image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ

ਆਦੇਸ਼, ਉਪਦੇਸ਼, ਅਮਲੀ ਦੀਆਂ ਲੱਖ ਲੱਖ ਦੀਆਂ ਗੱਲਾਂ, ਪਰ ਮਨ ਮੰਨਣ ਤਾਂ, ਚਿੰਤਕ ਸਥਿਤੀ ਇਹ ਹੈ ਕਿ ਸਾਡਾ ਧਿਆਨ ਹਰ ਵੇਲੇ ਪੰਜਾਬ ਵੱਲ ਹੀ ਕੇਂਦਰਿਤ ਕਰੀ ਰੱਖਦੇ ਨੇ, ਸੋਚਦੇ ਨਹੀਂ ਕਿ ਇਥੋਂ ਦੀ ਭਵਿੱਖਤ ਪਨੀਰੀ ਦੀ ਰੁਚੀ ਨਹੀਂ ਅਤੇ ਸਾਡੀ ਤਾਂ ਉਹ ਹੀ ਕਮਾਈ ਹੈ, ਸਾਨੂੰ ਹੁਣ ਪੰਜਾਬ ਨਾਲ ਕੀ ਲਗਾ ਹੋਵੇ, ਕੇਵਲ ਉਥੇ ਪਈਆਂ ਜਾਇਦਾਦਾਂ ਜੋ ਪਤਾ ਨਹੀਂ ਕੀ ਬਨਣਾ ਹੈ, ਮੈਂ ਇਕ ਪੜਚੋਲੀਆ ਲੇਖਕ ਹਾਂ ਨਿਰਣਾ, ਵਿਸ਼ਲੇਸ਼ਣ ਕਰਨਾ ਤੇ ਬੁੱਧੀ ਅਨੁਸਾਰ ਸੁਝਾਅ ਦੇਣੇ ਕੁਝ ਮੁੱਦੇ ਇਸ ਸੰਦਰਭ ਵਿੱਚ ਹਨ ਭਾਵੇਂ ਸਾਊਥਾਲ (ਹੇਜ) ਕਬੱਡੀ ਮੈਚ ਸੁੱਖ ਸਾਂਦ ਨਾਲ ਨਿਬੜ ਗਿਆ, ਕੁਝ ਸਬਕ ਸਿਖਣੇ ਮਜਬੂਰੀ ਸੀ, ਪ੍ਰਬੰਧ ਵਿੱਚ ਇਹ ਸੁਧਾਰ ਕਰਨ ਤੋਂ ਬਗੈਰ ਸੰਭਵ ਨਹੀਂ ਸੀ ਹੋਣਾ, ਪਰ ਜੋ ਡਰਬੀ ਵਿੱਚ ਵਾਪਰਿਆ, ਪਿਛੋਕੜ ਫਰ੍ਹੋਲੋ ਇਹ ਪਰੰਪਰਾ ਤਾਂ ਅੱਧੀ ਸਦੀ ਤੋਂ ਭੀ ਵੱਧ ਦੀ ਚੱਲੀ ਆ ਰਹੀ ਸੀ, ਦੇਸੀ ਢੰਗ ਸਨ ਪਹਿਲਾਂ ਗੁਰਦੁਆਰੇ ਵਰਤੇ ਤੇ ਖਿਡਾਰੀ ਤੇ ਨਾਲ ਦੂਜੇ ਭੀ ਪੱਕੇ ਕਰਨ ਲਈ, ਇਹ ਖੇਡ ਗੁਣਕਾਰੀ ਸਿੱਧ ਸੀ, ਜੀਵਨ ਬਣਗੇ ਹੌਲੀ ਹੌਲੀ ਧੰਦਾ, ਵਪਾਰ ਆਦਿ, ਪੱਧਰ ਵੱਧਦਾ ਗਿਆ, ਸਾਡੇ ਦੇਸੀ ਭਾਈਬੰਦ ਕੌਂਸਲਰ ਫੇਰ ਮੇਅਰ ਅਤੇ ਐੱਮ।