ਬੰਦੇ ਭਾਮੇਂ ਭੁੱਖੇ ਮਰ ਜਾਣ, ਬਿਸਕੁੱਟ ਖਾਣ ਕਤੂਰੇ
ਚੰਦ ਤੇ ਚੜਦੇ ਫਿਰਦੇ ਨੇ, ਧਰਤੀ &lsquoਤੇ ਪ੍ਰਭੂ ਦੀ ਰਚਨਾ ਵੱਲ ਧਿਆਨ ਨਹੀਂ, ਮੈਨੂੰ ਲੱਗਦਾ ਹੁਣ ਧਰਮ ਰਾਜ ਨੇ ਜੋ ਅਸੀਂ ਮੰਨਦੇ ਹਾਂ ਕਿ ਉਪਰ ਵੱਸਦਾ ਹੈ ਹੇਠਾਂ ਨੂੰ ਉਤਰਨ ਦੀ ਵਿਉਂਤ ਬਨਾਉਣੀ ਹੈ, ਕਿਉਂਕਿ ਉਹ ਸੋਚਦਾ ਹੈ ਕਿ ਇਹ ਮੈਥੋਂ ਕੋਲ ਜਾ ਕੇ ਸਿੱਧੇ ਕਰ ਹੋਣੇ ਹਨ, ਇੰਨੀ ਅਤਿ ਚੁੱਕੀ ਹੈ ਕਿ ਧਰਮ ਤਾਂ ਬਖ਼ਸ਼ਿਆ ਸੀ ਕਿ ਤੁਸੀਂ ਰਾਹ ਤੇ ਤੁਰੋ, ਪਰ ਇਹ ਤਾਂ ਕੁਰਾਹੇ ਹੀ ਨੱਠਦੇ ਨੇ, ਧਰਮ ਦੁਆਰੇ ਬਣੇ ਸਨ ਗਰੀਬ ਗੁਰਬੇ ਦੀ ਖਿਦਮਤ ਲੰਗਰ ਸਨ ਰਲ੍ਹ ਮਿਲ ਅਨੰਦ ਮਾਣੋ, ਸ਼ੁਕਰਾਨੇ ਕਰੋ, ਸ਼ਰਧਾਲੂ ਸੰਗਤਾਂ ਤਾਂ ਦਸਵੰਧ ਅਦੇਸ਼ਾਂ ਅਨੁਸਾਰ ਗੋਲ੍ਹਕ ਵਿੱਚ ਧੰਨ ਧੰਨ ਕਰਕੇ ਅਰਦਾਸਾਂ ਕਰਕੇ ਫਰਜ ਦੀ ਪੂਰਤੀ ਕਰਦੀਆਂ ਹਨ, ਪਰ ਪ੍ਰਬੰਧਕ ਕਿਮੇ ਭਰਿਆਂ ਨੂੰ ਭਰਦੇ ਹਨ ਗ੍ਰੰਥੀ, ਰਾਗੀ, ਪ੍ਰਚਾਰਕ, ਢਾਡੀ, ਕਵੀਸ਼ਰ, ਧਨਾਢ ਹਨ ਤੇ ਪ੍ਰਬੰਧਕ ਇਨ੍ਹਾਂ ਨੂੰ ਕਹਿੰਦੇ ਜੀ ਵੱਧ ਤੋਂ ਵੱਧ ਰਜਾਉ, ਕਦੀ ਸੋਚਿਆ ਹੈ ਕਿ ਇਹ ਵਿਦੇਸ਼ੀ ਪੈਸਾ ਸਰਕਾਰੀ ਨਿਯਮਾਂ ਤੇ ਲਿਜਾਂਦੇ ਹਨ, ਟੈਕਸ ਵਿੱਚ ਹੈ ਕੋਈ ਹਿੱਸਾ, ਸਗੋਂ ਇਨ੍ਹਾਂ ਨੂੰ ਸੋਨਾ, ਮਸ਼ੀਨਾਂ ਦੇਂਦੇ ਨੇ ਸੰਤ ਭਗਮੇ ਨਹੀਂ, ਉਹ ਮਹੰਤ ਹਨ ਪਰ ਅੱਜ ਮਲੱਮਾ ਚੱਲਦਾ ਹੈ, ਕਦੀ ਆ ਜਾਣਗੇ ਦਾੜ੍ਹ ਹੇਠ ਤਾਂ ਪ੍ਰਬੰਧਕ ਭੀ ਰਗੜੇ ਜਾਣਗੇ, ਧਰਮ ਰਾਜ ਨੇ ਤਾਂ ਸਭ ਮੁੰਝ ਦੀ ਤਰ੍ਹਾਂ ਕੁੱਟਣੇ ਨੇ ਰੱਸੇ ਵੱਟਣ ਵਾਲੇ ਕਰੂ ਸੁੱਧਰ ਜਾਵੋ ।
