image caption:

ਲੀਬੀਆ ‘ਚ ਤੂਫਾਨ ਤੇ ਹੜ੍ਹ ਨੇ ਮਚਾਈ ਤਬਾਹੀ, ਹੁਣ ਤੱਕ 7 ਹਜ਼ਾਰ ਲੋਕਾਂ ਦੀ ਮੌਤ

 ਅਫਰੀਕੀ ਦੇਸ਼ ਲੀਬੀਆ ਵਿੱਚ ਡੇਨਿਅਲ ਤੂਫਾਨ ਅਤੇ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਤੂਫਾਨ ਤੋਂ ਬਾਅਦ 10 ਹਜ਼ਾਰ ਦੀ ਆਬਾਦੀ ਵਾਲੇ ਡੇਰਨਾ ਸ਼ਹਿਰ ਨੇੜੇ ਦੋ ਬੰਨ੍ਹ ਟੁੱਟ ਗਏ। ਇਸ ਨਾਲ ਪੂਰਾ ਸ਼ਹਿਰ ਤਬਾਹ ਹੋ ਗਿਆ ਹੈ । ਮਿਲੀ ਜਾਣਕਾਰੀ ਅਨੁਸਾਰ ਦੇਸ਼ ਵਿੱਚ ਹੁਣ ਤੱਕ 6,900 ਲੋਕਾਂ ਦੀ ਮੌ.ਤ ਹੋ ਚੁੱਕੀ ਹੈ। ਇਸ ਵਿੱਚ ਮੌ.ਤਾਂ ਦਾ ਅੰਕੜਾ ਹੋਰ ਵਧਣ ਦਾ ਖਦਸ਼ਾ ਹੈ। ਉੱਥੇ ਹੀ 20 ਹਜ਼ਾਰ ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਲੀਬੀਆ ਸੁਰੱਖਿਆ ਬਲ ਮੁਤਾਬਕ 4 ਦੇਸ਼ ਤੁਰਕੀ, ਇਟਲੀ, ਕਤਰ ਅਤੇ ਯੂਏਈ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਮਦਦ ਪਹੁੰਚਾ ਰਹੇ ਹਨ । ਇੱਥੇ ਮੈਡੀਕਲ ਉਪਕਰਨ, ਦਵਾਈਆਂ ਅਤੇ ਭੋਜਨ ਪਹੁੰਚਾਇਆ ਜਾ ਰਿਹਾ ਹੈ। ਮਿਸਰ, ਜਾਰਡਨ, ਟਿਊਨੀਸ਼ੀਆ ਅਤੇ ਕੁਵੈਤ ਨੇ ਵੀ ਮਦਦ ਕਰਨ ਦੀ ਗੱਲ ਕਹੀ ਹੈ । ਸੰਯੁਕਤ ਰਾਸ਼ਟਰ, ਯੂਰਪੀਅਨ ਸੰਘ ਅਤੇ ਅਮਰੀਕਾ ਵੀ ਐਮਰਜੈਂਸੀ ਫੰਡ ਜਾਰੀ ਕਰ ਰਹੇ ਹਨ।