ਪੀ। ਕੌਂਸਲਾਂ ਵਿੱਚ ਜੋਰ ਹੋ ਗਿਆ ਮੈਚਾਂ ਲਈ ਗਰਾਊਂਡ ਦਿਵਾਉਣੇ ਸੌਖੇ ਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਆਦਿ ਕੋਈ ਪ੍ਰਵਾਹ ਨੀ ਕਿ ਨਿਯਮ ਕੀ ਹਨ, ਬੱਸ ਦੇਸੀ ਸੰਦ ਉੱਤਮ ਹਾਲੇ ਚੱਲੀ ਜਾਣਾ ਸੀ ਜੇਕਰ ਆਹ ਡਰਬੀ ਊਧਮ ਨਾ ਮਚਦਾ ਤੇ ਸਵੇਰ ਨੂੰ ਨੌਜਵਾਨ ਦਾ ਕਤਲ ਨਾ ਹੁੰਦਾ (ਸ਼ਰਿੂਯਜਬਰੀ) ਭਵਿੱਖ ਵਿੱਚ ਕੀ ਕੀ ਪ੍ਰਬੰਧਾਂ ਵਿੱਚ ਜਰੂਰੀ ਹੋਵੇ ਕੌਂਸਲ ਦੀਆਂ ਸ਼ਰਤਾਂ ਤਾਂ ਪਹਿਲਾਂ ਭੀ ਸਨ ਅਸੀਂ ਮੇਲਾ ਲਾਉਂਦੇ ਸੀ ਤਾਂ ਆਹ ਕਾਗਜ਼ ਪੇਸ਼ ਕਰਨੇ ਪੈਂਦੇ ਸਨ : ਰਿਸਕ ਅਸੈਸਮੈਂਟ, ਟੀਮ ਪ੍ਰਬੰਧਕ, ਉਪਰੇਸ਼ਨਜ਼ ਮੈਨੇਜਰ ਜੋ ਸਾਰਾ ਗਰਾਉਡੇ ਫਿਰਦਾ ਸੀ, ਨਾਮਵਰ ਸਕਿਊਰਿਟੀ ਵਾਕੀ ਟਾਕੀ, ਠੋਕ ਮਜ਼ਬੂਤ ਸਟੇਜ, ਵਧੀਆ ਸਾਊਂਡ ਸਿਸਟਮ, ਹਾਲਾਂਕਿ ਟਿਕਟ ਨਹੀਂ ਫਰੀ ਸੀ, ਇਹ ਸਮੂਹ ਭਾਈਚਾਰੇ ਦੀ ਸੰਸਥਾ ਜੋ 1947 ਤੋਂ ਚਲਦੀ ਸੀ ਸੁਭਿਧਾਨ ਸੀ ਖੈਰ ਹੁਣ ਕਬੱਡੀ ਤੇ ਟਿਕਟ ਹਨ ਤਾਂ ਇਹ ਸਭ ਸ਼ਰਤਾਂ ਲੋਕ ਸੁਰੱਖਿਆ, ਚੌਗਿਰਦਾ ਸੁਖੀ ਆਦਿ ਕਸੂਰ ਨੌਜਵਾਨਾਂ ਨਾਲੋਂ ਵੱਧ ਜਥੇਬੰਦੀਆਂ ਦਾ ਹੈ ਜੋ ਸਾਰਾ ਸਮਾਂ ਚੈਨਲਾਂ ਤੇ ਗੁਰੂ ਘਰਾਂ ਵਿੱਚ ਪ੍ਰਚਾਰਕ ਢਾਡੀਵਾਰਾਂ ਮਰਨ ਨੂੰ ਹੀ ਤਿਆਰ ਰਹੋ ਅਖੇ ਮਰਨੇ &lsquoਤੇ ਹੀ ਪਾਈਏ ਪੂਰਨ ਪਰਮਾਨੰਦ, ਕੀ ਪਰਮਾਨੰਦ ਜੀਊਂਦੇ ਜੀਅ ਨੀ ਮਿਲਦਾ ਤੇ ਅੰਤ ਜੋ ਕੌਂਸਲ ਦੇ ਨੁਮਾਇੰਦੇ ਅਣਗਹਿਲੀ ਵਿੱਚ ਹੁਣ ਸਭ ਦਾਣੇ ਚੱਬਦੇ ਨੇ ਭਰਨਗੇ ਮਾਵਾਂ ਦੇ ਲਾਲ ਜੋ ਬਹਾਦਰੀ ਖੱਟਣ ਗਏ, ਲਿਖਦੀ ਜਾਵਾਂ ਮੇਰੀ ਜਾਣਕਾਰੀ ਕਿ ਕਬੱਡੀ ਮਾਲਕਾਂ ਕੋਲ ਲੱਖਾਂ ਪੌਂਡ ਹਨ ਖਰਚ ਕਰਕੇ ਵਧੀਆ ਖੇਡ ਤੇ ਵਾਤਾਵਰਣ ਸਿਰਜਣ, ਕਿਉਂ ਗੁਰੂ ਘਰਾਂ ਦਾ ਲੰਗਰ, ਅਰਦਾਸ ਆਦਿ ਨੂੰ ਬਦਨਾਮ ਕਰਵਾਉਣ, ਵਾਰਤਾ ਲਿਖਾਂ ਸਾਡੇ ਕੋਲ ਇਕ ਤੌੜ ਥਾਂ ਏਅਰਪੋਰਟ ਨੇੜੇ ਪਈ ਕੌਂਸਲ ਕੁਝ ਕਰਨ ਨੀ ਦਿੰਦੀ ਪਰ ਕੁਝ ਕੁ ਸਾਲ ਵਿੱਚ ਦਿਨ ਵਰਤੀ ਜਾ ਸਕਦੀ ਹੈ, ਮੇਰਾ ਇਕ ਅਜੀਜ਼ ਅੰਟੀ ਲਿਆ ਥਾਂ ਦੇਹ ਉਥੇ ਮੇਲਾ ਕਬੱਡੀ ਆਦਿ ਲਈ ਵਰਤੀਏ ਅਸੀਂ ਆਪੇ ਸਾਫ ਕਰ ਲਵਾਂਗੇ, ਮੈਂ ਕੀ ਮੇਰੀ ਬੇਟੀ ਤਾਂ ਕਹਿੰਦੀ ਮਾਤਾ ਬੱਸ ਕਰ ਜਾ ਇਸ ਸੇਵਾ ਨੂੰ ਰਹਿਣ ਦੇ ਸਾਡੇ ਕੋਲੋ ਨੀ ਖਲ੍ਹਜਗਣ ਭੁਗਤ ਹੋਣਾ, ਉਹ ਗੁੱਸੇ ਹੋ ਗਿਆ ਪਰ ਅਸੀਂ ਸੌਖੇ, ਦੋ ਕੁ ਦਹਾਕੇ ਪਹਿਲਾਂ ਘਰ ਕਿਰਾਏ ਤੇ ਦਿੱਤਾ ਸੀ ਤੇ ਇਕ ਕਮਰਾ ਖਾਲੀ ਸੀ, ਮੁੰਡੇ ਕਹਿੰਦੇ ਜੀ ਕਮਰਾ ਦਿਉ ਕਬੱਡੀ ਵਾਲੇ ਮੁੰਡੇ ਰੱਖਣੇ ਹਨ, ਚਾਬੀ ਫੜਾਈ ਕਿਹਾ ਫਰੀ ਜਿੰਨੀ ਦੇਰ ਮਰਜ਼ੀ ਰੱਖੋ, ਹੁਣ ਨਹੀਂ ਤੌਬਾ ਹੈ ।
ਇਕ ਤਜ਼ਰਬਾ ਬਿਆਨ :- ਸਬੂਤ ਭੀ ਉਪਲਬਧ, ਮੈਂ ਚੇਅਰਮੈਨ ਸੀ, ਪੂਰੀ ਕਮੇਟੀ ਸੀ, ਸਵਿਧਾਨ ਸੀ, ਮੇਲੇ ਦੇ ਬਰਾਊਚਰ ਪੰਜਾਬ ਟਾਈਮਜ਼ ਤੋਂ ਵੱਡੀ ਗਿਣਤੀ ਵਿੱਚ ਛਪਵਾਏ, ਪੇਮੈਂਟ ਮੰਗੇ ਬਗੈਰ ਅਦਾ ਕੀਤੀ ਤੇ ਸਟਾਰ ਕਲਾਕਾਰ, ਜੈਜੀ ਬੀ, ਮਲਕੀਤ ਸਿੰਘ ਗੋਲਡਨ ਸਟਾਰ, ਆਪਣਾ ਸੰਗੀਰ, ਬੀਬੀ ਜਗਦੀਪ ਕੌਰ ਕਾਸ਼ੀ ਟੀ।ਵੀ। ਦੀ ਸਟਾਰ, ਪ੍ਰਫਾਰਮ (ਕਲਾ ਦਿਖਾ ਕੇ ਗਏ) ਪੁੱਛ ਲਵੋ ਜੇਕਰ ਇਕ ਧੇਲੀ ਭੀ ਕਦੀ ਅਕਾਊਂਟ ਵਿੱਚ ਫਸਿਆ ਹੋਵੇ, ਲੋਕਲ ਭੰਗੜੇ ਗਰੁੱਪ ਬਹਾਰਾਂ ਪੰਜਾਬ ਦੀਆਂ, ਗਰੁੱਪ ਹੀਰਾ ਪ੍ਰੇਮੀ ਤੇ ਹੋਰ ਅਨੇਕਾਂ ਛੋਟੇ ਛੋਟੇ ਸਿਖਾਂਦੜ ਭੀ ਪਰ ਕਿਸੇ ਦੀ ਕੋਈ ਸ਼ਿਕਾਇਤ ਪੈਸੇ ਲਈ ਨਹੀਂ ਪਈ ਸੀ, ਦੋ ਦਿਨਾਂ ਵਿੱਚ ਮੇਲਾ ਸੰਪੰਨ ਪਰ ਪੇਮੈਂਟ ਪ੍ਰਫਾਰਮ ਕਰਕੇ ਹਟਦੇ ਸਾਰ ਹੱਥ ਫੜਾਈ, ਹੋਰ ਸੁਣੋ ਜੀ ਸਟਾਰ ਜਿਉਂ ਹੀ ਗਰਾਂਊਂਡ ਦਾ ਗੇਟ ਵੜੇ ਹਦਾਇਤਾਂ ਸਨ ਕਿ ਸਕਿਊਰਿਟੀ ਸਾਡੀ ਜ਼ਿੰਮੇਵਾਰੀ ਹੈ, ਕੋਈ ਭੀ ਮੇਲੀ ਮਿੱਤਰ ਆਦਿ ਇਨ੍ਹਾਂ ਉੱਘੇ ਕਲਾਕਾਰਾਂ ਨੂੰ ਸਾਡੀ ਨਿਗਰਾਨੀ ਬਗੈਰ ਮਿਲ ਨਹੀਂ ਸੀ ਸਕਦਾ, ਬੜੇ ਆਖਣ ਜੀ ਸਾਡਾ ਰਿਸ਼ਤੇਦਾਰ ਹੈ, ਮਿੱਤਰ ਹੈ ਜੈਜੀ ਬੀ, ਮਲਕੀਤ ਸਾਨੂੰ ਟੈਂਟ ਵਿੱਚ ਜਾਣ ਦਿਉ, ਸਭ ਨੂੰ ਨਾਂਹ ਸੀ, ਜਦੋਂ ਹੀ ਉਨ੍ਹਾਂ ਆਪਣਾ ਪਾਰਟ ਅਦਾ ਕਰਕੇ ਸਟੇਜ ਛੱਡੀ, ਜਾਣ ਲਈ ਰਵਾਨਾ ਤਾਂ ਉਨ੍ਹਾਂ ਦੀ ਕਾਰ ਕੋਲ ਸਕਿਊਰਿਟੀ ਬਠਾ ਕੇ ਗੇਟ ਤੋਂ ਬਾਹਰ ਸੜਕੇ ਤੋਰ ਕੇ ਸਾਡੀ ਜ਼ਿੰਮੇਵਾਰੀ ਖਤਮ, ਮੇਲਾ ਫਰੀ ਹੁੰਦਾ ਸੀ ਕੋਈ ਟਿਕਟ ਨੀ ਨਾ ਕਦੀ ਸਟੇਜ ਤੋਂ ਅਪੀਲ ਸਾਰਾ ਹੀ ਖਰਚਾ ਲੋਕਲ ਵਪਾਰੀ, ਵੱਡੇ ਅਦਾਰੇ ਤੇ ਸਟਾਲ ਵਾਲਿਆਂ ਤੋਂ ਪੂਰੀਦਾ ਸੀ, ਅਖੀਰਲੇ ਦਿਨ ਆਤਿਸ਼ਬਾਜੀ ਲੋਗੋ ਉੱਚਾ ਕਰਕੇ ਸਪਾਂਸਰ ਦਾ ਹੁੰਦਾ ਸੀ, ਬੜੇ ਵਰੇ੍ਹ ਪਿੱਛੋਂ ਭੀ ਲੋਕੀ ਪੁੱਛਣ ਕਿਉਂ ਬੰਦ ਕੀਤਾ, ਪਰ ਪ੍ਰਮਾਤਮਾਂ ਦੀ ਕਿਰਪਾ ਸੁੱਖ ਸਬੀਲੀ ਨਾਲ ਨਿਖੜੇ ਅੱਜ ਤੱਕ ਸਭ ਕਲਾਕਾਰ ਮਾਣ ਕਰਦੇ ਹਨ, ਮੈਂ ਉਨ੍ਹਾਂ ਦੀ ਧੰਨਵਾਦੀ, ਸ਼ੁੱਭ ਕਾਮਨਾ ਕਰਦੀ ਹਾਂ ਵੱਧਣ ਫੁੱਲਣ ਮੈਂ ਸਖ਼ਤ ਜਰੂਰ ਹਾਂ ਪਰ ਅਨੁਸ਼ਾਸਣ ਦੀ ਪੱਕੀ ਇਸੇ ਕਰਕੇ ਹੀ ਮੈਂ ਆਹ ਮੈਚ ਵਾਲਿਆਂ ਨੂੰ ਸਲਾਹ ਸੁਝਾਅ ਦਿੰਦੀ ਹਾਂ, ਮੇਰਾ ਕੋਈ ਇਨ੍ਹਾਂ ਨਾਲ ਵਿਰੋਧ ਨਹੀਂ, ਇਹ ਲੋਕ ਕਬੱਡੀ ਦੇ ਨਾਮਵਰ ਕਾਰਕੁੰਨ ਇੱਜ਼ਤ ਕਰਦੇ ਹਨ, ਮੈਂ ਖੈਰ ਖੁਆਹ ਹਾਂ ਤਰੱਕੀ ਕਰਨ ਖੇਡ ਪ੍ਰਫੁੱਲਤ ਕਰਨ ਖੁਸ਼ੀਆਂ ਮਾਨਣ ਪਰ ਖੇਡ ਨੂੰ ਧਰਮ ਤੋਂ ਅੱਡ ਰੱਖਣ । ਦੂਜਾ ਮੁੱਦਾ ਹੈ ਕਿ ਗ।ਬ। ਨੲੈਸ਼ ੳ।ਕ। ਚੈਨਲ &lsquoਤੇ ਖਾਲਿਸਤਾਨੀ ਜੁੜਤਾ ਕਿਉਂ ? ਜਾਣਕਾਰੀ ਅਧੂਰੀ (ਮਨਪ੍ਰੀਤ ਸਿੰਘ) ਵਰਲਡ ਸਿੱਖ ਪਾਰਲੀਮੈਂਟ, ਭਾਈ ਕੋਈ ਅਧੂਰੀ ਪੂਰੀ ਕਰ ਹੀ ਦਿਉਂਗੇ, ਤੁਸੀਂ ਜੋ ਬਿਆਨ ਦਿੱਤੇ ਸਨ (ਅਸੀਂ ਹੁਣ ਬੋਲਣਾ ਨੀ ਕੁਝ ਕਰਕੇ ਦਿਖਾਵਾਂਗੇ) ਕੀ ਵਾਜਬ ਸੀ ? ਕੀ ਇਲਫੋਰਡ ਤੋਂ ਸਿੱਖ ਨੌਜਵਾਨ ਅੱਜ ਫਸਿਆ ਹੈ ਹਾਲੇ ਪਤਾ ਨਹੀਂ ਕੀ ਬਣੂ ਸਾਊਥਾਲ ਵਿੱਚ ਵਾਪਰੀ ਅਜ਼ਾਦੀ ਦਿਵਸ ਘਟਨਾ ਮੈਨੂੰ ਭੀ ਗੁੱਸਾ ਲੱਗਾ ਯਾਦ ਆਇਆ ਕਿ ਨਵੰਬਰ ਦਿੱਲੀ ਦੇ ਕਤਲੇਆਮ (84) ਵਿੱਚ ਜਦੋਂ ਹਿੰਦੂਆਂ ਨੇ ਖੜਦੰਬ ਮਚਾਇਆ ਤਾਂ ਬੀਰ ਬਹਾਦਰ ਕਿਥੇ ?  ਖਾਲਿਸਤਾਨ ਮੰਗੋ ਹੱਕ ਹੈ ਪਰ ਸਮੁੱਚਾ ਪੰਥ ਆਖਣ ਦਾ ਹੱਕ ਨਹੀਂ, ਤੁਹਾਨੂੰ ਕਿਉਂਕਿ ਸਮੁੱਚਾ ਸਿੱਖ ਭਾਈਚਾਰਾ ਸਹਿਮਤ ਨਹੀਂ ਅਸੀਂ ਚਿੰਤਾ ਵਿੱਚ ਹਾਂ, ਸਾਡੇ ਮੁੰਡੇ ਕੁੜੀਆਂ ਵੱਡੇ ਛੋਟੇ ਲੰਡਨ ਕੰਮ, ਕਾਰੋਬਾਰੀ ਹਨ, ਸਾਨੂੰ ਸੁਰੱਖਿਆ ਦਾ ਗਮ ਹੈ, ਸਾਨੂੰ ਇਸ ਦੇਸ਼ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਉਜਲਾ ਲੋੜੀਂਦਾ ਹੈ, ਅਸੀਂ ਪੰਜਾਬ ਜਾਂ ਖਾਲਿਸਤਾਨ ਤੋਂ ਕੀ ਲੈਣਾ ਹੈ ਭਾਈ ਇਹ ਪੰਜਾਬ ਵਾਸੀਆਂ ਦਾ ਮੁੱਦਾ ਹੈ ਬਹੁਤ ਸਿੱਖ ਤਾਂ ਸਾਡੇ &lsquoਤੇ ਖਫ਼ਾ ਹਨ ਕਿ ਆਹ ਟੁੱਕ ਖਾਣ ਲੱਗ ਗਏ ਸਾਡੀਆਂ ਜ਼ਿੰਦਗੀਆਂ ਦੁੱਭਰ ਕਰ ਰਹੇ ਹਨ, ਅਖੇ ਔਫ ਕੌਮ ਨੂੰ ਸ਼ਿਕਾਇਤਾਂ ਕਰੋ, ਭਾਈ ਤੁਸੀਂ ਕਰੀ ਜਾਉ ਸਾਧਾਰਨ ਸਿੱਖਾਂ ਨੂੰ ਕੀ ਪਤਾ ਕੀ ਕਥਾ ਹੈ, ਔਫ-ਕੌਮ ਸਾਡੇ ਚੈਨਲਾਂ ਨੂੰ ਕੀ ਕੁਝ ਆਖਦੀ ਹੈ ਜੋ ਮੂੰਹ ਆਇਆ ਬੋਲਦੇ ਨੇ ਥਾਪੀਆਂ ਦੇਣੇ ਲੋਕਾਂ ਨੂੰ ਕਠਿਨਾਈਆਂ ਵਿੱਚ ਪਾ ਰਹੇ ਨੇ ਹੁਣ ਸਮਾਂ ਬੜਾ ਗੰਭੀਰ ਆਵੇਗਾ, ਅਸੀਂ ਸੋਝੀਆਂ ਵਰਤੀਏ ਅਕਸ ਵੱਲ ਧਿਆਨ ਦੇਈਏ, ਸਿੱਖ ਫੋਬੀਆ ਨਾ ਬਣਾਉ ਮਸਾਂ ਕਿਧਰੇ ਕੌਮ ਸਥਾਪਤ ਹੋਈ ਏ, ਮੈਂ ਤਾਂ ਆਪਣੇ ਬੱਚਿਆਂ ਨੂੰ ਇਹ ਹੀ ਆਖਦੀ ਹਾਂ ਕਿ ਇਹ ਤੁਹਾਡਾ ਦੇਸ ਹੈ ਜਨਮ ਭੂਮੀ ਹੈ ਵਫ਼ਾਦਾਰ ਰਹੋ, ਮੈਂ ਕਬੱਡੀ ਵਾਲਿਆਂ ਨੂੰ ਭੀ ਸਲਾਹ ਦੇਊਂਗੀ ਕਿ ਤੁਸੀਂ ਇਨ੍ਹਾਂ ਤੋਂ ਖੇਡ ਨੂੰ ਵੱਖਰਾ ਰੱਖੋ ਨਾਲੇ ਖਿਡਾਰੀਆਂ ਦੀਆਂ ਫੋਟੋ ਲਾਵੋ ਨਾ ਕਿ ਵੱਢ ਵਢਾਕੇ ਵਾਲਿਆਂ ਦੀਆਂ, ਨਿੱਜੀ ਤਜਰਬਾ ਦੱਸਾਂ ਮਨਜੀਤ ਲਿੱਟ ਕਬੱਡੀ ਦਾ ਨਾਮਵਰ ਕਾਰਕੁੰਨ ਵਪਾਰਕ ਅਦਾਰਾ ਮੇਰੇ ਬੜੇ ਨਿੱਘੇ ਸਬੰਧ, ਮੇਲੇ ਦੇ ਲਈ ਫੰਡ ਵਿੱਚ ਭੀ ਭਾਗੀ, ਇਕ ਸਾਲ ਆਖਣ ਲੱਗਿਆ ਕਿ ਜਿਹੜੀ ਪਿੱਚ ਤੂੰ ਡੀ।ਜੇ। ਨੂੰ ਅਲਾਟ ਕੀਤੀ ਹੈ ਸਾਨੂੰ ਕਬੱਡੀ ਮੈਚ ਲਈ ਦੇ ਦੇਹ, ਮੈਂ ਕਿਹਾ ਮਨਜੀਤ ਖਿਮਾਂ ਕਰੋ, ਦੋ ਗੱਲਾਂ ਇਕ ਤਾਂ ਇਹ ਪਿੱਚ ਮੈਂ ਟ੍ਰੇਨਿੰਗ ਲੈਣ ਵਾਲਿਆਂ ਲਈ ਰੱਖੀ ਹੈ, ਦੂਜਾ ਕਬੱਡੀ ਮਨੁੱਖਾਂ ਦੀ ਖੇਡ ਹੈ, ਬੀਬੀਆਂ ਨਹੀਂ ਜਾਂਦੀਆਂ ਮੇਰੀ ਪ੍ਰਧਾਨਗੀ ਨੇ ਆਗਿਆ ਨਹੀਂ ਦੇਣੀ, ਉਹਦੇ ਨਾਲ ਅੱਜ ਭੀ ਮੇਰੇ ਭਾਵੇਂ ਕੈਨੇਡਾ ਚੱਲਿਆ ਗਿਆ ਬੜੇ ਵਧੀਆ ਸਬੰਧ ਹਨ, ਸੋ ਸਮਝਦਾਰ ਪ੍ਰਧਾਨ ਕਦੀ ਭੀ ਨਾਵਾਜਬ ਕੰਮ ਨਹੀਂ ਕਰਦੇ, ਮੇਰੇ ਪ੍ਰਬੰਧ ਵਿੱਚ ਪੁਲਸ ਚੀਫ਼ ਖੁਸ਼ ਸੀ, ਆ ਕੇ ਪੁੱਛ ਕੇ ਜਾਂਦਾ ਸੀ ਸਭ ਠੀਕ ਹੈ ਪਰ ਪੁਲਸ ਪ੍ਰਬੰਧ ਹੁੰਦਾ ਸੀ ਪਰ ਕਦੀ ਗਸ਼ਤ ਨਹੀਂ ਕਰਦੀ ਕਿ ਲੋਕੀ ਸਹਿਮ ਨਾ ਜਾਣ ਨਿਧੱੜਕ ਮੇਲੇ ਦਾ ਨਿੱਘ ਮਾਨਣ, ਜਦੋਂ ਮੇਲਾ ਬੰਦ ਕੀਤਾ ਤਾਂ ਮਨਜੀਤ ਹੋਰਾਂ ਲਾਇਆ (ਪ੍ਰਾਈਵੇਟ) ਪੁਲਸ ਚੀਫ਼ ਕਹਿੰਦਾ ਆਹ ਸੜਕ ਉਹਨੇ ਬਣਾਈ ਤੁਹਾਡੇ ਲਈ ਕਈ ਲੋਕ ਸੋਚਦੇ ਨੇ ਮੈਂ ਸ਼ਾਇਦ ਹੁਣੇ ਹੀ ਵਿਚਰੀ ਹਾਂ, ਨਹੀਂ ਭਾਈ ਮੈਂ ਗੁਰੂ ਘਰਾਂ ਤੇ ਕਬਜ਼ਾ ਤੇ 84 ਵੇਲੇ ਤਾਂ ਛਡਵਾਉਣ ਵਿੱਚ ਗੇਟ &lsquoਤੇ ਮੂਹਰੇ ਬੈਠੀ, ਪਾਰਕ ਐਵੇਨੀਯੂ &lsquoਤੇ ਜੱਦੋ ਜਹਿਦ ਜੋ ਸਰਦਾ ਦਸਵੰਧ, ਹਾਲੇ ਭੀ ਜਸਵੰਤ ਸਿੰਘ ਠੇਕੇਦਾਰ ਤੋਂ ਪੁੱਛ ਲਵੋ ਕਿ ਕਦੀ ਪਿੱਛੇ ਹਟੀ ਸੀ, ਭਾਈਚਾਰੇ ਦੀ ਸੇਵਾ ਕੀ ਹਿੰਦੂ, ਸਿੱਖ, ਈਸਾਈ, ਮੁਸਲਮਾਨ ਸਭਨਾ ਦੀ ਮੈਂ ਸਹਾਇਤਾ ਲਈ ਕੋਈ ਵਿਤਕਰਾ ਨੀ ਕਰਦੀ ਸੀ, ਹੁਣ ਭੀ ਉਹ ਹੀ ਆਦਤ ਹੈ ਆਖਰੀ ਸਾਹਾਂ ਤੱਕ ਅਸੂਲ ਨਾਲ ਜੀਊਂਗੀ ਪਰ ਹੁਣ ਮੈਂ ਪ੍ਰਾਪਤੀ ਤੋਂ ਬਗੈਰ ਝੱਖ ਮਾਰਨੇ ਕੌਮੀ ਤਾਂ ਕੀ ਸਿੱਖੀ ਹੀ ਨਹੀਂ ਸਮਝਦੀ ਬੱਸ ਮੂਰਤਾਂ ਖਿਚਾਉਣ ਅੱਗੇ ਹੋ ਹੋ ਖੜਦੇ ਨੇ ਮੈਂ ਚੰਗਾ ਨਹੀਂ ਸਮਝਦੀ, ਤਾਂ ਲਿਖਦੀ ਹਾਂ ।
