image caption:

ਅਮਰੀਕਾ ’ਚ ਗੁਰਕੀਰਤ ਸਿੰਘ ਨੇ ਚਮਕਾਇਆ ਪੰਜਾਬੀਆਂ ਦਾ ਨਾਮ

 ਨਿਊਯਾਰਕ ਅਮਰੀਕਾ ਤੋਂ ਪੰਜਾਬੀਆਂ ਲਈ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਸਿੱਖ ਨੌਜਵਾਨ ਨੂੰ ਯੂ-21 ਨੈਸ਼ਨਲ ਹਾਕੀ ਟੀਮ ਲਈ ਚੁਣ ਲਿਆ ਗਿਆ।

ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਰਹਿੰਦੇ ਗੁਰਕੀਰਤ ਸਿੰਘ ਦੀ ਇਸ ਪ੍ਰਾਪਤੀ &rsquoਤੇ ਸਮੁੱਚੀ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉੱਧਰ ਇਸ ਨੌਜਵਾਨ ਦੇ ਪਰਿਵਾਰ ਨੂੰ ਦੁਨੀਆ ਭਰ ਵਿੱਚੋਂ ਵਧਾਈਆਂ ਮਿਲ ਰਹੀਆਂ ਨੇ।

ਅਮਰੀਕਾ ਦੀ ਧਰਤੀ &rsquoਤੇ ਪੰਜਾਬੀ ਭਾਈਚਾਰੇ ਲਈ ਬੜੇ ਮਾਣ ਵਾਲੀ ਅਤੇ ਖੁਸ਼ੀ ਦੀ ਗੱਲ ਬਣੀ, ਜਦੋਂ ਸੈਕਰਾਮੈਂਟੋ ਤੋਂ ਗਿਆਨੀ ਅਮਰਜੀਤ ਸਿੰਘ ਦੇ ਪੁੱਤਰ ਸਾਬਤ ਸੂਰਤ ਗੁਰਕੀਰਤ ਸਿੰਘ ਦੀ ਅਮਰੀਕਾ ਦੀ ਯੂ -21 ਨੈਸ਼ਨਲ ਹਾਕੀ ਟੀਮ ਵਿੱਚ ਚੋਣ ਹੋ ਗਈ।

ਉਹ ਬਚਪਨ ਤੋਂ ਹੀ ਹਾਕੀ ਦੀ ਪ੍ਰੈਕਟਿਸ ਕਰ ਰਿਹਾ ਸੀ। ਗੁਰਕੀਰਤ ਸਿੰਘ ਅਮਰੀਕਾ ਆਉਣ ਤੋਂ ਪਹਿਲਾਂ ਚੰਡੀਗੜ੍ਹ ਦੀ ਅਕੈਡਮੀ ਵਿੱਚ ਹਾਕੀ ਖੇਡਦਾ ਸੀ। ਬਹੁਤ ਹੀ ਥੋੜ੍ਹੇ ਸਮੇਂ ਵਿੱਚ ਗੁਰਕੀਰਤ ਸਿੰਘ ਨੇ ਆਪਣੀ ਸਖ਼ਤ ਮਿਹਨਤ ਦੇ ਨਾਲ ਇਹ ਮੁਕਾਮ ਹਾਸਲ ਕੀਤਾ ਹੈ।

ਸੈਕਰਾਮੈਂਟੋ ਵਿੱਚ ਰਹਿੰਦੇ ਗਿਆਨੀ ਅਮਰਜੀਤ ਸਿੰਘ ਚੰਡੀਗੜ੍ਹ ਵਾਲਿਆਂ ਦੇ ਪੁੱਤਰ ਗੁਰਕੀਰਤ ਸਿੰਘ ਨੇ ਸਮੁੱਚੀ ਸਿੱਖ ਕੌਮ ਦਾ ਵਿਦੇਸ਼ ਦੀ ਧਰਤੀ &rsquoਤੇ ਮਾਣ ਵਧਾਇਆ ਹੈ। ਗੁਰਕੀਰਤ ਸਿੰਘ ਦੇ ਪਿਤਾ ਗਿਆਨੀ ਅਮਰਜੀਤ ਸਿੰਘ ਪੰਥ ਦੇ ਪ੍ਰਸਿੱਧ ਕਥਾਵਾਚਕ ਹਨ ਅਤੇ ਉਹ ਸੈਕਰਾਮੈਂਟੋ ਵਿਖੇ ਆਪਣੇ ਪਰਿਵਾਰ ਦੇ ਨਾਲ ਇੱਥੇ ਰਹਿ ਰਹੇ ਹਨ। ਗੁਰਕੀਰਤ ਸਿੰਘ ਦੀ ਇਸ ਪ੍ਰਾਪਤੀ &rsquoਤੇ ਦੁਨੀਆ ਭਰ ਵਿੱਚੋਂ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਮਿਲ ਰਹੀਆਂ ਹਨ।