image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਬਰਤਾਨੀਆ ਵਿੱਚ ਹੈਲਮਟ ਕਾਨੂੰਨ 73

ਸਿੱਖ ਧਰਮ ਪੱਗ ਉੱਪਰ ਕੋਈ ਹੋਰ ਪਾ ਕੇ ਟੋਪੀ ਰਹਿਤ ਧਾਰਨੀ ਨਹੀਂ ਬਣਦਾ, ਕਾਨੂੰਨ ਸਰਕਾਰ ਨੇ ਸੇਫਟੀ ਕਰਕੇ ਲਾਗੂ ਕੀਤਾ ਸੀ, ਸਿੱਖਾਂ ਨੇ ਤਾਂ ਜੰਗਾਂ ਲੜੀਆਂ ਤੇ ਸਬੂਤ ਸਨ ਸੇਫਟੀ ਦੇ । 
ਕਾਨੂੰਨ ਮੰਨਣੋ ਨਾਂਹ ਸਿੱਖ ਸੰਘਰਸ਼ ਅੰਤ ਛੋਟ :- ਜੱਦੋ ਜਹਿਦ ਦਾ ਪਹਿਲਾ ਭਾਗ ਪਿਛਲੇਰੇ ਹਫ਼ਤੇ ਅੰਕਿਤ ਸੀ, ਹੁਣ ਸਿੱਖਾਂ ਨੂੰ ਕਾਨੂੰਨ ਉਲੰਘਣਾ ਕਰਦਿਆਂ ਤਕਰੀਬਨ ਦੋ ਸਾਲ ਹੋ ਚੱਲੇ ਸਨ, ਪੁੁਲਸ ਤੇ ਸਰਕਾਰ ਨੂੰ ਭੀ ਚਿੰਤਾ ਹੋਣ ਲੱਗੀ, ਉਦੋਂ ਐੱਮ।ਪੀ। ਸੁਹਿਰਦ ਹੁੰਦੇ ਸਨ, ਅੱਜ ਦੀ ਤਰ੍ਹਾਂ ਪਾਠ, ਮੰਗਣੇ, ਵਿਆਹਾਂ ਜਨਮ ਦਿਨਾਂ ਤੇ ਹੀ ਹਾਜ਼ਰੀ (ਸਾਡੇ) ਕੰਮ ਨਹੀਂ ਸੀ ਹੁੰਦਾ ਨਾਲੇ ਪੁਰਾਣੇ ਰਿਟਾਇਰਡ ਫੌਜੀ ਜਰਨੈਲ ਭੀ ਸਲਾਹ ਦੇਣ ਲੱਗ ਪਏ ਸਨ ਕਿ ਇਹ ਨਹੀਂ ਮੰਨਣਗੇ, ਹੁਣ ਬਲਦੇਵ ਸਿੰਘ ਚਾਹਲ ਦੇ ਜੁਰਮਾਨੇ ਭੀ ਬਹੁਤ ਵੱਧ ਗਏ ਸਨ, ਲੱਗੀਆਂ ਕਚਹਿਰੀਆਂ ਪੇਸ਼ੀਆਂ ਹੋਣ ਕਦੀ ਕਿਤੇ ਕਦੀ ਕਿਤੇ, ਅਖੀਰ &lsquoਤੇ ਈਲਿੰਗ ਵਿੱਚ ਲੇਡੀ ਜੱਜ ਸੀ, ਬੜੀ ਦੁਖੀ ਤੇ ਪੈਂਦੇ ਸੱਟ ਕਹਿੰਦੀ ਤੂੰ ਜੁਰਮਾਨਾ ਭਰਨਾ ਕਿ ਨਹੀਂ ਉੱਤਰ ਨਹੀਂ, ਹੁਕਮ ਦਿੱਤਾ ਇਹਨੂੰ ਸਿੱਟੋ ਜੇਲ੍ਹ ਤੇ ਪੈਂਟਨਵਿਲ ਸਭ ਤੋਂ ਸਖ਼ਤ ਜੇਲ੍ਹੇ ਭੇਜ ਦਿੱਤਾ ਸਿੱਖਾਂ ਬੜੇ ਨਾਅਰੇ ਲਾਏ, ਖ਼ਬਰ ਬੀ।