ਅੰਤ ਇਕ ਅਹਿਮ ਵਿਸ਼ਾ :- ਬਰਗਰਾਂ ਦੇ ਪਾਥੀਆਂ ਜਿੱਡੇ ਗੁਹਾਰੇ ਸਾਡੀਆਂ ਬੀਬੀਆਂ ਰਾਣੀਆਂ ਸਵੇਰੇ ਮੂੰਹ ਸਿਰ ਲਬੇੜ ਕੇ ਨਿੱਕਿਆਂ ਨੂੰ ਪ੍ਰੈਮ ਵਿੱਚ, ਵੱਡਿਆਂ ਨੂੰ ਸਕੂਲ ਛੱਡ ਸਾਰਾ ਦਿਨ ਖੇਹ ਸੁਆਹ ਖਾਣ &lsquoਤੇ, ਘਰੀ ਰਸੋਈ ਬੰਦ ਸਕੂਲੋਂ ਲੈ ਕੇ ਆਉਣ ਲੱਗੀਆਂ ਆਹ ਪਾਥੀਆਂ ਖਰੀਦ ਨਿਆਣਿਆਂ ਨੂੰ ਫੜਾ ਅੱਗੋਂ ਉਹ ਖਾਣ ਲਈ ਮੂਹ ਬਰਾਛਾਂ ਤੱਕ ਅੱਡਦੇ ਨੇ ਤੇ ਹੁਣ ਬੱਚਿਆਂ ਨੂੰ ਬੋਲਣ ਵਿੱਚ ਦਿਕਤਾਂ, ਮੂੰਹ ਜਬਾੜੇ ਪਸ਼ੂਆਂ ਵਾਂਗੂੰ ਹੀ ਹੁੰਦੇ ਜਾ ਰਹੇ ਹਨ ਕਈ ਬੱਚਿਆਂ ਦਾ ਤਾਂ ਸਮਝ ਨੀ ਆਉਂਦੀ ਕੀ ਕਹਿੰਦੇ ਨੇ ਕੋਈ ਸਿਹਤ ਅਦਾਰਾ ਨੀ ਕੁਸਕਦਾ ਕਿ ਇਹ ਛੋਟਾ ਜਿਹਾ ਬਰਗਰ ਬਣਾ ਕੇ ਪੌਂਡ ਦੇ ਦੋ ਦਿਉ ਜਾਂ ਵੱਧ ਲਾ ਲਾਵੋ ਪਰ ਨਸਲਾਂ ਨਾ ਖਰਾਬ ਕਰੋ ਵਪਾਰ ਲਈ, ਕਿੰਨੀਆਂ ਸਿਆਣੀਆਂ ਸਨ ਸਾਡੀਆਂ ਮਾਵਾਂ ਜੋ ਜੁਆਕਾਂ ਨੂੰ ਆਪ ਬੁਰਕੀਆਂ ਜਾਂ ਤੋੜ ਕੇ ਕੌਲੀ ਵਿੱਚ ਟੱੁਕੜੇ ਪਾ ਦਿੰਦੀਆਂ ਸਨ, ਸਾਨੂੰ ਤਾਂ ਅੱਡ ਅੱਡ ਪਾਣੀ ਦੇ ਗਲਾਸ ਰੋਟੀ ਦਾਲ ਮਿਲਦੀ ਸੀ, ਕਦੀ ਭੀ ਜੂਠਾ ਨਹੀਂ ਸੀ ਖਾਂਦੇ, ਅੱਜ ਭੀ ਸਾਡਾ ਇਹੀ ਸਿਸਟਮ ਹੈ, ਮੇਰੀ ਮਾਂ ਨੇ ਦੋਨੋਂ ਬੱਚੇ ਇਸੇ ਢੰਗ ਨਾਲ ਪਾਲਿਆ, ਅੱਜ ਭੀ ਉਹ ਕਦੀ ਆਵਾਗਉਣ ਫੂਡ ਨਹੀਂ ਖਾਂਦੇ, ਸੋ ਭਾਈ ਘਰਾਂ ਵਿੱਚ ਪੁਰਾਣਾ ਰੰਗ ਢੰਗ ਲਾਗੂ ਕਰੋ, ਘਰੀਂ ਭੋਜਨ ਰਸੋਈ ਵਿੱਚ ਬਣਾਉ, ਸਿਹਤਮੰਦ ਖੁਰਾਕ ਖਾਉ, ਖੁਆਉ, ਕੋਈ ਭੀ ਔਖਾ ਕੰਮ ਨਹੀਂ ਬੱਸ ਮਨ ਨੂੰ ਸਮਝਾਉਣ ਦੀ ਲੋੜ ਹੈ, ਲੱਖ ਖੱਟੋਗੇ ਤੇ ਨਸਲਾਂ ਸਿਹਤਮੰਦ ਹੋਣਗੀਆਂ, ਪ੍ਰੇਤ ਬੁੱਧੀ ਪ੍ਰਵੇਸ਼ ਨਹੀਂ ਹੋਊ ਰੱਬ ਰਾਖਾ ।
-ਬਲਵਿੰਦਰ ਕੌਰ ਚਾਹਲ ਸਾਊਥਾਲ