image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਖਾਰੇ ਬਦਲ ਗਏ, ਬੀਬੀ ਹੋਈ ਐ ਪਰਾਈ

ਵਾਪਰ ਰਹੀਆਂ ਘਟਨਾਮਾਂ ਤੇ ਕੁਝ ਸਮੇਂ ਤੋਂ ਬਰਤਾਨਵੀ ਪੁਲਸ, ਸਰਕਾਰ, ਮੀਡੀਆ ਤੇ ਏਜੰਸੀਆਂ ਕੜੀ ਨਜ਼ਰ ਰੱਖ ਰਹੀਆਂ ਹਨ ਸਿੱਖ ਸਰਗਰਮੀਆਂ &lsquoਤੇ । ਹੁਣ ਇਸਲਾਮ ਫੋਬੀਆ ਭੀ ਇਕਲੋਤਾ ਨਹੀਂ ਮੈਂ ਇੰਕਸ਼ਾਫ ਤਾਂ ਕੀਤਾ ਸੀ, ਪਰ ਸਿੱਖ ਗਤੀਵਿਧੀਆਂ ਸਗੋਂ ਵੱਧ ਹੀ ਗਈਆਂ, ਕੰਮ ਪਿਆਰਾ, ਚੰਮ ਨਹੀਂ, ਆਪੇ ਸੁਧਰਨਾ ਸਿਆਣਪ ਨਹੀਂ ਤਾਂ ਅਗਲੇ ਜਾਣਦੇ ਨੇ ਕਿਵੇਂ ਰਾਹੇ ਪਉਣਾ ਹੈ । ਸਿੱਖ ਇੰਗਲੈਂਡ ਨਹੀਂ ਆਏ ਸਗੋਂ ਸਾਰਾ ਪੰਜਾਬ ਦਾ ਸਬਾਬ ਗੱਡੇ ਵਿੱਚ ਲੱਦ ਲਿਆਏ, ਨਾ ਹੁਣ ਪੁਰਾਣਾ ਸਿੱਖ ਭਾਈਚਾਰਾ ਰਿਹਾ, ਨਾ ਧਰਮ ਦੁਆਰੇ ਤੇ ਨਾ ਹੀ ਸਾਡਾ ਅਕਸ, ਪਨਾਹ-ਗੀਰਾਂ ਤਾਂ ਇਥੇ ਆ ਕੇ ਘਾਲਣਾ ਘਾਲ੍ਹਣ ਵਾਲਿਆਂ ਦਾ ਇਤਿਹਾਸ ਹੀ ਧੋ ਧਰਿਆ, ਵਡੇਰਿਆਂ ਨੇ ਤਾਂ ਨੀਹਾਂ ਪੱਕੀਆਂ ਕੀਤੀਆਂ, ਵਸੇਬੇ ਸੌਖੇ ਕੀਤੇ ਤੇ ਧਾਰਮਿਕ ਅਸਥਾਨ ਸਥਾਪਤ ਕੀਤੇ ਤੇ ਆਹ ਅੱਗੋਂ ਨੂੰ ਆਏ ਘਰ ਬਾਰਨ ਹੁਣ ਖਾਕੇ ਹੀ ਨਹੀਂ ਦੜਕਦੇ ਨੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਪੱੁਠੇ ਰਾਹ ਪਾ ਰਹੇ ਹਨ, ਇੰਗਲੈਂਡ ਬਹੁਤ ਹੀ ਸਾਂਝੇ ਖਿੱਤਿਆਂ ਵਿੱਚੋਂ ਆਈ ਆਮਦ ਦਾ ਦੇਸ਼ ਸੀ, ਅਮਰੀਕਾ ਬਹੁਤਾ ਦੁਆਬਾ, ਕੈਨੇਡਾ ਤਾਂ ਪਿੰਡ ਹੁੰਦਾ ਸੀ, ਹੁਣ ਮਾਲਵਾ ਜੋ ਕੁਝ ਉਥੇ ਕਰਦੇ ਸੀ ਇਥੇ ਲੱਗ ਗਏ ਤੇ ਭਲੇ ਨੂੰ ਟਰੂਡੋ ਲੱਭ ਗਿਆ ਪੱਠੇ ਪਉਣਾਂ, ਹੁਣ ਦੇਖੋ ਤੀਮੀ ਹੀ ਛੱਡ ਕੇ ਤੁਰ ਗਈ, ਇਕ ਪਾਸੜ ਹੀ ਤੁਰਦਾ ਸੀ, ਰਹੀ ਗੱਲ ਆਸਟੇ੍ਰਲੀਆ ਮਲੇਸ਼ੀਆ ਆਦਿ ਉਹ ਬਹੁਤੇ ਸਿਆਸੀ ਨਹੀਂ ਕਿੱਤੇਕਾਰੀ ਸਨ, ਪਰ ਮੱਝ ਇਕ ਟੋਭੇ ਵਿੱਚ ਖੌਰੂ ਪਾ ਦੇਵੇ ਤਾਂ ਸਾਰੇ ਪਸ਼ੂ ਭੂਤਰ ਜਾਂਦੇ ਨੇ । 
ਸ਼ਮਸ਼ਾਨ ਤੋਂ ਗੁਜ਼ਰਦੇ ਮਨੁੱਖ ਨੂੰ ਜੋ ਕਬਰਸਤਾਨ ਵਿੱਚੋਂ ਅਭਿਮਾਨ ਨਾਲ ਲੰਘ ਰਿਹਾ ਸੀ, ਹੱਡੀ ਬੋਲੀ ਹੋਸ਼ ਕਰਕੇ ਚੱਲ ਮੀਆਂ ਕਭੀ ਹਮ ਭੀ ਇਨਸਾਨ ਥੇ, ਪਰ ਅਸੀਂ ਤਾਂ ਅੱਜ ਆਪ ਹੀ ਇਨਸਾਨ ਨਹੀਂ ਰਹੇ ਕਿਸੇ ਨੂੰ ਕੀ ਸਮਝੀਏ, ਨਿਰਣਾ ਸਭ ਦੀ ਜੜ੍ਹ ਧਰਮ ਦੁਆਰੇ ਹਨ ਪੈਸਾ ਅੰਤਾਂ ਦਾ ਬਸ ਝੋਟੀਆਂ ਜਾਣ ਵਰਤ ਰਹੇ ਹਨ ਦਾਤਾ ਦੇਖਦਾ ਹੈ ਹਾਲੇ ਕੁਹਾੜੇ ਮਾਰਨ ਨਹੀਂ ਲੱਗਾ ਪਰ ਕਿਤੇ ਨਾ ਕਿਤੇ ਸਮਝਾ ਰਿਹਾ ਹੈ ਜੋ ਨਾ ਸਮਝੇ ਵੋਹ ਅਨਾੜੀ ਹੈ, ਰੱਬ ਦਿੰਦਾ ਹੈ ਕਿ ਭਾਈ ਸ਼ੁੱਕਰ ਕਰੋ ਤੇ ਕਦਰ ਕਰੋ ਨਾ ਉਡਾਉ ਚੌਧ੍ਹਰ ਮਾਣੋ ਪਰ ਮਗਰੋਂ ਰਾਤ, ਚੰਦ ਦਿਨੇ ਨਾ ਚੜਾਉ ਪਰਲੋ ਐਮੇ ਨੀ ਆਉਂਦੀ, ਅਭਿਮਾਨ ਹੀ ਡੇਗਦਾ ਹੈ, ਧਰਮ ਨੂੰ ਅਪਣਾਵੋ ਨਾ ਕਿ ਵਰਤੋ, ਆਹ ਸਾਡੇ ਕਬਜ਼ੇ ਵਿੱਚ ਗੁਰੂ ਘਰ ਲਾਹ ਲਉ ਡੰਝਾਂ ਇਕ ਦਿਨ ਧਰਮ ਰਾਜ ਨੇ ਵਹੀ ਖਾਤਾ ਫਰੋ੍ਹਲਣਾ ਹੀ ਹੈ, ਪ੍ਰਚਾਰਕਾਂ ਤਾਂ ਗੱਠੜੀਆਂ ਬੰਨ ਤੁਰ ਜਾਣਾ ਲੇਖਾ ਤਾਂ ਵੰਡਣ ਵਾਲਿਆਂ ਤੋਂ ਮੰਗਣਾ, ਧਰਮੀ ਸਿੱਖ ਦਸਵੰਧ ਤਾਂ ਭਲੇ ਕੰਮਾਂ ਲਈ ਦਿੰਦੇ ਹਨ, ਸੰਗਤਾਂ ਦੀ ਸੇਵਾ ਹੋਵੇ ਹਰ ਸ਼ਰਧਾਲੂ ਖੁਸ਼ ਜਾਵੇ ਦੂਜੇ ਧਰਮਾਂ ਵਾਲੇ ਦੇਖਣ ਕਿ ਕਿਵੇਂ ਸਿੱਖ ਸੰਗਤਾਂ ਧੰਨ ਧੰਨ ਕਰਦੀਆਂ ਹਨ ਨਾ ਕਿ ਉਥੇ ਹਥਿਆਰਾਂ ਨੂੰ ਸ਼ਸ਼ਤਰ ਦੱਸੋ, ਭੰਗ ਨੂੰ ਟੌਨਕ ਤੇ ਵਾਹ-ਹਿਯਾਤ ਮਰਿਯਾਦਾ ਲਾਗੂ ਕਰੋ, ਸਰਲ ਧਰਮ ਸੀ, ਹਰ ਦਮ ਸਤਿਨਾਮ, ਚੇਤੇ ਰੱਖੋ ਕਿਰਤ ਕਰੋ ਨਾ ਕਿ ਲੁੱਟੋ ਅਣਵਿਵਹਾਰਕ ਢੰਗਾਂ ਨਾਲ ਧੰਨਾਡ ਬਣੋ ਫੇਰ ਸਮਾਜ ਵਿੱਚ ਨੌ ਬਣਾਵੋ ਇਹ ਮਾਲਕ ਨੂੰ ਨਹੀਂ ਭਉਂਦਾ ਇਹ ਮੰਨੋ ਰਜ਼ਾ, ਪੰਨੂੰ ਮਾਰਦਾ ਭੜਦੋਹਲ ਦੱਸੋ ਇੰਗਲੈਂਡ ਕੀ ਕਰਨ ਆਏ ਸਨ, ਬਹੁਗਿਣਤੀ ਸਿੱਖ ਅਮਨ ਸ਼ਾਂਤੀ ਨਾਲ ਜੀਵਨ ਦੇ ਹਾਮੀ ਹਨ, ਤੁਸੀਂ ਖਾਲਿਸਤਾਨ ਦੀ ਮੰਗ ਆਪਣੇ ਦੇਸ਼ ਵਿੱਚ ਕਰੋ, ਆਹ ਸਭ ਇਸੇ ਲਹਿਰ ਦੀ ਦੇਣ ਹੈ, ਪੰਜਾਬ ਵਿੱਚ ਭੀ ਬਰਬਾਦੀ ਹੁਣ ਵਿਦੇਸ਼ਾਂ ਵਿੱਚ, ਮੇਰੀ ਪਸ਼ੀਨਗੋਈ ਹੈ ਕਿ ਜਿੰਨੀ ਦੇਰ ਕੋਈ ਸਮਾਜ ਸੇਵੀ ਆਪਾ ਤਿਆਗੀ ਦਰਵੇਸ਼, ਦਰਪੇਸ਼ ਔਕੜਾਂ ਨੂੰ ਹਟਾਉਣ ਦਾ ਬੀੜਾ ਨਹੀਂ ਚੁੱਕੇਗਾ ਸਿੱਖ ਪੰਥ ਤਾਂ ਧਰਮ ਭੀ ਫਿਰਕਾ ਵੰਡ ਵਿੱਚ ਤੇ ਸ਼ਰਧਾਲੂ ਭੀ ਕੁਰਾਹੇ, ਰੱਲ੍ਹ ਗੱਡ ਹੀ ਹੋਣਾ ਹੈ, ਵਿਦੇਸ਼ਾਂ ਵਿੱਚ ਸੌਖਾ ਇਥੇ ਅਸੀਂ ਵੋਟਾਂ ਇਸ ਵਿਸ਼ੇ &lsquoਤੇ ਨਹੀਂ ਹਨ ਲੈਣੀਆਂ, ਜਦੋਂ ਹੀ ਇਸ ਕੁਰੀਤੀ ਦਾ ਰਾਜ਼ ਖੋਲ੍ਹਿਆ ਸਰਕਾਰਾਂ ਨੇ ਆਪੇ ਹੰਭਲਾ ਮਾਰ ਨੱਥ ਪਾ ਦੇਣੀ ਹੈ, ਨਹੀਂ ਤਾਂ ਗਡੀਰੇ ਤਿਆਰ ਰੱਖੋ ਗੁਰੂ ਦੀਆਂ ਗੋਲ੍ਹਕਾਂ ਛੇਤੀ ਛੇਤੀ ਵਰਤ ਕੇ ਖਾਲੀ ਕਰ ਲਉ, ਪ੍ਰਚਾਰਕਾਂ ਨੂੰ ਮਾਲਾ ਮਾਲ ਕਰ ਦਿਉ, ਜਿੰਨੀ ਦੀ ਅੱਡੀ ਪੰਜਾਬ ਲੱਗਦੀ ਹੀ ਨਹੀਂ ਵਿਦੇਸ਼ੀ ਹੀ ਆ ਕੇ ਸਾਹ ਲੈਂਦੇ ਨੇ ਇਹ ਨੇ ਅਸਲੀ ਕੁਰਾਈਏ ।
