image caption:

ਪੰਜਾਬੀ ਯੂਨੀਵਰਸਿਟੀ ਪਟਿਆਲਾ : ਪ੍ਰੋਫੈਸਰ ਦੀ ਕੁੱਟਮਾਰ ਮਾਮਲੇ ’ਚ 13 ਵਿਦਿਆਰਥੀਆਂ ਖਿਲਾਫ ਕੇਸ ਦਰਜ

 ਪੰਜਾਬੀ ਯੂਨੀਵਰਸਿਟੀ ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਚ ਇਕ ਵਿਦਿਆਰਥਣ ਦੀ ਮੌਤ ਮਗਰੋਂ ਪ੍ਰੋ. ਸੁਰਜੀਤ ਸਿੰਘ &rsquoਤੇ ਉਸਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾ ਕੇ ਪ੍ਰੋਫੈਸਰ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ 13 ਵਿਦਿਆਰਥੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਅਰਬਨ ਅਸਟੇਟ ਥਾਣੇ ਦੇ ਐਸ ਐਚ ਓ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ 13 ਵਿਚੋਂ 3 ਵਿਦਿਆਰਥੀਆਂ ਦੀ ਪਛਾਣ ਹੋ ਚੁੱਕੀ ਹੈ ਜਦੋਂ ਕਿ 10 ਦੀ ਪਛਾਣ ਕਰਨੀ ਬਾਕੀ ਹੈ। ਇਸ ਦੌਰਾਨ ਵਿਦਿਆਰਥੀਆਂ ਨੇ ਪ੍ਰੋਫੈਸਰ ਖਿਲਾਫ ਵਾਈਸ ਚਾਂਸਲਰ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਵਿਚ ਦੋਸ਼ ਲਾਇਆ ਹੈ ਕਿ ਪ੍ਰੋਫੈਸਰ ਕਲਾਸ ਵਿਚ ਵਿਦਿਆਰਥੀ ਨਾਲ ਇਤਰਾਜ਼ਯੋਗ ਤੇ ਭੱਦੀ ਸ਼ਬਦਾਵਲੀ ਵਰਤਦਾ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੂੰ ਵਿਦਿਆਰਥੀਆਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਤੇ ਇਕ ਸੇਵਾ ਮੁਕਤ ਜੱਜ ਮਾਮਲੇ ਦੀ ਜਾਂਚ ਕਰੇਗਾ। ਮ੍ਰਿਤਕ ਲੜਕੀ ਦੇ ਪਿਤਾ ਨੇ ਪ੍ਰੋਫੈਸਰ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਆਪਣੀ ਸ਼ਿਕਾਇਤ ਵਿਚ ਲੜਕੀ ਦੇ ਪਿਤਾ ਨੇ ਕਿਹਾ ਕਿ ਪ੍ਰੋਫੈਸਰ ਉਹਨਾਂ ਦੀ ਕੁੜੀ ਨੂੰ ਮਾਨਸਿਕ ਤੌਰ &rsquoਤੇ ਤੰਗ ਪ੍ਰੇਸ਼ਾਨ ਕਰਦਾ ਸੀ। ਸ਼ੁੱਕਰਵਾਰ ਨੂੰ ਯੂਨੀਵਰਸਿਟੀ ਵਿਚ ਅਧਿਆਪਕ ਕਾਰਜ ਬੰਦ ਰਿਹਾ। ਫੈਕਲਟਰੀ ਮੈਂਬਰਾਂ ਨੇ ਘਟਨਾ &rsquoਤੇ ਚਿੰਤਾ ਜ਼ਾਹਰ ਕਰਦਿਆਂ ਉਹਨਾਂ ਦੀ ਸੁਰੱਖਿਆ &rsquoਤੇ ਸਵਾਲ ਚੁੱਕੇ ਹਨ।