, ਭਾਈਚਾਰਾ, ਸਮਾਜ ਤੇ ਸੰਸਾਰ ਸੁਰਗ ਵੱਲ ਵੱਧ ਸਕਦਾ ਹੈ, ਬੱਸ ਯੋਗਦਾਨ ਨੂੰ ਵੱਡਮੁੱਲੇ ਮੰਨੋ ਤੇ ਸਤਿਕਾਰੋ ਫਿਟਕਾਰੋ ਨਾ, ਕਰਤਾ ਬੇਅੰਤ ਹੈ ਪਛਾਨਣ ਦੀ ਲੋੜ ਹੈ, ਸਭ ਸੁਖੀ ਵੱਸੋ ।
-ਬਲਵਿੰਦਰ ਕੌਰ ਚਾਹਲ ਸਾਊਥਾਲ