image caption:

ਕੈਨੇਡਾ ਚ’ ਵੱਸਦੇ ਪੰਜਾਬੀ ਗਾਇਕ ਹਰਪ੍ਰੀਤ ਰੰਧਾਵਾ ਦਾ ਇੱਕ ਹੋਰ ਸਿੰਗਲ ਟਰੈਕ ‘ਤੇਰੇ ਕਰਕੇ ’ ਅੱਜ ਹੋਵੇਗਾ ਰਿਲੀਜ਼

ਨਿਊਯਾਰਕ (ਰਾਜ ਗੋਗਨਾ )-ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲੱਖਣ ਕਲਾਂ ਦਾ ਜੰਮਪਲ ਕੈਨੇਡਾ ਵਿੱਚ ਵੱਸਦਾ ਪ੍ਰਸਿੱਧ ਗਾਇਕ ਹਰਪ੍ਰੀਤ ਰੰਧਾਵਾ ਦੀਆਂ ਹੁਣ ਤਕ ਅਨੇਕਾਂ ਕੈਸੇਟਾਂ ਮਾਰਕੀਟ 'ਚ ਆ ਚੁੱਕੀਆਂ ਹਨ, ਜਿਨ੍ਹਾਂ ਨਾਲ ਹਰਪ੍ਰੀਤ ਰੰਧਾਵਾ ਦੀ ਦੇਸ਼ਾਂ ਅਤੇ ਵਿਦੇਸ਼ਾ ਵਿੱਚ ਇਕ ਵੱਖਰੀ ਪਛਾਣ ਬਣੀ ਚੁੱਕੀ ਹੈ।ਪੱਤਰਕਾਰ ਨਾਲ ਫੋਨ ਵਾਰਤਾ ਤੇ ਗੱਲਬਾਤ ਦੋਰਾਨ ਹਰਪ੍ਰੀਤ ਰੰਧਾਵਾ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਹੁਣ ਉਸ ਦਾ ਇਕ ਨਵਾਂ ਟਰੈਕ ਅੱਜ 6 ਸਤੰਬਰ ਬੁੱਧਵਾਰ ਨੂੰ ਉਹ &lsquoਤੇਰੇ ਕਰਕੇ , ਹੋ ਸਿੰਗਲ ਟਰੈਕ ਹੈ ਜਿਹੜਾ ਆ ਰਿਹਾ ਹੈ। ਗਾਇਕ ਹਰਪ੍ਰੀਤ ਰੰਧਾਵਾ ਨੇ ਗੱਲਬਾਤ ਕਰਦਿਆਂ ਦੱਸਿਆ ਇਸ ਗੀਤ ਨੂੰ ਕੈਨੇਡਾ ਵਿੱਚ ਵਸਦੇ ਪ੍ਰਸਿੱਧ ਗੀਤਕਾਰ ਸਾਹਿਬ ਸਿੰਘ ਢਿੱਲੋਂ ਨੇ ਲਿਖਿਆ ਹੈ ਤੇ ਇਸ ਦਾ ਮਿਊਜ਼ਕ ਹਰਿ ਅਮਿਤ ਵੱਲੋਂ ਤਿਆਰ ਕੀਤਾ ਗਿਆ ਹੈ।ਇਸ ਸਿੰਗਲ ਟਰੈਕ ਨੂੰ ਤਿਆਰ ਕਰਨ ਲਈ ਦਲਵਿੰਦਰ ਦਿਆਲਪੁਰੀ ਮਲਕੀਤ ਧੀਰਪੁਰੀ
ਰਾਜ ਗੋਗਨਾ,(ਸੀਨੀਅਰ ਜਰਨਲਿਸਟ) ਅਮਰੀਕਾ, ਸੋਢੀ ਨਾਗਰਾ ਦਾ ਮੈਨੂੰ ਵਿਸ਼ੇਸ ਸਹਿਯੋਗ ਰਿਹਾ। ਇਸ ਟਰੈਕ ਨੂੰ ਜੈ ਮਿਊਜ਼ਕ ਸਟੂਡੀਉਦੇ ਲੇਬਲ ਤਹਿਤ ਅੱਜ 06 ਸਤੰਬਰ ਦਿਨ ਬੁੱਧਵਾਰ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।