image caption:

ਅਮਰੀਕਾ ਦੇ ਕੇਂਟਕੀ ਸੂਬੇ ਦੇ ਸ਼ਹਿਰ ਲੁਈਸਵਿਲੇ ਨੇ 3 ਸਤੰਬਰ ਨੂੰ ਸ਼ਹਿਰ ਵਿੱਚ 'ਸਨਾਤਨ ਧਰਮ ਦਿਵਸ' ਵਜੋਂ ਘੋਸ਼ਿਤ ਕੀਤਾ

 ਨਿਊਯਾਰਕ,  (ਰਾਜ ਗੋਗਨਾ)&mdashਬੀਤੇਂ ਦਿਨੀਂ ਲੁਈਸਵਿਲੇ ਸ਼ਹਿਰ ਜੋ (ਕੇਂਟਕੀ) ਸੂਬੇ ਦਾ ਸ਼ਹਿਰ ਹੈ ਉੱਥੇ ਦੇ ਮੇਅਰ ਨੇ 3 ਸਤੰਬਰ ਨੂੰ ਲੁਈਸਵਿਲੇ ਸ਼ਹਿਰ ਵਿੱਚ ਸਨਾਤਨ ਧਰਮ ਦਿਵਸ ਦੇ ਵਜੋਂ ਘੋਸ਼ਿਤ ਕੀਤਾ। ਡੀਐਮਕੇ ਦੇ ਨੇਤਾ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਪੁੱਤਰ ਉਦਯਨਿਧੀ ਸਟਾਲਿਨ ਅਤੇ ਕਾਂਗਰਸ ਦੇ ਪ੍ਰਿਯਾਂਕ ਖੜਗੇ ਦੁਆਰਾ ਸਨਾਤਨ ਧਰਮ ਬਾਰੇ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਭਾਰਤ ਵਿੱਚ ਹੰਗਾਮੇ ਦਰਮਿਆਨ ਅਮਰੀਕਾ ਦੇ ਇਸ ਸ਼ਹਿਰ ਨੇ 3 ਸਤੰਬਰ ਨੂੰ ਸਨਾਤਨ ਧਰਮ ਦਿਵਸ ਵਜੋਂ ਘੋਸ਼ਿਤ ਕੀਤਾ ਹੈ। ਜਿਸ ਦਾ ਐਲਾਨ ਇਸ ਸ਼ਹਿਰ ਦੇ ਮੇਅਰ ਨੇ ਕੀਤਾ।ਲੁਈਸਵਿਲੇ (ਕੇਂਟਕੀ) ਦੇ ਮੇਅਰ ਅਤੇ ਡਿਪਟੀ ਮੇਅਰ ਬਾਰਬਰਾ ਸੈਕਸਟਨ ਸਮਿਥ ਨੇ ਮੇਅਰ ਕ੍ਰੇਗ ਗ੍ਰੀਨਬਰਗ ਦੀ ਤਰਫੋਂ ਲੁਈਸਵਿਲੇ ਦੇ ਕੈਂਟਕੀ ਦੇ ਹਿੰਦੂ ਮੰਦਰ ਵਿਖੇ ਮਹਾਕੁੰਭ ਅਭਿਸ਼ੇਕਮ ਤਿਉਹਾਰ ਦੌਰਾਨ ਇਸ ਦੀ ਅਧਿਕਾਰਤ ਘੋਸ਼ਣਾ ਕੀਤੀ ਗਈ।ਇਸ ਸਮਾਗਮ ਵਿੱਚ ਜਿੰਨਾਂ ਲੋਕਾਂ ਨੇ ਸ਼ਿਰਕਤ ਕੀਤੀ।ਉਹਨਾਂ ਵਿੱਚ ਆਰਟ ਆਫ਼ ਲਿਵਿੰਗ ਦੇ ਚੇਅਰਮੈਨ ਅਤੇ ਅਧਿਆਤਮਿਕ ਆਗੂ ਚਿਦਾਨੰਦ ਸਰਸਵਤੀ ਅਤੇ ਭਗਵਤੀ ਸਰਸਵਤੀ ਦੇ ਨਾਲ-ਨਾਲ ਲੈਫਟੀਨੈਂਟ ਗਵਰਨਰ ਜੈਕਲੀਨ ਕੋਲਮੈਨ, ਡਿਪਟੀ ਚੀਫ਼ ਆਫ਼ ਸਟਾਫ਼ ਕੀਸ਼ਾ ਡੋਰਸੀ ਅਤੇ ਹੋਰ ਅਧਿਆਤਮਿਕ ਆਗੂ ਅਤੇ ਪਤਵੰਤੇ ਲੋਕ ਹਾਜ਼ਰ ਸਨ।ਜਿਕਰਯੋਗ ਹੈ ਕਿ ਸਨਾਤਨ ਧਰਮ ਬਾਰੇ ਅਸ਼ਲੀਲ ਟਿੱਪਣੀਆਂ ਕਰਨ ਦੇ ਦੋਸ਼ 'ਚ ਉਦਯਨਿਧੀ ਅਤੇ ਉਨ੍ਹਾਂ ਦਾ ਕਥਿਤ ਤੌਰ 'ਤੇ ਸਮਰਥਨ ਕਰਨ ਵਾਲੀ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੇ ਪੁੱਤਰ ਪ੍ਰਿਅੰਕ ਖੜਗੇ ਦੇ ਖਿਲਾਫ ਰਾਮਪੁਰ 'ਚ ਐੱਫ.ਆਈ.ਆਰ.ਦਰਜ ਹੋਈ ਹੈ।