image caption:

ਨਿਪਾਹ ਵਾਇਰਸ ਕਾਰਨ ਕੇਰਲਾ ’ਚ ਦੋ ਮੌਤਾਂ, ਅਲਰਟ ਜਾਰੀ

 ਕੋਝੀਕੋਡ : ਕੋਰੋਨਾ ਵਾਇਰਸ ਦਾ ਨਾਂਅ ਸੁਣ ਕੇ ਅੱਜ ਵੀ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਜਾਂਦੀ ਐ ਕਿਉਂਕਿ ਇਸ ਖ਼ਤਰਨਾਕ ਵਾਇਰਸ ਨੇ ਲੱਖਾਂ ਲੋਕਾਂ ਦੀ ਜਾਨ ਲੈ ਲਈ। ਹੁਣ ਕੇਰਲਾ ਵਿਚ ਅਜਿਹੇ ਹੀ ਇਕ ਵਾਇਰਸ ਨੇ ਦਸਤਕ ਦਿੱਤੀ ਐ ਜੋ ਕੋਰੋਨਾ ਦੀ ਤਰ੍ਹਾਂ ਹੀ ਬਹੁਤ ਖ਼ਤਰਨਾਕ ਐ, ਇਸ ਵਾਇਰਸ ਦਾ ਨਾਮ ਐ ਨਿਪਾਹ ਵਾਇਰਸ, ਜਿਸ ਕਾਰਨ ਕੋਝੀਕੋਡ ਵਿਚ ਦੋ ਲੋਕਾਂ ਮੌਤ ਹੋ ਚੁੱਕੀ ਐ, ਜਿਸ ਤੋਂ ਬਾਅਦ 3 ਹੋਰ ਜ਼ਿਲਿ੍ਹਆਂ ਵਿਚ ਅਲਰਟ ਜਾਰੀ ਕੀਤਾ ਗਿਆ ਏ।

ਕੇਰਲ ਦੇ ਕੋਝੀਕੋਡ ਵਿਚ ਨਿਪਾਹ ਵਾਇਰਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਤਿੰਨ ਜ਼ਿਲਿ੍ਹਆਂ ਕੰਨੂਰ, ਵਾਇਨਾਡ ਅਤੇ ਮੱਲਪੁਰਮ ਵਿਚ ਅਲਰਟ ਜਾਰੀ ਕੀਤਾ ਗਿਆ ਏ। ਇੱਥੋਂ ਦੀਆਂ 7 ਗ੍ਰਾਮ ਪੰਚਾਇਤਾਂ ਨੂੰ ਕੰਟੇਨਮੈਂਟ ਜ਼ੋਨ ਬਣਾਇਆ ਗਿਆ ਏ ਅਤੇ ਇਸ ਇਲਾਕੇ ਅਤੇ ਹਸਪਤਾਲਾਂ ਵਿਚ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਏ।