image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ
ਜੂਨ 1984 ਦੇ ਸਿੱਖ ਕੌਮ ਦੇ ਸਰਵ-ਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਾਂਗਰਸ ਅਤੇ ਬੀ।ਜੇ।ਪੀ। ਦੀ ਮਿਲੀ ਭੁਗਤ ਨਾਲ ਹੋਇਆ
ਆਰ।ਐੱਸ।ਐੱਸ। ਦੇ ਨਾਮਵਰ ਆਗੂ ਨਾਨਾ ਦੇਸ਼ਮੁੱਖ ਨੇ ਨਵੰਬਰ 1984 ਦੇ ਸਿੱਖਾਂ ਦੇ ਸਮੂਹਿਕ ਕਤਲੇਆਮ ਨੂੰ ਜਾਇਜ਼ ਠਹਿਰਾਇਆ ਸੀ । 
24-8-2023 ਪੰਜਾਬ ਟਾਈਮਜ਼ ਯੂ।ਕੇ। ਦੇ ਅੰਕ 2992 ਦੀ ਸੰਪਾਦਕੀ, ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦਾ ਸੱਚ, ਮਿੱਥ ਤੇ ਚੀਰ ਫਾੜ ਦੇ ਸਿਰਲੇਖ ਹੇਠ, ਸ: ਰਜਿੰਦਰ ਸਿੰਘ ਪੁਰੇਵਾਲ ਨੇ ਜਿਸ ਤਰ੍ਹਾਂ ਖੋਜ ਭਰਪੂਰ ਚੀਰ ਫਾੜ ਕੀਤੀ ਹੈ, ਉਹ ਬਹੁਤ ਹੀ ਸ਼ਲਾਘਾ ਯੋਗ ਹੈ । ਇਹ ਮੋਦੀ ਦੇ ਉਸ ਭਾਸ਼ਣ ਦੀ ਵਿਆਖਿਆ ਹੈ, ਜਿਹੜਾ ਉਸ ਨੇ 15 ਅਗਸਤ ਨੂੰ ਲਾਲ ਕਿਲੇ੍ਹ ਦੀ ਫਸੀਲ ਤੋਂ ਦਿੱਤਾ । ਸਰਦਾਰ ਰਜਿੰਦਰ ਸਿੰਘ ਪੁਰੇਵਾਲ ਦੀ ਸੰਪਾਦਕੀ ਵਿੱਚੋਂ ਹੇਠ ਲਿਖੇ ਇਕ ਪੈਰੇ੍ਹ ਨੂੰ ਦਾਸ ਨੇ ਹੱਥਲੇ ਲੇਖ ਦਾ ਅਧਾਰ ਬਣਾਇਆ ਹੈ । ਸ: ਰਜਿੰਦਰ ਸਿੰਘ ਪੁਰੇਵਾਲ ਸੰਪਾਦਕੀ ਵਿੱਚ ਲਿਖਦੇ ਹਨ : ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਵਿੱਚ ਮਨੀਪੁਰ ਦੇ ਮੌਜੂਦਾ ਹਾਲਾਤ ਦਾ ਸੰਖੇਪ ਵੇਰਵਾ ਦੇਣ ਤੋਂ ਬਾਅਦ ਉੱਤਰ ਪੂਰਬੀ ਖਿੱਤੇ ਨੂੰ ਆਪਣੇ ਭਾਸ਼ਨ ਦੀ ਧੁਰੀ ਬਣਾਉਂਦੇ ਹੋਏ ਦਾਅਵਾ ਕੀਤਾ ਕਿ ਮਾਰਚ 1966 ਵਿੱਚ ਕਾਂਗਰਸ ਨੇ ਮਿਜ਼ੋਰਾਮ ਦੇ ਵਸਨੀਕਾਂ &lsquoਤੇ ਆਪਣੀ ਹੀ ਹਵਾਈ ਫੌਜ ਰਾਹੀਂ ਹਮਲਾ ਕਰਵਾਇਆ । ਉਨ੍ਹਾਂ ਕਿਹਾ ਕਿ ਹਾਲੇ ਵੀ ਉਥੋਂ ਦੇ ਲੋਕ 3 ਮਾਰਚ ਨੂੰ ਸ਼ੋਕ ਦਿਵਸ ਮਨਾਉਂਦੇ ਹਨ । ਨਾਲ ਹੀ ਇੰਦਰਾ ਗਾਂਧੀ (ਉਸ ਵੇਲੇ ਦੀ ਪ੍ਰਧਾਨ ਮੰਤਰੀ) ਦਾ ਨਾਂਅ ਲੈਂਦਿਆ ਕਿਹਾ ਕਿ ਉਸ ਸਮੇਂ ਤੋਂ ਉਨ੍ਹਾਂ (ਇੰਦਰਾ ਗਾਂਧੀ ਨੇ) ਅਜਿਹੇ ਹਮਲੇ ਕਰਨ ਦੀ ਸ਼ੁਰੂਆਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਜੂਨ 1984 ਵਿੱਚ ਸ੍ਰੀ ਅਕਾਲ ਤਖ਼ਤ (ਸ੍ਰੀ ਦਰਬਾਰ ਸਾਹਿਬ) ਤੇ ਹਮਲਾ ਵੀ ਕੀਤਾ । ਪਰ ਸੁਆਲ ਇਹ ਹੈ ਕਿ ਕੀ ਸੰਸਦ ਵਿੱਚ ਮੋਦੀ ਸਰਕਾਰ ਦਰਬਾਰ ਸਾਹਿਬ ਉੱਪਰ ਫੌਜੀ ਹਮਲੇ ਵਿਰੁੱਧ ਮਤਾ ਪਾਸ ਕਰਕੇ ਇਸ ਸਭ ਤੋਂ ਦੁਖਦ ਅਪਮਾਨ ਲਈ ਖ਼ਾਲਸਾ ਪੰਥ ਤੋਂ ਬਿਨਾਂ ਸ਼ਰਤ ਮੁਆਫੀ ਮੰਗੇਗੀ ? ਹੁਣ ਅਸੀਂ ਹੱਥਲੇ ਲੇਖ ਵਿੱਚ ਵਿਚਾਰ ਕਰਾਂਗੇ ਕਿ ਮੋਦੀ ਸਰਕਾਰ ਖ਼ਾਲਸਾ ਪੰਥ ਤੋਂ ਬਿਨਾਂ ਸ਼ਰਤ ਮੁਆਫੀ ਕਿਉਂ ਨਹੀਂ ਮੰਗੇਗੀ ਕਿਉਂਕਿ ਜੂਨ 1984 ਨੂੰ ਖ਼ਾਲਸਾ ਪੰਥ ਦੇ ਸਰਵ-ਉੱਚ ਅਸਥਾਨ ਸ੍ਰੀ ਦਰਬਾਰ ਸਾਹਿਬ &lsquoਤੇ ਫੌਜੀ ਹਮਲਾ ਕਾਂਗਰਸ ਤੇ ਬੀ।ਜੇ।ਪੀ। ਦੀ ਮਿਲੀ ਭੁਗਤ ਨਾਲ ਹੋਇਆ ਸੀ । ਇਸ ਮਿਲੀ ਭੁਗਤ ਦਾ ਪੁਖਤਾ ਸਬੂਤ ਹੈ ਐੱਲ।ਕੇ।ਅਡਵਾਨੀ ਦੀ ਕਿਤਾਬ ਮਾਈ ਕੰਟਰੀ ਮਾਈ ਲਾਈਫ, ਫਾਰਵਰਡ ਬਾਈ ਅਟਲ ਬਿਹਾਰੀ ਵਾਜਪਾਈ । ਇਸ ਕਿਤਾਬ ਦੇ ਮੁੱਖ ਪੰਨੇ ਉੱਤੇ ਐੱਲ।ਕੇ।ਅਡਵਾਨੀ ਦੀ ਫੋਟੋ ਨਾਲ ਤਿਰੰਗੇ ਝੰਡੇ ਦੀ ਤਸਵੀਰ ਹੈ ਅਤੇ ਮੁੱਖ ਪੰਨੇ ਦੇ ਅੰਦਰਲੇ ਪਾਸੇ ਕਾਲਪਨਿਕ ਭਾਰਤ ਮਾਤਾ ਦੀ ਤਸਵੀਰ ਹੈ ਜਿਸ ਨੇ ਇਕ ਹੱਥ ਵਿੱਚ ਸ਼ੇਰ ਦਾ ਸਿਰ ਫੜਿਆ ਹੋਇਆ ਹੈ ਤੇ ਦੂਜੇ ਹੱਥ ਵਿੱਚ ਆਰ।ਐੱਸ।ਐੱਸ। ਦਾ ਭਗਵਾਂ ਝੰਡਾ ਫੜਿਆ ਹੋਇਆ ਹੈ । ਮੁੱਖ ਪੰਨੇ &lsquoਤੇ ਤਿਰੰਗੇ ਦੀ ਤਸਵੀਰ ਤੇ ਅੰਦਰਲੇ ਪਾਸੇ ਕਾਲਪਨਿਕ ਭਾਰਤ ਮਾਤਾ ਦੇ ਹੱਥ ਵਿੱਚ ਆਰ।ਐੱਸ।ਐੱਸ। ਦੇ ਭਗਵੇਂ ਝੰਡੇ ਦੀ ਤਸਵੀਰ ਹੋਰ ਵੀ ਬਹੁਤ ਕੁਝ ਬਿਆਨ ਕਰਦੀ ਹੈ, ਜਿਸ ਦੀ ਵਿਆਖਿਆ ਫਿਰ ਕਿਤੇ ਸਮਾਂ ਮਿਲਿਆ ਤਾਂ ਕਰਾਂਗੇ । ਅੱਜ ਅਸੀਂ ਕੇਵਲ ਹੱਥਲੇ ਲੇਖ ਦੇ ਵਿਸ਼ੇ ਨਾਲ ਸੰਬੰਧਿਤ ਹੀ ਚਰਚਾ ਕਰਾਂਗੇ । ਐੱਲ।ਕੇ।ਅਡਵਾਨੀ ਦੀ ਮਾਈ ਕੰਟਰੀ ਮਾਈ ਲਾਈਫ ਕਿਤਾਬ ਅੰਗ੍ਰੇਜ਼ੀ ਵਿੱਚ ਹੈ, ਪਰ ਅਸੀਂ ਇਸ ਕਿਤਾਬ ਦੇ ਪੰਨਾ 430-431 ਦੇ ਕੁਝ ਅੰਸ਼ਾਂ ਦਾ ਪੰਜਾਬੀ ਤਰਜਮਾ ਹੀ ਲਿਖਾਂਗੇ, ਜਿਸ ਵਿੱਚ ਐੱਲ।ਕੇ।ਅਡਵਾਨੀ ਲਿਖਦਾ ਹੈ ਕਿ ਦਰਬਾਰ ਸਾਹਿਬ ਉੱਤੇ ਫੌਜੀ ਹਮਲਾ ਕਰਨ ਲਈ ਅਸੀਂ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ । ਪੰਜਾਬ ਬਾਰੇ ਸਾਡੀਆਂ ਮੇਰੀਆਂ ਅਤੇ ਅਟਲ ਜੀ ਦੀਆਂ ਤਕਰੀਰਾਂ ਅਤੇ ਬਿਆਨਾਂ ਵਿੱਚ ਅਸੀਂ ਦੋਨੋਂ ਧਾਰਮਿਕ ਲੀਡਰ ਅਪੀਲ ਕਰਦੇ ਰਹਿੰਦੇ ਸੀ ਕਿ ਉਹ ਧਾਰਮਿਕ ਅਸਥਾਨਾਂ ਨੂੰ ਅਪਰਾਧੀ ਗਤੀਵਿਧੀਆਂ ਤੋਂ ਬਚਾ ਕੇ ਰੱਖਣ । ਬੀ।ਜੇ।ਪੀ। ਦੇ ਵੱਡੇ ਸੰਘਰਸ਼ਾਂ ਵਿੱਚੋਂ ਅਸੀਂ ਇਹ ਇਕ ਸੰਘਰਸ਼ ਆਰੰਭਿਆ ਕਿਉਂਕਿ ਅਸੀਂ ਸਰਕਾਰ ਵੱਲੋਂ ਭਿੰਡਰਾਂਵਾਲੇ ਅਤੇ ਉਸ ਦੀ ਨਿੱਜੀ ਫੌਜ, ਜਿਸ ਨੇ ਸਵਰਨ ਮੰਦਿਰ (ਦਰਬਾਰ ਸਾਹਿਬ) ਅੰਮ੍ਰਿਤਸਰ-ਜੋ ਕਿ ਸਿੱਖ ਭਾਈਚਾਰੇ ਦਾ ਸਭ ਤੋਂ ਪਵਿੱਤਰ ਸਥਾਨ ਹੈ-ਨੂੰ ਆਪਣੀ ਸੈਨਿਕ ਕਾਰਵਾਈ ਦਾ ਅੱਡਾ ਬਣਾਇਆ ਹੋਇਆ ਸੀ, ਅੱਗੇ ਸੱਚੀ ਮੁਚੀਂ ਹੀ ਗੋਡੇ ਟੇਕਣਾ ਸਮਝਦੇ ਸੀ । 3 ਮਈ ਨੂੰ ਅਟਲ ਜੀ ਅਤੇ ਚੌਧਰੀ ਚਰਨ ਸਿੰਘ (ਜਿਸ ਦੀ ਪਾਰਟੀ ਨਾਲ ਅਸੀਂ ਗੱਠਜੋੜ ਕੀਤਾ ਹੋਇਆ ਸੀ) ਨਾਲ ਰਲਕੇ, 15,000 ਵਿਖਾਵਾਕਾਰੀਆਂ ਦੇ ਸੈਨਾ ਰਲ ਕੇ ਜਲੂਸ ਕੱਢੇ ਅਤੇ ਸਰਕਾਰ &lsquoਤੇ ਇਹ ਦੋਸ਼ ਲਾਉਂਦਿਆਂ ਕਿ ਰਾਸ਼ਟਰੀ ਏਕਤਾ ਅਤੇ ਕਾਨੂੰਨ ਨੂੰ ਮਿਲੀ ਚੁਣੌਤੀ ਦੇ ਸਮਨੁੁੱਖ ਸਰਕਾਰ (ਇੰਦਰਾ ਦੀ ਸਰਕਾਰ) ਨੇ ਆਪਣੀ ਜ਼ਿੰਮੇਵਾਰੀ ਤਿਆਗ ਦਿੱਤੀ ਹੈ, ਪਾਰਲੀਮੈਂਟ ਵਿੱਚ ਵੀ ਮੈਂ ਇਹ ਮੁੱਦਾ ਉਠਾਇਆ ਸੀ । ਪ੍ਰਧਾਨ ਮੰਤਰੀ (ਇੰਦਰਾ ਗਾਂਧੀ) ਨੂੰ ਅੰਤ ਸਾਡੇ ਵੱਲੋਂ ਮਜਬੂਰ ਕਰਨ ਕਰਕੇ ਗੋਲਡਨ ਟੈਂਪਲ ਨੂੰ ਇਸ ਦੇ ਰਾਸ਼ਟਰ ਵਿਰੋਧੀ ਕਾਬਜਾਂ ਤੋਂ ਅਜ਼ਾਦ ਕਰਾਉਣ ਲਈ ਫੌਜ ਦੀ ਵਰਤੋਂ ਕਰਨੀ ਪਈ । ਇਸ ਕਾਰਵਾਈ ਜਿਸ ਦਾ ਨਾਂ ਅਪ੍ਰੇਸ਼ਨ ਬਲੂ ਸਟਾਰ ਰੱਖਿਆ ਗਿਆ । ਮਾਈ ਕੰਟਰੀ ਮਾਈ ਲਾਈਫ ਵਿੱਚ ਅਡਵਾਨਾੀ ਦੀ ਉਕਤ ਸਟੇਟਮੈਂਟ ਪੜ੍ਹਨ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਫੌਜੀ ਹਮਲਾ ਬੀ।ਜੇ।ਪੀ। ਅਤੇ ਕਾਂਗਰਸ ਦੀ ਮਿਲੀ ਭੁਗਤ ਨਾਲ ਹੋਇਆ । ਕਾਂਗਰਸ ਤੇ ਬੀ।ਜੇ।