image caption:

ਪੰਜਾਬ ਦੇ 2 ਸ਼ਰਧਾਲੂਆਂ ਦੀ ਮਣੀਮਹੇਸ਼ ਯਾਤਰਾ ਦੌਰਾਨ ਹੋਈ ਮੌਤ

 ਚੰਬਾ : ਉੱਤਰੀ ਭਾਰਤ ਦੇ ਪਵਿੱਤਰ ਸਥਾਨ ਮਣੀ ਮਹੇਸ਼ ਯਾਤਰਾ ਦੌਰਾਨ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਹੈ। ਦੋਵੇਂ ਮ੍ਰਿਤਕ ਪੰਜਾਬ ਦੇ ਰਹਿਣ ਵਾਲੇ ਸਨ। ਜਰਨੈਲ ਸਿੰਘ ਦੀ ਸੋਮਵਾਰ ਸਵੇਰੇ ਆਕਸੀਜਨ ਦੀ ਘਾਟ ਕਾਰਨ ਮੌਤ ਹੋ ਗਈ, ਜਦੋਂ ਕਿ ਰਵੀਕਾਂਤ ਦੀ ਦੇਰ ਸ਼ਾਮ ਹੱਡਸਰ ਵਿਖੇ ਡਿੱਗਣ ਕਾਰਨ ਮੌਤ ਹੋ ਗਈ। ਅੱਜ ਸਵੇਰੇ ਹੀ ਰਵੀਕਾਂਤ ਦੀ ਲਾਸ਼ ਡੂੰਘੀ ਖਾਈ ਵਿੱਚੋਂ ਬਰਾਮਦ ਹੋਈ। ਇਸ ਦੀ ਪੁਸ਼ਟੀ ਐਸਡੀਐਮ ਭਰਮੌਰ ਕੁਲਵੰਤ ਸਿੰਘ ਨੇ ਕੀਤੀ।

ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਦਾ ਰਹਿਣ ਵਾਲਾ ਰਵੀਕਾਂਤ ਬੀਤੀ ਸ਼ਾਮ ਹੱਡਸਰ ਵਿੱਚ ਡੂੰਘੀ ਖਾਈ ਵਿੱਚ ਡਿੱਗ ਗਿਆ। ਰਾਤ ਸਮੇਂ ਸੰਘਣੇ ਹਨੇਰੇ ਅਤੇ ਡੂੰਘੇ ਟੋਏ ਕਾਰਨ ਉਨ੍ਹਾਂ ਨੂੰ ਤਲਾਸ਼ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਸਵੇਰੇ ਉਸ ਦੀ ਲਾਸ਼ ਨੂੰ ਬਚਾਅ ਟੀਮ ਨੇ ਟੋਏ &rsquoਚੋਂ ਬਾਹਰ ਕੱਢ ਲਿਆ ਅਤੇ ਭਰਮੌਰ ਹਸਪਤਾਲ &rsquoਚ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਦੂਜੇ ਮ੍ਰਿਤਕ ਦੀ ਪਛਾਣ ਜਰਨੈਲ ਸਿੰਘ (53) ਵਾਸੀ ਵਲਸੂਹਾ ਫਰੀਦਨਗਰ, ਪਠਾਨਕੋਟ ਵਜੋਂ ਹੋਈ ਹੈ। ਉਹ ਆਪਣੇ ਕੁਝ ਦੋਸਤਾਂ ਨਾਲ ਐਤਵਾਰ ਸ਼ਾਮ ਨੂੰ ਹੀ ਮਨੀਮਹੇਸ਼ ਯਾਤਰਾ &rsquoਤੇ ਪਹੁੰਚਿਆ ਸੀ। ਜਾਣਕਾਰੀ ਮੁਤਾਬਕ ਦੇਰ ਰਾਤ ਗੌਰੀਕੁੰਡ &rsquoਚ ਆਕਸੀਜਨ ਦੀ ਕਮੀ ਕਾਰਨ ਉਨ੍ਹਾਂ ਨੂੰ ਸਾਹ ਲੈਣ &rsquoਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਦੀ ਸੂਚਨਾ ਉਸ ਨੇ ਆਪਣੇ ਸਾਥੀਆਂ ਨੂੰ ਦਿੱਤੀ।

ਦੋਸਤ ਜਰਨੈਲ ਸਿੰਘ ਨੂੰ ਨੇੜਲੇ ਸਿਹਤ ਕੇਂਦਰ ਲੈ ਗਏ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਮਾਊਂਟੇਨੀਅਰਿੰਗ ਇੰਸਟੀਚਿਊਟ ਦੀ ਬਚਾਅ ਟੀਮ ਨੇ ਲਾਸ਼ ਨੂੰ ਭਰਮੌਰ ਪਹੁੰਚਾਇਆ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਐਸਡੀਐਮ ਭਰਮੌਰ ਕੁਲਵੰਤ ਸਿੰਘ ਨੇ ਦੱਸਿਆ ਕਿ ਮਨੀਮਹੇਸ਼ ਯਾਤਰਾ ਦੌਰਾਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ 23 ਸਤੰਬਰ ਤੱਕ ਚੱਲਣ ਵਾਲੀ ਇਸ ਯਾਤਰਾ ਦੌਰਾਨ ਸੰਗਤਾਂ ਨੂੰ ਪ੍ਰਸ਼ਾਸਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਉਹ ਰਜਿਸਟਰੇਸ਼ਨ ਕਰਵਾ ਕੇ ਹੀ ਇਸ ਧਾਰਮਿਕ ਯਾਤਰਾ &rsquoਤੇ ਆਉਣ।