ਇਧਰ ਸੋਸ਼ਲ ਮੀਡੀਆ, ਯੂ: ਟੀਊਬਾਂ, ਚੈਨਲ ਔਫ ਕੋਮ : ਨੇ ਪੈਸੇ ਕਮਾਉਣ ਨੂੰ ਪੱਟੀ ਮੇਸ ਕਰਤੀ, ਕਰੜੀ ਨਜ਼ਰ ਹੇਠ ਆਉਣ ਤਾਂ ਸਮਾਜ ਮਨੁੱਖਤਾ ਦੀ ਲੀਹ &lsquoਤੇ ਆਊ, ਲੇਖਕ ਲੋਕ ਬਾਬੇ ਘੜ੍ਹਾਬੇ, ਫਲਾਣਾ ਸੂੰਹ ਦੀ ਬਰਸੀ, ਫਲਾਣੇ ਮਹਾਂ ਪੁਰਸ਼ ਦੀ ਬਰਸੀ, ਬੇਈਮਾਨੀਆਂ ਨਾਲ ਚਰਾਂਦਾ ਦੱਬ ਕੇ ਧੌਲ੍ਹਰ ਪਾ ਲਏ ਹੁਣ ਆਉ ਰੰਗ ਭਾਗ ਮਾਣੋ, ਪੰਜਾਬ ਤੋਂ ਸਰਕਾਰੀ ਸਾਧ ਭਗਮੇ ਚੋਗੇ ਸੱਦੋ ਉਥੇ ਤਾਂ ਸਭ ਸਫਾਈਆਂ ਕਰ ਕਰਾ ਏ, ਹੁਣ ਪਾਰਲੀਮੈਂਟ ਵਿੱਚ ਜਾ ਮਾਂਜੇ ਫੇਰਨਗੇ, ਇਥੇ ਆ ਕੇ ਥਾਪੜੇ ਦੇ ਦੇ ਜਾਣਗੇ ਬੱਗੇ ਸ਼ੇਰੋ ਲੁੱਟੋ ਲੋਕਾਂ ਤੋਂ ਧਰਮ ਦਸਵੰਧ, ਸਾਨੂੰ ਵੰਡੋ, ਕੋਈ ਭੀ ਪਾਰਟੀ ਹੋਵੇ, ਭਾਮੇ ਅਕਾਲੀ ਦਲ ਮੈਂ ਕਿਸੇ ਦੀ ਭੀ ਸਮਰਥੱਕ ਜਿਹੜਾ ਕੋਈ ਕੌਮ ਦੀਆਂ ਜੜ੍ਹਾਂ ਵਿੱਚ ਤੇਲ ਦੇਵੇ ਸਭ ਦੇ ਦੋ ਕੰਨਾਂ ਵਿਚਾਲੇ ਸਿਰ ਹੋਣ । 
ਕੁਝ ਕੁ ਪ੍ਰੋਗਰਾਮ ਦੇਣੇ ਬੱਸ ਐਧਰੋਂ ਉਧਰੋਂ ਲਿਖਤਾਂ ਚੁੱਕ ਉਹਨੂੰ ਅਧਾਰ ਬਣਾ ਕੇ ਇਤਿਹਾਸ ਪ੍ਰਚਾਰੀ ਜਾਂਦੇ ਹਨ, ਕੋਈ ਤੱਥ, ਸਬੂਤ ਹਨ ਹੀ ਨਹੀਂ ਕੋਈ ਅੰਗ੍ਰੇਜ਼ ਆਪਣੀ ਕਿਤਾਬ ਵੇਚਣ ਲਈ ਸਿੱਖ ਪੱਖ ਪੂਰੇ, ਮੁਸਲਮਾਨ ਭੱਲ ਲਈ ਬਹਾਦਰੀ ਦੱਸੇ ਤੇ ਹਿੰਦੂ ਚੱਕ ਚੱਕਈਏ ਲਈ ਆਪਣੀ ਕਮਾਈ ਲਈ ਲਿਖੇ, ਬੱਸ ਸਾਡੇ ਬਗੈਰ ਨਿਰਣਾ ਕਰੇ ਜੀ ਫਲਾਣਿਆਂ ਆਹ ਦੱਸੇ ਮੇਰੇ ਕੋਲ ਲਿਖਤਾਂ, ਅੱਗੋਂ ਹਾਂ ਜੀ ਮੋਹਰੀ ਜੀ ਤੁਸੀਂ ਇਤਿਹਾਸਕਾਰ ਹੋ ਨਾ ਨਾ ਕੋਈ ਉੱਕਰੀ ਪੱਥਰ ਦੇਖੀ ਨਾ ਕਿਧਰੇ ਖੰਡਰਾਤ ਬੱਸ ਵਾਹ ਵਾਹ ਖੱਟੋ ਆਪਣੇ ਆਪ ਨੂੰ ਆਪ ਹੀ ਮੋਦੀ ਮੋਹਰੀ ਥਾਪ ਲਵੋ, ਸਿੱਖ ਬਹੁਗਿਣਤੀ ਇਸ ਦੇਸ਼ ਵਿੱਚ ਬੜੇ ਹੀ ਸੁਚੱਜੇ ਢੰਗਾਂ ਨਾਲ ਰਹਿ ਗਈ ਖੁਸ਼ ਹਨ ਸ਼ਾਂਤੀ ਪੂਰਕ ਹਨ, ਪਰ ਆਹ ਅਣਸਰ ਨੌਜਵਾਨਾਂ ਨੂੰ ਰੈਡੀਕਲਾਈਜ਼ ਯਾਨੀ ਅਤਿਵਾਦ ਵੱਲ ਪੇ੍ਰਰ ਰਿਹਾ ਹੈ, ਹੁਣ ਤਾਂ ਸਿੱਖ ਭੀ ਇਨ੍ਹਾਂ ਤੋਂ ਦੁਖੀ ਹਨ, ਅੱਜ ਦੀਆਂ ਸਰਗਰਮੀਆਂ ਤੇ ਇਥੋਂ ਦੀ ਜੀ: ਬੀ: ਨਿਊਜ਼ &lsquoਤੇ ਨਾਈਜਲ ਫਰਾਜ ਸਾਬਕਾ ਐੱਮ: ਈ: ਪੀ: ਨੇ ਨੁਕਤਾਚੀਨੀ ਕਰਤੀ ਤਾਂ ਖਾਲਿਸਤਾਨੀ ਚੈਨਲ ਬੁੜਕ ਕੇ ਭੰਡ ਰਿਹਾ ਹੈ, ਦਿੱਲੀ ਵਾਲੇ ਨੂੰ ਚੈਨਲ ਤੇ ਲਿਆਂਦਾ, ਉਹਨੇ ਹੀ ਤਾਂ ਲੰਡਨ ਭੜਕਾਊ ਬੋਲ ਬੋਲੇ ਸਨ, ਭਾਈ ਤੁਸੀਂ ਕਾਨੂੰਨ ਨਾਲ ਖਾਲਿਸਤਾਨ ਮੰਗੀ ਜਾਵੋ, ਪਰ ਇਸ ਦੇਸ਼ ਦੀ ਪ੍ਰਣਾਲੀ ਨੂੰ ਖਰਾਬ ਨਾ ਕਰੋ, ਖਿਮਾਂ ਕਰਨਾ ਮਿਡਲੈਂਡ ਦੇ ਕੁਝ ਬੰਦੇ ਸਿੱਖਾਂ ਲਈ ਮੁਸੀਬਤਾਂ ਖੜ੍ਹੀਆਂ ਕਰ ਰਹੇ ਹਨ, ਅੰਤ ਸਰਕਾਰ, ਪੁਲਸ ਕੋਲ ਲੋਕਾਂ ਨੇ ਸ਼ਿਕਾਇਤਾਂ ਕਰਨ ਲੱਗ ਜਾਣਾ ਹੈ, ਇਨ੍ਹਾਂ ਨੇ ਪੰਜਾਬ ਤਾਂ ਬਰਬਾਦ ਕਰ ਹੀ ਦਿੱਤਾ, ਹੁਣ ਆਹ ਦੇਸ਼ ਭੀ ਡੱਸਣਗੇ, ਪੰਜਾਬ ਵਿੱਚ ਹੜ੍ਹਾਂ ਦੀ ਪੀੜਾ ਚੈਨਲਾਂ ਨੂੰ ਹੈ ਪਰ ਕਿਸਾਨ ਆਗੂ ਤੇ ਹੋਰ ਤਾਂ ਧਰਨੇ ਲਾਉਣ ਤੇ ਹਨ, ਟਰੈਕਟਰ-ਟਰਾਲੀ ਭਜਾਉ, ਯਾਨੀ ਕਾਨੂੰਨ ਅਵਸਥਾ ਛਿੱਕੇ ਤੇ, ਕੀ ਆਹ ਸਮਾਂ ਇਨ੍ਹਾਂ ਧਰਨਿਆਂ ਦਾ ਹੈ । ਇਥੇ ਆਹ ਚੈਨਲਾਂ &lsquoਤੇ ਬੁਲਾਰੇ ਸਾਰਾ ਸਮਾਂ ਪੰਜਾਬ ਨੂੰ ਭੰਡਣ ਤੇ ਨੇ, ਜਦੋਂ ਉਥੇ ਟੈਲੀਫੂਨ ਕਰੋ ਅੱਗੋਂ ਉਹ ਭੀ ਇਨ੍ਹਾਂ ਤੋਂ ਅਤੇ ਵਿਦੇਸ਼ੀਆਂ ਤੋਂ ਦੁਖੀ ਹਨ, ਭਾਈ ਧਰਤੀ &lsquoਤੇ ਵੱਸੋ, ਮੋਦੀ ਦੇ ਚੰਦਰਮਾ &lsquoਤੇ ਚੜ੍ਹਨ ਦੀ ਨਾ ਸੋਚੋ, ਬੜੇ ਚਿੰਤਕ ਹਿਰਦੇ ਨਾਲ ਕਲਮ ਦੀ ਵੇਦਨਾ ਲਿਖਣ ਦੀ ਖੁੱਲ੍ਹ ਲਵਾਂ : ਸਾਡਾ ਬਰਤਾਨਵੀ ਜੀਵਨ ਸਾਡੇ ਇਥੇ ਆਏ ਅਨਪੜ੍ਹ ਤੇ ਸੁੱਘੜ ਮਹਾਨ ਸੋਚ ਵਾਲਿਆਂ ਹੱਠ, ਧਰਮ, ਮਿਹਨਤ ਤੇ ਸਲੀਕੇ ਨਾਲ ਇਥੋਂ ਦੇ ਵਸ਼ਿੰਦਿਆਂ ਨਾਲ ਭਾਈਚਾਰਾ ਬਣਾ ਕੇ ਭੀ ਆਪਣੀ ਵੱਖਰੀ ਹੋਂਦ ਕਾਇਮ ਕੀਤੀ, ਧਰਮ ਦੁਆਰੇ ਖੋਲ੍ਹ ਕੇ ਪਛਾਣ ਬਣਾਤੀ ਪਰ ਅਫ਼ਸੋਸ ਆਹ 84 ਦੇ ਆਏ ਸਫੈਦਪੋਸ਼ਾਂ ਸਾਡਾ ਜੀਵਨ ਦੁੱਭਰ ਕਰਤਾ, ਕਦੀ ਕੋਈ ਘੜਤ ਕਦੀ ਕੋਈ, ਹੁਣ ਫੇਰ ਆਹ ਫੈਡਰੇਸ਼ਨ ਦੇ ਦੋ ਆਗੂ ਆਪ ਥਾਪੇ ਜੀ ਸਾਨੂੰ ਚੁਰਾਸੀ ਦੇ ਹਮਲੇ ਵਿੱਚ ਕੀਤੀ ਬਰਤਾਨਵੀ ਸਰਕਾਰ ਦੇ ਸਹਿਯੋਗ ਵਾਲੇ ਕਾਗਜ਼ ਦਿਖਾਉ, ਮੈਂ ਪੁੱਛਦੀ ਹਾਂ ਤੁਸੀਂ ਇਥੋਂ ਦੇ ਵਫ਼ਾਦਾਰ ਹੋ ਜਾਂ ਨਹੀਂ, ਲੋਕ ਇਨ੍ਹਾਂ ਨੂੰ ਨਿਕਾਰਨ ਪਿਛਾੜਨ ਅਤੇ ਆਖਣ ਕਿ ਸਾਡੀ ਪ੍ਰਤੀਨਿੱਧਤਾ ਅਸੀਂ ਆਪ ਕਰ ਲਾਂਗੇ ਲਾਂਭੇ ਹੋਵੋ, 40 ਸਾਲ ਦੇ ਸਾਡੇ &lsquoਤੇ ਹਾਵੀ ਹੋ, ਲੇਬਰ ਲੀਡਰ ਨੇ ਇਕ ਬੇਦੋਸ਼ੇ ਗੋਰੇ ਨੂੰ 17 ਸਾਲ ਕੈਦ ਵਿੱਚ ਪਰ ਕੁਝ ਵਰੇ੍ਹ ਪਹਿਲਾਂ ਸਰ ਕਾਇਰ ਨੂੰ ਪਤਾ ਲੱਗ ਗਿਆ ਪਰ ਮੁਕਰਦਾ ਹੈ ਇਹਦੇ ਇੰਨਸਾਫ਼ ਦੀ ਕਥਾ ਦੀ ਕਰਕੇ ਇਹ ਪ।ਪ।ਸ। ਦਾ ਨੇਤਾ ਸੀ, ਹੁਣ ਆਵਾਜ਼ ਤਾਂ ਉੱਠ ਰਹੀ ਹੈ ਪਰ ਇਹ ਲੇਬਰ ਭਗਤ ਭੰਬਲਭੂਸੇ ਪਾਉਣ &lsquoਤੇ ਨੇ, ਹੁਣ ਲੋਕੀ ਤਾਂ 12।50 ਪੌਂਡ ਜੋ ਕਾਰ ਦੀ ਚਾਬੀ ਲਉਂਦੇ ਸਾਰ 16 ਤੋਂ ਬਣੀ ਕਾਰ &lsquoਤੇ ਲੱਗਣਗੇ, ਪਹਿਲੀ ਸਤੰਬਰ ਤੋਂ ਲਾਗੂ ਪਰ ਮਜ਼ਾਲ ਹੈ ਲੋਕ-ਹਿੱਤ ਲਈ ਕੁਸਕਣ, ਬੱਸ ਪੰਜਾਬ ਦੇ ਲੋਕਾਂ ਦਾ ਸਾਹ ਇਕ ਕਿਸਾਨ ਆਗੂ ਇੰਨਸਾਫ ਮੋਰਚੇ, ਧਰਨੇ, ਤਬਾਹੀ ਮਚਾ ਰਹੇ ਹਨ, ਮੁੱਦਾ ਜੀ ਬੰਦੀ ਸਿੰਘ ਰਿਹਾਅ ਕਰੋ, ਭਾਵੇਂ ਸ਼੍ਰੋਮਣੀ ਕਮੇਟੀ, ਅਕਾਲੀ ਦਲ ਹੋਵੇ ਮੇਰਾ ਤਾਂ ਸਮਰਥੱਨ ਨਹੀਂ ਕਿਉਂਕਿ ਇਹ ਪੂਰੇ ਸੂਬੇ ਦਾ ਮੁੱਦਾ ਨਹੀਂ ਕੇਵਲ ਸਿੱਖ ਪਰ ਦੁਖਾਂਤ ਵਿੱਚ ਸਭ ਹੜ੍ਹ ਹਰ ਦੇਸ਼ ਵਿੱਚ ਕੁਦਰਤ ਦਾ ਸਬਕ ਹੈ, ਲਵੋ ਸਰਕਾਰ ਦਾ ਖਜ਼ਾਨਾ ਜੇਕਰ ਮੁਆਵਜ਼ਿਆਂ ਲਈ ਹੀ ਹੈ ਤਾਂ ਬਾਕੀ ਦੇ ਗਰੀਬ ਕੀ ਘੱਟਾ ਛਾਨਣ ਵਪਾਰੀ ਦੁਖੀ ਹਨ ਪਰ ਇਹ ਮਾਲਵਾ ਚਿੱਟਾ ਖਾ ਖਾ ਮਰਕੇ ਦਿਉ ਮੁਆਵਜ਼ਾ ਆਹ ਕਿਸਾਨ ਪ੍ਰੀਤਮ ਸਿੰਘ ਟਰਾਲੀ ਹੇਠ ਆ ਕੇ ਪੈਰ ਵੱਢ ਪਰ ਸਿਰ ਆਪ ਦੇ, ਹਰ ਪਹਿਲੂ &lsquoਤੇ ਸਰਕਾਰ ਕਸੂਰਵਾਰ, ਹੁਣ ਆਵਾਂ ਜੀਵਨ ਪੱਧਰ ਵੱਲ ਠੀਕ ਹੈ ਸਾਡੀ ਸਰਕਾਰ ਭੀ ਵਧੀਆ ਨਹੀਂ ਪਰ ਵਿਗਿਆਨੀ ਭੀ ਔਕੜਾਂ ਖੜ੍ਹੀਆਂ ਕਰਨ &lsquoਤੇ ਹਨ, ਮੈਨੂੰ ਕੋਈ ਭੀ ਚਾਅ ਨਹੀਂ ਭਾਰਤ ਚੰਨ &lsquoਤੇ ਜਾ ਚੜਿਆ ਦਾ, ਕਿਧਰੇ ਇਹ ਤਾਂ ਨਾ ਆਖ ਦੇਣ ਖਾਲਿਸਤਾਨ ਲਈ ਗਏ, ਹਾਂ ਜਾਉ ਉਥੇ, ਤਜਰਬੇ ਸਿਹਤ ਲਈ ਹਾਨੀਕਾਰਕ ਅੰਤਾਂ ਦਾ ਖਰਚਾ ਹੁਣ ਬਰਤਾਨੀਆ ਦੇ ਕਈ ਅਦਾਰੇ ਭਾਰਤ ਨੂੰ ਦਿੱਤੀ ਵਿਤੀ ਸਹਾਇਤਾ ਵਾਪਸ ਲਈ ਮੰਗ ਹੈ ਕਿ ਜੇਕਰ ਐਨਾ ਖਰਚਾ ਕਰਕੇ ਨਾਮਣਾ ਖੱਟਣਾ ਹੈ ਤੇ ਲਾਭ ਕੀ ? ਤਾਂ ਸਾਡਾ ਪੈਸਾ ਮੋੜੋ, ਰਹੀ ਗੱਲ ਇਨ੍ਹਾਂ ਤਜਰਬਿਆਂ ਦਾ ਸਿਹਤ ਤੇ ਅਸਰ ਮਹਾਂਮਾਰੀਆਂ ਇਨ੍ਹਾਂ ਦੀ ਦੇਣ, ਹੜ੍ਹ ਇਨ੍ਹਾਂ ਦੀ ਦੇਣ, ਜੇਕਰ ਪੈਸੇ ਦੀ ਕਦਰ ਨੀ ਕਰਨੀ ਤਾਂ ਭੁੱਖਮਰੀ ਹੀ ਆਊ, ਬੇਨਤੀ ਹੈ ਜੋ ਚਮਗਿੱਦੜ ਪੰਜਾਬ ਨੂੰ ਚਿੰਮੜੇ ਨੇ ਤੇ ਆਹ ਵਿਦੇਸ਼ੀ ਆਪਣੇ ਹਿੱਤਾਂ ਲਈ ਵਾਹ ਵਾਹ ਕਰਨ ਇਨ੍ਹਾਂ ਦਾ ਇਕ ਦਿਨ ਰੱਬ ਨੇ ਹਿਸਾਬ ਲੈਣਾ ਹੈ, ਰਹੀ ਗੱਲ ਪੈਸਾ ਕਮਾਉਣ ਦੀ ਜੀ ਸਦਕੇ ਪਰ ਲੋਕਾਂ ਦੇ ਜੀਵਨ ਦੁਸ਼ਵਾਰ ਕਰਕੇ ਨਾ, ਸਾਡਾ ਪੰਜਾਬ ਵਿੱਚ ਵੱਗ ਵਿੱਚ ਕੱਟਾ ਭੀ ਨਹੀਂ, ਜਮੀਨਾਂ ਨੂੰ ਤੇ ਪਲਾਟਾਂ ਨੂੰ ਕੋਈ ਪੱੁਛਦਾ ਨੀ, ਇਹ ਸਾਰਾ ਦਿਨ ਜੀ ਕਾਂਗਰਸੀ ਆਗੂਆਂ ਨੂੰ ਦਿੱਲੀ ਕਤਲੇਆਮ ਲਈ ਫਾਂਸੀ ਦਿਉ ਕੀ ਦਿੱਲੀ ਪੰਜਾਬ ਦੀ ਸੁਹਿਰਦ ਹੈ ਕੀ ਤੁਹਾਡੇ ਕਤਲੇਆਮ ਨਾਲ ਹਿਰਦੇ ਵਲੂੰਧਰੇ ਸੱਚ ਹੈ ਤਾਂ ਕਾਂਗਰਸ ਦੀਆਂ ਸਰਕਾਰਾਂ ਬਣਾਈਆਂ ? ਹੁਣ ਭੀ ਸਭ ਉੱਧਰ ਨੂੰ ਵਹੀਰਾਂ, ਕਿਧਰੇ ਅਕਾਲੀ ਤਾਂ ਨਹੀਂ ਆ ਜਾਣਗੇ, ਇਹ ਪੰਥਕ ਹਨ ? ਇਨ੍ਹਾਂ ਦਾ ਡੋਪ ਟੈਸਟ ਕਰਾ ਲੋ ਜੇ ਸਭ ਕਾਂਗਰਸੀ ਸਿੱਧ ਨਾ ਹੋ ਜਾਣ ਭਾਈ ਇਥੇ ਪਨੀਰੀ ਦਾ ਭਵਿੱਖ ਦੇਖੋ ਆਪਾਂ ਤਾਂ ਖਾ ਹੰਡਾ ਲਿਆ ਹੈ । ਮੁੱਦਾ ਜੋ ਕਬੱਡੀ ਨਾਲ ਜੁੜਿਆ :- ਕਲੇਮ : ਜੀ ਕਬੱਡੀ ਦਾ ਕੋਈ ਸਬੰਧ ਨਹੀਂ ਸੀ ਗੜਬੜ ਮੰਨ ਲਵੋ ਫੈਡਰੇਸ਼ਨ ਨਾਲ ਸਿੱਧਾ ਕਾਰਕੁੰਨਾਂ ਨਾਲ ਨਾ ਹੋਵੇ ਪਰ ਰੁਚੀ ਬਗੈਰ ਕੌਣ 10 ਪੌਂਡ ਦਾ ਟਿਕਟ ਲੈ ਕੇ ਲਾਊ ਤੇ ਜਾਊ, ਮੰਨ ਲਵਾਂ ਪਰ ਮੈਂ ਸਵਾਲ ਕਰਦੀ ਹਾਂ ਕਿ ਭਾਈ ਪਹਿਲਾਂ ਤਾਂ ਅੱਜ ਕੱਲ੍ਹ ਨਵੀਂ ਪਿਰਤ ਕਿ ਗ੍ਰੰਥੀ ਅਰਦਾਸ ਕਰੇ, ਦੇਗ ਵਰਤਾਵੇ ਇਹ ਕਾਮਰੇਡਾਂ ਨੇ ਧਰਮ ਨੂੰ ਛੁਣਛੁਣਾ ਬਣਾ ਤਾ, ਕੀ ਇਹ ਮਰਿਯਾਦਾ ਹੈ ? ਲੰਗਰ ਭੇਜਣੇ ਚੱਲ ਪਏ ਸਨ, ਹੁਣ ਆਹ ਦੱਸੋ ਭਾਈ ਅਰਦਾਸ ਕੀਤੀ ਦੇਗ ਵਰਤਾਈ ਭਾਵੇਂ ਖਿਡਾਰੀ ਅੱਧੇ ਨੰਗੇ ਪਰ ਫੇਰ ਜਦੋਂ ਲੜਾਈ ਦਾ ਰੌਲਾ ਪਿਆ ਤਾਂ ਉਹ ਕੇਵਲ 100-150 ਦੇ ਕਰੀਬ ਦੱਸਦੇ ਹੋ ਤੇ ਮੈਚ ਵਿੱਚ ਕਿੰਨੇ ਖਿਡਾਰੀ ? ਕਿੰਨੇ ਦਰਸ਼ਕ ਕਿੰਨੇ ਪ੍ਰਬੰਧਕ ਕਿਉਂ ਜਦੋਂ ਉਹ ਪਿੜ ਵੱਲ ਨੂੰ ਧਾਏ ਤਾਂ ਖਿਡਾਰੀਆਂ ਜਾ ਕੇ ਜੱਫੇ ਨਾ ਮਾਰੇ ? ਕੀ ਅਰਦਾਸ ਦਾ ਆਹ ਅਕੀਦਾ ਸਿੰਘ ਭੱਜ ਤੁਰੇ, ਮੇਜਾਂ &lsquoਤੇ ਬੈਠੇ ਜੀ ਨੰਬਰ ਲਿਖਦੇ ਸੀ ਕਮੈਂਟਰ, ਰਿਪੋਰਟਰ ਪਤੀੜਾਂ ਪਾ ਭੱਜੇ ਚੰਗੇ ਬਹਾਦਰ, ਸਕਿਊਰਿਟੀ ਕਿਥੇ ? ਕੀ ਲੋਕਾਂ ਦੀ ਸੁਰੱਖਿਆ ਲਈ ਯਤਨ ਸਨ ? ਮੁਨਕਰ ਹੋਣਾ ਸੱਚ ਨਹੀਂ ਸਾਬਤ ਕਰ ਸਕਦਾ । 
ਚਲੋ ਜੀ ਮੈਨੂੰ ਕੀ ਮੈਂ ਤਾਂ ਲੇਖਕ ਦਾ ਫਰਜ ਪਛਾਣਿਆ ਹੈ, ਹੁਣ ਆਪਣੇ ਭਾਈਚਾਰੇ ਦੀ ਖੈਰ ਮੰਗਾਂ, ਫਲੂ, ਜੁਕਾਮ ਆਦਿ ਹਵਾ ਵਿੱਚ ਹੈ ਜੋ ਹੜ੍ਹ ਸਨ ਹੁਣ ਸੜੇਹਾਨ ਬੀਮਾਰੀ ਦਾ ਕਾਰਨ ਹੈ, ਬਚੋ, ਦੂਰੀ ਬਣਾਵੋ, ਮੂੰਹ ਢਕੋ, ਖਾਣ ਦਾ ਭੀ ਪ੍ਰਹੇਜ਼ ਕਰੋ, ਸਾਦਾ ਭੋਜਨ, ਦੇਸੀ ਬੂਟੀਆਂ ਆਦਿ ਦੀ ਵਰਤੋਂ ਕਰੋ, ਦਾਲਾਂ ਜਰੂਰ ਖਾਉ, ਦਹੀਂ ਦਾ ਸੇਵਨ ਕਰੋ ਘਰਦਾ ਬਣਾਵੋ ਗਲਾ ਖਰਾਬ ਹੋਣ ਤੋਂ ਬਚੋ, ਆਵਾਗਉਣ ਬਾਹਰ ਨਾ ਫਿਰੋ ਸਾਡੇ ਬਹੁਤੇ ਇਕੱਠ ਹੁਣ ਗੁਰੂ ਘਰਾਂ ਵਿੱਚ ਹੀ ਹਨ, ਭਾਈ ਪ੍ਰਬੰਧਕ ਪੈਸੇ ਦੇ ਲਾਲਚ ਤਿਆਗੋ, ਸੰਗਤਾਂ ਦੀ ਸੇਵਾ ਕਰੋ, ਅਸੀਂ ਦਸਵੰਧ ਇਸ ਲਈ ਹੀ ਦਿੰਦੇ ਹਾਂ, ਨਾ ਕਿ ਨੌਜਵਾਨਾਂ ਦੇ ਵਿਆਹ ਖਰਾਬ ਕਰੋ, ਹਜ਼ਾਰਾਂ ਪੌਂਡ ਮੰਗੋ ਲਾਵਾਂ, ਚਾਹ ਤੇ ਹਾਲ ਲਈ, ਕੀ ਬਣੂ ਜੇਕਰ ਉਹ ਬਾਗੀ ਹੋ ਗਏ, ਮਾਂ-ਬਾਪ ਦੇ ਆਖੇ ਤੇ ਜਾਂਦੇ ਨੇ ਕੱਲ੍ਹ ਨੂੰ ਮਾਂ-ਬਾਪ ਨੂੰ ਕਹਿ ਦੇਣ ਤੁਹਾਡਾ ਨੱਕ ਨੀ ਰਹਿੰਦਾ, ਢਕਲੋ ਅਸੀਂ ਦਫਤਰੀ ਵਿਆਹ ਨਾਲ ਹੀ ਖੁਸ਼ ਹਾਂ, ਪ੍ਰਬੰਧਕਾਂ ਨੇ ਹਨੇਰਗਰਦੀ ਮਚਾਈ ਹੈ ਇਹ ਭਾਈ ਸਿੱਖ ਧਰਮ ਦੇ ਗ੍ਰਹਿਣੀ ਹਨ ਹੀ ਨਹੀਂ ਬੱਸ ਕਾਬਜ਼ ਨੇ ਕਰਕੇ ਹੱਟਣਗੇ ਧਰਮ ਨੂੰ ਬਦਨਾਮ, ਇਹ ਸਭ ਹੁਣ ਸਿੰਘ ਸਜ ਕੇ ਦੱਸਣਗੇ ਕੌਣ ਹਨ ਇਹ ।
ਅੰਤਲਾ ਅਧਿਆਏ ਹੈਲਮਟ 73
ਸੁੱਖ ਨਾਲ ਸਿੱਖ ਕਾਨੂੰਨੀ ਤੌਰ &lsquoਤੇ ਪੱਗ ਨਾਲ ਮੋਟਰਸਾਈਕਲ ਚਲਾ ਰਹੇ ਹਨ, ਸਿਦਕੀ ਸਿੰਘਾਂ ਦੀ ਘਾਲਣਾ ਪਰ ਜੋ ਅੱਜ ਈਰਖਾ ਦੇ ਮਾਰੇ ਨਉ ਨੀ ਲੈਂਦੇ ਉਹ ਇਕ ਤਾਂ ਕਿਸੇ ਦੀ ਵੱਡਿਆਈ, ਦੂਜੇ ਉਹਦੇ ਵਿੱਚੋਂ ਕਮਾਈ ਨਹੀਂ, ਅੱਜ ਤਾਂ ਬੱਸ ਬਰਸੀਆਂ ਪੰਜਾਬ ਵਿੱਚ ਹੋਏ ਭਾਵੇ ਕੋਈ ਡਾਕੇ ਵਿੱਚ ਸਾਈਨਾਈਡ ਖਾ ਕੇ ਮਰਿਆ ਸ਼ਹੀਦ, ਕੁੜੀਆਂ ਦੇ ਚੱਕਰ ਮਰਿਆ ਸ਼ਹੀਦ, ਪ੍ਰਚਾਰਕ ਪੌਂਡਾਂ ਵਿੱਚ ਖੇਡਣ ਇਥੋਂ ਦੇ ਰਾਗੀ ਕਥਾਵਾਚਕ ਨੀ ਪਸੰਦ ਪੰਜਾਬ ਤੋਂ ਦਿੱਲੀ ਤੋਂ ਹੋਰ ਉਥੇ ਪ੍ਰਸਿੱਧੀ ਮਿਲਦੀ ਹੈ ਨਾਲੇ ਅਖੇ ਭਗਵੰਤ ਮਾਨ ਚੈੱਕ ਦਿੱਤਾ ਚਾਰ ਹਜ਼ਾਰ ਲਫਾਫੇ ਤੇ ਚਾਲ੍ਹੀ, ਬੱਸ ਆਹ ਹੈ ਤਮਾਸ਼ਾ ਪਰ ਜਦੋਂ ਫਰਾਂਸ ਵਿੱਚ ਪੱਗ ਦਾ ਮਸਲਾ ਖੜ੍ਹਾ ਹੋਇਆ ਤਾਂ ਸਾਡੇ ਕੋਲੋਂ ਹੀ ਸਰਕਾਰੀ ਕਾਗਜ਼ ਲੈ ਕੇ ਬਹੁਤ ਅਦਾਰੇ ਗਏ ਸਨ, ਅਸੀਂ ਸਰਕਾਰੀ ਸਟੇਸ਼ਨਰੀ ਤੋਂ ਖਰੀਦ ਕੇ ਰੱਖੇ ਸਨ, ਹੁਣ ਤਾਂ ਅਸੀਂ ਭੀ ਪਾਸੇ ਹਾਂ ਹੁਣ ਪੁਰਾਣੇ ਕੁਰਬਾਨੀਆਂ ਵਾਲਿਆਂ ਦਾ ਨਉਂ ਨਹੀਂ ਲੈ ਹੁੰਦਾ, ਭਾਵੇਂ ਉਨ੍ਹਾਂ ਸਮਿਆਂ ਵਿੱਚ ਉਸ ਘੋਲ ਲਈ ਬੜੇ ਸਿਦਕ, ਹੌਂਸਲੇ ਤੇ ਦ੍ਰਿੜ੍ਹਤਾ ਦੀ ਲੋੜ ਸੀ, ਅੱਜ ਤਾਂ ਝੱਟ ਤਗਮੇ, ਸਿਰੋਪੇ ਤੇ ਇਨਾਮ ਲੈਣ ਤੇ ਦੇਣ ਵਾਲੇ ਅਨੇਕਾਂ ਹਨ, ਚਲੋ ਵੱਸਦੇ ਰਹੋ ਸੁਮੱਤ ਬਖ਼ਸ਼ੇ ਦਾਤਾ, ਦੇਸ਼ ਵਿੱਚ ਸਿੱਖਾਂ ਦੀ ਘਾਲਣਾ ਨੂੰ ਰੋਲ੍ਹਣ ਵਾਲੇ ਸਾਡੇ ਨੇਤਾ ਹਨ ਮੈਂ ਹੈਰਾਨ ਹੁੰਦੀ ਹਾਂ ਉਸ ਵੇਲੇ ਦੇ ਭੀ ਕੁਝ ਸਮਕਾਲੀ ਹਨ ਉਹ ਭੀ ਬੱਸ ਚੈਨਲਾਂ &lsquoਤੇ ਜਾ ਕੇ ਹੁਣ ਦੇ ਗੁਣਵਾਨ ਹੀ ਹਨ, ਕੇਵਲ ਚੌਧਰ ਲਈ, ਅਪੀਲਾਂ ਹੀ ਕਰੀ ਜਾਂਦੇ ਨੇ ਸੋਚਦੇ ਨੀ ਕਿ ਭਾਈ ਕੀ ਇਹ ਕਾਰਜ ਕੌਮੀ ਹਨ ਜਾਂ ਨਿੱਜੀ, ਇਕ ਵਿਦਵਾਨ ਮਹਾਨ ਸ਼ਖ਼ਸੀਅਤਾਂ ਦੇ ਲੇਖ ਲਿਖਦਾ ਹੈ, ਭਾਮੇਂ 50% ਮੁਲੱਮਾ ਹੁੰਦਾ ਹੀ ਹੈ ਪਰ ਚਲੋ ਖੈਰ ਜਾਣਕਾਰੀ ਤਾਂ ਹੈ, ਪਰ ਜਦੋਂ ਹੀ ਉਹ ਬੁੱਧੀਮਾਨ ਚੈਨਲ &lsquoਤੇ ਜਾ ਕੇ ਤੁਹਾਡੇ ਬੱਚੇ ਜੀਊਣ ਰੱਬ ਬਹੁਤਾ ਦੇਊ, ਦਸਵੰਧ ਦਿਉ ਚੈਨਲ ਨੂੰ ਤਾਂ ਮੈਂ ਤਾਂ ਟੈਲੀ ਬੰਦ ਦਿੰਦੀ ਹਾਂ ਕਿ ਕੀ ਲੈਣਾ ਦਰਸ਼ਣਾਂ ਤੋਂ, ਲੱਗਦਾ ਦੱਸਵੀਂ ਪਾਸ ਕਰਕੇ ਭਾਈ ਜੀ ਕੱਚੀ ਜਮਾਤ ਵਿੱਚ ਜਾ ਬੈਠਦੇ ਨੇ ਕੇਵਲ ਚੈਨਲ &lsquoਤੇ ਆਪਣਾ ਭੀ ਫੰਡ ਮੰਗਣਾ ਹੁੰਦਾ ਹੈ । 
ਉਸੇ ਚੈਨਲ &lsquoਤੇ ਇਕ ਜੀ ਆਹ ਸੀਨੀਅਰ ਪੱਤਰਕਾਰ ਹੈ ਕਹਿੰਦਾ ਜੀ, ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਕਿਉਂ ਮਨਾਈ, ਕੀ ਅਕਾਲੀ ਆਪਣੇ ਇੰਨੇ ਸੁਹਿਰਦ ਸੰਤ, ਸ਼ਾਂਤ ਸੁਭਾਅ, ਘੱਟ ਬੋਲਣੇ ਨੂੰ ਕਤਲ ਕੀਤੇ ਦਾ ਦੁੱਖ ਨਾ ਮਨਾਉਣ, ਤੁਸੀਂ ਦੁਸ਼ਟਾਂ ਦੇ ਭੀ ਦਿਨ ਮਨਾਵੋ ਬੰਦੀ ਸਿੰਘਾਂ ਵਿੱਚ ਜੇਕਰ ਸੰਤਾਂ ਦੇ ਕਾਤਲ ਹਨ ਤਾਂ ਕੀ ਸਾਨੂੰ ਹੱਕ ਨੀ ਅਸੀਂ ਦੁੱਖ ਰੋ ਲਈਏ, ਮੈਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਰਕਾਰ ਵਿਰੁੱਧ ਮੁਹਿੰਮ ਮੰਨਦੀ ਹਾਂ, ਕੋਈ ਕਾਨੂੰਨ ਨੀ ਸਜ਼ਾ ਪੂਰੀ ਕਰੀ &lsquoਤੇ ਜੇਲ੍ਹ, ਬੂਹਾ ਖੋਲ੍ਹ ਕੇ ਆਖੇ ਜਾਵੋ,  ਭੱਜ ਜਾਵੋ, ਸਭ ਵਤੀਰੇ ਪਰਖਣੇ ਪੈਂਦੇ ਹਨ, ਬਾਹਰ ਜਾ ਕੇ ਕਿਸੇ ਹੋਰ ਦਾ ਕਪਾਲ ਕਰ ਦੇਣ ਕੌਣ ਜ਼ਿੰਮੇਵਾਰ, ਜਿਹੜਾ ਛੱਡਣ ਯੋਗ ਹੋਵੇਗਾ ਉਹ ਛੱਡ ਦਿੰਦੇ ਹਨ, ਇਹ ਇੰਨਸਾਫ ਮੋਰਚੇ &lsquoਤੇ ਬੈਠੇ ਸਾਰੇ ਭਲੇਮਾਣਸ ਨਹੀਂ, ਕੋਈ ਤਾਂ ਕੇਸਾਂ ਕਰਕੇ ਦਮਗਜੇ ਮਾਰਨੇ ਨੇ ਕਿ ਸਾਨੂੰ ਹੱਥ ਨਾ ਪਵੇ, ਚਲੋ ਸਾਨੂੰ ਕੀ ਅਸੀਂ ਆਪਣੇ ਭਾਈਚਾਰੇ, ਦੇਸ਼, ਸਰਕਾਰ ਤੇ ਪ੍ਰਸਾਸ਼ਣ ਪੁਲਸ ਦੇ ਕਾਨੂੰਨਾਂ ਬਾਰੇ ਚਿੰਤਕ ਹੋਈਏ ਤੇ ਅੱਜ ਦੇ ਹਾਲਾਤਾਂ ਕਰਕੇ ਗੁਰੂ ਘਰਾਂ ਦੇ ਪ੍ਰਬੰਧਕਾਂ ਦੀਆਂ ਗਤੀਵਿਧੀਆਂ ਵੱਲ ਧਿਆਨ ਦੇਈਏ ਇਸ਼ਟ ਪਾਲਣਾ ਤੇ ਫਰਜ ਪਾਲਣਾ ਦੋਵੇਂ ਹੀ ਧਰਮ ਹੈ ਦਸਵੰਧ ਕੁਥਾਂਹ ਨਾ ਲੱਗੇ ਧਰਮ ਕਾਰਜਾਂ &lsquoਤੇ ਲੱਗੇ ਨਾ ਕਿ ਕੋਚਾਂ ਕਰ ਕਰ ਕੇ ਅਵਾ ਤਵਾ ਬੋਲਣ ਲਈ ਉਕਸਾਉ, ਸਾਡੇ ਸਿਆਣੇ ਬੱਚੇ ਚੰਗਾ ਨਹੀਂ ਸਮਝਦੇ ਸਾਨੂੰ ਕੰਧਾਂ &lsquoਤੇ ਲਿਖਿਆ ਪੜ੍ਹਨਾ ਬਣਦਾ ਹੈ, ਪ੍ਰਚਾਰ ਵੰਗਾਰ ਨਾ ਬਣਾਉ, ਧਰਮ ਤਾਂ ਧਰਮ ਆਤਮਾਂ ਬਖ਼ਸ਼ਦਾ ਹੈ ਦੁਸ਼ਵਾਰੀ ਨਹੀਂ, ਸਮਝੋ ਅਰਦਾਸ ਦਾ ਮੰਤਵ ਸਮਝੋ ਨਾ ਕਿ ਰੀਤ ।
-ਬਲਵਿੰਦਰ ਕੌਰ ਚਾਹਲ
ਸਾਊਥਾਲ