ਬੀ।ਸੀ। ਤੇ ਨਸ਼ਰ, ਸ਼ਾਮ ਨੂੰ ਸਭ ਤੋਂ ਪਹਿਲਾਂ ਟੈਲੀਫੂਨ ਸਮੈਧਿਕ ਗੁਰੂ ਘਰ ਦੇ ਪ੍ਰਧਾਨ ਨਾਹਰ ਸਿੰਘ ਦਿਉਲ ਦਾ ਕਿ ਬੀਬੀ ਦੱਸ ਅਸੀਂ ਕੀ ਮੱਦਤ ਕਰੀਏ, ਮੈਂ ਕਿਹਾ ਵੀਰ ਜੀ ਮੈਨੂੰ ਕੋਈ ਮੱਦਤ ਨਹੀਂ ਚਾਹੀਦੀ ਬੱਸ ਸਰਕਾਰ ਤੇ ਦਬਾਅ ਬਣਾ ਸਿੱਖ ਜਿੱਤ ਕਰਵਾਉ ਬੜੀ ਹਾਲ ਦੁਹਾਈ ਪਾਈ ਸਿੱਖਾਂ ਨੇ, ਵੱਡੇ ਸ਼ਹਿਰਾਂ ਵਿੱਚ ਗੁਰਦੁਆਰਿਆਂ ਨੇ ਜਲੂਸ ਕੱਢੇ, ਚਾਹਲ ਸਾਹਬ ਨੇ ਸਿਰਦਾਰ ਕਪੂਰ ਸਿੰਘ ਨੂੰ ਬੇਨਤੀ ਭੀ ਕੀਤੀ ਸੀ ਕਿ ਸਰਕਾਰ ਨੂੰ ਕੋਸੋ ਉੱਤਰ ਸੀ ਕਿਹੜੇ ਹੋਟਲ ਮੇਰੇ ਰਹਿਣ ਦਾ ਬੰਦੋਬਸਤ ਕਰੇਂਗਾ, ਅਸੀਂ ਦੁਖੀ ਹੋਏ ਪਰ ਇਕ ਅੰਗ੍ਰੇਜ਼ ਲੈਫ: ਕਰਨਲ ਕੇਵਲ ਟੈਕਸੀ ਦਾ ਖਰਚਾ ਸੀ ਜਾ ਕੇ ਕੋਰਟ ਬਿਆਨ ਦੇ ਕੇ ਆਇਆ ਸੀ ਖੈਰ ਦੂਜੇ ਨੰਬਰ ਤੇ ਵੁਲਵਰਹੈਂਪਟਨ ਤੋਂ ਨਿਰਮਲ ਸਿੰਘ ਸੇਖੋਂ, ਬਲਵੀਰ ਸਿੰਘ ਧਾਲੀਵਾਲ ਤੇ ਤੀਜੇ ਗਿਆਨੀ ਸੁੰਦਰ ਸਿੰਘ ਸਾਗਰ ਲਗਪਗ 65 ਸਾਲਾ ਤੇ ਚੌਥੇ ਨੰਬਰ ਤੇ ਹੀ ਵੁਲਵਰਹੈਂਪਟਨ ਤੋਂ ਸੋਹਣ ਸਿੰਘ ਲਖਪੁਰੀ ਜੇਲ੍ਹੀ ਡੱਕਤੇ ਗਏ, ਪਰ ਸਿੰਘਾਂ ਹੌਂਸਲੇ ਨਹੀਂ ਹਾਰੇ, ਖਾਰ ਖਾਣੇ ਤਾਂ ਉਦੋਂ ਭੀ ਬੜੇ ਸਨ, ਹੁਣ ਹੋਮ ਆਫਿਸ ਦੁਬਿਧਾ ਵਿੱਚ ਫੱਸ ਗਿਆ ਸੀ, ਪਰ ਨਿਕਲਣ ਨੂੰ ਰਾਹ ਦੀ ਲੋੜ ਸੀ, ਕਾਫੀ ਸਮੇਂ ਮਗਰੋਂ ਫੇਰ ਬਲਦੇਵ ਸਿੰਘ ਚਾਹਲ ਦੀ ਪੇਸ਼ੀ ਹੋਈ ਤਾਂ ਸਵੇਰ ਨੂੰ ਕਚਹਿਰੀ ਲਈ ਬੈਠੀ ਸੀ ਪੁਲਸ ਜੱਜ ਬੜਾ ਹੀ ਸਿਆਣਾ ਸੀ, ਉਹਨੇ ਬਿਆਨ ਲਏ ਤੇ ਕਹਿੰਦਾ ਕਚਹਿਰੀ ਸ਼ਾਮ ਨੂੰ ਫੇਰ ਲੱਗੂ ਇਹਨੂੰ ਸੈੱਲ ਵਿੱਚ ਲੈ ਜਾਵੋ, ਸ਼ਾਮ ਨੂੰ ਇਸੇ ਵਿਸ਼ੇ &lsquoਤੇ ਜੱਜ ਬੈਠਾ ਤੇ ਉਹਨੇ ਆਖਿਆ ਮੈਂ ਹੋਮ ਆਫਿਸ ਨਾਲ ਸਲਾਹ ਮਸ਼ਵਰੇ ਤੇ ਹਾਂ, ਫੈਸਲਾ ਰਾਖਵਾਂ ਇਹਨੂੰ ਛੱਡ ਦਿਉ, ਪ੍ਰੈੱਸ ਵਾਲੇ ਘਰ ਛੱਡਣ ਆ ਗਏ, ਦਰਵਾਜ਼ਾ ਖੜਕੇ ਤੇ ਖੋਲ੍ਹਿਆ ਤਾਂ ਅੱਗੋਂ ਸ਼੍ਰੀ ਮਾਨ ਜੀ ਖੜੇ, ਅਰਦਾਸ ਕੀਤੀ ਮੱਥਾ ਟੇਕਿਆ, ਸ਼ੁਕਰਾਨਾ ਕੀਤਾ, ਬੈਠ ਵਾਰਤਾ ਕੀਤੀ, ਸਭ ਸਮਰਥੱਕਾਂ ਨੂੰ ਫੂਨ ਕੀਤੇ ਪਰ ਆਪਣਾ ਸੰਘਰਸ਼ ਜਾਰੀ, ਅਖੀਰ ਫੈਸਲਾ ਹੱਕ ਵਿੱਚ ਤੇ ਸਿੱਖਾਂ ਨੂੰ ਛੋਟ, ਇਹ ਕਾਨੂੰਨ ਬਣ ਗਿਆ, ਹਾਲੇ ਭੀ ਐਕਟ ਵਿੱਚ ਜਾ ਕੇ ਸਰਕਾਰੂ ਢਾਂਚੇ ਵਿੱਚ ਚਾਹਲ ਨਉਂ ਲਿਖਿਆ ਹੈ । 
ਬਲਦੇਵ ਸਿੰਘ ਚਾਹਲ, ਸਾਥੀਆਂ ਸਮੇਤ ਇਸ ਜਿੱਤ ਦਾ ਕੋਈ ਸਿਹਰਾ ਨਹੀਂ ਲੈਣ ਕਿਧਰੇ ਗਏ, ਸਿਰੋਪੇ, ਮੱਦਤ ਬਿਲਕੁੱਲ ਨਹੀਂ, ਕੋਈ ਕਿਸੇ ਭੀ ਗੁਰਦੁਆਰੇ ਦਾ ਪ੍ਰਧਾਨ ਨਾ ਬਣਿਆ, ਉਗਰਾਹੀਆਂ ਨਹੀਂ ਕੀਤੀਆਂ, ਕੁਝ ਬੰਦੇ ਆਏ ਕਹਿੰਦੇ ੳੱੁੱਠ ਸਾਡੇ ਨਾਲ ਤੁਰ ਗੁਰੂ ਘਰ ਲਈ ਉਗਰਾਹੀ ਕਰੀਏ, ਜਵਾਬ ਸੀ ਇਹ ਕੌਮ ਦੀ ਜਿੱਤ ਹੈ ਮੈਂ ਖੱਟੀ ਲਈ ਨਹੀਂ ਆਤਮਾ ਦੇ ਪ੍ਰਣ ਤੇ ਧਰਮ ਫਰਜ ਲਈ ਕੀਤਾ ਮੈਂ ਸੰਤੁਸ਼ਟ ਹਾਂ, ਤੁਸੀਂ ਜਾਉ ਮੈਂ ਇਹ ਕੰਮ ਨਹੀਂ ਕਰਨਾ, ਇਕ ਤਾਂ ਬੜਾ ਅੱਖੜ ਹੋ ਕੇ ਕਹਿੰਦਾ ਮੂਰਖ ਬੰਦਾ ਬੀਜ ਕੇ ਵੱਢਣ ਜੋਗਾ ਨੀ ਚਲੋ ਜੀ ਅਸੀਂ ਤਾਂ ਬੈਠ ਕੇ ਧੰਨ ਧੰਨ ਕਰੀ ਜਾਣਾ ਕਿ ਪ੍ਰਮਾਤਮਾਂ ਤੂੰ ਬੇਅੰਤ ਹੈ ਲਾਜ ਰੱਖੀ ਨਹੀਂ ਤਾਂ ਸਿੱਖਾਂ ਨੇ ਕਹਿਣਾ ਸੀ ਹੱਤਕ ਕਰਵਾ ਤੀ ਚੌਧਰ ਲਈ ਆਦਿ, ਬਲਦੇਵ ਸਿੰਘ ਚਾਹਲ ਤੇ ਸਾਥੀਆਂ ਨੇ ਕੋਈ ਲਾਹਾ, ਲਾਭ, ਖੱਟ ਨੀ ਕੀਤੀ ਕੌਮੀ ਸੇਵਾ ਕੀਤੀ ਤਾਂ ਹੀ ਤਾਂ ਪ੍ਰਮਾਤਮਾਂ ਨੇ ਅਰਦਾਸ ਸੁਣੀ, ਅਗਲੀ ਵਾਰਤਾ ਜੋ ਅੱਜ ਕੱਲ੍ਹ ਚੈਨਲ (ਦੋ ਤੇ) ਬੜੀ ਹੁੱਭੀ ਜਾਂਦੀ ਹੈ ਮਾਂਡਲਾ ਕੇਸ, ਸੁਣੋ ਜੀ ਮਾਂਡਲਾ ਬੇਟਾ ਸਕੂਲ ਵਿੱਚ ਪ੍ਰਾਈਵੇਟ ਵਿੱਚ ਪੱਗ ਬੰਨ੍ਹ ਕੇ ਗਿਆ ਹੈੱਡਮਾਸਟਰ ਨੇ ਵਰਦੀ ਤੋਂ ਵਿਰੱੁਧ ਆਖ ਵਰਜਤਾ ਕੇਸ ਕਰਤਾ ਪਰ ਭਾਈ ਇਹ ਸਕੂਲ ਦਾ ਕੇਸ ਸੀ ਸਰਕਾਰੂ ਕਾਨੂੰਨ ਨਹੀਂ ਸੀ ਜੋ ਉਹਨੇ ਲੜਿਆ, ਚੇਤੇ ਰੱਖੋ ਮਾਂਡਲਾ ਨੇ ਇਥੋਂ ਤੱਕ ਆਖਿਆ ਸੀ ਕਿ ਕੋਈ ਭੀ ਬੰਦਾ ਮੇਰੇ ਕੇਸ ਬਾਰੇ ਬਿਆਨ ਨਾ ਦੇਵੇ ਯਾਨੀ ਨਿੱਜੀ ਸੀ ਠੀਕ ਹੈ ਮਾਨਤਾ ਮਿਲ ਗਈ, ਲਾਰਡ ਡੈਨਿੰਗ ਨੇ ਨੁਕਤਾ ਉਭਾਰਿਆ ਕਿ ਸਿੱਖ ਧਾਰਮਿਕ ਤੇ ਕੌਮੀ ਪ੍ਰਕਿਰਿਆ ਵਿੱਚ ਨਹੀਂ ਹਨ, ਉਹਦਾ ਭਾਵ ਸੀ ਇਹ ਨੁਕਤਾ ਲੜ ਲਉ ਜੀ, ਪੈ ਗਏ ਉਹਦੇ ਮਗਰ, ਹਾਲਾਂਕਿ ਉਹ ਇਕ ਪ੍ਰਮੰਨਿਆ ਜੱਜ ਸੀ ਮੈਨੂੰ ਲਿਖਣੋ ਝਿੱਜਕ ਨਹੀਂ ਕਿ ਇਹ ਜੋ ਕੇਸ ਸੀ ਮਾਂਡਲੇ ਨੇ ਰਾਮਗੜ੍ਹੀਆ ਬਰਾਦਰੀ ਤੇ ਨਿਸ਼ਕਾਮ ਸੇਵਕ ਵਾਲਿਆਂ ਦਾ ਬਣਾਇਆ ਸੀ, ਕੋਈ ਸੰਕੋਚ ਨਹੀਂ ਕਿ ਸਿੱਖ ਕੌਮ ਵਿੱਚ ਕੇਵਲ ਜੱਟ ਤੇ ਖੱਤਰੀ ਹੀ ਹਨ ਬਾਕੀ ਬਰਾਦਰੀਆਂ ਦੇ ਸਿੱਖ ਹਨ ਰਾਮਗੜ੍ਹੀਆ ਦੇ ਤਾਂ ਗੁਰੂ-ਘਰ, ਸਕੂਲ, ਕਾਲਜ ਅੱਡ ਹਨ ਇਹ ਸਿੱਖਾਂ ਦੀ ਹਸਤੀ ਵਾਲੀ ਵਿਚਾਰਧਾਰਾ ਵਿੱਚ ਨਹੀਂ ਆਉਂਦੇ ਹਾਂ ਕੁਝ ਸੱਚੇ ਸਿੱਖ ਇਨ੍ਹਾਂ ਨਾਲ ਨਹੀਂ ਰਲਦੇ, ਬਹੁਤੇ ਤਾਂ ਗੁਰੂ ਘਰ ਭੀ ਕੌਮ ਵਾਲੇ ਹੀ ਜਾਂਦੇ ਹਨ, ਕੋਈ ਹੈ ਗੁਰੂ ਘਰ ਜੱਟਾਂ ਦਾ ? ਪਰ ਆਹ ਜੋ ਲਾਰਡੀ ਲਈ ਹੱਥ ਕੰਡੇ ਤੇ ਸਾਰਾ ਸਮਾਂ ਲੇਬਰ ਪਾਰਟੀ ਦਾ ਹੋਕਾ ਕੁਝ ਖੱਟਣ ਲਈ ਇਹ ਮਾਂਡਲਾ ਘੋਲ ਨੂੰ ਤਾਂ ਸਿੱਖਾਂ ਦੀ ਪੱਗ ਦਾ ਕੇਸ ਦੱਸਦਾ ਹੈ ਪਰ ਭੁੱਲ ਹੀ ਜਾਂਦਾ ਹੈ ਕਿ ਹੈਲਮਟ ਕੇਸ ਪਹਿਲਾ ਤੇ ਸਿੱਖ ਜੇਲ੍ਹੀ ਗਏ, ਪਰ ਇਹ ਤੱਥ ਭੀ ਨਹੀਂ ਦੱਸਦਾ ਤੇ ਤਗਮਾ ਧਾਰੀ ਭੀ ਮਲਮੀ ਜੀ ਜੀਭ ਨਾਲ ਹਾਂ ਹੋਰ ਭੀ ਪੱਗ ਦਾ ਸੀਗੀ ਕਹਾਣੀ ਪਰ ਮਾਂਡਲਾ ਹੀ ਇੰਗਲੈਂØਡ ਵਿੱਚ ਸਿੱਖ ਰੱਖਵਾਲਾ ਸੀ, ਠੀਕ ਹੈ ਉਹਦੇ ਕੋਲ ਪੈਸਾ ਤੇ ਬੜਾ ਜੱਥਾ ਸੀ ਉਭਾਰਨ ਨੂੰ, ਪਰ ਮਾਂਡਲਾ ਕੇਸ ਕੌਮੀ ਨਹੀਂ ਸੀ, ਹੈਰਾਨੀ ਨਹੀਂ ਜਦੋਂ ਇਹ ਤਰਸੇਮ ਸਿੰਘ ਸੰਧੂ ਵੁਲਵਰਹੈਂਪਟਨ ਦੇ ਪੱਗ ਘੋਲ (ਬੱਸ ਡਰਾਈਵਰੀ) ਦੀ ਗੱਲ ਕਰਦੇ ਹਨ ਜਰੂਰ ਪਹਿਲਾਂ ਸੀ ਪਰ ਉਹ ਭੀ ਕੰਪਨੀ ਕੇਸ ਸੀ, ਇਹ ਉਹਦਾ ਭੀ ਨਉਂ ਨਾ ਲੈਣ, ਜੇਕਰ ਉਹ ਇਨ੍ਹਾਂ ਦੀ ਜਥੇਬੰਦੀ, ਖਾਲਿਸਤਾਨ ਤੇ ਨਾਲੇ ਗੁਰਦੁਆਰੇ ਵਿੱਚ ਨਾ ਹੁੰਦਾ ਤੇ ਕੌਮੀ ਜੜ੍ਹਾਂ ਵਿੱਚ ਤੇਲ ਦੇਣੇ ਹਨ, ਹੈਂਕਰ ਹੈਂਕਰ ਕਰਦੇ ਆਪਣੇ ਹਿੱਤਾਂ ਲਈ ਭੱਜੇ ਫਿਰਦੇ ਨੇ ਪੈਸੇ ਮੰਗਣ ਨੂੰ ਫੰਡ ਹੂੰਝਣ ਨੂੰ ਸੇਵਾ ਦੱਸਦੇ ਨੇ, ਕੌਮ ਨੂੰ ਦੱਸੋ ਕੀ ਖੱਟ ਕੇ ਦਿੱਤਾ ਹੈ ? ਆਪਣੇ ਨਉਂ ਬਨਾਉਣ ਨੂੰ ਕੋਈ ਸਮਾਧ ਤੇ ਮੇਲੇ ਜਾ ਲਾਵੇ, ਕੋਈ ਗੁਰੂ ਘਰਾਂ ਤੇ ਕਬਜ਼ੇ ਕਰਨ ਇਸ ਕੇਸ ਵਿੱਚ ਸਿੱਖਾਂ ਦਾ ਅਕਸ ਨੀਮਾਂ ਕਰਦੇ ਨੇ, ਇਨ੍ਹਾਂ ਦੀ ਸਾਡੀ ਸਰਕਾਰ ਨਾਲ ਲੜਾਈ, ਭਾਰਤ ਨਾਲ ਯੁੱਧ ਲੱਭਿਆ ਕੀ ਬੱਸ ਬੰਦੇ ਢੋਅ ਤੇ ਵਿਦੇਸ਼ੀ ਕੇਵਲ ਸੰਤ ਭਿੰਡਰਾਂਵਾਲਿਆਂ ਦਾ ਨਉਂ ਵੇਚੀ ਜਾਂਦੇ ਨੇ, ਮੈਨੂੰ ਕਦੀ ਭੀ ਨਹੀਂ ਇਹ ਕੁਝ ਲਿਖਣ ਲਈ ਕਲਮ ਚੁੱਕਣ ਦੀ ਸੁੱਝੀ ਸੀ, ਜੇਕਰ ਇਹ ਇਹੋ ਜਿਹੀ ਘਿਨਾਉਣੀ ਕੋਝੀ ਬਿਆਨ ਬਾਜ਼ੀ ਨਾ ਕਰਦੇ, ਇਨ੍ਹਾਂ ਨੂੰ ਇੰਨਾ ਗਿਆਨ ਨੀ ਆਉਂਦਾ ਕਿ ਲੋਕੀ ਇਨ੍ਹਾਂ ਨੂੰ ਚੈਨਲਾਂ &lsquoਤੇ ਮੰਗਤੇ ਸੱਦਦੇ ਨੇ ਇਹ ਫੇਰ ਨੀ ਹੱਟਦੇ, ਧਰਮ ਦਾ ਹੁਲੀਆ ਇੰਨਾ ਵਿਗਾੜ ਦਿੱਤਾ ਕੌਮ ਵਿੱਚ ਦੁਫੇੜਾਂ ਪਾ ਧਰੀਆਂ, ਰਹਿਤ ਮਰਿਯਾਦਾ ਦੀ ਮਾਨਤਾ ਘਟਾ ਤੀ, ਮਨਮੱਤ ਲਾਗੂ ਕਰ ਧਰੀ ਕੇਵਲ ਆਪਣੇ ਹਿੱਤ ਪਾਲਣ ਲਈ, ਬੜਾ ਸੌਖਾ ਹੈ ਭੰਡਨਾ ਜੀ ਪੁਰਾਣੇ ਅਕਾਲੀ ਨੇਤਾ ਗੱਦਾਰ, ਆਹ ਨੀ ਕੀਤਾ ਔਹ ਨੀ ਕੀਤਾ, ਜੀ ਅਨੰਦਪੁਰ ਦਾ ਮਤਾ ਅਕਾਲੀਆਂ ਛੱਡ ਤਾ, ਕੀ ਝੂਠ ਹੈ ਕਿ ਸੰਤ ਭਿੰਡਰਾਂਵਾਲਿਆਂ ਇਹੀ ਮਤਾ ਨਹੀਂ ਫੜਿਆ, ਫੇਰ ਕਿਥੇ ਗਿਆ, ਉਹ ਕਹਿੰਦੇ ਥੜੇ ਨਾ ਚੜੀ ਇਹ ਕਹਿੰਦੇ ਘੱਟ ਨਾ ਤੋਲੀ । ਅੰਤਲਾ ਅਧਿਆਏ ਅਗਲੇ ਸਪਤਾਹ । 
-ਬਲਵਿੰਦਰ ਕੌਰ ਚਾਹਲ ਸਾਊਥਾਲ