image caption:

ਮਨੀਪੁਰ ਤੋਂ ਬਾਅਦ ਰਾਜਸਥਾਨ ‘ਚ ਔਰਤ ਨੂੰ ਨੰਗਾ ਕਰਕੇ ਘੁਮਾਇਆ

 ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਬੇਰਹਿਮੀ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਹੈ। ਗਰਭਵਤੀ ਆਦਿਵਾਸੀ ਔਰਤ ਦੀ ਨੰਗੀ ਛਿੱਤਰ ਪਰੇਡ ਦਾ ਗੰਭੀਰ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਨੇ ਗਹਿਲੋਤ ਸਰਕਾਰ &lsquoਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ।
ਭਾਜਪਾ ਦੇ ਸੀਨੀਅਰ ਨੇਤਾ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਉਪ ਨੇਤਾ ਸਤੀਸ਼ ਪੂਨੀਆ ਨੇ ਸੋਸ਼ਲ ਮੀਡੀਆ &lsquoਤੇ ਇਕ ਪੋਸਟ ਲਿਖ ਕੇ ਸੀਐਮ ਅਸ਼ੋਕ ਗਹਿਲੋਤ ਤੋਂ ਜਵਾਬ ਮੰਗਿਆ ਹੈ। ਦੱਸ ਦੇਈਏ ਕਿ ਦੋਸ਼ੀ ਔਰਤ ਦਾ ਪਤੀ ਹੈ। ਪੁਲੀਸ ਨੇ ਮੁਲਜ਼ਮ ਪਤੀ ਕਾਨਾ ਮੀਨਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ &lsquoਤੇ ਕਿਹਾ, &lsquoਪ੍ਰਤਾਪਗੜ੍ਹ &lsquoਚ ਇਕ ਆਦਿਵਾਸੀ ਔਰਤ ਨਾਲ ਬਦਸਲੂਕੀ ਦੀ ਵੀਡੀਓ ਦੇਖ ਕੇ ਰੂਹ ਕੰਬ ਜਾਂਦੀ ਹੈ। ਅਪਰਾਧੀਆਂ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਉਹ ਖੁੱਲ੍ਹੇਆਮ ਅਪਰਾਧਾਂ ਦੀਆਂ ਵੀਡੀਓਜ਼ ਵੀ ਬਣਾ ਰਹੇ ਹਨ। ਇਹ ਦੁਰਵਿਵਹਾਰ ਸਮਾਜ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਹਾਰ ਹੈ। ਸੂਬਾ ਸਰਕਾਰ ਨੂੰ ਬੇਨਤੀ ਹੈ ਕਿ ਦੋਸ਼ੀਆਂ ਨੂੰ ਇੰਨੀ ਸਖ਼ਤ ਸਜ਼ਾ ਦਿੱਤੀ ਜਾਵੇ ਕਿ ਅਜਿਹੇ ਅਪਰਾਧ ਕਰਨ ਦਾ ਸੋਚਣ ਨਾਲ ਵੀ ਅਪਰਾਧੀਆਂ ਦੇ ਮਨਾਂ ਵਿੱਚ ਡਰ ਪੈਦਾ ਹੋ ਜਾਵੇ।