image caption: -ਬਲਵਿੰਦਰ ਕੌਰ ਚਾਹਲ ਸਾਊਥਾਲ

ਲੋਗਨ ਰਾਮੁ ਖਿਲਉਨਾ ਜਾਨਾਂ

ਬੁਖਲਾਹਟ, ਤਉਖਲਾਹਟ ਤੇ ਘਬਰਾਹਟ ਸਿੱਖ ਧਰਮ ਵਿੱਚ ਵਾ ਵਰੋ੍ਹਲੇ ਪਤਾ ਨਹੀਂ ਕਿਧਰੋਂ ਲਿਆਵੋ ਕਿਥੇ ਟਿਕਾਵੋ : ਨਿੱਤ ਨਵੇਂ ਅੱਜ ਇਕ ਵਿਸ਼ਾ ਮੈਨੂੰ ਤੌਖਲੇ ਵਿੱਚ ਪਾ ਰਿਹਾ, ਸਤੰਬਰ ਵਿੱਚ ਮਹਾਨ ਸਮਾਗਮ ਸੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ, ਪਹਿਲਾ ਨੁਕਤਾ ਭਾਈ ਸ੍ਰੀ ਗੁਰੂ ਗ੍ਰੰਥ ਦੀ ਸੰਪੂਰਨਤਾ ਤਾਂ ਦਸਮੇਂ ਗੁਰੂ ਗੋਬਿੰਦ ਸਿੰਘ (ਪਹਿਲਾ ਨਉਂ ਗੋਬਿੰਦ ਦਾਸ ਰਾਏ) ਨੰਦੇੜ ਵਿੱਚ ਨੌਮੇ ਪਾਤਸ਼ਾਹ ਦੇ ਸ਼ਬਦ ਸ਼ਲ੍ਹੋਕ ਅੰਕਤ ਕਰਵਾ ਕੇ ਸਰੂਪਾਂ ਤੋਂ, ਪੋਥੀਆਂ ਤੋਂ ਤੇ ਬੀੜ ਤੋਂ ਉਪਰੰਤ ਇਹ ਸਿੱਖ ਸਫਾਂ ਨੂੰ ਗੁਰ ਗੱਦੀ ਬਖ਼ਸ਼ ਅਦੇਸ਼ ਦਿੱਤੇ ਕਿ ਹੁਣ ਤੋਂ ਤੁਸੀਂ ਇਸ ਨੂੰ ਗੁਰੂ ਮੰਨਣਾ ਹੈ, (ਪਹਿਲਾਂ ਤਾਂ ਫੇਰ ਇਹ ਉਪਾਧੀ ਸੀ ਹੀ ਨਹੀਂ :-ਅੱਜ ਦੇ ਬੁੱਧੀਮਾਨ ਡਾਕਦਾਰ, ਜਥੇਦਾਰ ਤੇ ਹੋਰ ਇੱਕੇ ਦੁੱਕੇ ਸਿੱਖ ਸਿਆਸਤਦਾਨ ਦਾਅਵੇਦਾਰ ਕਿ ਉਹ ਜਾਣਕਾਰੀ ਰੱਖਦੇ ਹਨ ਤੇ ਅੱਗੋਂ ਸੰਗਤਾਂ ਨੂੰ ਪ੍ਰਦਾਨ ਕਰਦੇ ਹਨ ਭਾਵੇਂ ਅਣਜਾਣਕਾਰੀ ਹੀ ਹੈ ਰਹੀ ਗੱਲ ਪਹਿਲੇ ਪ੍ਰਕਾਸ਼ ਦੀ, ਠੀਕ ਹੋ ਸਕਦਾ ਹੈ ਗੁਰੂ ਸਾਹਿਬ ਨੇ ਭਾਈ ਗੁਰਦਾਸ (ਮਾਮਾ ਜੀ) ਤੋਂ ਪਹਿਲੇ ਪੜਾਅ ਦੀਆਂ ਬਾਣੀਆਂ ਵਾਲਾ ਜੋ ਕਿ ਦੱਸਦੇ ਹਨ ਕਿ ਕੇਵਲ ਸਾਢੇ ਕੁ ਨੌਂ ਸੌ ਸਫਿਆਂ ਦਾ ਸੀ (ਹੁਣ ਗੁਰੂ ਗ੍ਰੰਥ) 1430 ਪੰਨੇ ਹਨ ਅੰਮ੍ਰਿਤਸਰ ਪ੍ਰਕਾਸ਼ ਕੀਤਾ ਜਾਂ ਕਰਵਾਇਆ ਹੋਵੇ, ਪਰ ਉਹ ਫੇਰ (ਗੁਰੂ ਗ੍ਰੰਥ) ਪਹਿਲਾ ਪ੍ਰਕਾਸ਼ ਤਾਂ ਹੈ ਨਹੀਂ, ਜਾਣਕਾਰੀ ਅਧੂਰੀ ਹੀ ਨਹੀਂ ਸਗੋਂ ਸਹੀ ਭੀ ਨਹੀਂ, ਇਥੇ ਇਹ ਲਿਖਣਾ ਉੱਚਿਤ ਹੈ ਕਿ ਨਾ ਹੀ ਜਥੇਦਾਰ ਅਕਾਲ ਤਖ਼ਤ ਤੇ ਨਾ ਹੀ ਸ਼੍ਰੋਮਣੀ ਕਮੇਟੀ ਤੱਥਾਂ ਦੇ ਆਧਾਰਤ ਤੇ ਇਤਿਹਾਸਕ ਲੀਹਾਂ ਨੂੰ ਹੀ ਲੋਕਾਂ ਤੱਕ ਪ੍ਰਚਾਰਨ ਵਿੱਚ ਰੁਚੀ ਰੱਖਦੀ ਹੈ । 
