ਭਾਰਤ ਬਨਾਮ ਪਾਕਿਸਤਾਨ ਮੈਚ ਹਮੇਸ਼ਾ ਭਾਵਨਾਵਾਂ ਨਾਲ ਭਰਿਆ ਹੁੰਦਾ ਹੈ : ਪਾਕਿਸਤਾਨ ਦੇ ਕਪਤਾਨ
 ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ਦਰਮਿਆਨ ਉਨ੍ਹਾਂ ਨੇ ਆਪਣੀ ਟੀਮ 'ਤੇ ਦਬਾਅ ਦੀ ਗੱਲ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ ਏਸ਼ੀਆ ਕੱਪ ਦੇ ਮੈਚ ਵਿਚ ਭਾਰਤ ਵਿਰੁੱਧ ਚੰਗਾ ਪ੍ਰਦਰਸ਼ਨ ਕਰਨ ਲਈ ਸ਼੍ਰੀਲੰਕਾ ਦੀਆਂ ਸਥਿਤੀਆਂ ਦੇ ਆਪਣੇ ਤਜ਼ਰਬੇ 'ਤੇ ਭਰੋਸਾ ਕਰਨਗੇ।
ਪਾਕਿਸਤਾਨ ਨੇ ਜੁਲਾਈ ਵਿੱਚ ਸ਼੍ਰੀਲੰਕਾ ਵਿੱਚ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਅਤੇ ਫਿਰ ਉਸਦੇ ਕਈ ਖਿਡਾਰੀ ਲੰਕਾ ਪ੍ਰੀਮੀਅਰ ਲੀਗ (LPL) ਵਿੱਚ ਖੇਡਣ ਲਈ ਉੱਥੇ ਰੁਕੇ, ਜਿਸ ਵਿੱਚ ਕਪਤਾਨ ਬਾਬਰ ਆਜ਼ਮ ਵੀ ਸ਼ਾਮਲ ਸਨ। LPL ਤੋਂ ਬਾਅਦ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ 3-0 ਨਾਲ ਹਰਾਇਆ। ਬਾਬਰ ਨੇ ਕਿਹਾ ਕਿ ਇਸ ਦੌਰੇ ਤੋਂ ਬਾਅਦ ਉਨ੍ਹਾਂ ਦੀ ਟੀਮ ਚੰਗੀ ਹਾਲਤ ਵਿੱਚ ਹੈ।
ਬਾਬਰ ਆਜ਼ਮ ਨੇ ਭਾਰਤ ਦੇ ਖਿਲਾਫ ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ 'ਚ ਕਿਹਾ, ''ਅਸੀਂ ਜੁਲਾਈ ਤੋਂ ਇੱਥੇ ਹਾਂ। ਅਸੀਂ ਟੈਸਟ ਮੈਚ ਖੇਡੇ, ਕੁਝ ਲੀਗ (ਐੱਲ. ਪੀ. ਐੱਲ.) ਮੈਚ ਖੇਡੇ ਅਤੇ ਫਿਰ ਵਨਡੇ (ਅਫਗਾਨਿਸਤਾਨ ਖਿਲਾਫ) ਖੇਡੇ। ਅਸੀਂ ਉਮੀਦ ਕਰ ਰਹੇ ਹਾਂ ਕਿ ਕੱਲ੍ਹ ਭਾਰਤ ਖਿਲਾਫ ਅਜਿਹਾ ਅਨੁਭਵ ਹੋਵੇਗਾ। ਸਾਡੀ ਮਦਦ ਕਰੇਗਾ।"
ਬਾਬਰ ਨੇ ਭਾਰਤ-ਪਾਕਿ ਮੈਚ ਨੂੰ ਲੈ ਕੇ ਦਬਾਅ ਦੀ ਗੱਲ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਬਾਹਰੀ ਗੱਲਾਂ ਦੀ ਬਜਾਏ ਸਿਰਫ ਮੈਚ 'ਤੇ ਧਿਆਨ ਦੇ ਰਿਹਾ ਹੈ। ਉਸ ਨੇ ਕਿਹਾ, "ਕੋਈ ਵਾਧੂ ਦਬਾਅ ਨਹੀਂ ਹੈ। ਹਾਂ, ਭਾਰਤ ਬਨਾਮ ਪਾਕਿਸਤਾਨ ਮੈਚ ਹਮੇਸ਼ਾ ਭਾਵਨਾਵਾਂ ਨਾਲ ਭਰਿਆ ਹੁੰਦਾ ਹੈ, ਪਰ ਸਾਡੇ ਕੋਲ ਅਨੁਭਵੀ ਖਿਡਾਰੀ ਹਨ ਅਤੇ ਸਾਨੂੰ ਸਿਰਫ਼ ਆਪਣੀ ਤਾਕਤ 'ਤੇ ਧਿਆਨ ਦੇਣ ਅਤੇ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ।"
ਹਾਲ ਹੀ ਦੇ ਸਮੇਂ 'ਚ 'ਵਿਰਾਟ ਕੋਹਲੀ ਬਨਾਮ ਬਾਬਰ ਆਜ਼ਮ' ਕ੍ਰਿਕਟ ਚਰਚਾਵਾਂ ਦਾ ਪਸੰਦੀਦਾ ਵਿਸ਼ਾ ਬਣ ਗਿਆ ਹੈ ਪਰ ਬਾਬਰ ਨੇ ਕਿਹਾ ਕਿ ਉਹ ਸਾਬਕਾ ਭਾਰਤੀ ਕਪਤਾਨ ਦਾ ਸਨਮਾਨ ਕਰਦੇ ਹਨ। ਬਾਬਰ ਨੇ ਕਿਹਾ, "ਮੈਂ ਵਿਰਾਟ ਕੋਹਲੀ ਦੀ ਇੱਜ਼ਤ ਕਰਦਾ ਹਾਂ। ਉਹ ਮੇਰੇ ਤੋਂ ਵੱਡੇ ਹਨ ਅਤੇ ਮੈਂ ਹਮੇਸ਼ਾ ਉਸ ਦਾ ਸਨਮਾਨ ਕੀਤਾ ਹੈ। ਜਦੋਂ ਮੈਂ ਖੇਡਣਾ ਸ਼ੁਰੂ ਕੀਤਾ ਤਾਂ ਮੈਂ ਉਸ ਨਾਲ ਗੱਲ ਕੀਤੀ ਅਤੇ ਮੈਨੂੰ ਉਸ ਤੋਂ ਮਦਦ ਮਿਲੀ। ਮੈਨੂੰ ਨਹੀਂ ਪਤਾ ਕਿ ਬਾਹਰਲੇ ਲੋਕ ਅਸੀਂ ਕਿਸ ਬਾਰੇ ਗੱਲ ਕਰਦੇ ਹਾਂ, ਇਹ ਗੱਲਾਂ ਉਸ ਉੱਤੇ ਛੱਡ ਦਿਓ।"