image caption:

ਧਰਤੀ ਦੇ ਬਿਜਲੀ ਅਣੂਆਂ ਤੋਂ ਚੰਦ ’ਤੇ ਪੈਦਾ ਹੁੰਦੈ ਪਾਣੀ

 ਨਵੀਂ ਦਿੱਲੀ- ਵਿਗਿਆਨੀਆਂ ਨੂੰ ਭਾਰਤ ਦੇ ਚੰਦਰਯਾਨ-1 ਚੰਦ ਮਿਸ਼ਨ ਦੇ ਰਿਮੋਟ ਸੈਂਸਿਗ ਡੇਟਾ ਦੀ ਸਮੀਖਿਆ ਦੌਰਾਨ ਪਤਾ ਲੱਗਾ ਹੈ ਕਿ ਧਰਤੀ ਤੋਂ ਆਉਂਦੇ ਹਾਈ ਐਨਰਜੀ ਇਲੈਕਟਰੋਨਜ਼ (ਬਿਜਲਈ ਅਣੂ) ਚੰਦ &rsquoਤੇ ਪਾਣੀ ਪੈਦਾ ਹੋਣ ਦੀ ਵਜ੍ਹਾ ਹੋ ਸਕਦੇ ਹਨ। ਅਮਰੀਕਾ ਵਿੱਚ ਹਵਾਈ ਯੂਨੀਵਰਸਿਟੀ ਦੇ ਖੋਜਾਰਥੀਆਂ ਦੀ ਅਗਵਾਈ ਵਾਲੀ ਟੀਮ ਨੇ ਪਤਾ ਲਾਇਆ ਹੈ ਕਿ ਧਰਤੀ ਦੀ ਪਲਾਜ਼ਮਾ ਸ਼ੀਟ ਵਿੱਚ ਮੌਜੂਦ ਇਨ੍ਹਾਂ ਇਲੈਕਟਰੋਨਜ਼ ਕਰਕੇ ਚੰਦ ਦੀ ਸਤਹਿ &rsquoਤੇ ਚੱਟਾਨਾਂ ਤੇ ਧਾਤਾਂ ਟੁੱਟਦੀਆਂ ਹਨ ਜਾਂ ਫਿਰ ਖੁਰਦੀਆਂ ਹਨ।