image caption: ਜਥੇਦਾਰ ਮਹਿੰਦਰ ਸਿੰਘ ਖਹਿਰਾ ਯੂ ਕੇ

ਸਿੱਖ ਪੰਥ ਲਈ ਸਮੇਂ ਦੀ ਮੰਗ ਹੈ ਆਪਣੀ ਅੱਡਰੀ ਹੋਂਦ ਹਸਤੀ ਨੂੰ ਬਚਾਅ ਕੇ ਰੱਖਣ ਦੀ ਜੂਨ 1984 ਨੂੰ ਭਾਰਤੀ ਫੌਜ ਹਮਲੇ ਦਾ ਨਿਸ਼ਾਨਾ ਹੀ ਸਿੱਖ ਪੰਥ ਦੀ ਵਿਲੱਖਣ ਹਸਤੀ ਨੂੰ ਖਤਮ ਕਰਨਾ ਸੀ

  ਸਿੱਖ ਪੰਥ ਲਈ ਸਮੇਂ ਦੀ ਮੰਗ ਹੈ ਆਪਣੀ ਅੱਡਰੀ ਹੋਂਦ ਹਸਤੀ ਨੂੰ ਬਚਾਅ ਕੇ ਰੱਖਣ ਦੀ

ਜੂਨ 1984 ਨੂੰ ਭਾਰਤੀ ਫੌਜ ਹਮਲੇ ਦਾ ਨਿਸ਼ਾਨਾ ਹੀ ਸਿੱਖ ਪੰਥ ਦੀ ਵਿਲੱਖਣ ਹਸਤੀ ਨੂੰ ਖਤਮ ਕਰਨਾ ਸੀ
ਨਿਆਰੀ ਹੋਂਦ ਹੀ ਸਿੱਖੀ ਦਾ ਬੁਨਿਆਦੀ ਸਿਧਾਂਤ ਹੈ । ਸਿੱਖ ਗੁਰੂ ਸਾਹਿਬਾਨਾਂ ਨੇ ਸਿੱਖ ਧਰਮ ਨੂੰ ਇਕ ਅਜਿਹਾ ਸੰਪੰਨ ਧਰਮ-ਪ੍ਰਬੰਧ ਐਲਾਨਿਆ ਹੈ, ਜਿਸ ਦੇ ਉਪਦੇਸ਼ ਅਕਾਲ ਪੁਰਖ ਪ੍ਰਮਾਤਮਾ ਦੀ ਸਿੱਧੀ ਉਪਜ ਹਨ (ਧੁਰ ਕੀ ਬਾਣੀ ਆਈ)। ਗੁਰੂ ਨਾਨਕ ਨੇ ਆਰੀਅਨਾਂ ਅਤੇ ਨਾਲ ਹੀ ਸਾਮੀ ਧਰਮ ਗ੍ਰੰਥਾਂ ਦੀ ਪ੍ਰਭੁਤਾ ਨੂੰ ਨਾ ਮਨਜ਼ੂਰ ਕਰ ਦਿੱਤਾ, ਹਿੰਦੂ ਦੇਵੀ ਦੇਵਤਿਆਂ ਨੂੰ ਤਿਆਗ ਦਿੱਤਾ ਅਤੇ ਗੁਰੂ ਨਾਨਕ ਸਾਹਿਬ ਨੇ ਜਾਤ ਪਾਤ ਪ੍ਰਥਾ ਵਾਲੀ ਮਨੂੰ ਸਿਮ੍ਰਤੀ ਨੂੰ ਮੁੱਢੋਂ ਰੱਦ ਕਰਕੇ ਵੱਖਰਾ ਸਿੱਖ ਧਰਮ ਅਤੇ ਤੀਸਰ ਪੰਥ (ਨਿਰਮਲ ਪੰਥ) ਚਲਾਇਆ । ਸਿੱਖ ਪੰਥ ਲਈ ਇਸ ਸਮੇਂ ਦੀ ਸਭ ਤੋਂ ਵੱਡੀ ਸਮੱਸਿਆ ਆਪਣੀ ਨਿਆਰੀ ਤੇ ਸੁਤੰਤਰ ਹੋਂਦ ਹਸਤੀ ਬਚਾ ਕੇ ਰੱਖਣ ਦੀ ਹੈ ਕਿਉਂਕਿ ਸਿੱਖ ਹੋਮਲੈਂਡ ਦਾ ਮੂਲ ਆਧਾਰ ਹੀ ਖ਼ਾਲਸੇ ਦੀ ਅੱਡਰੀ ਤੇ ਸੁਤੰਤਰ ਹੋਂਦ ਹਸਤੀ ਹੈ ਅਤੇ ਖ਼ਾਲਸਾ ਪੰਥ ਦਾ ਮੂਲ ਆਧਾਰ 1469 ਤੋਂ 1708 ਤੱਕ ਗੁਰੂ ਨਾਨਕ ਦੀ ਜੋਤਿ ਦੀ ਨਿਰੰਤਰਤਾ, ਗੁਰੂ ਗ੍ਰੰਥ, ਗੁਰੂ ਪੰਥ ਦਾ ਸੰਵਿਧਾਨ ਅਤੇ 1708 ਤੋਂ 1799 ਤੱਕ ਖ਼ਾਲਸਾ ਪੰਥ ਦਾ ਖ਼ਾਲਸਾ ਰਾਜ ਦੀ ਪ੍ਰਾਪਤੀ ਲਹੂ ਵੀਟਵਾਂ ਸੰਘਰਸ਼ ਹੈ, ਜਿਸ ਨੂੰ ਸਿੱਖ ਇਨਕਲਾਬ ਵੀ ਕਿਹਾ ਜਾਂਦਾ ਹੈ । ਸਥਾਈ ਸੱਭਿਆਚਾਰਕ ਬਹੁਗਿਣਤੀ (ਸਸਬਹੳ) ਦੇ ਲਾਰੇ ਅਤੇ ਭੁਲੇਖਾ-ਪਾਊ ਛਲਣ ਵਾਲੇ ਪ੍ਰਯੋਜਨ ਠੀਕ 25 ਮਾਰਚ 1947 ਤੱਕ ਜਾਰੀ ਰਹੇ । 1945 ਵਿੱਚ ਸਪਰੂ ਕਮੇਟੀ ਨੇ ਪੈਰਾ 176 ਵਿੱਚ ਨੀਡਮ ਕਸਟ ਦੀ ਪੁਸਤਕ (ਲਣਞਘEਣਸ਼ਥਣਛ ਾਂਞਧ ੂੜਣੲਞਥਾਂਟ ੲਸ਼ਸ਼ਾਂਯਸ਼) ਦਾ ਹਵਾਲਾ ਦਿੰਦਿਆਂ ਪੰਜਾਬ ਨੂੰ ਸਿੱਖਾਂ ਦਾ ਘਰ ਅਤੇ ਉਨ੍ਹਾਂ ਦੀ ਧਰਮ-ਭੂ (ਹੂਙੲਟਾਂਞਧ ਾਂਞਧ ੋੂਟਯ ਟਾਂਞਧ) ਦੱਸਿਆ । ਇਉਂ ਏਸ ਅਹਿਮ ਕਮੇਟੀ ਨੇ ਵੱਖਰੇ ਸਿੱਖ ਰਾਜ ਨੂੰ ਜਾਇਜ਼ ਦੱਸਿਆ । 23 ਮਾਰਚ 1946 ਨੂੰ ਮਿਲਾਪ ਅਖ਼ਬਾਰ ਨੇ ਸਿੱਖ ਸਟੇਟ ਦੇ ਹੱਕ ਵਿੱਚ ਲੇਖ ਲਿਖਿਆ । ਅਪ੍ਰੈਲ 1946 ਵਿੱਚ ਪੰਜਾਬ ਹਿੰਦੂ ਸਭਾ ਨੇ ਕਬੀਨਾ ਮਿਸ਼ਨ ਨੂੰ ਦਿੱਤੇ ਯਾਦ ਪੱਤਰ ਵਿੱਚ ਅਜ਼ਾਦ ਸਿੱਖ ਸਟੇਟ ਦਾ ਸਮਰਥਨ ਕੀਤਾ । ਇਹ ਖ਼ਬਰ 3 ਅਪ੍ਰੈਲ 1946 ਦੇ ਮਿਲਾਪ ਦੇ 6ਵੇਂ ਪੰਨੇ ਉੱਤੇ ਛਪੀ । (ਹਵਾਲਾ-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਕੱਚਾ ਚਿੱਠਾ, ਸੰਪਾਦਕ, ਸ: ਗੁਰਤੇਜ ਸਿੰਘ, ਅਤੇ ਜਸਪਾਲ ਸਿੰਘ ਸਿੱਧੂ ਪੱਤਰਕਾਰ)
ਇਸ ਬਾਰੇ ਵੀ ਸਾਰੇ ਭਲੀ ਭਾਂਤ ਜਾਣਦੇ ਹਨ ਅਗਸਤ 1947 ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਨੇ ਵੀ ਸਿੱਖਾਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਉੱਤਰੀ ਭਾਰਤ ਵਿੱਚ ਅਜ਼ਾਦ ਖਿੱਤਾ ਦਿੱਤਾ ਜਾਵੇਗਾ ਪਰ ਅਜ਼ਾਦੀ ਤੋਂ ਬਾਅਦ ਸਾਰੇ ਹੀ ਆਪਣੇ ਬਿਆਨਾਂ ਤੇ ਵਾਅਦਿਆਂ ਤੋਂ ਮੁਕਰ ਗਏ, ਜਿਨਾ ਨੇ ਸਿੱਖ ਸਟੇਟ ਦੇ ਹੱਕ ਵਿੱਚ ਬਿਆਨ ਦਿੱਤੇ ਸੀ ਉਨ੍ਹਾਂ ਨੇ ਵੀ ਆਪਣੇ ਬਿਆਨਾਂ ਦੇ ਉਲਟ ਨਵੀਂ ਬਾਣੀ ਸਰਕਾਰ ਦੀ ਹਾਂ ਵਿੱਚ ਮਿਲਾ ਕੇ ਸਿੱਖਾਂ ਦੀ ਅੱਡਰੀ ਹੋਂਦ ਹਸਤੀ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ । ਬਹੁਗਿਣਤੀ ਦਾ ਵੱਡਾ ਭਾਗ ਗੈਰ-ਜ਼ਿੰਮੇਵਾਰੀ ਨਾਲ ਸਿੱਖ ਕੌਮ ਦੇ ਪੇਸ਼ ਆਇਆ । ਇਸ ਨੇ ਖੁੱਲੇ੍ਹਆਮ ਵਾਅਦਿਆਂ ਨੂੰ ਰੱਦ ਕਰ ਦਿੱਤਾ ਅਤੇ ਬੇਹਯਾਈ ਨਾਲ ਉਸ ਵੱਡੀ ਜ਼ਿੰਮੇਵਾਰੀ ਨੂੰ ਜ਼ਮੀਨ &lsquoਤੇ ਪਟਕ ਦਿੱਤਾ, ਜਿਸ ਵਿੱਚ ਅਜ਼ਾਦ ਨਿਆਂ ਪਾਲਿਕਾ ਅਬਾਦੀ ਦੇ ਅਨੁਪਾਤ ਵਾਲੀ ਪ੍ਰਤੀਨਿੱਧ ਵਿਧਾਨ ਸਭਾ, ਅਜ਼ਾਦ ਪੈ੍ਰੱਸ ਅਤੇ ਇਕ ਸਹੀ ਸੰਘੀ (ਫੈਡਰਲ) ਰਾਜ ਵਿੱਚ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਉਨ੍ਹਾਂ ਦੇ ਸਭਿਆਚਾਰ ਦਾ ਮੁੱਖ ਤੱਤ ਸਨ। ਅਜ਼ਾਦੀ ਦੇ ਛੇਤੀ ਪਿੱਛੋਂ ਹੀ ਭਾਰਤੀ ਵਿਧਾਨ ਘਾੜਨੀ ਸਭਾ ਕੀਤੀ ਗਈ, ਜਿਸ ਨੇ ਆਪਣੀ ਰਿਪੋਰਟ 8 ਅਗਸਤ 1948 ਨੂੰ ਦਿੱਤੀ ਕਿ ਕਿਸੇ ਘੱਟ ਗਿਣਤੀ ਲਈ ਨਾ ਕੋਈ ਸੀਟ ਨਿਸ਼ਚਿਤ ਹੋਵੇਗੀ ਤੇ ਨਾ ਹੀ ਉਸ ਲਈ ਚੋਣ ਦਾ ਸਾਧਨ ਹੋਵੇਗਾ । ਇਸ ਪ੍ਰਥਾਇ ਵਲਭ ਭਾਈ ਪਟੇਲ ਦੇ ਸ਼ਬਦ ਹਨ : ਜਦ ਮੁਸਲਮਾਨਾਂ ਲਈ ਵੱਖਰਾ ਦੇਸ਼ ਬਣ ਗਿਆ ਹੈ ਤਾਂ ਇਹ ਸਪੱਸ਼ਟ ਹੈ ਕਿ ਭਾਰਤ ਦਾ ਬਾਕੀ ਹਿੱਸਾ ਇਕ ਕੌਮ ਯਾਨੀ ਹਿੰਦੂ ਦੇਸ਼ ਹੈ । ਇਸੇ ਤਰ੍ਹਾਂ ਉਸ ਸਮੇਂ ਦੇ ਗ੍ਰਹਿ ਮੰਤਰੀ ਸ਼੍ਰੀ ਕਾਟਜੂ ਦੇ ਸ਼ਬਦ ਸਨ : ਹੁਣ ਸਿੱਖਾਂ ਦੀ ਭਲਾਈ ਇਸੇ ਵਿੱਚ ਹੈ ਕਿ ਉਹ ਆਪਣੀ ਹੋਂਦ ਨੂੰ ਭੁੱਲ ਕੇ ਦੇਸ਼ ਦੀ ਗਣਤੰਤਰੀ ਪ੍ਰਣਾਲੀ ਵਿੱਚ ਸਮੋ ਲੈਣ ਅਤੇ ਭਾਵ ਉਹ ਸਵੀਕਾਰ ਕਰ ਲੈਣ ਕਿ ਉਹ ਕੇਸਾਧਾਰੀ ਹਿੰਦੂ ਹਨ । 
ਬਦਲੇ ਹੋਏ ਹਾਲਾਤ ਦਾ ਪਹਿਲਾ ਵਾਰ ਸਿੱਖਾਂ ਨੂੰ ਹੀ ਝੱਲਣਾ ਪਿਆ । 1947 ਤੋਂ ਝੱਟ ਮਗਰੋਂ ਹੀ ਸਿੱਖਾਂ ਨੂੰ ਵੱਖਰੀ ਹੋਂਦ ਤਿਆਗ ਦੇਣ ਲਈ ਕਹਿ ਦਿੱਤਾ ਗਿਆ ਤੇ ਉਨ੍ਹਾਂ ਦੇ ਪੰਥਕ ਖਾਸੇ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਗਈ, ਇਕ ਘੱਟ ਗਿਣਤੀ ਵਜੋਂ ਉਨ੍ਹਾਂ (ਸਿੱਖਾਂ) ਦੇ ਹੱਕ ਦੱਬ ਲਏ ਗਏ ਅਤੇ ਸਾਰੇ ਭਾਰਤ ਵਿੱਚ ਭਾਸ਼ਾ ਦੇ ਆਧਾਰ &lsquoਤੇ ਬਣਾਏ ਜਾਣ ਵਾਲੇ ਰਾਜਾਂ ਦੇ ਅਸੂਲ ਨੂੰ ਉਨ੍ਹਾਂ (ਸਿੱਖਾਂ) ਦੇ ਰਾਜ ਵਿੱਚ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ । ਝੱਟ ਮਗਰੋਂ ਹੀ ਉਨ੍ਹਾਂ ਦੇ ਰਾਜਸੀ ਸੰਗਠਨ ਅਕਾਲੀ ਦਲ ਨੂੰ ਕਹਿ ਦਿੱਤਾ ਗਿਆ ਕਿ ਉਹ ਆਪਣੀਆਂ ਕਾਰਵਾਈਆਂ ਧਾਰਮਿਕ ਦਾਇਰੇ ਤੱਕ ਹੀ ਸੀਮਿਤ ਰੱਖੇ (ਹਵਾਲਾ ਪੁਸਤਕ ਸਿੰਘ ਨਾਦ, ਲੇਖਕ ਸ: ਗੁਰਤੇਜ ਸਿੰਘ) ਗੁਰ ਇਤਿਹਾਸ ਅਤੇ ਸਿੱਖ ਲਹਿਰ ਦੇ ਇਤਿਹਾਸ ਦਾ ਪਤਰਾ ਪਤਰਾ ਗਵਾਹ ਹੈ ਕਿ ਗੁਰੂ ਨਾਨਕ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਸਿੱਖ ਗੁਰੂ ਸਾਹਿਬਾਨਾਂ ਨੇ ਕਿਵੇਂ ਨਿਰੰਤਰ ਯਤਨਾਂ ਨਾਲ ਸਿੱਖਾਂ ਨੂੰ ਹਿੰਦੂਆਂ ਨਾਲੋਂ ਨਿਖੇੜ ਕੇ ਜਾਤ-ਪਾਤ ਰਹਿਤ ਨਿਰਮਲ ਪੰਥ (ਤੀਸਰਾ ਪੰਥ, ਖ਼ਾਲਸਾ ਪੰਥ) ਉਸਾਰਿਆ । ਹਿੰਦੂਆਂ ਨੇ ਸਿੱਖ ਧਰਮ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਇਸ ਦੀ ਵੱਖਰੀ ਹਸਤੀ ਨੂੰ ਪ੍ਰਵਾਨ ਨਹੀਂ ਕੀਤਾ । ਜਦੋਂ ਹਿੰਦੂਆਂ ਨੂੰ ਆਪਣੀ ਸੁਰੱਖਿਆ ਦੀ ਲੋੜ ਪਈ ਤਾਂ ਉਨ੍ਹਾਂ (ਹਿੰਦੂਆਂ) ਨੇ ਸਿੱਖਾਂ ਨੂੰ ਦੇਸ਼ ਭਗਤੀ ਦਾ ਰੰਗ ਚਾੜਕੇ ਆਪਣੀ ਖੜਗਪਾਰੀ ਬਾਂਹ ਬਣਾ ਲਿਆ, ਪਰ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਪੰਜਾਬ ਦੇ ਹੱਕਾਂ ਅਤੇ ਸਿੱਖ ਇਕ ਵੱਖਰੀ ਕੌਮ ਦੀ ਗੱਲ ਕੀਤੀ ਤਾਂ ਉਸ ਉੱਤੇ ਖਾਲਿਸਤਾਨੀ, ਵੱਖਵਾਦੀ, ਰਾਸ਼ਟਰ ਵਿਰੋਧੀ ਅਤੇ ਅਤਿਵਾਦੀ ਦਾ ਲੇਬਲ ਲਾ ਦਿੱਤਾ । ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ &lsquoਤੇ ਭਾਰਤੀ ਫੌਜ ਦੇ ਹਮਲੇ ਦਾ ਮੁੱਖ ਨਿਸ਼ਾਨਾ ਹੀ ਸਿੱਖ ਕੌਮ ਦੀ ਵਿਲੱਖਣ ਤੇ ਸੁਤੰਤਰ ਹੋਂਦ ਹਸਤੀ ਨੂੰ ਖ਼ਤਮ ਕਰਨਾ ਸੀ ।
ਹਰ ਹਿੰਦੂ ਇਤਿਹਾਸਕਾਰ ਵੱਖਰੀ ਸਿੱਖ ਕੌਮ ਦੇ ਸੰਕਲਪ ਨੂੰ ਮੁੱਢੋਂ ਹੀ ਰੱਦ ਕਰਕੇ ਚੱਲਦਾ ਹੈ ਅਤੇ ਉਹ ਖ਼ਾਲਸਾ ਪੰਥ ਨੂੰ ਹਿੰਦੂ ਸਮਾਜ ਦੇ ਜੂਝਾਰੂ ਦਸਤੇ ਤੋਂ ਵੱਧ ਹੋਰ ਕੁਝ ਨਹੀਂ ਸਮਝਦਾ । ਹਿੰਦੂ ਇਤਿਹਾਸਕਾਰ ਜਦੋਂ ਸਿੱਖਾਂ ਦੀ ਬਹਾਦਰੀ ਤੇ ਜੁਝਾਰੂ ਪਰੰਪਰਾ ਦਾ ਜਸ ਗਾਣ ਕਰਦੇ ਤਾਂ ਉਹ ਕਿਸੇ ਹੋਰ ਦੂਸਰੇ ਦੀ ਪ੍ਰਸ਼ੰਸਾ ਕਰਨ ਦੀ ਫ਼ਰਾਖਦਿਲੀ ਦਾ ਪ੍ਰਗਟਾਵਾ ਨਹੀਂ ਕਰ ਰਹੇ ਹੁੰਦੇ । ਸਿੱਖਾਂ ਨੂੰ ਕਿਉਂਕਿ ਉਹ ਆਪਣਾ ਹੀ ਹਿੱਸਾ ਸਮਝਦੇ ਹਨ ਇਸ ਕਰਕੇ ਉਹ ਸਿੱਖਾਂ ਦੀ ਪ੍ਰਸ਼ੰਸਾ ਕਰਕੇ ਆਪਣੀ ਹੀ ਪਿੱਠ ਥਾਪੜ ਰਹੇ ਹੁੰਦੇ ਹਨ । ਇਹ ਤੱਥ ਹਿੰਦੂ ਇਤਿਹਾਸਕਾਰ ਹਰੀ ਰਾਮ ਗੁਪਤਾ ਦੀਆਂ ਲਿਖਤਾਂ ਵਿੱਚੋਂ ਵੀ ਮਿਲਦੇ ਹਨ, ਮਿਸਾਲ ਦੇ ਤੌਰ &lsquoਤੇ ਹਰੀ ਰਾਮ ਗੁਪਤਾ ਲਿਖਦਾ ਹੈ : ਉੱਤਰੀ ਭਾਰਤ ਦੀ ਹੋਰ ਕੋਈ ਵੀ ਗੈਰ-ਸਿੱਖ ਧਿਰ ਸ਼ਾਹ ਜਮਾਨ ਦੇ ਖਿਲਾਫ ਮੈਦਾਨ ਵਿੱਚ ਨਹੀਂ ਆਈ ਸੀ । ਮਰਾਠਾ ਨੇਤਾ ਦੱਖਣ ਵਿੱਚ ਸਨ ਅਤੇ ਉਨ੍ਹਾਂ ਵੱਲੋਂ ਉੱਤਰੀ ਭਾਰਤ ਵਿੱਚ ਕਿਸੇ ਵੀ ਕਿਸਮ ਦੀ ਕੋਈ ਗਤੀਵਿਧੀ ਨਹੀਂ ਦਿਖਾਈ ਗਈ ਸੀ । ਜੋਧਪੁਰ ਅਤੇ ਜੈਪੁਰ ਦੇ ਰਾਜੇ ਤਾਂ ਸਗੋਂ ਸ਼ਾਹ ਜਮਾਨ ਦੀ ਮਦਦ ਨਾਲ ਮਰਾਠਿਆਂ ਤੋਂ ਸੁਤੰਤਰਤਾ ਹਾਸਲ ਕਰਨਾ ਚਾਹੁੰਦੇ ਸਨ । ਜੈਪੁਰ ਦਾ ਰਾਜਾ ਤਾਂ ਖੁੱਲੇ੍ਹ ਰੂਪ ਵਿੱਚ ਸ਼ਾਹ ਜਮਾਨ ਨੂੰ ਜੀ ਆਇਆਂ ਕਹਿ ਰਿਹਾ ਸੀ । ਇਸ ਤਰ੍ਹਾਂ ਹਿੰਦੂ ਰਾਜਿਆਂ ਅਤੇ ਰਾਜ ਕੁਮਾਰਾਂ ਵਿੱਚ ਵੀ ਕੋਈ ਏਕਤਾ ਨਹੀਂ ਸੀ । ਸਿਰਫ ਸਤਲੁੱਜ ਪਾਰ ਦੇ ਸਿੰਘ ਸਰਦਾਰ ਹੀ ਇਕੱਲੇ ਆਪਣੇ ਦੇਸ਼ (ਪੰਜਾਬ ਦੇਸ਼) ਲਈ ਲੜ ਰਹੇ ਸਨ, ਇਹ ਕਿੰਨੀ ਸ਼ਰਮਨਾਕ ਗੱਲ ਹੈ (ਹਵਾਲਾ-ਸ਼ਿਰੋਮਣੀ ਸਿੱਖ ਇਤਿਹਾਸ, 1708 ਤੋਂ 1799 ਤੱਕ, ਲੇਖਕ ਡਾ: ਸੁੱਖਦਿਆਲ ਸਿੰਘ) ਇਸੇ ਤਰ੍ਹਾਂ ਹਿੰਦੂ ਇਤਿਹਾਸਕਾਰ ਹਰੀ ਰਾਮ ਗੁਪਤਾ ਇਕ ਥਾਂ ਹੋਰ ਲਿਖਦੇ ਹਨ : ਸਿੱਖਾਂ ਨੇ ਪੰਜਾਬ ਲਈ ਯੋਧਿਆਂ ਦਾ ਦੇਸ਼ ਦਾ ਕਾਬਲੇ ਰਸ਼ਕ ਨਾਂ ਜਿੱਤਿਆ ਹੈ ਅਤੇ ਸਿੱਖਾਂ ਨੂੰ ਹੀ ਇਸ ਗੱਲ ਦਾ ਮਾਣ ਹੋ ਸਕਦਾ ਹੈ ਕਿ ਉਨ੍ਹਾਂ ਨੇ ਵਿਦੇਸ਼ੀ ਹਮਲਾਵਰਾਂ ਅੱਗੇ ਛਾਤੀ ਡਾਹ ਕੇ ਠੱਲ੍ਹ ਪਾਈ ਹੈ, ਉਹ ਹਮਲਾਵਰ ਜੋ ਪਿਛਲੇ ਹਜ਼ਾਰਾਂ ਸਾਲਾਂ ਤੋਂ ਹੜ ਵਾਂਗ ਉੱਤਰ-ਪੱਛਮੀ ਦਰਿਆ ਵਿੱਚੋਂ ਦਾਖਲ ਹੁੰਦੇ ਰਹੇ ਹਨ । ਇਸ ਲਈ ਉੱਤਰੀ ਹਿੰਦੋਸਤਾਨ ਦੇ ਲੋਕਾਂ ਖਾਸ ਕਰਕੇ ਪੰਜਾਬੀਆਂ ਨੂੰ ਸਿੱਖਾਂ ਦਾ ਸ਼ੁਕਰ-ਗੁਜ਼ਾਰ ਹੋਣਾ ਚਾਹੀਦਾ ਹੈ (ਹਰੀ ਰਾਮ ਗੁਪਤਾ) (ਨੋਟ-ਇਹ ਹਿੰਦੂ ਇਤਿਹਾਸਕਾਰਾਂ ਦਾ ਹੀ ਸਿਰਜਿਆ ਬ੍ਰਿਤਾਂਤ ਹੈ, ਜਿਹੜਾ ਅੱਜ ਕੱਲ੍ਹ ਗੋਦੀ ਮੀਡੀਏ ਵਿੱਚ ਸਿੱਖ ਦੀ ਇਹ ਪਛਾਣ ਦੱਸੀ ਜਾ ਰਹੀ ਹੈ ਕਿ ਸਿੱਖ ਪੰਥ ਹਿੰਦੂਆਂ ਦੀ ਰੱਖਿਆ ਲਈ ਪੈਦਾ ਹੋਇਆ ਅਤੇ ਸਿੱਖ ਤਾਂ ਹਿੰਦੂ ਮਤ ਦਾ ਹੀ ਹਿੱਸਾ ਹਨ, ਇਨ੍ਹਾਂ ਦੀ ਆਪਣੀ ਨਾ ਤਾਂ ਕੋਈ ਅੱਡਰੀ ਹਸਤੀ ਹੈ ਨਾ ਕੋਈ ਅੱਡਰਾ ਧਰਮ) ਸਿਰਦਾਰ ਕਪੂਰ ਸਿੰਘ ਸਿੱਖ ਦਾ ਨਿਸ਼ਾਨਾ ਅਜ਼ਾਦੀ ਜਾਂ ਮੌਤ (ਬਾਗੀ ਜਾਂ ਬਾਦਸ਼ਾਹ) ਦੇ ਸਿਰਲੇਖ ਹੇਠ ਲਿਖਦੇ ਹਨ : ਜਦੋਂ ਉੱਤਰੀ ਭਾਰਤ ਦੇ ਮੱਧ ਵਿੱਚ ਸਿੱਖ ਗਣਤੰਤਰ ਰਾਜ, ਜਿਸ ਵਿੱਚ ਸਿੱਖਾਂ ਨੇ ਗੁਰੂਆਂ ਰਾਹੀਂ ਘੋਸ਼ਣਾ ਕੀਤੇ ਰਾਜਨੀਤਕ ਅਤੇ ਨੈਤਿਕਤਾ ਦੇ ਮਹਾਨ ਸਿਧਾਂਤਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਮਗਰੋਂ ਲਗਪਗ ਅੱਧੀ ਸਦੀ ਤੱਕ ਸਿੱਖਾਂ ਦੇ ਸਿਰਾਂ ਦੇ ਮੁੁੱਲ ਪੈਂਦੇ ਰਹੇ, ਸਿੱਖਾਂ ਉੱਪਰ ਬੇਰਹਿਮ ਜ਼ੁਲਮ, ਅਸਹਿ ਤੇ ਅਕਹਿ ਤਸੀਹੇ ਦੇ ਕੇ ਸਿੱਖਾਂ ਦਾ ਕਤਲੇਆਮ ਕੀਤਾ ਜਾਂਦਾ ਰਿਹਾ । 
ਸਿੱਖਾਂ ਉੱਤੇ ਇਹ ਜ਼ੁਲਮ ਅਤੇ ਕਤਲੇਆਮ ਉਸ ਸਮੇਂ ਏਸ਼ੀਆ ਦੀਆਂ ਦੋ ਮਹਾਨ ਆਪਾ ਪਸਾਰ ਵਿੱਚ ਲੱਗੀਆਂ ਸਲਤਨਤਾਂ ਨੇ ਕੀਤਾ। ਇਹ ਸਲਤਨਤਾਂ ਸਨ ਮੁਗਲ ਤੇ ਪਠਾਣ । ਪਠਾਣਾਂ ਤੇ ਮੁਗਲਾਂ ਨੇ ਲਗਪਗ ਪੰਜਾਹ ਸਾਲ ਤੱਕ ਸਿੱਖਾਂ ਨੂੰ ਝੁਕਾਉਣ, ਖ਼ਤਮ ਕਰਨ ਅਤੇ ਹਾਰ ਮਨਾਉਣ ਦੀ ਬੇਹੱਦ ਕੋਸ਼ਿਸ਼ ਕੀਤੀ । ਪ੍ਰੰਤੂ ਸਿੱਖਾਂ ਨੇ ਭਿਆਨਕ ਹਮਲੇ ਜਰੇ, ਉਹ ਨਾ ਤਾਂ ਝੁਕੇ ਅਤੇ ਨਾ ਹੀ ਉਨ੍ਹਾਂ ਨੇ ਆਪਣੀ ਮੌਤ ਜਾਂ ਸੁਤੰਤਰਤਾ ਲਈ ਤਲਖ ਪੁਕਾਰ ਦਾ ਤਿਆਗ ਕੀਤਾ ਤੇ ਅਖੀਰ ਨੂੰ ਉਨ੍ਹਾਂ ਨੇ ਸੁਤੰਤਰਤਾ ਹਾਸਲ ਕਰਕੇ ਖ਼ਾਲਸਾ ਰਾਜ ਸਥਾਪਤ ਕਰ ਲਿਆ । ਇਹ ਲੇਖ ਸਮਰਪਣ ਹੈ ਉਨ੍ਹਾਂ ਨੂੰ ਜਿਨ੍ਹਾਂ ਨੇ ਸਿੱਖ ਧਰਮ ਦੇ ਨਿਆਰੇਪਣ ਅਤੇ ਖ਼ਾਲਸਾ ਪੰਥ ਦੀ ਨਿਆਰੀ ਹੋਂਦ ਹਸਤੀ ਨੂੰ ਬਰਕਰਾਰ ਰੱਖਣ ਲਈ ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ &lsquoਤੇ ਚੜੇ੍ਹ, ਉਬਲਦੀਆਂ ਦੇਗਾਂ ਵਿੱਚ ਉਬਲੇ, ਤਨ ਆਰਿਆਂ ਨਾਲ ਚਿਰਾਏ, ਸਿੱਖ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲਾਂ ਵਿੱਚ ਪੁਆਏ ਅਤੇ ਅਨੇਕਾਂ ਹੋਰ ਅਸਹਿ ਤੇ ਅਕਹਿ ਤਸੀਹੇ ਝਲਕੇ ਵੀ ਧਰਮ ਨਹੀਂ ਹਾਰਿਆ, ਸਿੱਖ ਕੇਸਾਂ-ਸਵਾਸਾਂ ਤੱਕ ਨਿਭਾ ਕੇ ਸਿੱਖੀ ਸਿਦਕ ਭਰੋਸੇ ਦਾ ਮਾਡਲ ਪੇਸ਼ ਕੀਤਾ। ਅੱਜ ਜਦੋਂ ਚਾਰ ਚੁਫੇਰਿਉਂ ਸਿੱਖਾਂ ਦੀ ਨਿਆਰੀ, ਅੱਡਰੀ ਤੇ ਸੁਤੰਤਰ ਹੋਂਦ ਹਸਤੀ &lsquoਤੇ ਹਮਲੇ ਹੋ ਰਹੇ ਹਨ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਹੋ ਕੇ ਪ੍ਰਣ ਕਰ ਲੈਣਾ ਚਾਹੀਦਾ ਹੈ ਕਿ : ਮੈਂ ਸਿੱਖ ਹਾਂ, ਸਿੱਖੀ ਲਈ ਜੀਆਂਗਾ, ਸਿੱਖੀ ਲਈ ਮਰਾਂਗਾ, ਗੁਲਾਮ ਨਹੀਂ, ਅਜ਼ਾਦ ਹੋ ਕੇ ਜੀਵਾਂਗਾ ਅਤੇ ਦਸਮੇਸ਼ ਪਿਤਾ ਦੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਨੂੰ ਸਕਾਰ ਕਰਨ ਲਈ ਆਖਰੀ ਦਮ ਤੱਕ ਜੂਝਦਾ ਰਹਾਂਗਾ । ਤੇ ਅੰਤ ਵਿੱਚ ਹਰਿੰਦਰ ਸਿੰਘ ਮਹਿਬੂਬ ਦੀ ਸਿੱਖ ਸ਼ਹੀਦ ਦੀ ਅਰਦਾਸ (ਕਲਗੀਆਂ ਵਾਲੇ ਦੇ ਦਰਬਾਰ ਵਿੱਚ) ਲੰਬੀ ਕਵਿਤਾ ਦੀਆਂ ਇਨ੍ਹਾਂ ਪੰਗਤੀਆਂ ਨਾਲ ਸਮਾਪਤੀ ਕਰਦਾ ਹਾਂ :
ਜਾਪੇ ਸਾਡੇ ਸਿਰਾਂ &lsquoਤੇ, ਕੋਈ ਰੋਸ ਤੁਹਾਡਾ,
ਤੂੰ ਬਹੁੜੀ ਕਲਗੀਵਾਲਿਆ ਕੋਈ ਦੇਸ ਨਾ 
ਸਾਡਾ ਸੁਪਨਾ ਪੁਰੀ ਅਨੰਦ ਦਾ ਬੇ-ਨੂਰ ਦੁਰਾਡਾ।
* * * * * * *