ੇ ਗਰਬ ਨਾ ਕੀਜੇ ਮੂਰਖ ਗਵਾਰਾ, ਨਿੱਕੀ ਜਿਹੀ ਵਾਰਤਾ :- ਸ਼ਰਾਬੀ ਨੂੰ ਕਿਸੇ ਨੇ ਗਲਾਸ ਤਾਂ ਪਲਾ ਤਾ ਪਰ ਭੁੱਖਾ ਗੁਰੂ ਘਰ ਪਧ੍ਹਾਰਿਆ ਅੱਗੋਂ ਦੁਰਕਾਰਤਾ ਤੂੰ ਪੀਤੀ ਹੈ ਵਗਜਾ ਉਹ ਪੱਬ ਜਾ ਖੜ੍ਹਾ ਹੋਇਆ, ਇਕ ਬੰਦਾ ਲੰਘਣ ਲੱਗਾ ਤਾਂ ਸੁਣਕੇ ਖੜ੍ਹ ਗਿਆ ਤੇ ਬੋਲਿਆ ਚੱਲ ਅੰਦਰ ਜਾ ਕੇ ਪੱਬ ਮਾਲਕ ਨੂੰ ਕਹਿੰਦਾ ਦੇਹ ਗਲਾਸ ਨਾਲ ਖਾਣ ਨੂੰ, ਸ਼ਰਾਬੀ ਧੰਨਵਾਦੀ ਤੇ ਕਹਿੰਦਾ ਵਾਹ ੳ ਮੇਰਿਆ ਵਲੀਆ ਵੱਸਦਾ ਕਿਤੇ ਹੈਂ ਤੇ ਸਿਰਨਾਮਾ ਕਿਤੇ ਦਾ । ਭਾਈ ਕਿਸੇ ਦੀ ਦੁਰਭਾਗਤਾ &lsquoਤੇ ਤਰਸ ਕਰੋ, ਲੰਗਰ ਬਾਹਰ ਲਿਆ ਕੇ ਛਕਾਉ, ਕੀ ਪਤਾ ਸ਼ਕਤੀ ਸੁਮੱਤ ਸ਼ੁੱਧ ਪ੍ਰਦਾਨ ਕਰ ਦੇਵੇ, ਇਹ ਹੈ ਧਰਮ ਕਰਮ, ਇਕ ਹੈਰਾਨੀ ਹੈ ਕਿ ਪ੍ਰਚਾਰ ਇਹ ਹੈ ਕਿ ਵਿਗਿਆਨ ਦਾ ਧਰਮ ਨਾਲ ਨਾਤਾ ਨਹੀਂ ਪਰ ਹੁਣ ਸਿੱਖ ਵਿਗਿਆਨੀ ਨਾਮਣੇ ਖੱਟਦੇ ਨੇ ਜੀ ਆਹ ਸਿੰਘ ਬੰਗਲੌਰ ਤੋਂ ਹੈ ਟੀਮ ਸਮੇਤ ਚੰਨ ਨੂੰ ਚੜ੍ਹਨ ਲਈ ਪੌੜੀਆਂ ਦੀ ਵਿਉਂਤ ਬਣਾਈ, ਲਿਖਦੀ ਜਾਵਾਂ ਸਾਇੰਸ ਨੇ ਨਸਲਾਂ ਦੀ ਨੁਹਾਰ ਬਦਲੀ ਹੈ, ਬੜੇ ਮਨੁੱਖ ਦਿੱਖ ਪੱਖੋਂ ਪਸ਼ੂਆਂ ਨਾਲ ਮੇਲ ਖਾ ਰਹੇ ਨੇ ਭਾਵੇਂ ਅਪਾਹਜ ਆਦਿ ਮੁੱਢ ਤੋਂ ਹੀ ਹਨ ਪਰ ਅੱਜ ਗਿਣਤੀ ਬੜੀ ਹੈ ਤੇ ਨਾਲੇ ਡਮਾਕ ਭੀ ਪਸ਼ੂ ਬਿਰਤੀ ਵਾਲੇ ਬਹੁਤੇ ਨੇ, ਅੱਗੋਂ ਪਤਾ ਨਹੀਂ ਕੀ ਕੀ ਭਾਣੇ ? ਦੁਆਈਆਂ ਵਿੱਚ ਪਤਾ ਹੀ ਹੈ ਕਿ ਕਿਹੜੇ ਜਾਨਵਰ ਆਦਿ ਦੇ ਅੰਸ਼ ਹਨ, ਹੋਮੋਪੈਥੀ ਹਸਪਤਾਲ ਸੀ ਲੰਡਨ ਵਿੱਚ, ਪਰ ਸਿਹਤ ਵਿਭਾਗ ਨੇ ਸਿਰੋਂ ਹੱਥ ਚੁੱਕ ਲਿਆ, ਹੁਣ ਪ੍ਰਿਸਕਰਿਪਸ਼ਨ ਮਹਿੰਗੀ, ਦੁਆਈਆਂ ਦੇਸੀ ਭੀ ਕੀਮਤੀ, ਪਹੁੰਚੋ ਬਾਹਰ, ਪਹਿਲਾਂ ਲਾਭ ਲੈ ਲੈਂਦੇ ਸੀ, ਵਾਂਝਿਆਂ ਕਰਤਾ, ਆਪਣਾ ਕਾਰੋਬਾਰ ਬਚਾ ਲਈ ।
