image caption:

ਪਾਕਿਸਤਾਨੀ ਪੱਤਰਕਾਰ ਨਾਲ ਸਬੰਧਾਂ ਨੂੰ ਲੈ ਕੇ ਫਸਿਆ ਅਮਰੀਕੀ ਡਿਪਲੋਮੈਟ

 ਵਾਸਿ਼ੰਗਟਨ: 2012 ਤੋਂ 2015 ਤੱਕ ਪਾਕਿਸਤਾਨ ਵਿਚ ਅਮਰੀਕੀ ਰਾਜਦੂਤ ਰਹੇ ਰਿਚਰਡ ਓਲਸਨ ਨੂੰ ਅਹੁਦੇ ਦੀ ਦੁਰਵਰਤੋਂ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਸਜ਼ਾ ਸੁਣਾਈ ਜਾ ਸਕਦੀ ਹੈ। ਉਨ੍ਹਾਂ ਖਿਲਾਫ ਅਮਰੀਕੀ ਅਦਾਲਤ ਵਿਚ ਸੁਣਵਾਈ ਚੱਲ ਰਹੀ ਹੈ।
ਓਲਸਨ 'ਤੇ ਇਸਲਾਮਾਬਾਦ ਵਿਚ ਤਾਇਨਾਤੀ ਦੌਰਾਨ ਪਾਕਿਸਤਾਨੀ ਮਹਿਲਾ ਪੱਤਰਕਾਰ ਮੋਨਾ ਹਬੀਬ ਨਾਲ ਨਾਜਾਇਜ਼ ਸਬੰਧ ਰੱਖਣ, ਅਮਰੀਕਾ ਤੋਂ ਪੱਤਰਕਾਰੀ ਦਾ ਕੋਰਸ ਕਰਵਾਉਣ ਵਿਚ ਮੱਦਦ ਕਰਨ ਅਤੇ ਦੁਬਈ ਦੇ ਇਕ ਕਾਰੋਬਾਰੀ ਤੋਂ ਲੱਖਾਂ ਰੁਪਏ ਦੀ ਕੀਮਤ ਦਾ ਹੀਰਿਆਂ ਦਾ ਹਾਰ ਲੈਣ ਦਾ ਦੋਸ਼ ਹੈ।
ਓਲਸਨ ਵਿਰੁੱਧ ਦੋਸ਼ਾਂ ਦਾ ਖੁਲਾਸਾ ਪਿਛਲੇ ਹਫਤੇ ਹੋਇਆ ਸੀ। ਹਾਲਾਂਕਿ ਉਦੋਂ ਪਾਕਿਸਤਾਨੀ ਮਹਿਲਾ ਪੱਤਰਕਾਰ ਦਾ ਨਾਂ ਸਾਹਮਣੇ ਨਹੀਂ ਆਇਆ ਸੀ। ਹੁਣ ਪਹਿਲੀ ਵਾਰ ਇਸ ਪੱਤਰਕਾਰ ਦਾ ਨਾਂ ਸਾਹਮਣੇ ਆਇਆ ਹੈ। ਓਲਸਨ ਨੇ ਵੀ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਮੋਨਾ ਨਾਲ ਵਿਆਹ ਕਰਵਾ ਲਿਆ ਹੈ।