image caption:

ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਨਹੀਂ ਹੋਣਗੇ :- ਨਿੱਕੀ ਹੈਲੀ

ਵਾਸ਼ਿੰਗਟਨ (ਰਾਜ ਗੋਗਨਾ )-ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਦੌੜ &lsquoਚ ਸ਼ਾਮਲ ਭਾਰਤੀ ਮੂਲ ਦੀ (ਪੰਜਾਬਣ) ਨਿੱਕੀ ਹੇਲੀ ਸਾਬਕਾ ਅੰਬੇਸਡਰ ਯੂਨਾਇਟਡ ਸਟੇਟ ਨੇਸ਼ਨ, ਅਤੇ ਸਾਬਕਾ ਪਹਿਲੀ ਮਹਿਲਾ ਗਵਰਨਰ ਨੌਰਥ ਕੈਰੋਲੀਨਾ ਰਾਜ. ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ - 2024 ਦੀਆਂ ਰਾਸ਼ਟਰਪਤੀ ਚੋਣਾਂ ਲਈ ਪਾਰਟੀ ਦੇ ਉਮੀਦਵਾਰ ਨਹੀਂ ਹੋਣਗੇ। ਦਿ ਵਾਲ ਸਟਰੀਟ ਜਰਨਲ ਵੱਲੋਂ ਜਾਰੀ ਕੀਤੇ ਤਾਜ਼ਾ ਪੋਲ ਵਿੱਚ ਖੁਲਾਸਾ ਹੋਇਆ ਹੈ ਕਿ 51 ਸਾਲਾ ਨਿੱਕੀ ਹੇਲੀ, ਟਰੰਪ ਅਤੇ ਰੌਨ ਡੀਸੈਂਟਿਸ ਤੋਂ ਬਾਅਦ ਪ੍ਰਸਿੱਧੀ ਦੇ ਮਾਮਲੇ &rsquoਚ ਤੀਜੇ ਸਥਾਨ &rsquoਤੇ ਹਨ, ਜਦ ਕਿ ਉਨ੍ਹਾਂ ਦੇ ਸਹਿਯੋਗੀ ਭਾਰਤੀ ਅਮਰੀਕੀ ਉਮੀਦਵਾਰ ਵਿਵੇਕ ਰਾਮਾਸਵਾਮੀ ਚੌਥੇ ਸਥਾਨ &lsquoਤੇ ਹਨ। ਹੇਲੀ ਨੇ ਸੀਬੀਐੱਸ ਨਿਊਜ਼ ਨਾਲ ਇਕ ਇੰਟਰਵਿਊ ਵਿੱਚ ਕਿਹਾ, ਉਹਨਾਂ ਕਿਹਾ ਕਿ &lsquoਮੈਨੂੰ ਨਹੀਂ ਲੱਗਦਾ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਉਮੀਦਵਾਰ ਹੋਣਗੇ। ਮੈਨੂੰ ਲੱਗਦਾ ਹੈ ਕਿ ਇਸ ਵਾਰ ਮੈਂ ਹਾਂ ਪਰ ਤੁਹਾਨੂੰ ਦੱਸਦਿਆਂ ਕਿ ਜੋਅ ਬਾਇਡਨ ਅਤੇ ਕਮਲਾ ਹੈਰਿਸ ਜੋ ਕਰ ਰਹੇ ਹਨ, ਉਸ ਤੋਂ ਬਿਹਤਰ ਕੋਈ ਵੀ ਰਿਪਬਲਿਕਨ ਨੇਤਾ ਵੀ ਕਰ ਸਕਦਾ ਹੈ।