ਮੰਨਣਾ ਪਊ ਕਿ ਮੋਦੀ ਪ੍ਰਧਾਨ ਮੰਤਰੀ ਸਾਹਿਬ ਬੜੇ ਸੁੱਘੜ ਸਿਆਣੇ ਹਨ, ਜੱਗ ਭਾਮੇਂ ਰੁੱਸਿਆ ਫਿਰੇ ਪਰ ਸੂਰਜ ਦੇਵਤਾ ਕਿਧਰੇ ਵਿਤਕਰਾ ਆਖ ਕਰੋਪ ਨਾ ਹੋ ਜਾਵੇ, ਕਹਿੰਦੇ ਦੰਦਰਮਾ ਤੇ ਜਾ ਆਏ ਲਉ ਜੀ ਤੁਸੀਂ ਭੀ ਆਉ ਭਗਤ ਦੀ ਕਰੋ ਤਿਆਰੀ, ਆ ਰਹੇ ਹਾਂ ਆਪ ਕੇ ਘਰ ਵੀ :- ਈਸਰੋ ਰੰਗ ਦਿਖਾ ਰਹੀ ਹੈ ਭਾਈ ਈਸਰ ਦੀ ਡਿਪਟੀ ਹੈ ਊਂਧੀ ਰਹੂ, ਅਸੀਂ ਬੰਦੇ ਨੀ ਮਾਨ ਜਿਨ੍ਹਾਂ ਕੋਲ ਬੁੱਧ ਹੈ ਨਹੀਂ ਪਰ ਬਣ ਗਏ ਬੁੱਧੀਮਾਨ ਇਕ ਸਦੀ ਪੁਰਾਣੀਆਂ ਲੇਖਕਾਂ ਦੀਆਂ ਹੀ ਕਿਤਾਬਾਂ ਪੜ੍ਹ ਪੜ੍ਹ ਪੀ।ਐੱਚ।ਡੀ।, ਡਾਕਟਰ ਹੀ ਬਣੀ ਜਾਂਦੇ ਨੇ, ਖੋਜਾਂ ਤਾਂ ਪਤਾ ਨਹੀਂ ਕਿਥੇ ਕਿਥੇ ਜਾ ਕੇ ਪੱਥਰ ਫਰੋਲਣੇ ਤੇ ਕਸ਼ਟ ਝੱਲਣੇ ਪੈਂਦੇ ਨੇ ਤਾਂ ਸਬੂਤਾਂ ਅਧਾਰਿਤ ਕਿਤੇ ਡਿਗਰੀ ਮਿਲਦੀ ਸੀ, ਹੁਣ ਤਾਂ ਜਣਾਂ ਖਣਾਂ ਹੀ ਡਾਕਟਰ ਤੇ ਇਤਿਹਾਸਕਾਰ, ਅੱਜ ਮੈਂ ਇਕ ਚੈਨਲ ਧੂਤੂ ਪ੍ਰ: ਬਲਜਿੰਦਰ ਸਿੰਘ  ਬੋਲੇ ਕੜਕੇ ਜੀ ਬੇਅਦਬੀ ਬਾਦਲਾਂ ਨੂੰ ਕਲੀਨ ਚਿੱਟ ਨੀ ਦੇ ਸਕਦਾ ਨਾਲੇ ਕਹਿੰਦਾ ਗੁਰੂ ਗ੍ਰੰਥ ਬੇਅਦਬੀ ਤਾਂ ਮੁਗ਼ਲਾਂ ਨੇ ਭੀ ਨਹੀਂ ਸੀ ਕੀਤੀ, ਮੈਂ ਹੱਸੀ ਕਿ ਇਹ ਪ੍ਰੋਫੈਸਰ ਹੈ, ਭਲਿਆ ਬੰਦਿਆ ਕਿਹੜਾ ਮੁਗ਼ਲ ਬਾਦਸ਼ਾਹ ਸੀ ਜੀਹਦੇ ਸਮੇਂ ਗੁਰੂ ਗ੍ਰੰਥ ਸਥਾਪਤ ਹੋਇਆ, ਦਸਮੇਂ ਗੁਰੂ ਨੇ ਆਖਦੇ ਹੋ ਗੁਰ ਗੱਦੀ ਸੌਂਪੀ, ਸੰਪੰਨ ਕੀਤਾ, ਨੌਂਮੇ ਪਾਤਸ਼ਾਹ ਦੇ ਸ਼ਲੋਕ ਦਰਜ ਹਨ ਫੇਰ ਕਿਹੜੀ ਤੇਰੀ ਬੋਲੀ ਤੇ ਯਕੀਨ, ਫੇਰ ਕਹਿੰਦਾ ਸ਼ਬਦ ਗੁਰੂ ਕੱਲ ਮੈਂ ਬਾਰਕਿੰਗ ਦੇ ਗੁਰਦੁਆਰੇ ਦਾ ਨਗਰ ਕੀਰਤਨ ਦੇਖਾਂ ਤਾਂ ਕੋਈ ਤਾਂ ਆਖੇ ਗੁਰੂ ਗ੍ਰੰਥ ਦੇ ਦਰਸ਼ਣ ਦੀਦਾਰੇ ਕਰਵਾ ਰਹੇ ਹਾਂ, ਕੋਈ ਆਖੇ 400 ਸਾਲ ਤੋਂ ਉੱਪਰ ਪ੍ਰਕਾਸ਼ ਪੁਰਬ ਆਦਿ, ਯਾਨੀ ਸਭ ਗੁਣੀ, ਮੈਂ ਇਕ ਪੜ੍ਹੇ ਲਿਖੇ ਭਰਾ ਨਾਲ ਚਿੰਤਾ ਦੀ ਗੱਲ ਕਰੀ, ਕਹਿੰਦਾ ਭੈਣ ਜੀ ਸਿੱਖ ਤਾਂ ਅੱਜ ਰੌਲ੍ਹਾ ਪਾ ਕੇ ਸਿੱਖੀ ਨੂੰ ਪ੍ਰਫੁਲੱਤ ਕਰ ਰਹੇ ਹਨ, ਕੋਈ ਤੱਥ ਸੱਚ ਦੀ ਵਾਰਤਾ ਨਹੀਂ, ਫੇਰ ਹਿੰਦੂਆਂ ਨੂੰ ਕੋਸਣ ਲੱਗ ਜਾਂਦੇ ਨੇ, ਅੱਗੋਂ ਫੇਰ ਉਹ ਛਿੰਗੜੀਆਂ ਛੇੜਦੇ ਨੇ ਤਾਂ ਵਿਵਾਦ ਖੜੇ ਤੇ ਝਮੇਲੇ ਇਹ ਦੇਸੀ ਸਫੈਦ ਪੋਸ਼ ਬਿਗਾਨਾ ਧੰਨ ਆਪਣੀ ਮੱਤ ਨੂੰ ਪੱਠੇ ਪਾ ਰਹੇ ਹਨ, ਧਰਮ ਨੂੰ ਅੱਡੋ ਫਾਟੀ ਕਰਨਗੇ, ਬੁੱਧ ਮੱਤ ਦੀ ਹੋਂਦ ਤਾਂ ਸਨਾਤਨ ਸਮੇਂ ਦੀ ਹੈ, ਉਹ ਕੋਈ ਪੀਰ, ਭਗਤ, ਪੈਗੰਬਰ ਨਹੀਂ ਸੀ, ਰਾਜ ਕੁਮਾਰ ਯੁਵਕ ਸੀ ਉਸ ਜੀਵਨ ਤੋਂ ਉਚਾਟ ਹੋ ਕੇ ਘਰ ਬਾਰ ਤਿਆਗਤਾ ਤੇ ਸਾਦੇ ਜੀਵਨ ਦੀ ਭਾਲ ਸੀ, ਪਰ ਭਾਰੂ ਮੱਤ ਨੇ ਉਭਰਨ ਨਾ ਦਿੱਤਾ, ਹੁਣ ਕੁਝ ਸੋਚਦੇ ਨੇ ਕਿ ਇਹ ਡਾਕਟਰ ਅੰਬੇਡਕਰ ਨੇ ਉਜਾਗਰ ਕੀਤਾ, ਸਿੱਖ ਧਰਮ ਦੀ ਅਸਲ ਪਛਾਣ ਜਾਂ ਨਿਯਮ ਤਾਂ ਇਸ ਵੇਲੇ ਅਲੋਪ ਬੱਸ ਆਹ ਕਾਮਰੇਡ ਲਾਣਾ ਕਬਜ਼ਿਆਂ ਲਈ ਗੁਰੂ ਘਰਾਂ ਦੇ ਚੜ੍ਹਾਵੇ ਤੇ ਛਾਲਾਂ ਤੇ ਜੀ ਆਹ ਪ੍ਰਧਾਨ, ਬੱਸ ਅੰਮ੍ਰਿਤ ਛਕੋ, ਗਾਤਰਾ ਪਾਉ, ਸਭ ਤੋਂ ਉੱਤਮ ਸਿੱਖ ਤੇ ਮੂੰਹ ਆਇਆ ਪ੍ਰਚਾਰੋ ਅੱਗੋਂ ਪ੍ਰਚਾਰਕ ਟਕਸਾਲਾਂ ਤੋਂ ਸਬਕ ਲੈ ਕੇ ਬਸਤੇ ਚੱਕ ਵਿਦੇਸ਼ਾਂ ਨੂੰ ਤੇ ਕਹਾਣੀਆਂ ਨੂੰ ਗੁਰੂ ਸਾਖੀਆਂ ਦੱਸਦੇ ਨੇ, ਪ੍ਰਬੰਧਕ ਜੀ ਦੇਖੋ 14 ਮਿਲੀਅਨ ਪੌਂਡ ਖਰਚਾ ਲੱਗਾ, ਨਾਲੇ ਸ਼ਰਧਾਲੂਆਂ ਨੇ ਸੀਮੈਂਟ, ਬਜਰੀ ਹੋਰ ਸਮਾਨ ਮੁਫ਼ਤ ਭਲਾ ਸੁੰਦਰ ਦੁਆਰਿਆਂ ਵਿੱਚ ਧਰਮ ਵੱਸਦਾ ਹੈ ? ਕੀ ਗੁਰੂ ਉਪਦੇਸ਼ ਆਦੇਸ਼ ਇਹ ਸਨ ? ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਗੱਦੀਆਂ ਦੀ ਰੀਤ ਚੱਲੀ ਪਰ ਕੋਈ ਗੁਰੂ ਘਰ ਜਾਂ ਸਿੱਖ ਦੁਆਰਾ ਤਾਂ ਸੀ ਨਹੀਂ, ਥੜਾ ਬਣਾਇਆ ਮਗਰੋਂ ਅਕਾਲ ਤਖ਼ਤ ਸਥਾਪਤ, ਕਦੋਂ ਜਾ ਕੇ ਗੁਰਦੁਆਰੇ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਏ, ਹੁਣ ਇਹ ਦਰਸ਼ਣਾਂ ਲਈ ਪਾਕਿਸਤਾਨ ਵਹੀਰਾਂ, ਸੁਹਿਰਦ ਸਿੱਖੋ ਇਹ ਦੀ ਮੰਗ ਕਦੋਂ ਕਰੋਗੇ ਕਿ ਫੇਰ ਇਹ ਤਾਂ ਸਿੱਖ ਵਿਰਾਸਤਾਂ ਹਨ, ਤੇ ਮੰਗ ਕਰੋ ਮੋਦੀ ਸਰਕਾਰ ਤੋਂ ਕਿ ਸਾਡੇ ਪੰਜਾਬ ਦਾ ਹਿੱਸਾ ਸਾਨੂੰ ਦਿਵਾ ਤੇ ਹੋਰ ਕਿਧਰੋਂ ਉਨ੍ਹਾਂ ਨੂੰ ਦੇਹ ਸੁਲਾਹ ਸਫਾਈ ਨਾਲ, ਪਰ ਕਿਥੇ ਇਹ ਤਾਂ ਪਾਕਿਸਤਾਨ ਦੇ ਗੱਲ ਮਿਲ ਕੇ ਪ੍ਰਸੰਨ ਢਿੱਡ ਉਥੋਂ ਭਰ ਹੁੰਦੇ ਨੇ, ਪੰਜਾਬ ਵਿੱਚ ਇਹ ਨੌਦਰਾਂ ਮਾਰ ਮਾਰ ਘਾਣ ਕਰਨ &lsquoਤੇ ਨੇ ਹੋਰ ਨਹੀਂ ਤਾਂ ਬੱਸ ਅਕਾਲੀ ਮਾੜੇ ਆਖੋ ਕਿਧਰੇ ਸਿੱਖਾਂ ਦਾ ਬੋਲ ਬਾਲਾ ਨਾ ਹੋ ਜਾਵੇ, ਫੇਰ ਪੈਨਸ਼ਨਾਂ ਬੰਦ ਦਾ ਡਰ, ਪਤਾ ਨਹੀਂ ਪੰਜਾਬ ਤੇ ਤਾਂ ਕੀ ਸਾੜ੍ਹਸਤੀ ਹੈ ਆਏ ਦਿਨ ਨਮਾਂ ਮੁੱਦਾ, ਅੱਜ ਦੇਖੋ ਸਿੱਧੂ ਮੂਸੇਵਾਲਾ ਕੋਈ ਸਮਰਥੱਕ ਕਾਰ ਹੀ ਦਰਿਆ ਵਿੱਚ ਸੁੱਟ ਕੇ ਮਸ਼ਹੂਰੀ, ਭਲਾ ਦੱਸੋ ਕੀ ਸਿੱਧੂ ਮੂਸੇਵਾਲੇ ਦਾ ਕਤਲ ਹੀ ਕਤਲ ਹੈ ਹਰ ਸਮੇਂ ਗੁਹਾਰ ਇਨਸਾਫ ਦੀ, ਕੀ ਸਰਕਾਰਾਂ ਪੁਲਸ ਤੇ ਪ੍ਰਸ਼ਾਸਨ ਇਕ ਕੇਸ ਤੇ ਕੇਂਦਰਿਤ ਹੋਣ, ਇਥੇ ਤਰਸੇਮ ਪੁਰੇਵਾਲ ਦਾ ਕਤਲ, ਸੁਰਿੰਦਰ ਗਿੱਲ ਦਾ ਕਤਲ, ਕਿੰਨੇ ਦਹਾਕੇ ਬੀਤ ਗਏ ਕਦੀ ਕਿਧਰੇ ਕੋਈ ਦੁਹਾਈ ਨਹੀਂ ਪੈਂਦੀ, ਪੰਜਾਬ ਵਿੱਚ ਹੋਰ ਕੋਈ ਕੰਮ ਸਰਕਾਰਾਂ ਨੂੰ ਕਰਨ ਦਿੰਦੇ ਹੀ ਨਹੀਂ ਆਹ ਦੇਸੀ ਚੈਨਲ ਤਾਂ ਨਸ਼ਟ ਕਰਨ &lsquoਤੇ ਹਨ, ਇਥੇ ਕਦੀ ਕੋਈ ਭੀ ਐਸ ਭਾਈਚਾਰੇ ਦੀਆਂ ਔਕੜਾਂ ਵੱਲ ਨੀ ਬੱਸ ਪੰਜਾਬ ਮੈਂ ਇਕ ਜਾਣਕਾਰੀ ਵਾਲੇ ਨੂੰ ਪੁੱਛਿਆ ਕਿਉਂ ? ਉੱਤਰ ਜੀ ਇਥੇ ਦੀਆਂ ਦੀ ਕੋਈ ਗੱਲ ਬੋਲੀ ਕਈ ਵਾਰੀ ਪੁੱਠੀ ਪੈ ਜਾਊ ਤਾਂ ਬੱਸ ਜੋ ਮਰਜ਼ੀ ਬੋਲੋ ਕੋਈ ਰੁਕਾਵਟ ਨੀ, ਬੱਸ ਉਥੇ ਬਹੁਤੇ ਤਾਂ ਤਿੰਨ ਚੈਨਲ ਇਕ ਸਭ ਤੋਂ ਮੂਹਰੇ ਭੜਕਾਉਣ ਵਿੱਚ ਹੁਣ ਇਕ ਗੁਰੂ ਦੀ ਜਾਗੋ ਕੱਢਣ ਤੇ ਹੈ, ਕੀ ਕੀ ਅਡੰਬਰ ਨੇ ਜਾਂ ਫੇਰ ਪਾਠ ਕਰਕੇ ਹੜ੍ਹਾਂ ਲਈ, ਵਿਆਹਾਂ ਲਈ, ਇਲਾਜਾਂ ਲਈ ਮਾਇਆ, ਪਾਠ ਗੁਰਦੁਆਰੇ ਘੱਟ ਸਨ, ਪੈਸੇ ਲਈ ਹਾਲੇ ਅਸੀਂ ਪ੍ਰਮਾਤਮਾਂ ਨੂੰ ਮੰਨਦੇ ਹਾਂ ਸਿੱਖ ਹਾਂ ਸਰਬਤ ਵਾਲੇ ।
ਅੱਜ ਮੇਰੇ ਵੀਰੇ ਚੌਂਕ ਪੂਰਦੇ ਪਾਧੇ, ਇਨਸਾਫ ਮੋਰਚਾ ਭੀ ਸਰਕਾਰ ਦੇ ਰਾਹ ਨੂੰ ਪੱਧਰਾ ਕਰਨ ਲਈ ਫਾੜੀਆਂ, ਚਲੋ ਬਾਪੂ ਜੀ ਇਕ ਹੋਰ ਲੱਭ ਗਿਆ ਸਿੱਖਾਂ ਨੂੰ ਐਨਾ ਖਲਜਗਣ, ਧਨ ਬਰਬਾਦ ਲੋਕ ਦੁਖੀ ਤੇ ਮਾਰ ਭਲ ਬਣਾਈ, ਦੱਸੋ ਕੀ ਪ੍ਰਾਪਤੀ ? ਕੌਣ ਕੈਦੀ ਰਿਹਾਅ ਕਰਵਾਇਆ, ਹਵਾਰਾ ਦਾ ਤਾਂ ਕੋਈ ਰਾਹ ਹੀ ਨਹੀਂ ਨਿਕਲਣ ਦਾ, ਵਕੀਲ ਸ਼ੇਰ ਨੂੰ ਚੁੱਕ, ਪਹਿਲਾ ਅਮਰ ਸਿੰਘ ਚਾਹਲ ਦੱਸੋ ਕੌਮ ਨੂੰ ਕੀ ਖੱਟੀ, ਬੱਸ ਸੂਬਾ ਬਰਬਾਦ ਹੁਣ ਬਾਪੂ ਜੀ ਨੂੰ ਮੁਕਰਨਾ ਦੱਸਦੇ ਨੇ ਦਸਖਤਾਂ ਤੋਂ, ਸਾਡੇ ਯੂ।ਕੇ। ਦੇ ਭੀ ਬੜੇ ਸਮਰਥੱਕ ਸੱਚਾਈ ਤਾਂ ਇਹ ਹੈ ਕਿ ਏਕੇ ਵਗੈਰ ਕੱਖ ਨੀ ਮਿਲਣਾ, ਤੇ ਇਹ ਸਭ ਪੰਥ ਨੂੰ ਖੇਰੂੰ ਖੇਰੂੰ ਕਰਨ &lsquoਤੇ ਹਨ, ਵੈਰ ਅਕਾਲੀ ਦਲ ਨਾਲ ਹੀ ਹੈ, ਦੇਖ ਲਵੋ ਪਟਵਾਰੀ ਸੰਘਰਸ਼ ਲਈ ਅਕਾਲੀ ਆਗੂ ਗੁਰਜੀਤ ਸਿੰਘ ਤਲਵੰਡੀ ਨੇ ਹੀ ਕੋਰਟ ਤੋਂ ਹੁਕਮ ਲਿਆਂਦਾ ਤੇ ਪਟਵਾਰੀਆਂ ਦਾ ਕੁਝ ਤੇ ਪੰਚਾਇਤਾਂ ਦਾ ਮਸਲਾ ਤਾਂ ਹੱਲ ਹੋਇਆ ਹੀ, ਪਟਵਾਰੀ ਸੰਕਟ ਭੀ ਕਿਸੇ ਬੰਨੇ ਲੱਗੂ, ਇਹ ਗੱਲ ਜੋ ਕਾਨੂੰਨੀ ਨੁਕਤਾ ਮੈਂ ਸੋਚਿਆ ਕਿ ਬਹਿਬਲ ਕਲਾਂ ਵਿੱਚ ਬਾਦਲ, ਸੈਣੀ ਤੇ ਹੋਰ ਸਾਥੀ ਤਾਂ ਅੜਿੰਗ ਧਰੇ ਪਰ ਕਿਸੇ ਨੇ ਇਹ ਕਿਉਂ ਨਹੀਂ ਅਰਜੀ ਦਿੱਤੀ ਕਿ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਰਿਸ਼ਤੇਦਾਰ ਸਨ ਤੇ ਪਹਿਲਾਂ ਕ੍ਰਿਸ਼ਨ ਭਗਵਾਨ ਸਿੰਘ ਦਾ ਨਉਂ ਇਹ ਹੀ ਸੀ ਵਿਦੇਸ਼ੋਂ ਕਦੋਂ ਮੁੜਿਆ ਤੇ ਕਿਧਰੇ ਨਉਂ ਦੀ ਕੋਈ ਤਬਦੀਲੀ ਆਦਿ, ਗੋਲੀ ਉਨ੍ਹਾਂ ਦੇ ਹੀ ਕਿਉਂ ਲੱਗੀ ਤੇ ਗੋਲੀ ਦੋਨਾਂ ਪਾਸਿਆਂ ਤੋਂ ਚੱਲੀ ਸੀ, ਕੇਵਲ ਪੁਲਸ ਨੇ ਹੀ ਨਹੀਂ ਚਲਾਈ, ਪੜਤਾਲ ਜਰੂਰੀ,  
ਉਧਰ ਹਰਿਆਣੇ ਵਿੱਚ ਬੀ।ਜੇ।ਪੀ। ਨੇ ਜੋ ਪੰਥ ਨਾਲ ਸ਼੍ਰੋਮਣੀ ਕਮੇਟੀ ਦੇ ਵਿਰੋਧ ਵਿੱਚ ਕਮੇਟੀ ਖੜ੍ਹੀ ਕੀਤੀ, ਹੁਣ ਕੀ ਕੁੱਕੜ ਖੇਹ ਛਾਣੀ ਜਾ ਰਹੀ ਹੈ, ਦਾਦੂਵਾਲ ਤਾਂ ਜਿਥੇ ਭੀ ਜਾਊ ਭੜਥੂ ਹੀ ਪਾਊ, ਪਹਿਲਾਂ ਤਾਂ ਸੌਦੇ ਵਾਲੇ ਨਾਲ ਨਿੱਜੀ ਹਿੱਤ ਲਈ ਫੇਰ ਅਕਾਲ ਤਖ਼ਤ ਦੇ ਬਰਾਬਰ ਜਥੇਦਾਰ ਹਵਾਰਾ ਆਪ ਜਥੇਦਾਰ ਫੇਰ ਮੰਡ ਨਾਲ ਮੋਰਚੇ ਤੇ ਹੁਣ ਹਰਿਆਣੇ ਵਿੱਚ ਦੰਗਾ ਹਾਲੇ ਕਹਿੰਦਾ ਮੈਂ ਅਕਾਲ ਤਖ਼ਤ ਨੂੰ ਸਮਰਪਿਤ, ਭਾਜਪਾ ਭੀ ਭਰੂ ਪੰਥ ਨਾਲ ਲਾਇਆ ਮੱਥਾ, ਭਜਾਈ ਚੱਲ ਘੋੜਾ ਕਦੇ ਤਾਂ ਪਿੰਡ ਆਊਗਾ, ਸਭ ਮਾਂਜੇ ਜਾਣਗੇ, ਗੱਠਜੋੜ ਇੰਡੀਆ ਕੇਜਰੀਵਾਲ ਤਾਂ ਫਲੂਹੇ ਪਉਣਾ ਹੈ ਦੇਖੋ ਕੀ ਭੋਂਬੂ ਦਿਖਾਊ, ਪਿਛੋਕੜ ਪੜਚੋਲੋ, ਬੇਈਮਾਨੀ ਦਾ ਧਰਮ ਬਣ ਗਿਆ ਹੈ ਸਕੂਲਾਂ ਵਿੱਚ ਦਹਿਲਕਾ, ਪੰਜਾਬ ਵਿੱਚ ਭੀ ਇਥੇ ਭੀ ਇਮਾਰਤਾਂ ਪੁਰਾਤਨ ਸਦੀਆਂ ਦੀਆਂ ਤੇ ਹੁਣ ਸੀਮੈਂਟ ਦੀ ਥਾਂ ਰੇਤ, ਡਿੱਗਣ ਤੇ ਖੁੱਲ੍ਹਣ ਭੇਤ, ਸਬਰ ਸੰਤੋਖ ਅਲੋਪ, ਬੇਸਬਰੀ ਪ੍ਰਮੁੱਖ, ਧਰਮ ਦੁਆਰਿਆਂ ਵਿੱਚ ਭੁੱਖ, ਦਿਉ ਪੈਸੇ, ਮੀਡੀਆ ਚੈਨਲ ਪੈਸੇ ਕਬੱਡੀ ਫੈਡਰੇਸ਼ਨ ਕੱਲ੍ਹ ਆਖਣ ਗੁਰੂ ਘਰ ਸਹਿਯੋਗ ਦੇਣ, ਭਾਈ ਖੇਡ ਨੂੰ ਅਤੰਕ ਰੱਖੋ ਤੁਸੀਂ ਟਿਕਟ ਲਾ ਕੇ ਮੈਚ ਨੂੰ ਹੁਣ ਮੇਲਾ ਬਣਾ ਤਾ ਖਹਿਬਾਜੀਆਂ ਨੇ ਇਕ ਦੂਜੇ ਤੋਂ ਮੂਹਰੇ ਨਹੀਂ ਤਾਂ ਇਕ ਕਿਉਂ ਨਹੀਂ, ਮੇਰਾ ਸੁਝਾਅ ਹੈ ਕਿ ਕਬੱਡੀ ਪ੍ਰਧਾਨ ਤੇ ਗੁਰੂ ਘਰਾਂ ਦੇ ਪ੍ਰਧਾਨ ਆਪਣੇ ਖੇਡ ਤੇ ਧਰਮ ਵੱਲ ਕੇਂਦਰਿਤ ਹੋਣ, ਦੋਨਾਂ ਧਿਰਾਂ ਵਿੱਚ ਹੀ ਝਗੜੇ ਦੇ ਕਾਰਨ ਇਹ ਰੱਲ੍ਹਗੱਡ ਹੈ, ਭਵਿੱਖ ਧੁੰਦਲਾ ਨਾ ਕਰੋ, ਸਬਕ ਸਿੱਖੋ, ਲੱਗਦਾ ਇਨ੍ਹਾਂ ਨੂੰ ਇਹ ਚਿੰਤਾ ਸਤਾ ਨਹੀਂ ਰਹੀ, ਧਰਮ ਨੂੰ ਪੈਸੇ ਨੇ ਧਮੋਲ੍ਹ ਦਿੱਤਾ ਹੈ, ਯਾਦ ਹੀ ਨਹੀਂ ਕਿ ਗੁਰ ਉਪਦੇਸ਼ ਸੁੱਖ ਨਾਹੀ ਬਹੁਤਾ ਧੰਨ ਖਾਟੇ, ਇੰਕਸ਼ਾਫ ਸਾਡਾ ਗੁਰੂ ਘਰ ਦੀ ਮਿਲੀਅਨਾਂ ਨਾਲ ਬਣਿਆ ਸੀ,  ਮਰੱਮਤਾਂ ਕਦੋਂ ਦੀਆਂ ਹੋ ਰਹੀਆਂ ਹਨ, ਸਭ ਗੁਰਦੁਆਰੇ ਅੱਜ ਇਸੇ ਸੰਦਰਭ ਵਿੱਚ ਲਿਬੜੇ ਪਏ ਨੇ, ਐਨੇ ਮਿਲੀਅਨ ਲਾਗਤ ਨਾਲੇ ਫਰੀ ਸੇਵਾ ਪਤਾ ਨਹੀਂ ਕਿੰਨੀ ਪਰ ਪਤਾ ਤਾਂ ਭਵਿੱਖ ਵਿੱਚ ਲੱਗੂ, ਉਦੋਂ ਨੂੰ ਕਿਹੜਾ ਰਾਜਾ ਤੇ ਕਿਹੜੀ ਪ੍ਰਜਾ, ਪ੍ਰਮਾਤਮਾਂ ਕਚਹਿਰੀ ਨੀ ਲਉਂਦਾ ਪਰ ਸਜ਼ਾ ਜ਼ਰੂਰ ਸੁਣਾਉਂਦਾ ਤੇ ਦਿੰਦਾ ਹੈ, ਮੂਰਖ ਮਨ ਸਮਝੇ ਨਾਹੀ ।
-ਬਲਵਿੰਦਰ ਕੌਰ ਚਾਹਲ ਸਾਊਥਾਲ