image caption:

ਲੰਦਨ ‘ਚ 2 ਮਹਿਲਾਵਾਂ ਸਣੇ ਭਾਰਤੀ ਮੂਲ ਦੇ 16 ਲੋਕਾਂ ਨੂੰ ਸਜ਼ਾ, ਮਨੀ ਲਾਂਡਰਿੰਗ ਤੇ ਮਨੁੱਖੀ ਤਸਕਰੀ ਦਾ ਲੱਗਾ ਦੋਸ਼

 ਇੰਗਲੈਂਡ ਦੀ ਰਾਸ਼ਟਰੀ ਅਪਰਾਧ ਏਜੰਸੀ ਨੇ ਮਨੁੱਖੀ ਤਸਕਰੀ ਤੇ ਮਨੀ ਲਾਂਡਰਿੰਗ ਨਾਲ ਜੁੜੇ ਮਾਮਲੇ ਦਾ ਭਾਂਡਾਫੋੜ ਕੀਤਾ ਹੈ। ਇਸ ਮਾਮਲੇ ਵਿਚ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ਵਿਚ 2 ਮਹਿਲਾਵਾਂ ਵੀ ਸ਼ਾਮਲ ਹੈ ਤੇ ਇਹ ਸਾਰੇ ਭਾਰਤ ਨਾਲ ਜੁੜੇ ਹੋਏ ਹਨ।

ਜਾਂਚ ਏਜੰਸੀ ਇਨ੍ਹਾਂ ਲੋਕਾਂ ਨੂੰ ਫੜਨ ਲਈ ਕਈ ਸਾਲਾਂ ਤੋਂ ਰੇਕੀ ਕਰ ਰਹੀ ਸੀ। ਇਨ੍ਹਾਂ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਦਰਅਸਲ ਐੱਨਸੀਏ ਨੂੰ ਜਾਂਚ ਵਿਚ ਪਤਾ ਲੱਗਾ ਸੀ ਕਿ ਇਨ੍ਹਾਂ ਨੇ 2017 ਤੋਂ ਲੈ ਕੇ 2019 ਦੌਰਾਨ ਦੁਬਈ ਤੇ ਯੂਏਈ ਦੀਆਂ ਕਈ ਯਾਤਰਾਵਾਂ ਕਰਕੇ 720 ਕਰੋੜ ਰੁਪਏ ਦੀ ਤਸਕਰੀ ਕੀਤੀ ਸੀ।

ਜਾਂਚ ਵਿਚ ਸਾਹਮਣੇ ਆਇਆ ਕਿ ਇਹ ਸਾਰੇ ਮੁਲਜ਼ਮ ਕਿਸੇ ਨਾ ਕਿਸੇ ਤਰ੍ਹਾਂ ਤੋਂ ਭਾਰਤੀ ਹਨ।ਇਨ੍ਹਾਂ ਵਿਚੋਂ ਕਈਆਂ ਨੇ ਕੁਝ ਸਮਾਂ ਪਹਿਲਾਂ ਭਾਰਤ ਛੱਡਿਆ ਸੀ ਤੇ ਕਿਸੇ ਨੇ ਛੋਟੇ ਦੇਸ਼ਾਂ ਵਿਚ ਜਾ ਕੇ ਸ਼ਰਨ ਲੈ ਲਈ। ਐੱਨਸੀਏ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੇ ਇਹ ਪੈਸਾ ਡਰੱਗਸ ਤੇ ਪਾਬੰਦੀਸ਼ੁਦਾ ਦਵਾਈਆਂ ਨੂੰ ਵੇਚ ਕੇ ਹਾਸਲ ਕੀਤੇ ਸਨ।ਏਜੰਸੀ ਨੂੰ ਇਨ੍ਹਾਂਲੋਕਾਂ ਬਾਰੇ ਯੂਕੇ ਦੇ ਇਕ ਕੂਰੀਅਰ ਜ਼ਰੀਏ ਪਤਾ ਲੱਗਾ ਸੀ ਜਿਨ੍ਹਾਂ ਕੋਲ ਡੇਢ ਮਿਲੀਅਨ ਪੌਂਡ ਜ਼ਬਤ ਕੀਤੇ ਗਏ ਸਨ।

ਇਹ ਮੁਲਜ਼ਮ ਮਨੁੱਖੀ ਤਸਕਰੀ ਵਰਗੇ ਕਥਿਤ ਅਪਰਾਧਾਂ ਨੂੰ ਅੰਜਾਮ ਦਿੰਦੇ ਸਨ।ਇਸ ਬਾਰੇ 2019 ਵਿਚ ਟਾਇਰ ਲੈ ਜਾ ਰਹੀ ਇਕ ਵੈਨ ਦੇ ਪਿੱਛੇ 5 ਬੱਚਿਆਂ ਤੇ ਇਕ ਗਰਭਵਤੀ ਔਰਤ ਸਣੇ 17 ਪ੍ਰਵਾਸੀਆਂ ਨੂੰ ਬ੍ਰਿਟੇਨ ਵਿਚ ਤਸਕਰੀ ਕਰਨ ਦਾ ਖੁਲਾਸਾ ਹੋਇਆ ਸੀ। ਕੋਰਟ ਨੇ ਇਨ੍ਹਾਂ ਮੁਲਜ਼ਮਾਂ ਖਿਲਾਫ ਚੱਲੀ ਤਿੰਨ ਦਿਨ ਦੀ ਸੁਣਵਾਈ ਸ਼ੁੱਕਰਵਾਰ ਨੂੰ ਖਤਮ ਹੋਈ। ਇਸ ਵਿਚ ਚਰਨ ਸਿੰਘ ਨੂੰ ਸਾਢੇ 12 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਬਲਜੀਤ ਸਿੰਘ ਨੂੰ 11 ਸਾਲ ਤੇ ਉਸ ਦੇ ਸਭ ਤੋਂ ਭਰੋਸੇਮੰਦ ਸਵੰਦਰ ਸਿੰਘ ਢੱਲ ਨੂੰ ਮਨੀ ਲਾਂਡਰਿੰਗ ਲਈ 10 ਸਾਲ ਸਣੇ ਲੋਕਾਂ ਦੀ ਤਸਕਰੀ ਦੇ ਦੋਸ਼ ਵਿਚ ਵਾਧੂ 5 ਸਾਲ ਦੀ ਸਜ਼ਾ ਸੁਣਾਈ ਗਈ।