image caption:

16ਵਾਂ ਵਰਲਡ ਕਬੱਡੀ ਕੱਪ 17 ਸਤੰਬਰ ਨੂੰ ਹੋਵੇਗਾ : ਜੁਗਰਾਜ ਸਿੰਘ ਸਹੋਤਾ

 ਅਮਰੀਕਾ  ਕੈਲੇਫੋਰਨੀਆ,ਨਕੋਦਰ,ਮਹਿਤਪੁਰ (ਹਰਜਿੰਦਰ ਪਾਲ ਛਾਬੜਾ) - ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿਖੇ 16ਵਾਂ ਵਰਲਡ ਕਬੱਡੀ ਕੱਪ 17ਸਤੰਬਰ ਨੂੰ ਬਹੁਤ ਹੀ ਸਾਨੋ ਸੌਕਤ ਨਾਲ ਕਰਵਾਇਆ ਜਾਵੇਗਾ। ਜੁਗਰਾਜ ਸਿੰਘ ਸਹੋਤਾ ਦੁਵਾਰਾ ਪ੍ਰੈੱਸ ਨਾਲ ਤਮਾਮ ਜਾਣਕਾਰੀ ਸਾਂਝਾ ਕਰਦੇ ਹੋਏ ਦੱਸਿਆ ਹੈ ਕਿ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਵਿਖੇ 16ਵਾਂ ਵਰਲਡ ਕਬੱਡੀ ਕੱਪ 17ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿੱਚ ਸੰਦੀਪ ਨੰਗਲ ਅੰਬੀਆ ਬੇ ਏਰੀਆ, ਨੌਰਥ ਅਮਰੀਕਾ ਚੜਦਾ ਪੰਜਾਬ ਸਪੋਰਟਸ ਕਲੱਬ, ਬਾਬਾ ਸੰਗ ਜੀ ਕਬੱਡੀ ਕਲੱਬ ਫਤਹਿ ਸਪੋਰਟਸ ਕਲੱਬ ਸਹੀਦ ਬਾਬਾ ਦੀਪ ਸਿੰਘ ਜੀ ਚੋਟੀ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਮੌਕੇ ਸਰਵਣ ਸਿੰਘ ਬੱਲ, ਸੁਰਿੰਦਰ ਸਿੰਘ ਅਟਵਾਲ, ਦੁੱਲਾ ਸੁਰਖਪੁਰੀਆ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾਵੇਗਾ ਅਤੇ ਸਵ: ਅਮੋਲਕ ਸਿੰਘ ਜੰਮੂ (ਪੰਜਾਬ ਟਾਈਮਜ਼ ਯੂ.ਐਸ.ਏ ਦੇ ਬਾਨੀ) ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸੰਦੀਪ ਨੰਗਲ ਅੰਬੀਆ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸਵ: ਹਾਸੂਸ ਚਾਵੇਜ ਦੇ ਪਰਿਵਾਰ ਦਾ ਆਰਥਿਕ ਸਹਿਯੋਗ ਕੀਤਾ ਜਾਵੇਗਾ। ਕੁਲਵੰਤ ਲਾਸ਼ਰ, ਜੌਹਨ ਗਿੱਲ, ਬਲਜੀਤ ਸੰਧੂ, ਤੀਰਥ ਗਾਖਲ, ਮੇਜਰ ਗਾਖਲ, ਮਨੀ ਗਾਖਲ, ਵਿੱਕੀ ਸਮੀਪੁਰ, ਤਾਰੀ ਡੁੱਬ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਸਾਰਾ ਦਿਨ ਰਾਜਾ ਸਵੀਟਸ ਵਲੋਂ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਸੰਗਤਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦਾ ਖੁੱਲਾ ਸੱਦਾ ਦਿੱਤਾ ਗਿਆ ਹੈ।