image caption:

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ

 ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਬੁਮਰਾਹ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਬੁਮਰਾਹ ਏਸ਼ੀਆ ਕੱਪ &lsquoਚ ਭਾਰਤੀ ਟੀਮ ਦਾ ਹਿੱਸਾ ਸਨ ਪਰ ਇਸ ਦੌਰਾਨ ਉਨ੍ਹਾਂ ਨੂੰ ਘਰ ਪਰਤਣਾ ਪਿਆ। ਦਰਅਸਲ, ਜਸਪ੍ਰੀਤ ਬੁਮਰਾਹ ਦੀ ਪਤਨੀ ਸੰਜਨਾ ਗਣੇਸ਼ਨ ਗਰਭਵਤੀ ਸੀ ਅਤੇ ਜਲਦੀ ਹੀ ਇੱਕ ਛੋਟੇ ਮਹਿਮਾਨ ਨੂੰ ਜਨਮ ਦੇਣ ਵਾਲੀ ਸੀ, ਜਿਸ ਕਾਰਨ ਬੁਮਰਾਹ ਨੂੰ ਏਸ਼ੀਆ ਕੱਪ ਅੱਧ ਵਿਚਾਲੇ ਛੱਡ ਕੇ ਘਰ ਪਰਤਣਾ ਪਿਆ।

ਬੁਮਰਾਹ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ &lsquoਤੇ ਲਿਖਿਆ, &lsquoਸਾਡਾ ਛੋਟਾ ਪਰਿਵਾਰ ਵੱਡਾ ਹੋ ਗਿਆ ਹੈ ਅਤੇ ਸਾਡਾ ਦਿਲ ਉਸ ਤੋਂ ਵੀ ਜਿਆਦਾ ਭਰਿਆ ਹੋਇਆ ਹੈ ਜਿੰਨਾ ਅਸੀਂ ਕਦੇ ਸੋਚਿਆ ਵੀ ਨਹੀਂ ਸੀ! ਅੱਜ ਸਵੇਰੇ ਅਸੀਂ ਆਪਣੇ ਛੋਟੇ ਬੇਟੇ ਅੰਗਦ ਜਸਪ੍ਰੀਤ ਬੁਮਰਾਹ ਦਾ ਸੰਸਾਰ ਵਿੱਚ ਸਵਾਗਤ ਕੀਤਾ। ਅਸੀਂ ਬਹੁਤ ਖੁਸ਼ ਹਾਂ ਅਤੇ ਸਾਡੀ ਜ਼ਿੰਦਗੀ ਦਾ ਇਹ ਨਵਾਂ ਅਧਿਆਏ ਇਸ ਦੇ ਨਾਲ ਜੋ ਵੀ ਲਿਆਉਂਦਾ ਹੈ ਉਸ ਲਈ ਅਸੀਂ ਇੰਤਜ਼ਾਰ ਨਹੀਂ ਕਰ ਸਕਦੇ।