image caption:

ਕਸ਼ਮੀਰ ‘ਚ ਅੱਤਵਾਦੀ ਹਮਲਾ, ਕਰਨਲ-ਮੇਜਰ ਤੇ DSP ਸਣੇ 5 ਜਵਾਨ ਸ਼ਹੀਦ

 ਪਿਛਲੇ 3 ਦਿਨਾਂ &lsquoਚ ਜੰਮੂ-ਕਸ਼ਮੀਰ &lsquoਚ ਅੱਤਵਾਦੀਆਂ ਨਾਲ ਹੋਏ 2 ਮੁਕਾਬਲੇ &lsquoਚ 3 ਅਧਿਕਾਰੀ ਅਤੇ 2 ਜਵਾਨ ਸ਼ਹੀਦ ਹੋ ਗਏ। ਜਦੋਂਕਿ ਇੱਕ ਸਿਪਾਹੀ ਲਾਪਤਾ ਹੈ, ਉਸ ਦੇ ਗੰਭੀਰ ਜ਼ਖਮੀ ਹੋਣ ਦਾ ਖਦਸ਼ਾ ਹੈ। ਫੌਜ ਦੇ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਢੋਂਚਕ ਅਤੇ ਕਸ਼ਮੀਰ ਪੁਲਿਸ ਦੇ DSP ਹੁਮਾਯੂੰ ਭੱਟ ਬੁੱਧਵਾਰ (13 ਸਤੰਬਰ) ਨੂੰ ਅਨੰਤਨਾਗ ਵਿੱਚ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ।

ਅਨੰਤਨਾਗ &lsquoਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਪਾਬੰਦੀਸ਼ੁਦਾ ਸੰਗਠਨ ਰੇਜ਼ਿਸਟੈਂਸ ਫਰੰਟ ਨੇ ਲਈ ਹੈ। ਪੁਲਿਸ ਨੇ ਕਿਹਾ ਹੈ ਕਿ ਅਨੰਤਨਾਗ &lsquoਚ ਲਸ਼ਕਰ ਦੇ ਦੋ ਅੱਤਵਾਦੀ ਲੁਕੇ ਹੋਏ ਹਨ, ਜਿਨ੍ਹਾਂ ਨੂੰ ਫੌਜ ਨੇ ਘੇਰ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਨਗਮ ਕੋਕਰਨਾਗ ਦਾ ਰਹਿਣ ਵਾਲਾ ਉਜ਼ੈਰ ਖਾਨ ਹੈ। ਉਜ਼ੈਰ ਪਿਛਲੇ ਸਾਲ ਜੁਲਾਈ &lsquoਚ ਲਸ਼ਕਰ &lsquoਚ ਸ਼ਾਮਲ ਹੋਇਆ ਸੀ।