image caption:

ਅਮਰੀਕਾ ‘ਚ ਪੁਲਿਸ ਵਾਲੇ ਨੇ ਭਾਰਤੀ ਵਿਦਿਆਰਥਣ ਨੂੰ ਮਾਰੀ ਟੱਕਰ

ਅਮਰੀਕਾ &lsquoਚ ਪੁਲਿਸ ਦੀ ਕਾਰ ਦੀ ਲਪੇਟ &lsquoਚ ਆਉਣ ਨਾਲ ਭਾਰਤੀ ਵਿਦਿਆਰਥਣ ਦੀ ਮੌਤ ਦੇ ਮਾਮਲੇ &lsquoਚ ਬਾਡੀ ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਫੁਟੇਜ &lsquoਚ ਵਿਦਿਆਰਥਣ ਨੂੰ ਟੱਕਰ ਮਾਰਨ ਤੋਂ ਬਾਅਦ ਪੁਲਿਸ ਅਧਿਕਾਰੀ ਨੂੰ ਫੋਨ &lsquoਤੇ ਗੱਲ ਕਰਦੇ ਹੋਏ ਹੱਸਦੇ ਅਤੇ ਮਜ਼ਾਕ ਕਰਦੇ ਦੇਖਿਆ ਜਾ ਸਕਦਾ ਹੈ।

ਸਾਊਥ ਲੇਕ ਯੂਨੀਅਨ ਦੀ ਨੌਰਥਈਸਟਰਨ ਯੂਨੀਵਰਸਿਟੀ ਦੀ 23 ਸਾਲਾ ਵਿਦਿਆਰਥਣ ਜਾਹਨਵੀ ਕੰਦੂਲਾ ਨੂੰ 23 ਜਨਵਰੀ ਨੂੰ ਡੇਕਸਟਰ ਐਵੇਨਿਊ ਨਾਰਥ ਅਤੇ ਥਾਮਸ ਸਟਰੀਟ ਨੇੜੇ ਸੈਰ ਕਰਦੇ ਹੋਏ ਸਿਆਟਲ ਪੁਲਿਸ ਦੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ।

ਰਿਪੋਰਟ ਮੁਤਾਬਕ ਫੁਟੇਜ ਵਿੱਚ ਸੀਏਟਲ ਪੁਲਿਸ ਅਫਸਰ ਗਿਲਡ ਦੇ ਉਪ ਪ੍ਰਧਾਨ ਡੇਨੀਅਲ ਔਡਰਰ ਨੂੰ ਗੱਡੀ ਚਲਾਉਂਦੇ ਹੋਏ ਵੇਖਿਆ ਜਾ ਸਕਦਾ ਹੈ ਅਤੇ ਗਿਲਡ ਦੇ ਪ੍ਰਧਾਨ ਮਾਈਕ ਸੋਲਨ ਨਾਲ ਇੱਕ ਕਾਲ ਵਿੱਚ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, &lsquoਉਸ ਦੀ (ਜਾਹਨਵੀ) ਕੁਝ ਖਾਸ ਕੀਮਤ ਨਹੀਂ ਸੀ। &lsquo &ldquoਉਹ ਮਰ ਗਈ ਹੈ&rdquo ਕਹਿਣ ਤੋਂ ਤੁਰੰਤ ਬਾਅਦ, ਆਰਡਰ ਕੰਡੂਲਾ ਦਾ ਜ਼ਿਕਰ ਕਰਦੇ ਹੋਏ ਹੱਸਦਾ ਹੈ, &lsquoਉਹ ਇੱਕ ਰੈਗੂਲਰ ਪਰਸਨ ਹੈ।&rsquo ਫਿਰ ਉਹ ਅੱਗੇ ਕਹਿੰਦਾ ਹੈ, &lsquoਬਸ 11,000 ਡਾਲਰ ਦਾ ਚੈੱਕ ਲਿਖੋ, ਉਂਝ ਵੀ ਉਹ 26 ਸਾਲਾਂ ਦੀ ਸੀ, ਉਹ ਦੀ ਕੁਝ ਖਾਸ ਕੀਮਤ ਨਹੀਂ ਸੀ।&rsquo

ਆਡਰਰ ਨੇ ਇਹ ਵੀ ਸਫਾਈ ਦਿੱਤੀ ਕਿ ਡੇਵ 50 (ਮੀਲ ਪ੍ਰਤੀ ਘੰਟਾ) ਜਾ ਰਿਹਾ ਸੀ ਅਤੇ ਇਹ ਇੱਕ ਸਿਖਿਅਤ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਨਹੀਂ ਹੈ। ਜੂਨ ਵਿੱਚ ਜਾਰੀ ਕੀਤੀ ਗਈ ਇੱਕ ਪੁਲਿਸ ਜਾਂਚ ਵਿੱਚ ਪਾਇਆ ਗਿਆ ਕਿ ਡੇਵ 74 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਜਦੋਂ ਇੱਕ ਕਾਲ &lsquoਤੇ ਉਸ ਨੇ ਕੰਡੁਲਾ ਨੂੰ ਟੱਕਰ ਮਾਰੀ, ਜੋ 100 ਫੁੱਟ ਤੋਂ ਵੱਧ ਦੂਰ ਜਾ ਕੇ ਡਿੱਗੀ ਸੀ। ਸੀਏਟਲ ਪੁਲਿਸ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ &lsquoਆਰਡਰਰ ਦੀ ਕਾਲ ਦੀ ਵੀਡੀਓ ਦੀ ਪਛਾਣ ਵਿਭਾਗ ਦੇ ਇੱਕ ਕਰਮਚਾਰੀ ਵੱਲੋਂ ਇੱਕ ਰੁਟੀਨ ਜਾਂਚ ਦੌਰਾਨ ਕੀਤੀ ਗਈ। ਇਸ ਤੋਂ ਬਾਅਦ ਇਹ ਵੀਡੀਓ ਪੁਲਿਸ ਮੁਖੀ ਐਡਰੀਅਨ ਡਿਆਜ਼ ਨੂੰ ਭੇਜੀ ਗਈ।