ਮੈਂ ਨਾ ਤਾਂ ਧਾਰਮਿਕ ਪ੍ਰਚਾਰਕ ਜਾਂ ਗਿਆਨੀ ਹਾਂ ਪਰ ਅੱਧੀ ਸਦੀ ਦੇ ਪ੍ਰਚੱਲਤ ਰਹੁ-ਰੀਤ ਤੇ ਗਿਆਨ ਵੱਲ ਕੇਂਦਰਿਤ ਤਾਂ ਹਾਂ, ਲੱਗਦਾ ਹੈ ਕਿ ਹੁਣ ਧਰਮ ਤੇ ਉਨ੍ਹਾਂ ਸੰਪਰਦਾਵਾਂ ਦਾ ਗਲ੍ਹਬਾ ਪੈ ਗਿਆ ਹੈ ਜੋ ਪਹਿਲਾਂ ਸ਼੍ਰੋਮਣੀ ਸਿੱਖ ਧਰਮ ਤੋਂ ਦੂਰ ਸਨ, ਸਿਆਸੀ ਘੁੱਸਪੈਠ ਵੋਟਾਂ ਦੀ ਰਾਜਨੀਤੀ ਤੇ ਡੂੰਘਾ ਰਸੂਖ ਬਣਾ ਲਿਆ, ਡਰਦੇ ਮਾਰੇ ਸ਼੍ਰੋਮਣੀ ਅਦਾਰੇ ਦੜ੍ਹੇ ਵੱਟੀ ਹੀ ਮਗਰ ਲੱਗ ਗਏ ਹਨ, ਪੁਰਾਤਨ ਸਮੇਂ ਵਿੱਚ ਤਾਂ ਪਾਠ ਕਰਕੇ ਥੋੜ੍ਹਾ ਕੀਰਤਨ ਤੇ ਅਰਦਾਸ ਹੁੰਦੇ ਸਨ ਤੇ ਲੋਕਾਂ ਦਾ ਵਿਸ਼ਵਾਸ਼ ਅਟੱਲ ਹੁੰਦਾ ਸੀ ਨਾ ਅਸੀਂ ਕਦੀ ਭਾਈ ਗੁਰਦਾਸ, ਨੰਦ ਲਾਲ ਜਾਂ ਕੋਈ ਲੇਖਕਾਂ ਦੇ ਨਉਂ ਹੀ ਗੁਰਦੁਆਰੇ ਪ੍ਰਚਾਰੇ ਸੁਣਦੇ ਸੀ, ਹੁਣ ਤਾਂ ਗੁਰੂ ਗ੍ਰੰਥ ਵਿੱਚ ਜੋ ਉਪਦੇਸ਼ ਹਨ ਉਹ ਨਹੀਂ ਬੱਸ ਕਾਹਨ ਸਿੰਘ ਰਤਨ ਸਿੰਘ ਭੰਗੂ ਤੇ ਹੋਰ ਸਮਕਾਲੀ ਉਸ ਸਮੇਂ ਦੇ ਲੇਖਕ ਹੀ ਸਾਹਮਣੇ ਰੱਖੇ ਜਾ ਰਹੇ ਹਨ, ਠੀਕ ਹੈ ਉਸ ਸਮੇਂ ਦੇ ਸਨਾਤਨ ਧਰਮ ਪ੍ਰਵੇਸ਼ ਵਿੱਚ ਸੀ ਤੇ ਵੇਦ ਉਪਨਿਸ਼ਦ ਹੀ ਉਪਲਬਧ ਸਨ ਤਾਂ ਗਿਆਤ ਉਥੋਂ ਹੀ ਲੈਣੀ ਸੀ ਤੇ ਲਈ, ਕੋਈ ਦੋ ਰਾਵਾਂ ਨੀ ਦੇਖੋ ਜੀ ਡੇਰੇ, ਟਕਸਾਲਾਂ ਤੇ ਕਈ ਹੋਰ ਅਦਾਰੇ ਆਪਣੇ ਢੰਗ ਨਾਲ ਗੁਰੂ ਗ੍ਰੰਥ ਦੇ ਮਾਅਨੇ ਦੱਸਦੇ ਹਨ ਤੇ ਮਰਿਯਾਦਾ ਵੱਖਰੀ ਧਾਰਦੇ ਨੇ, ਉਨ੍ਹਾਂ ਦਾ ਆਪਣਾ ਅਕੀਦਾ ਜਦੋਂ ਗੁਰੂ ਗ੍ਰੰਥ ਸਭਨਾਂ ਦਾ ਪ੍ਰਵਾਨਤ ਕਰਤਾ ਤੇ ਕੋਈ ਕਾਪੀ ਰਾਈਟ ਹੈ ਨਹੀਂ, ਹੁਣ ਛਪਾਈ ਤੇ ਝਗੜੇ ਆਦਿ ਹਨ, ਪਰ ਅਸਲੀ ਕਸਵੱਟੀ ਨਹੀਂ ਕਿ ਕੇਵਲ ਪੰਥ ਦਾ ਹੱਕਦਾਰੀ ਹੈ ਚਲੋ ਤੂੰ ਕਿਉਂ ਭਇਉ ਉਦਾਸ ਜਦੋਂ ਭੂਚਾਲ ਹਨੇ੍ਹਰੀਆਂ ਆਉਣ ਤਾਂ ਬਚਣ ਦੇ ਯਤਨ ਕਰੋ, ਕਿੰਨੇ ਕੁ ਬਚਦੇ ਹਨ, ਮੈਂ ਇਕ ਉੱਘੇ ਪ੍ਰਚਾਰਕ ਵਿਦਵਾਨ ਹੋਰਾਂ ਨਾਲ ਵਿਚਾਰ ਸਾਂਝਾ ਤੇ ਆਪਣੇ ਸ਼ੰਕੇ ਸਾਂਝੇ ਕੀਤੇ, ਉਨ੍ਹਾਂ ਬੜੇ ਵਿਸਥਾਰ ਨਾਲ ਨਿਵਿਰਤ ਕਰਨ ਦੀ ਲੜੀ ਦੱਸੀ, ਪਰ ਮੇਰਾ ਤਾਂ ਅਲਜਬਰਾ ਜੁਮੈਟਰੀ ਇਹ ਭਲਾਉਣੀ ਹੱਲ ਨਾ ਕਰ ਸਕਿਆ, ਹੋ ਸਕਦਾ ਹੈ ਬੁੱਧੀ ਖੁੰਡੀ ਹੈ, ਗਿਆਨ ਵਿਹੂਣੀ ਹੈ, ਪਰ ਚਲੋ ਮੈਂ ਹਵਾ ਭਾਵ ਸਾਹਮਣੇ ਰੱਖਤੇ, ਜਰੂਰੀ ਨਹੀਂ ਸਹਿਮਤੀ ਹੋਵੇ ਪਰ ਕਦੀ ਕਿਣਕਾ ਭੀ ਮਨ ਵੱਸ ਜਾਵੇ ਤਾਂ ਸਹਾਈ ਹੋਵੇ, ਪਰ ਲਿਖਣੋ ਨਹੀਂ ਰਹਿ ਸਕਦੀ ਸਿੱਖ ਧਰਮ ਮੁੱਢਲੀਆਂ ਲੀਹਾਂ ਤੋਂ ਉਖੜ ਚੁੱਕਿਆ ਹੈ ਨਿੱਤ ਨਵੇਂ ਧਰਮ ਦੀ ਨੀਂਹ ਰੱਖੀ ਜਾ ਰਹੀ ਹੈ, ਸਰਬ ਧਰਮ ਨਹੀਂ ਕਈ ਪੱਖੀ ਧਰਮ ਭਵਿੱਖ ਵਿੱਚ ਹੋਵੇਗਾ, ਗੁਰੂ ਘਰ ਸਭ ਭਾਂਤ ਭਾਂਤ ਦੇ ਡੇਰੇ ਹੋਣਗੇ, ਇਕ ਚੈਨਲ ਤੇ ਪ੍ਰਚਾਰਕ ਪ੍ਰੋਗਰਾਮ ਦਿੰਦਾ ਹੈ ਨਾਲ ਡਾਕਟਰ ਸਾਹਬ ਤੇ ਪੁਰੇਵਾਲ ਸਾਹਬ ਭੀ ਸ਼ਾਮਿਲ, ਸਸਕਾਰ ਨੂੰ ਸੰਸਕਾਰ ਦੱਸੇ ਜੋ ਕਿ ਸਭ ਹੀ ਇਹ ਅੰਤਰ ਨੂੰ ਸਮਝਦੇ ਨਹੀਂ, ਕਾਰਨ ਕਿ ਧਰਮ ਕਿੱਤਾ ਬਣ ਗਿਆ ਹੈ ਤੇ ਪ੍ਰਚਾਰਕ ਸੌਖੇ ਧਨ ਦੇ ਸਾਧਨ ਜਾਣ ਵਿੱਚ ਪੈਰ ਧਰੀ ਜਾਂਦੇ ਹਨ, ਗੁਰੂ ਘਰ ਧਾਰਮਿਕ ਨਹੀਂ ਸਿਆਸੀ ਦੁਆਰੇ ਹਨ ਤਾਂ ਹੀ ਤਾਂ ਤਣਾਅ, ਮਾਨਸਿਕਤਾ ਰੋਗੀ, ਭੰਬਲ ਭੂਸੇ ਤੇ ਲੋਕ ਲਾਚਾਰ, ਅਣਉੱਚਿਤ ਘਟਨਾਮਾਂ ਵਾਪਰਦੀਆਂ ਹਨ, ਗੁਰੂ ਘਰ ਸੰਗਤਾਂ ਦਾ ਦਸਵੰਧ ਵੰਡਣ &lsquoਤੇ ਹਨ, ਕੋਈ ਸਾਂਝੇ ਸੈਂਟਰ ਜੋ ਦੂਜੇ ਧਰਮਾਂ ਦੇ ਲੋਕੀ ਕਿਰਾਏ &lsquoਤੇ ਲੈਣ ਤੇ ਕਾਨਫਰੰਸਾਂ ਕਰਨ ਤੇ ਕੌਮ ਦੀ ਬੁਲੰਦੀ ਹੋਵੇ, ਵੱਲ ਧਿਆਨ ਨਹੀਂ । ਕੋਈ ਨਿਪਾਲ ਵਿੱਚ ਗੁਰੂ ਘਰ, ਕੋਈ ਪੰਜਾਬ ਵਿੱਚ ਪੈਸੇ ਵੰਡਣ ਕੁੜੀਆਂ ਦੇ ਵਿਆਹ ਕਰਨ ਲਈ ਚੈਨਲਾਂ &lsquoਤੇ ਅਪੀਲਾਂ, ਤੇ ਬੜੇ ਵਿਦਵਾਨ ਤੇ ਸਿਆਸੀ ਜਾ ਕੇ ਬੈਠ ਕੇ ਜੀ ਦਿਉ ਦਾਨ ਆਪਣੇ ਹਿੱਤਾਂ ਲਈ ਸਾਰਾ ਸਮਾਂ ਮੰਗਣ ਤੇ ਹੀ ਜੋਰ ਹੈ । 
ਬੜੀ ਗੰਭੀਰ ਖ਼ਬਰ ਹੁਣ ਕਿ ਕੈਨੇਡੇ ਦੇ ਪ੍ਰਧਾਨ ਟਰੂਡੋ ਨੇ ਖਾਲਿਸਤਾਨੀ ਨਿੱਝਰ ਦੀ ਮ੍ਰਿਤੂ ਨੂੰ ਭਾਰਤ ਸਰਕਾਰ ਸਿਰ ਮੜ੍ਹ ਕੇ ਉਨ੍ਹਾਂ ਦਾ ਦੂਤਾਘਰ ਦਾ ਕਰਮਚਾਰੀ ਵਾਪਸ ਕਰਤਾ, ਅੱਗੋਂ ਉਨ੍ਹਾਂ ਨੇ ਕੈਨੇਡਾ ਦਾ ਕੱਢਤਾ, ਹੁਣ ਸਵਾਲ ਇਹ ਹੈ ਕਿ ਸਿੱਖ ਤਾਂ ਦੋਸ਼ ਮੜ੍ਹ ਸਕਦੇ ਹਨ ਤੇ ਮੜ੍ਹੇ ਪਰ ਆਪ ਟਰੂਡੋ ਨੂੰ ਇਹ ਕਦਮ ਨਾ ਤਾਂ ਸਿੱਖਾਂ ਦੇ ਹੀ ਹਿੱਤ ਵਿੱਚ ਹੋਊ ਨਾ ਹੀ ਉਹਦੇ ਆਪਸੀ ਟੱਕਰ ਵਿੱਚ ਸਿੱਖਾਂ ਦੀ ਕੀ ਦਸ਼ਾ ਬਣੂ ਤੇ ਕਈ ਦੇਸ਼ ਇਕ ਦੂਜੇ ਦੇ ਵਿਰੁੱਧ ਜੁੜਨਗੇ, ਸਥਿਤੀ ਔਕੜਾਂ ਭਰੀ, ਭਾਵੇਂ ਖਾਲਿਸਤਾਨੀ ਜਥੇਬੰਦੀਆਂ ਲਈ ਸਹਾਈ ਹੈ, ਪਰ ਟਰੂਡੋ ਲਈ ਖਤਰੇ ਦੀ ਘੰਟੀ, ਭਾਵੇਂ ਕਿ ਇਹ ਸਿਆਸੀ ਪੈਂਤੜੇ ਹਨ ਦੇਸ਼ਾਂ ਦੀ ਆਪਣੀ ਨੀਤੀ ਹੁੰਦੀ ਹੈ, ਪਰ ਮਾਨਵ ਹੱਤਿਆ ਕਿਸੇ ਭੀ ਨਸਲ, ਧਰਮ, ਫਿਰਕੇ ਦੀ ਹੋਵੇ, ਨਿੰਦਣ ਯੋਗ ਹੁੰਦੀ ਹੈ ਪਰ ਅਸੀਂ ਕੇਵਲ ਆਪਣੀ ਆਪਣੀ ਹੀ ਮੂਹਰੇ ਰੱਖਦੇ ਹਾਂ, ਹੁਣ ਭੀ ਮੋਦੀ ਵਿਰੋਧੀ ਖੁਸ਼ ਤੇ ਭਾਰਤੀ ਨਾ ਖੁਸ਼, ਸਭ ਤੋਂ ਵੱਧ ਖਾਲਿਸਤਾਨੀ ਜਥੇਬੰਦੀਆਂ ਲਈ ਮੌਕਾ ਤੇ ਉਤਸ਼ਾਹ ਹੈ ਭਾਵੇਂ ਕਿ ਕਾਰਨ ਕੀ ਸਨ ਕੌਣ ਪਿੱਛੇ ਹੈ, ਐਨੀ ਛੇਤੀ ਤਾਂ ਏਜੰਸੀਆਂ ਦੀ ਜਾਂਚ ਤਸੱਲੀਬਖ਼ਸ਼ ਸੰਪੰਨ ਹੋ ਹੀ ਨਹੀਂ ਸਕਦੀ, ਕੈਨੇਡਾ ਦੀ ਤਾਂ ਪਹਿਲਾਂ ਹੀ ਭਾਰਤ ਨਾਲ ਨਿਭਦੀ ਨਹੀਂ, ਪਰ ਦੇਖੋ ਕਿਵੇਂ ਭਾਰਤੀ ਕੈਨੇਡਾ ਵਿੱਚ ਤੇ ਕੈਨੇਡੀਅਨ ਭਾਰਤ ਵਿੱਚ ਆਵਾਜਾਈ ਲਈ ਚੌਖਟੇ, ਜੀਵਨ ਪੱਧਰ ਉੱਥਲ ਪੁੱਥਲ, ਮੇਰਾ ਨਿਰਣਾ ਹੈ ਕਿ ਜਸਟਿਨ ਟਰੂਡੋ ਦੇ ਵਿਰੋਧੀਆਂ ਸ਼ਾਇਦ ਇਹ ਕੋਈ ਘਾੜਤ ਘੜੀ ਹੋਵੇ, ਸਿਆਸਤਾਂ ਬੜਾ ਕੁਝ ਕਰਦੀਆਂ ਹਨ, ਪਰ ਲੋਕ ਸਹਿਮ ਤਾਂ ਹੋਵੇਗਾ ਹੀ, ਭਾਵੇਂ ਕੈਨੇਡਾ ਵਿੱਚ ਖਾਲਿਸਤਾਨੀ ਲਹਿਰ ਸਿਖਰਾਂ ਤੇ ਹੈ, ਉਧਰ ਗੁਰਪਤਵੰਤ ਪੰਨੂੰ ਨੂੰ ਮੌਕਾ ਹੈ ਆਪਣੀ ਡਫਰੀ ਲਈ, ਕੀ ਬੋਲਦਾ ਹੈ, ਕੈਨੇਡਾ ਦਾ ਵਸਨੀਕ ਨਹੀਂ।
ਸਿੱਖ ਪੰਥ ਗੋਚਰੇ ਅਹਿਮ ਮੁੱਦੇ, ਅੱਜ ਕੱਲ੍ਹ ਦੋ ਮਹਾਨ ਸ਼ਖ਼ਸੀਅਤਾਂ ਦੀ ਆਮਦ ਦਮਦਮੀ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੁੰਮਾਂ ਅਤੇ ਜਥੇਦਾਰ ਅਕਾਲ ਤਖ਼ਤ ਗਿਆਨੀ ਰਘਬੀਰ ਸਿੰਘ ਪੜਚੋਲ ਤੇ ਨਿਰਣਾ ਕਿਉਂ ? ਵਿਸ਼ਾ ਪ੍ਰਚਾਰ ਤੇ ਨਾਲ ਅੰਮ੍ਰਿਤ ਸੰਚਾਰ (ਗੁਰੂ ਵਾਲੇ ਬਣੋ) ਕੀ ਫੇਰ ਜੋ ਪ੍ਰਾਣੀ ਅੰਮ੍ਰਿਤਧਾਰੀ ਨਹੀਂ ਉਹ ਗੁਰੂ ਦੇ ਨਾਲ ਨਹੀਂ ਜੁੜੇ ਹੋਏ, ਨਾਲ ਹੀ ਇਹ ਪ੍ਰਕਿਰਿਆ ਤਾਂ ਹਰ ਸਾਧ-ਸੰਤ ਜੋ ਭੀ ਫੇਰੀਆਂ ਤੇ ਹਨ ਵਰਤਦੇ ਹਨ, ਲੱਗਦਾ ਹੈ ਕਿ ਸਾਨੂੰ ਇਹ ਜਾਣਕਾਰੀਆਂ ਦੇਣੀਆਂ ਬਣਦੀਆਂ ਹਨ ਕਿ ਉਹ ਆਪਣੀ ਟਕਸਾਲ ਤੇ ਉਹ ਆਪਣੀ ਉਪਾਧੀ ਦੀਆਂ ਸੇਵਾਵਾਂ ਦੱਸਣ, ਅਕਾਲ ਤਖ਼ਤ ਦੀ ਜ਼ਿੰਮੇਵਾਰੀ ਸਿੱਖ ਸਿਆਸਤ ਅਤੇ ਧਰਮ ਕਰਮ ਵਿੱਚ ਹੁੰਦੀਆਂ ਬੇਈਮਾਨੀਆਂ ਤੇ ਆਪ ਹੁਦਰੀਆਂ ਨੂੰ ਮਰਿਯਾਦਾ ਵਿੱਚ ਘੜੋਸਣਾ ਤੇ ਦੱਸਣ ਗੁਰੂ ਦੇ ਆਦੇਸ਼ ਹਨ ਨੂੰ ਰੋਕਣਾ, ਮੇਰੀ ਬੁੱਧੀ ਤਾਂ ਇਹ ਨਹੀਂ ਮੰਨਦੀ ਕਿ ਅਕਾਲ ਤਖ਼ਤ ਦੂਜੇ ਦੇਸ਼ਾਂ ਦੀ ਰਾਜਨੀਤੀ &lsquoਤੇ ਟਿੱਪਣੀ ਕਰੇ, ਕੈਨੇਡਾ ਤੇ ਭਾਰਤ ਦਾ ਵਿਵਾਦ ਧਰਮ ਆਧਾਰਤ ਨਹੀਂ ਨਾ ਹੀ ਇਹ ਕਾਰਜ ਜਥੇਦਾਰ ਹੋਰਾਂ ਦੀ ਬਿਆਨਬਾਜ਼ੀ ਲਈ ਵਾਜਵ ਹੈ, ਹਾਂ ਸਿਆਸੀ ਵਿੰਗ ਬੋਲਣ, ਰਹੀ ਗੱਲ ਪ੍ਰਚਾਰ ਦੀ ਮੈਂ ਸਮਝਦੀ ਹਾਂ  ਹਰ ਵੇਲੇ ਸੰਚਾਰ ਦੀ ਗੁਹਾਰ ਬੰਦੇ ਕੋਈ ਬਾਹਰੋਂ ਤਾਂ ਸ਼ਾਮਿਲ ਨੀ ਹੁੰਦੇ, ਲਿਖਦੀ ਜਾਵਾਂ ਕਿ ਅਧਿਆਪਕ ਦੀ ਯੋਗਤਾ ਨਤੀਜੇ ਵਧੀਆ ਆਉਣ &lsquoਤੇ ਹੁੰਦੀ ਹੈ, ਪਰ ਫੇਰ ਸਾਡੇ ਜੋ ਪ੍ਰਚਾਰਕ ਕੌਮ ਦਾ ਐਨਾ ਧੰਨ ਖਰਚ ਹੁੰਦਾ ਹੈ ਇਨ੍ਹਾਂ ਤੇ ਨਤੀਜੇ ਦੀ ਪਰਖ ਕਿਵੇਂ ? ਧਰਮ ਪਖੰਡ ਨਾ ਬਣਾਉ, ਇਕ ਹੈਰਾਨੀ ਪੜ੍ਹਕੇ ਕਿ ਕੋਈ ਪਰਿਵਾਰ ਪੰਜਾਹ ਹਜ਼ਾਰ ਪੌਂਡ ਕਬੱਡੀ ਲਈ ਦੇਵੇ ਤਾਂ ਇਕ ਵੀਰ ਕਹਿੰਦਾ ਬੀਬੀ ਜੀ ਸਭ ਵਪਾਰੀ ਧੰਦੇ ਨੇ ਕੋਈ ਖੇਡ ਨਹੀਂ ਰਹੀ, ਖਿਡਾਰੀ ਮੰਗਵਾਉਣੇ ਹੁੰਦੇ ਹਨ, ਹੁਣ ਤਾਂ ਬੋਲੇ ਸੋ ਨਿਹਾਲ ਖੇਡ ਮੈਦਾਨਾਂ ਵਿੱਚ ਉਹ ਭੀ ਗੁਰੂ ਘਰਾਂ ਦੇ ਪ੍ਰਧਾਨ ਸਨਮਾਨਣ ਵੇਲੇ ਭੀ ਸਾਡੇ ਕੋਈ ਜਥੇਦਾਰ ਇਹ ਹਦਾਇਤਾਂ ਕਰਨਗੇ ਕਿ ਮਖੌਟੇ ਨਾ ਬਣਾਉ ।
ਸਿੱਖ ਭਾਈਚਾਰੇ ਨਾਲ ਜੁੜਿਆ ਚਿੰਤਕ ਮੁੱਦਾ, ਖਾਲਿਸਤਾਨ ਮੰਗਣਾ ਕਾਨੂੰਨਣ ਗੁਨਾਹ ਨਹੀਂ ਪਰ ਕੋਈ ਸਿੱਖ ਇਸ ਧਾਰਾ ਨਾਲ ਵਿਚਰਦਾ ਜੇਕਰ ਭਾਰਤ ਫੇਰੀ ਤੇ ਜਾਵੇ ਤੇ ਪ੍ਰਣਾਲੀ ਰੋਕ ਕੇ ਸਵਾਲ ਪੁੱਛੇ ਤਾਂ ਭੀ ਹੱਕ ਹੈ ਸਾਡਾ ਫਰਜ਼ ਉੱਤਰ ਦੇਣਾ, ਜਿੰਨੀ ਦੇਰ ਕੋਈ ਨਾਵਾਜਵ ਸਵਾਲ ਨਾ ਪੁੱਛੇ ਜਾਣ ਫੇਰ ਤੌਖਲਾ ਕਿਉਂ ? ਉਜ਼ਰ ਕਿਉਂ ? ਤੁਸੀਂ ਮੰਨੋ ਜੀ ਹਾਂ ਸਾਡੀ ਮੰਗ ਹੈ, ਦੁੱਖ ਹੁਣ ਦੇ ਅਜੋਕੇ ਵਿਵਾਦ ਨੇ ਤਾਂ ਹਰ ਸਿੱਖ ਨੂੰ ਹੀ ਬਹਿ ਜਾਵੋ ਇਥੇ ਆਖਣਗੇ ਗਤੀਵਿਧੀਆਂ ਕੁਝ ਕੁ ਦੀਆਂ ਪਰ ਲਾਗੂ ਸਭ ਤੇ ਹੋਣੀਆਂ ਨੇ, ਸਾਰਾ ਦਿਨ ਜੀ ਅਸੀਂ ਸ਼ਾਂਤੀਪੂਰਵਕ ਹਾਂ ਪੂਰਨ ਸੱਚ ਨਹੀਂ, ਵਿੱਚ ਅਤਿ ਚੁੱਕਣ ਵਾਲੇ ਭੀ ਹਨ, ਸਰਕਾਰਾਂ ਦੀ ਜ਼ਿੰਮੇਵਾਰੀ ਆਪਣੇ ਦੇਸ਼ ਵਾਸੀਆਂ ਵੱਲ, ਅਸੀਂ ਵਿਦੇਸ਼ੀ ਹਾਂ ਪਰ ਜਦੋਂ ਗੁਰਪਤਵੰਤ ਪੰਨੂੰ ਨੇ ਬਿਆਨ ਦਾਗਿਆ ਕਿ ਸਭ ਭਾਰਤੀ ਕਨੇਡਾ ਛੱਡ ਜਾਣ, ਸਾਡੇ ਇਨ੍ਹਾਂ ਹੀ ਆਗੂਆਂ ਨੇ ਦੂਰੀ ਬਣਾਈ ਤੇ ਨਿੰਦਿਆ ਨਹੀਂ, ਪੁਰਾਤਨ ਧਰਮ ਦੀ ਪਰੰਪਰਾ ਦੀ ਧਾਰਨੀ ਹਾਂ ਕਿਸੇ ਡੇਰੇ, ਸਾਧ-ਸੰਤ, ਟੂਣੇ ਮੂਣੇ ਤੇ ਪਖੰਡ-ਪਾਠ ਦੀ ਪਾਲ੍ਹੀ ਨਹੀਂ ਹਾਂ, ਪਰ ਕੌਮੀ ਕਾਰਜ ਕਰਨ ਵਾਲੇ ਸੰਤਾਂ ਦੀ ਪ੍ਰਸ਼ੰਸਕ ਜਰੂਰ ਹਾਂ, ਪਰ ਨਿੱਜੀ ਪ੍ਰਥਾ ਲਾਗੂ ਕਰਨ ਦੀ ਨਿੰਦਕ, ਮੈਂ ਹੁਣ ਅਕਾਲ ਤਖ਼ਤ ਦੇ ਜਥੇਦਾਰਾਂ ਦੀ ਪੈਰੋਕਾਰ ਨਹੀਂ ਹਾਂ, ਬੇਤੁਕੇ ਬਿਆਨ ਦੇ ਕੇ ਸ਼ੁਹਰਤ ਦੇ ਧਾਰਨੀ ਹਨ ਤੇ ਆਪਣੇ ਫਰਜਾਂ ਵੱਲ ਕੇਂਦਰਿਤ ਨਹੀਂ, ਕਦੋਂ ਦਾ ਪੰਜ ਪਿਆਰਾ ਸੇਵਾ ਮੁਕਤ ਖੰਡਾ ਹਾਲੇ ਭੀ ਪੰਜ ਪਿਆਰੇ ਹੀ ਬੋਲੀ ਜਾਂਦਾ ਹੈ, ਕੀ ਅਕਾਲ ਤਖ਼ਤ ਤੇ ਤਲਬ ਕੀਤਾ ? ਪੰਜ ਪਿਆਰੇ ਤਾਂ ਕੇਵਲ ਮੌਕੇ ਦੇ ਲਈ ਹੁੰਦੇ ਹਨ ਨਾ ਕਿ ਸਦਾ ਲਈ ਹੀ, ਮੈਂ ਸਮਕਾਲੀ ਤੇ ਸਾਡੇ ਸਮੇਂ ਦੇ ਧਰਮ ਦੀ ਵਾਰਤਾ ਸਾਂਝੀ ਕਰਾਂ ਕਿ ਛੋਟੇ ਹੁੰਦਿਆਂ ਕਦੀ ਕਦਾਈਂ ਦੇਗ ਭਾਗ ਨਾਲ ਮਿਲ ਜਾਣੀ ਅਨੰਦ ਹੋ ਜਾਣਾ, ਕਿਧਰੇ ਸਲਾਨਾ ਜੋੜ-ਮੇਲਾ (ਕਹਿੰਦੇ ਸੀ) ਘਰਦਿਆਂ ਨੇ ਲੈ ਜਾਣਾ, ਹੱਥ ਤੇ ਪ੍ਰਸ਼ਾਦਾ, ਪੱਤੇ ਦੇ ਡੂੰਗੇ ਵਿੱਚ ਦਾਲ, ਕਹਿਣਾ ਸ਼ੁਕਰ ਕਰੋ, ਹਰ ਪਿੰਡ ਗੁਰਦੁਆਰੇ ਕਿਥੇ ਸਨ, ਬੱਸ 10 ਕੁ ਸਾਲ ਦੀ ਉਮਰ ਤੱਕ ਹੀ ਸੀ, ਫੇਰ ਤਾਂ ਇੰਗਲੈਂਡ ਆ ਕੇ ਹੀ ਧਰਮ ਦੇਖਿਆ, ਸੁਣਦੇ ਜੋ ਸੀ ਸਬਕ ਪੱਕਾ ਕਰਦੇ ਜਰੂਰ ਸੀ, ਸਤਿਨਾਮ ਵਾਹਿਗੁਰੂ ਬੱਸ, ਇਥੇ ਆ ਕੇ ਚਾਰ ਪੰਜ ਸਾਲ ਤਾਂ ਰੋਟੀ ਰੋਜ਼ੀ ਨੇ ਬੁੰਦਲਾਈ ਰੱਖਿਆ, ਫੇਰ ਕਦੀ ਗੁਰੂ ਘਰ ਜਾ ਆਉਣਾ, ਫੇਰ ਮਹੀਨੇ ਮਗਰੋਂ ਹੋ ਗਿਆ, ਫੇਰ ਹਫ਼ਤੇ ਤੇ ਅਖੀਰ ਸਾਂਝਾ ਦਾ ਸਮਾਂ ਆ ਗਿਆ, ਇਥੇ ਭੀ ਹਰ ਸ਼ਹਿਰ ਥੋੜ੍ਹੀ ਸਨ ਗੁਰੂ ਘਰ, ਪਰ ਧਾਰਮਿਕ ਗਿਆਤ ਤਾਂ ਸੁਣ ਸੁਣ ਕੇ ਗ੍ਰਹਿਣ ਕੀਤੀ, ਅੰਤ ਜੋ ਭੀ ਪੁਰਾਤਨ ਮਰਿਯਾਦਾ ਸੀ ਉਹ ਹੀ ਮਨ ਵੱਸੀ ਹੈ ਤੇ ਨਾ ਹੁਣ ਵਾਲਾ ਨਵਾਂ ਧਰਮ ਮੰਨਦੀ ਹਾਂ ਨਾ ਹੀ ਮੰਨਣਾ ਹੈ, ਅਕੀਦਾ ਜੋ ਸੀ ਰਖੂੰਗੀ, ਹੁਣ ਤਾਂ ਰਸਮਾਂ ਰਵਾਜ ਹਨ ਹਰ ਵੇਲੇ ਗੁਰੂਆਂ ਦਾ ਨਉਂ ਵਰਤਕੇ ਵਪਾਰੀ ਲੋਕ ਪੁਰਬ ਵਿਆਹ ਤੇ ਹੋਰ ਰੋਜ਼ ਸਮਾਗਮ ਕਿੱਤੇ ਬਣ ਗਏ, ਚਲੋ ਇਕ ਤਾਂ ਮੈਂ ਪ੍ਰਸ਼ੰਸਾ ਕਰਦੀ ਹਾਂ ਕਿ ਮਾਨਸਿਕ ਤਣਾਅ ਤੋਂ ਰਾਹਤ ਹੈ, ਲੰਗਰ ਰਲ੍ਹ ਮਿਲ ਸ਼ੱਕ ਕੇ ਖੁਸ਼ੀਆਂ ਤੇ ਗਰੀਬ ਗੁਰਬੇ ਲਈ ਸਾਧਨ ਤੇ ਨਾਲ ਹੀ ਕਿਸੇ ਰੱਬ ਦੇ ਪਿਆਰੇ ਦੀ ਅਸੀਸ ਨਾਲ ਕੌਮ ਦੀ ਚੜ੍ਹਦੀ ਕਲਾ ਤੇ ਲੰਗਰ ਪ੍ਰਥਾ ਨਿਰੰਤਰ ਲਾਗੂ, ਬੜਾ ਢੁੱੁਕਦਾ ਕਦਮ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਗ੍ਰਹਿ ਮੰਤਰਾਲੇ (ਅਮਿਤ ਸ਼ਾਹ) ਨੂੰ ਮਿਲਕੇ ਚਿੰਤਾਜਨਕ ਸਥਿਤੀ ਭਾਰਤ ਤੇ ਕੈਨੇਡਾ ਵਿਚਾਲੇ ਗੰਭੀਰ ਸੰਕਟ ਨੂੰ ਬੈਠ ਕੇ ਗੱਲਬਾਤ ਨਾਲ ਨਿਪਟਾਉਣ ਲਈ, ਬੇਨਤੀ ਜਦੋਂ ਕਿ ਦੂਜੇ ਸਭ ਚੱਕ ਥੱਲ ਤੇ, ਸੁਹਿਰਦ ਨੇਤਾ ਤੋਂ ਅਜਿਹੀ ਆਸ ਹੁੰਦੀ ਹੈ । ਆਹ ਪੱਗਾਂ ਵਾਲੇ ਸਿੱਖ ਕਿਵੇਂ ਦੇਖੋ ਅਕਾਲੀ ਦਲ ਦੇ ਵੈਰੀ ਹਰ ਗੱਲ ਤੇ ਟਕੋਰਾਂ, ਭਾਈ ਤੁਸੀਂ ਤਾਂ ਸਿੱਧ ਕਰ ਰਹੇ ਹੋ ਕਿ ਤੁਸੀਂ ਕਾਂਗਰਸੀ ਸੀ, ਫੇਰ ਆਪ (ਭੈਣ) ਵੱਲ ਉੱਲਰ ਗਏ, ਹੁਣ ਫੇਰ ਮੋੜਾ, ਇਕ ਪਾਸੇ ਹੋ ਕੇ ਆਖੋ ਕਾਂਗਰਸੀ ਹਾਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੀ ਝੋਰਾ ਉਹ ਆਪੇ ਨਬੇੜ ਲੈਣਗੇ, ਤੁਸੀਂ ਆਪਣੀ ਪਾਰਟੀ ਵੱਲ ਝਾਕਦੇ ਰਹੋ, ਪੁਰਾਣੇ ਪ੍ਰਾਉਣੇ ਨਾ ਬਣੋ, ਅਗਲੇ ਡਾਂਗ ਨਾਲ ਬੂਹਿਉ ਬਾਹਰ ਕੱਢਦੇ ਨੇ ਫੇਰ । ਕਿਹੜਾ ਸੰਸਦ ਹੈ ਜੋ ਬਰਤਾਨਵੀ ਸਰਕਾਰ ਕੈਨੇਡਾ ਦੀ ਭਾਰਤ ਗੁੱਥਮ ਗੁੱਥੇ ਵਿੱਚ ਸ਼ਾਮਿਲ (ਝੂਠ ਬੋਲ ਰਹੇ ਹੋ) ਢੇਸੀ ਨੇ ਤਾਂ ਸਿਆਸਤ ਖੇਡੀ ਹੈ, ਕੋਈ ਭੀ ਦੇਸ਼ ਦੂਜਿਆਂ ਦੀ ਬਲਾ ਗੱਲ ਨੀ ਪਾਉਂਦਾ ਹੁੰਦਾ ਜਿੰਨਾ ਚਿਰ ਲੱਭੇ ਨਾ ਕੁਝ, ਚੁਰਾਸੀਏ ਸਿੱਖਾਂ ਹਿੱਤਾਂ ਲਈ ਤੇ ਚੈਨਲਾਂ ਨੇ ਜੀਵਨ ਦੁਭੱਥ ਕਰਤਾ, ਬਹੁਗਿਣਤੀ ਸਿੱਖ ਤਾਂ ਇਨ੍ਹਾਂ ਤੋਂ ਆਵਾਜ਼ਾਰ ਹਨ, ਭਾਰਤੀ ਮੀਡੀਏ ਨੂੰ ਗੋਦੀ ਦੱਸਦੇ ਨੇ, ਆਪ ਲੋਭੀ ਤੇ ਬੋਦੀ ਨੇ ਕੈਨੇਡਾ-ਭਾਰਤ ਵਿਵਾਦ, ਸਾਨੂੰ ਕਿਉਂ ਤਾਪ, ਆਪੋ ਧਾਪ ਚੌਧ੍ਹਰ, ਦਾਤਾ ਇਨ੍ਹਾਂ ਤੋਂ ਬਚਾਵੇ ।
-ਬਲਵਿੰਦਰ ਕੌਰ ਚਾਹਲ ਸਾਊਥਾਲ