ਪੀ। ਦੀ ਮਿਲੀ ਭਗਤ ਨਾਲ ਭਾਰਤੀ ਫੌਜਾਂ ਨੇ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਦਿਨ ਕਰਫਿਊ ਵਿੱਚ ਢਿੱਲ ਦੇ ਕੇ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਫਸਾਏ ਗਏ ਲਗਪਗ 10,000 ਸਿੱਖ ਬੱਚਿਆਂ, ਬਿਰਧਾਂ, ਬੀਬੀਆਂ, ਸੇਵਾਦਾਰਾਂ, ਗ੍ਰੰਥੀਆਂ, ਰਾਗੀਆਂ ਦੀ ਨਿਹੱਥੀ ਤੇ ਨਿਰਦੋਸ਼ ਸਿੱਖ ਸੰਗਤ ਨੂੰ ਬਿਨਾਂ ਚਿਤਾਵਨੀ ਦੇ ਮੌਤ ਦੇ ਘਾਟ ਉਤਾਰ ਦਿੱਤਾ । ਫੌਜੀਆਂ ਵੱਲੋਂ ਸਿੱਖ ਬੀਬੀਆਂ ਦੀ ਬੇਪਤੀ ਕੀਤੀ ਗਈ । ਤੋਪਾਂ, ਟੈਂਕਾਂ ਨਾਲ ਅਕਾਲ ਤਖ਼ਤ ਢਹਿ ਢੇਰੀ ਕਰ ਦਿੱਤਾ ਗਿਆ । ਸਿੱਖ ਨਸਲਕੁਸ਼ੀ ਦੇ ਏਡੇ ਵੱਡੇ ਤੀਜੇ ਘੱਲੂਘਾਰੇ ਨੂੰ ਐੱਲ।ਕੇ।ਅਡਵਾਨੀ ਮਾਈ ਕੰਟਰੀ ਮਾਈ ਲਾਈਫ ਵਿੱਚ ਇੰਨੇ ਕੁ ਸ਼ਬਦਾਂ ਨਾਲ ਹੀ ਸਮੇਟ ਦਿੰਦਾ ਹੈ ਕਿ ਭਿੰਡਰਾਂਵਾਲੇ ਦੀ ਚੁਣੌਤੀ ਖ਼ਤਮ ਹੋਣ ਤੱਕ ਲਗਪਗ 500 ਗੈਰ-ਫੌਜੀ ਨਾਗਰਿਕਾਂ ਨੇ ਗੋਲਡਨ ਟੈਂਪਲ ਵਿੱਚ ਜਾਨਾਂ ਗਵਾਈਆਂ, ਚੁਪਾਸੀਂ ਗੋਲੀਆਂ ਚੱਲੀਆਂ । ਅਕਾਲ ਤਖ਼ਤ ਦੇ ਨਾਲ ਹੋਰ ਵੀ ਕਈ ਇਮਾਰਤਾਂ ਤਬਾਹ ਹੋ ਗਈਆਂ । ਇਹ ਸਾਡੇ ਗਣਤੰਤਰ (ਰਿਪਬਲਿਕ) ਦੇ ਬਹੁਤ ਦੱੁਖਦਾਈ ਪਲ ਸਨ । ਇਥੇ ਹੀ ਬੱਸ ਨਹੀਂ, ਸਗੋਂ ਸਿੱਖ ਕੌਮ ਤੇ ਵਾਪਰੇ ਤੀਜੇ ਘੱਲੂਘਾਰੇ ਦੀ ਖੁਸ਼ੀ ਵਿੱਚ ਭਾਜਪਾਈਆਂ ਨੇ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਖੜ੍ਹੇ ਫੌਜੀ ਟੈਂਕਾਂ ਤੇ ਚੜ੍ਹਕੇ ਭੰਗੜੇ ਪਾਏ, ਲੱਡੂ ਵੰਡੇ ਅਤੇ ਭਾਜਪਾਈਆਂ ਦੀਆਂ ਔਰਤਾਂ ਨੇ ਉਨ੍ਹਾਂ ਫੌਜੀਆਂ ਦੇ ਰੱਖੜੀਆਂ ਬੰਨੀਆਂ, ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਸੰਗਤਾਂ ਦਾ ਸਮੂਹਿਕ ਕਤਲੇਆਮ ਕੀਤਾ ਸੀ ਅਤੇ ਸਿੱਖ ਔਰਤਾਂ ਦੀ ਬੇਪਤੀ ਕੀਤੀ ਸੀ । ਇਸੇ ਤਰ੍ਹਾਂ ਨਵੰਬਰ 1984 ਨੂੰ ਜਦੋਂ ਹਿੰਦੂ ਭੀੜਾਂ ਵੱਲੋਂ ਅਜੇ ਸਿੱਖਾਂ ਦਾ ਸਮੂਹਿਕ ਕਤਲੇਆਮ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਹੀ ਦਿਨਾਂ ਵਿੱਚ ਆਰ।ਐੱਸ।ਐੱਸ। ਦੇ ਨਾਮਵਰ ਆਗੂ ਨਾਨਾ ਦੇਸ਼ਮੁੱਖ ਨੇ 8 ਨਵੰਬਰ 1984 ਨੂੰ ਆਪਣਾ ਇਕ ਅਹਿਮ ਦਸਤਾਵੇਜ਼ ਗੁਰੂ ਨਾਨਕ ਦੇ ਜਨਮ ਦਿਨ ਉੱਤੇ ਦਿੱਲੀ ਦੀਆਂ ਪ੍ਰਮੁੱਖ ਸਿਆਸੀ ਹਸਤੀਆਂ ਵਿੱਚ ਵੰਡਿਆ ਸੀ । ਨਾਨਾ ਦੇਸ਼ਮੁੱਖ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਉਹ ਪੰਜਾਹ ਸਾਲ ਤੋਂ ਰਾਸ਼ਟਰੀਆ ਸਵਯਸੇਵਕ ਸੰਘ ਦਾ ਮੈਂਬਰ ਹੈ ਅਤੇ ਕੱਟੜ ਰਾਸ਼ਟਰਵਾਦੀ ਹੈ । ਨਾਨਾ ਦੇਸ਼ਮੁੱਖ ਦਾ ਇਹ ਸਿੱਖ ਵਿਰੋਧੀ ਦਸਤਾਵੇਜ਼ ਹਿੰਦੀ ਸਪਤਾਹਿਕ ਪਤ੍ਰਿਕਾ, ਪ੍ਰਤੀਪਰਸ਼ ਦੇ 25 ਨਵੰਬਰ 1984 ਦੇ ਸੰਸਕਰਣ ਵਿੱਚ, ਇੰਦਰਾ ਕਾਂਗਰਸ-ਆਰ।ਐੱਸ।ਐੱਸ। ਗੱਠਜੋੜ ਦੇ ਸਿਰਲੇਖ ਹੇਠ ਛਪਿਆ ਸੀ । ਇਸ ਦਸਤਾਵੇਜ਼ ਵਿੱਚ ਨਾਨਾ ਦੇਸ਼ਮੁੱਖ ਨਵੰਬਰ 1984 ਨੂੰ ਹੋਏ ਸਿੱਖਾਂ ਦੇ ਸਮੂਹਿਕ ਕਤਲੇਆਮ ਨੂੰ ਜਾਇਜ਼ ਠਹਿਰਾਉਂਦਾ ਹੈ । ਇਹ ਲਿਖਤ ਆਰ।ਐੱਸ।