image caption:

ਰਾਜਸਥਾਨ ‘ਚ 300 ਯੂਨਿਟ ਬਿਜਲੀ ਮੁਫਤ ਦੇਵਾਂਗੇ

 ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਸੂਬੇ ਵਿਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। &lsquoਆਪ&rsquo ਨੇ ਅੱਜ ਜੈਪੁਰ ਵਿਚ ਵੱਡਾ ਪ੍ਰੋਗਰਾਮ ਆਯੋਜਿਤ ਕਰਦਿਆਂ ਚੁਣਾਵੀ ਦਾਅ ਖੇਡਦੇ ਹੋਏ ਰਾਜਸਥਾਨ ਦੀ ਜਨਤਾ ਨੂੰ 6 ਗਾਰੰਟੀਆਂ ਦਿੱਤੀਆਂ। ਕੇਜਰੀਵਾਲ ਨੇ ਕਿਹਾ ਕਿ ਇਕ ਮੌਕਾ ਦਿਓ 300 ਯੂਨਿਟ ਬਿਜਲੀ ਮੁਫਤ ਦੇਵਾਂਗੇ। ਸਾਰੇ ਕੱਚੇ ਟੀਚਰਾਂ ਨੂੰ ਪੱਕਾ ਕਰਾਂਗੇ। ਪੂਰਾ ਇਲਾਜ ਫ੍ਰੀ ਕਰਨ ਦੀ ਵਿਵਸਥਾ ਕਰਾਂਗੇ। ਸ਼ਹੀਦ ਸਨਮਾਨ ਰਕਮ ਇਕ ਕਰੋੜ ਕੀਤੀ ਜਾਵੇਗੀ। ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਸਾਰੇ ਬੱਚਿਆਂ ਲਈ ਰੋਜ਼ਗਾਰ ਦੀ ਵਿਵਸਥਾ ਕੀਤੀ ਜਾਵੇਗੀ।

ਰਾਜਸਥਾਨ &lsquoਚ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੀ ਮੈਦਾਨ ਵਿਚ ਉਤਰ ਗਈ ਹੈ। ਜੈਪੁਰ ਦੇ ਪ੍ਰਤਾਪ ਨਗਰ ਸਥਿਤ ਆਡੀਟੋਰੀਅਮ ਵਿਚ ਆਯੋਜਿਤ ਪਾਰਟੀ ਦੇ ਪ੍ਰੋਗਰਾਮ ਵਿਚ ਆਪ ਨੇ ਰਾਜਸਥਾਨ ਦੀ ਜਨਤਾ ਲਈ ਗਾਰੰਟੀ ਕਾਰਡ ਦਿੰਦੇ ਹੋਏ ਵੱਡੇ ਐਲਾਨ ਕੀਤੇ। 

ਕੇਜਰੀਵਾਲ ਨੇ ਕਿਹਾ ਕਿ ਰਾਜਸਥਾਨ ਦੇ ਲੋਕਾਂ ਨੂੰ 6 ਗਾਰੰਟੀਆਂ ਦੇ ਕੇ ਜਾ ਰਹੇ ਹਾਂ। ਬੱਸ ਤੁਸੀਂ ਇਕ ਮੌਕਾ ਦਿਓ। ਉਨ੍ਹਾਂ ਨੇ ਗਹਿਲੋਤ ਸਰਕਾਰ &lsquoਤੇ ਤੰਜ ਕੱਸਦੇ ਹੋਏ ਕਿਹਾ ਕਿ ਰਾਜਸਥਾਨ ਵਿਚ ਬਿੱਲ ਆਉਂਦੇ ਹਨ ਪਰ ਬਿਜਲੀ ਨਹੀਂ ਆਉਂਦੀ। ਅਸੀਂ ਬਿਜਲੀ, ਸਿੱਖਿਆ, ਸਿਹਤ ਤੇ ਰੋਜ਼ਗਾਰ ਦੀ ਗਾਰੰਟੀ ਦਿੰਦੇ ਹਾਂ। ਅਸੀਂ 24 ਘੰਟੇ ਮੁਫਤ ਬਿਜਲੀ ਦੇਵਾਂਗੇ। ਪ੍ਰਾਈਵੇਟ ਸਕੂਲ ਦੀ ਲੁੱਟ ਬੰਦ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਈਮਾਨਦਾਰ ਤੇ ਰਾਸ਼ਟਰਵਾਦੀ ਪਾਰਟੀ ਹੈ।