image caption:

ਭਾਰਤ ਯਾਤਰਾ ਤੋਂ ਪਹਿਲਾਂ ਜੋਅ ਬਾਈਡੇਨ ਦੀ ਪਤਨੀ Covid ਪਾਜ਼ੀਟਿਵ

 ਨਵੀਂ ਦਿੱਲੀ &lsquoਚ ਹੋਣ ਵਾਲੇ ਜੀ-20 ਸੰਮੇਲਨ &lsquoਚ ਹਿੱਸਾ ਲੈਣ ਲਈ ਵਿਸ਼ਵ ਨੇਤਾ ਭਾਰਤ ਆ ਰਹੇ ਹਨ। ਅਜਿਹੇ &lsquoਚ ਦੁਨੀਆ ਦੇ ਕਈ ਦੇਸ਼ਾਂ &lsquoਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ। ਕੋਵਿਡ -19 ਦੇ ਫੈਲਣ ਤੋਂ ਬਾਅਦ, ਹੁਣ ਪਿਰੋਲਾ ਵਾਇਰਸ (ਪਿਰੋਲਾ ਵੇਰੀਐਂਟ) ਜਾਂ ਬੀਏ 2.86 ਨਾਮ ਦੇ ਇੱਕ ਨਵੇਂ ਰੂਪ ਨੇ ਇੱਕ ਵਾਰ ਫਿਰ ਦੁਨੀਆ ਭਰ ਦੇ ਸਿਹਤ ਅਧਿਕਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ, ਕੋਰੋਨਾ ਦਾ ਇਹ ਨਵਾਂ ਵੇਰੀਐਂਟ ਹੁਣ ਤੱਕ ਸਾਹਮਣੇ ਆਏ ਸਾਰੇ ਵੇਰੀਐਂਟ ਤੋਂ ਜ਼ਿਆਦਾ ਖਤਰਨਾਕ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਡੈਨਮਾਰਕ, ਬ੍ਰਿਟੇਨ, ਦੱਖਣੀ ਅਫਰੀਕਾ, ਇਜ਼ਰਾਈਲ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ &lsquoਚ ਪਿਰੋਲਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀ ਪਤਨੀ ਕੋਵਿਡ ਟੈਸਟ ਵਿੱਚ ਪਾਜ਼ੀਟਿਵ ਪਾਈ ਗਈ ਹੈ। ਪਰ ਇਸ ਦੇ ਨਤੀਜੇ ਨੈਗੇਟਿਵ ਪਾਏ ਗਏ ਹਨ। ਬੁਲਾਰੇ ਨੇ ਦੱਸਿਆ ਕਿ ਅਮਰੀਕਾ ਦੀ ਫਸਟ ਲੇਡੀ ਜਿਲ ਬਾਈਡੇਨ ਦਾ ਸੋਮਵਾਰ ਨੂੰ ਕੋਵਿਡ-19 ਲਈ ਟੈਸਟ ਕੀਤਾ ਗਿਆ, ਜਿਸ ਵਿੱਚ ਉਹ ਪਾਜ਼ੀਟਿਵ ਆਏ ਹਨ ਪਰ ਫਿਲਹਾਲ ਉਨ੍ਹਾਂ ਵਿੱਚ ਹਲਕੇ ਲੱਛਣ ਹੀ ਪਾਏ ਗਏ ਹਨ।