image caption:

ਅਮਰੀਕਾ ਅਤੇ ਈਰਾਨ ਨੇ ਕੈਦੀਆਂ ਦੀ ਅਦਲਾ-ਬਦਲੀ ਲਈ ਸਮਝੌਤਾ ਕੀਤਾ

 ਵਾਸ਼ਿੰਗਟਨ . : ਅਮਰੀਕਾ ਅਤੇ ਈਰਾਨ ਨੇ ਕੈਦੀਆਂ ਦੀ ਅਦਲਾ-ਬਦਲੀ ਲਈ ਸਮਝੌਤਾ ਕੀਤਾ ਹੈ। ਇਸ ਦੇ ਮੁਤਾਬਕ ਅਮਰੀਕਾ 5 ਈਰਾਨੀ ਕੈਦੀਆਂ ਨੂੰ ਰਿਹਾਅ ਕਰੇਗਾ। ਇਸ ਦੇ ਬਦਲੇ ਈਰਾਨ 5 ਅਮਰੀਕੀ ਕੈਦੀਆਂ ਨੂੰ ਰਿਹਾਅ ਕਰੇਗਾ। ਇਸ ਤੋਂ ਇਲਾਵਾ ਅਮਰੀਕਾ ਨੇ ਈਰਾਨ ਨੂੰ ਫਰੀਜ਼ ਕੀਤੇ 6 ਅਰਬ ਡਾਲਰ ਟਰਾਂਸਫਰ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਇਸ ਫੰਡ ਟ੍ਰਾਂਸਫਰ &rsquoਤੇ ਈਰਾਨ &rsquoਤੇ ਅਮਰੀਕਾ ਦੀਆਂ ਪਾਬੰਦੀਆਂ ਲਾਗੂ ਨਹੀਂ ਹੋਣਗੀਆਂ।

ਇਸ ਛੋਟ ਦੇ ਤਹਿਤ ਦੱਖਣੀ ਕੋਰੀਆ ਵਿੱਚ ਫ੍ਰੀਜ਼ ਕੀਤੇ ਗਏ ਈਰਾਨ ਦੇ ਫੰਡ ਕਤਰ ਦੇ ਕੇਂਦਰੀ ਬੈਂਕ ਨੂੰ ਭੇਜੇ ਜਾਣਗੇ। ਈਰਾਨ ਇਸ ਦੀ ਵਰਤੋਂ ਮਾਨਵਤਾਵਾਦੀ ਸਮਾਨ ਖਰੀਦਣ ਲਈ ਕਰ ਸਕੇਗਾ।

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪਿਛਲੇ ਹਫਤੇ ਇਸ ਸੌਦੇ &rsquoਤੇ ਦਸਤਖਤ ਕੀਤੇ ਸਨ। ਅਮਰੀਕੀ ਕਾਂਗਰਸ ਨੂੰ ਸੋਮਵਾਰ ਯਾਨੀ 11 ਸਤੰਬਰ ਤੱਕ ਇਸ ਫੈਸਲੇ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਅਮਰੀਕੀ ਅਤੇ ਈਰਾਨੀ ਅਧਿਕਾਰੀਆਂ ਨੇ ਇਕ ਮਹੀਨਾ ਪਹਿਲਾਂ ਇਸ ਸਮਝੌਤੇ ਬਾਰੇ ਗੱਲ ਕੀਤੀ ਸੀ।