ਐੱਸ। ਦੀ ਭਾਰਤ ਦੀਆਂ ਸਾਰੀਆਂ ਘੱਟ ਗਿਣਤੀਆਂ ਪ੍ਰਤੀ ਅਸਲ ਭ੍ਰਿਸ਼ਟ ਅਤੇ ਫਾਸਿਸਟ ਮਨੋਬਿਰਤੀ ਦਾ ਪ੍ਰਗਟਾਵਾ ਕਰਦੀ ਹੈ । ਆਰ।ਐੱਸ।ਐੱਸ। ਹਮੇਸ਼ਾ ਇਹ ਕਹਿੰਦੀ ਆ ਰਹੀ ਹੈ ਕਿ ਉਹ ਮੁਸਲਮਾਨਾਂ ਅਤੇ ਇਸਾਈਆਂ ਦੇ ਇਸ ਲਈ ਵਿਰੁੱਧ ਹਨ ਕਿ ਉਹ ਵਿਦੇਸ਼ੀ ਧਰਮਾਂ ਦੇ ਉਪਾਸ਼ਕ ਹਨ, ਖੈਰ ਇਹ ਵਿਸ਼ਾ ਬਹੁਤ ਲੰਬਾ ਹੈ, ਦਾਸ ਹੱਥਲੇ ਲੇਖ ਦੀ ਇਥੇ ਹੀ ਸਮਾਪਤੀ ਕਰਦਾ ਹੈ ਕਿ ਨਾਨਾ ਦੇਸ਼ਮੁੱਖ ਦੇ ਸਿੱਖ ਵਿਰੋਧੀ ਦਸਤਾਵੇਜ਼ ਵਿਚੋਂ ਕੇਵਲ ਦੋ ਨੁਕਤੇ ਹੀ ਉਦਾਹਰਣ ਵਜੋਂ ਲਿਖਦਾ ਹੈ ਪਹਿਲਾ ਨਾਨਾ ਦੇਸ਼ਮੁੱਖ ਲਿਖਦਾ ਹੈ ਸਿੱਖਾਂ ਦੇ ਕਤਲੇਆਮ ਲਈ ਕਾਤਲ ਭੀੜਾਂ ਨਹੀਂ ਬਲਕਿ ਸਿੱਖ ਬੁੱਧੀਜੀਵੀ ਜ਼ਿੰਮੇਵਾਰ ਸਨ, ਉਨ੍ਹਾਂ ਨੇ ਸਿੱਖਾਂ ਨੂੰ ਹਿੰਦੂ ਜੜ੍ਹਾਂ ਤੋਂ ਅਲੱਗ ਕਰਦਿਆਂ ਇਕ ਲੜਾਕੂ ਬਣਾ ਦਿੱਤਾ ਸੀ ਅਤੇ ਇਸ ਤਰ੍ਹਾਂ ਦੇਸ਼ ਭਗਤ ਭਾਰਤੀਆਂ ਨੂੰ ਹਮਲੇ ਦੀ ਦਾਅਵਤ ਦਿੱਤੀ ।  ਸਿਰਲੇਖ ਇੰਦਰਾ ਕਾਂਗਰਸ-ਆਰ।ਐੱਸ।ਐੱਸ। ਗੱਠਜੋੜ ਇਸ ਗੱਲ ਦਾ ਪੁਖਤਾ ਸਬੂਤ ਹੈ ਕਿ ਨਵੰਬਰ 1984 ਨੂੰ ਸਿੱਖਾਂ ਦਾ ਸਮੂਹਿਕ ਕਤਲੇਆਮ ਕਰਨ ਵਿੱਚ ਆਰ।ਐੱਸ।ਐੱਸ। ਨੇ ਵੀ ਅਹਿਮ ਭੂਮਿਕਾ ਨਿਭਾਈ ਹੈ । ਇਥੇ ਇਹ ਵੀ ਦੱਸਣਯੋਗ ਹੈ ਕਿ ਨਾਨਾ ਦੇਸ਼ਮੁੱਖ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਮਰਨ ਉਪਰੰਤ ਨਰਿੰਦਰ ਮੋਦੀ ਦੀ ਸਰਕਾਰ ਨੇ ਨਾਨਾ ਦੇਸ਼ਮੁੱਖ ਨੂੰ ਭਾਰਤ ਰਤਨ ਦੇ ਐਵਾਰਡ ਨਾਲ ਨਿਵਾਜਿਆ ਹੈ । 
ਭੁੱਲਾਂ ਚੁੱਕਾਂ ਦੀ ਖਿਮਾਂ
ਗੁਰੂ ਪੰਥ ਦਾ ਦਾਸ
ਜਥੇਦਾਰ ਮਹਿੰਦਰ ਸਿੰਘ